Punjabi Idioms/ Muhavre Ate Ohnan Di Warton – 10

1. ਚੜ੍ਹ ਮੱਚਣੀ (ਭੂਹੇ ਚੜ੍ਹਨਾ) : ਪਾਰਲੀਮੈਂਟ ਦੀਆਂ ਚੋਣਾਂ ਵਿਚ ਜਨਤਾ ਪਾਰਟੀ ਦੀ ਹਾਰ ਨਾਲ ਕਾਂਗਰਸ ਪਾਰਟੀ ਦੀ ਚੜ੍ਹ ਮੱਚ ਗਈ।

2. ਚਾਦਰ ਪਾਉਣੀ (ਵਿਧਵਾ ਨਾਲ ਵਿਆਹ ਕਰਾਉਣਾ) : ਆਪਣੀ ਪਤਨੀ ਦੀ ਮੌਤ ਪਿੱਛੋਂ ਸੁਰਜੀਤ ਸਿੰਘ ਨੇ ਵਿਧਵਾ ਮੁੰਨੀ ਨਾਲ ਚਾਦਰ ਪਾ ਲਈ।

3. ਚਾਂਦੀ ਦੀ ਜੁੱਤੀ ਮਾਰਨੀ (ਰਿਸ਼ਵਤ ਦੇਣਾ) : ਇਸ ਭ੍ਰਿਸ਼ਟਾਚਾਰ ਦੇ ਜ਼ਮਾਨੇ ਵਿੱਚ ਸੰਬੰਧਿਤ ਅਧਿਕਾਰੀਆਂ ਨੂੰ ਚਾਂਦੀ ਦੀ ਜੁੱਤੀ ਮਾਰ ਕੇ ਹਰ ਜਾਇਜ਼ – ਨਜਾਇਜ਼ ਕੰਮ ਕਰਵਾਇਆ ਜਾ ਸਕਦਾ ਹੈ।

4. ਚੁਆਤੀ ਲਾਉਣੀ (ਭੜਕਾਉਣਾ) : ਮਮਤਾ ਤੇ ਟਿੰਕੂ ਦੀ ਪਹਿਲਾਂ ਹੀ ਘੱਟ ਬਣਦੀ ਸੀ, ਪਰ ਬਿੰਦਰ ਨੇ ਅਜਿਹੀ ਚੁਆਤੀ ਲਾਈ ਕਿ ਹੁਣ ਉਹ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਗਏ ਹਨ।

5. ਚੌਲੀਂ ਸਰ ਜਾਣਾ (ਥੋੜ੍ਹੇ ਯਤਨ ਨਾਲ ਹੀ ਕੰਮ ਬਣ ਜਾਣਾ) : ਬਿੰਦਰ ਦਾ ਖ਼ਿਆਲ ਸੀ ਕਿ ਨਰੇਸ਼ ਲਈ ਤਿੰਨ – ਚਾਰ ਹਜ਼ਾਰ ਰੁਪਏ ਖਰਚਣੇ ਪੈਣਗੇ, ਪਰ ਜਦ ਇਹ ਦੋ ਸੌ ਵਿੱਚ ਹੀ ਮਨ ਗਿਆ ਤਾਂ ਉਸ ਨੇ ਕਿਹਾ ਇਹਦਾ ਤਾਂ ਚੌਲੀਂ ਸਰ ਗਿਆ ਹੈ।

6. ਚੱਪਣੀ ਵਿਚ ਨੱਕ ਡੋਬ ਕੇ ਮਰ ਜਾਣਾ (ਬਹੁਤ ਸ਼ਰਮਿੰਦਿਆਂ ਹੋਣਾ) : ਚੱਪਣੀ ਵਿਚ ਨੱਕ ਡੋਬ ਕੇ ਕੁੱਝ ਨਹੀਂ ਹੋਣਾ, ਅੱਗੇ ਤੋਂ ਸੁਧਰ ਵੀ ਜਾਵੀਂ।

7. ਚਰ ਚਰ ਕਰਨਾ (ਬਹੁਤ ਬੋਲਣਾ, ਬਕਵਾਸ ਕਰਨਾ) : ਯਮਨ ਤਾਂ ਸ਼ਾਰ ਦਿਨ ਚਰ ਚਰ ਕੁਰਦਾ ਫਿਰਦਾ, ਆਪਣੀ ਮਾਂ ਦੀ ਤਾਂ ਗੱਲ ਹੀ ਨਹੀਂ ਸੁਣਦਾ।

8. ਚਰਨ ਚੱਟਣੇ (ਤਰਲੇ ਲੈਣੇ) : ਲੋਕਾਂ ਦੇ ਵਾਰ – ਵਾਰ ਚਰਨ ਚੱਟਣ ਨਾਲੋਂ ਆਪ ਹੀ ਖੇਤਾਂ ਦਾ ਕੰਮ ਕਰ ਲਵੋ।

9. ਚਰਨ ਧੋ ਕੇ ਪੀਣਾ  (ਆਦਰ ਸਤਿਕਾਰ ਕਰਨਾ) : ਪੁਰਾਣੇ ਸਮਿਆਂਨ ਵਿਚ ਚੇਲੇ ਦੁਵਾਰ ਆਪਣੇ ਗੁਰੂ ਦੇ ਚਰਨ ਧੋ ਕੇ ਇਕ ਆਮ ਗੱਲ ਸੀ।

