ਜ਼ਿੰਦਗੀ ਮਲੂਕ..।
ਨਾ ਡੋਬ ਗਮਾਂ ਦੇ ਸਾਗਰ, ਜ਼ਿੰਦਗੀ ਮਲੂਕ
ਨਾ ਕਰ ਗੈਰਾਂ ਵਾਲੇ ਸਾਡੇ ਨਾਲ ਸਲੂਕ।
ਕੀਤੇ ਕੀ ਨਾਲ ਤੇਰੇ, ਅਸੀਂ ਦੱਸ ਧੋਖੇ
ਰੂਹ ਤੇ ਮੁੱਕ ਗਈ, ਤੰਨ ਖਾਲੀ ਖੋਖੇ
ਇੰਝ ਕਿਉਂ ਕਰਦਾ, ਇਹ ਵੇ ਸਾਡੇ ਨਾਲ ਸਲੂਕ।
ਨਾ ਡੋਬ ਗਮਾਂ ਦੇ ਸਾਗਰ, ਜ਼ਿੰਦਗੀ ਮਲੂਕ…..
ਲੱਗਦੀ ਉਡਾਰੀ ਨਾ ਸਦਾ ਅੰਬਰੀਂ ਰਹਿਣ ਦੀ
ਗੱਲ ਕਿਹੜੀ ਨਾ ਮੰਨੀ ਅਸੀਂ ਤੇਰੇ ਵੇ ਕਹਿਣ ਦੀ
ਤੱਕ ਕਿੰਨੀਆਂ ਸੌਗਾਤਾਂ ਸਾਡੇ ਦਿੱਲ ਦੇ ਸੰਦੂਕ।
ਨਾ ਡੋਬ ਗਮਾਂ ਦੇ ਸਾਗਰ, ਜ਼ਿੰਦਗੀ ਮਲੂਕ…..
ਹੌਂਕੇ ਤੇ ਚਾਵਾਂ ਨਾਲ , ਨਾਤੇ ਨਾ ਜੋੜ
ਹੰਜੂਆਂ ਦੇ ਸਾਗਰ ਸਾਨੂੰ ਨਾ ਰੋੜ੍ਹ
ਪਹਿਲਾਂ ਹੀ ਨੇ ਸਾਡੇ “ਪਰਦੇਸੀ” ਜ਼ਖ਼ਮ ਨਾਸੂਰ।
ਨਾ ਡੋਬ ਗਮਾਂ ਦੇ ਸਾਗਰ, ਜ਼ਿੰਦਗੀ ਮਲੂਕ।
ਨਾ ਡੋਬ ਗਮਾਂ ਦੇ ਸਾਗਰ ,ਜ਼ਿੰਦਗੀ ਮਲੂਕ।
ਪ੍ਰੇਮ ਪਰਦੇਸੀ
+91-9417247488
Loading Likes...