ਵੇਖਦੀਆਂ ਅੱਖੀਆਂ
ਵੇਖਦੀਆਂ ਅੱਖੀਆਂ ਤੱਕ ਲੈਂਦਾ ਦਿੱਲ
ਆਪਣਾ ਬੇਗਾਨਾ ਕੀ ਪਾਉਂਦਾ ਏ ਮੁੱਲ।
ਕੀ ਕਰਦੇ ਨੇ ਆਪਣੇ ਕੀ ਕਰਦੇ ਨੇ ਗੈਰ
ਗੈਰ ਮਲਹਮਾਂ ਨੇ ਲਾਉਂਦੇ, ਦੇਂਦੇ ਆਪਣੇ ਹੀ ਜ਼ਹਿਰ।
ਵੇਖਦੀਆਂ ਅੱਖੀਆਂ ਤੱਕ ਲੈਂਦਾ ਦਿੱਲ…..
ਮਿੱਠਾ ਵੀ ਨਾ ਦਿੰਦੇ , ਕੌੜਾ ਵੀ ਨਾ ਦਿੰਦੇ
ਆਪਣੇ ਸਹਾਰੇ ਸਾਨੂੰ, ਜੀਉਣ ਵੀ ਨਾ ਦਿੰਦੇ।
ਵੇਖਦੀਆਂ ਅੱਖੀਆਂ ਤੱਕ ਲੈਂਦਾ ਦਿੱਲ…..
ਹੱਸਣ ਵੀ ਨਾ ਦਿੰਦੇ, ਰੌਣ ਵੀ ਨਾ ਦਿੰਦੇ
ਢਾਹ ਸਾਡੇ ਚੁਬਾਰੇ, ਕੁੱਲੀ ਪਾਉਣ ਵੀ ਨਾ ਦਿੰਦੇ।
ਵੇਖਦੀਆਂ ਅੱਖੀਆਂ ਤੱਕ ਲੈਂਦਾ ਦਿੱਲ…..
ਉਠਾਉਂਦੇ ਨੇ ਅਰਥੀ ਨਿੱਤ, ਸਾਡੀ ਜਹਾਨ ਤੋਂ
ਗਿਣਦੇ ਨੇ “ਪ੍ਰੇਮ” ਗਿਣਤੀ ਸਾਡੀ ਬੇਈਮਾਨ ਚੋਂ
ਵੇਖਦੀਆਂ ਅੱਖੀਆਂ ਤੱਕ ਲੈਂਦਾ ਦਿੱਲ…..
ਪ੍ਰੇਮ ਪਰਦੇਸੀ
+91-9417247488
Loading Likes...