10. ਚੜ੍ਹਾਈ ਕਰ ਜਾਣਾ (ਮਰ ਜਾਣਾ) : ਨਰੇਸ਼ ਦੇ ਪਿਤਾ ਜੀ ਅਚਾਨਕ ਏਕ੍ਸਿਡੇੰਟ ਹੋਣ ਨਾਲ ਚੜ੍ਹਾਈ ਕਰ ਗਏ।

11. ਚਾਦਰ ਤਾਣ ਕੇ ਸੌਣਾ (ਸੁਰਖ਼ਰੂ ਹੋਣਾ) : ਕੂਕੀ ਹੁਣ ਚਾਦਰ ਤਾਣ ਕੇ ਸੌਂਣ ਦਾ ਕੋਈ ਫਾਇਦਾ ਨਹੀਂ, ਸੂਰਜ ਨਿਕੱਲ ਆਇਆ ਹੈ, ਸਕੂਲ ਦੀ ਤਿਆਰੀ ਕਰ।

12. ਚਾਦਰ ਵੇਖ ਕੇ ਪੈਰ ਪਸਾਰਨੇ (ਵਿੱਤ ਅਨੁਸਾਰ ਖ਼ਰਚ ਕਰਨਾ) : ਅੱਜ ਕੱਲ ਚਾਦਰ ਦੇਖ ਕੇ ਪੈਰ ਪਸਾਰਨ ਵਾਲਾ ਹੀ ਕਾਮਯਾਬ ਹੁੰਦਾ ਹੈ।

13. ਚਾਰੇ ਚੱਕ ਜਗੀਰ ਹੋਣਾ (ਹਰ ਥਾਂ ਅਖ਼ਤਿਆਰ ਚੱਲਣਾ) : ਸਾਡੇ ਪਿੰਡ ਦੇ ਸਰਪੰਚ ਦੀ ਛਰੇ ਚੱਕੇ ਜਗੀਰ ਐਂਨੀ ਹੈ ਕਿ ਸਾਰੇ ਕੰਮ ਹੱਥੋਂ ਹੱਥ ਹੋ ਜਾਂਦੇ ਨੇ।

14. ਚਿਹਰਾ ਉੱਡ ਜਾਣਾ (ਡਰ ਜਾਣਾ) : ਘਰ ਦੇ ਅੰਦਰ ਸੱਪ ਨੂੰ ਦੇਖ ਕੇ ਮੇਰਾ ਚਿਹਰਾ ਉੱਡ ਗਿਆ।

15. ਚਿੱਕੜ ਸੁੱਟਣਾ (ਬਦਨਾਮੀ ਕਰਨੀ) : ਕਿਸੇ ਉੱਤੇ ਚਿੱਕੜ ਸੁੱਟਣ ਨਾਲ ਆਪਣੇ ਕਪੜੇ ਵੀ ਗੰਦੇ ਹੁੰਦੇ ਨੇ।

16. ਚੀਂ ਪੀਂ ਕਰਨਾ  (ਚਿਕਣਾ, ਬਹਾਨੇ ਲਾਉਣਾ) : ਜਦ ਮੈਂ ਵਿੱਕੀ ਤੋਂ ਆਪਣੇ ਪੈਸੇ ਵਾਪਿਸ ਮੰਗੇ ਤਾਂ ਉਹ ਚੀਂ ਪੀਂ ਕਰਨ ਲੱਗ ਪਿਆ।

17. ਚੋਲਾ ਛੱਡਣਾ (ਮਰ ਜਾਣਾ) : ਸਾਡੇ ਪਿੰਡ ਦੇ ਸੰਤ ਅੱਜ ਚੋਲਾ ਛੱਡ ਗਏ।

18. ਚੋਲੀ-ਦਾਮਨ ਦਾ ਸਾਥ ਹੋਣਾ (ਪੱਕਾ ਸੰਬੰਧ ਹੋਣਾ) : ਯਮਨ ਤੇ ਰਿਸ਼ਭ ਜਿੰਨਾ ਮਰਜ਼ੀ ਝਗੜਾ ਕਰਦੇ ਰਹਿਣ ਪਰ ਹੈ ਉਹਨਾਂ ਦਾ ਚੌਲਾ – ਦਾਮਨ ਦਾ ਸਾਥ।

19.  ਚੰਨ ਚਾੜ੍ਹਨਾ (ਕੰਮ ਖ਼ਰਾਬ ਕਰਨਾ) : ਬਣਦੇ – ਬਣਦੇ ਕੰਮ ਵਿਚ ਉਸਨੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਦੇ ਹੋਏ ਚੰਨ ਚੜ੍ਹਾ ਲਿਆ।

20. ਚੰਨ ਤੇ ਥੁੱਕਣਾ (ਭਲੇਮਾਣਸ ਦੇ ਨੁਕਸ ਕੱਢਣੇ) : ਸੁਰੇਸ਼ ਨੂੰ ਚੋਰੀ।ਦੇ ਸ਼ੱਕ ਵਿਚ ਫੜਨਾ ਚੰਨ ਤੇ ਥੁੱਕਣ ਦੇ ਬਰਾਬਰ ਹੈ।

Loading Likes...

Leave a Reply

Your email address will not be published. Required fields are marked *