ਕੀ ਚਾਹੁੰਦੀ ਏ
ਨਿੰਮੀ ਨਿੰਮੀ ਮੁਸਕਾਨ ਤੇਰੀ
ਲਗਦਾ ਕੁੱਝ ਕਹਿਣਾ ਚਾਹੁੰਦੀ ਏ ਤੂੰ
ਹੁਣ ਤੁੰ ਹੀ ਦੱਸ ਕੀ ਚਾਹੁੰਦੀ ਏ ਤੂੰ।
ਸੱਭ ਕੁੱਝ ਤਾਂ ਭੁਲਾ ਦਿੱਤਾ ਹੁਣ ਮੈਂ
ਤੇਰੇ ਤੋਂ ਬਗੈਰ
ਇਹ ਮੇਰਾ ਹਕ਼ ਵੀ ਹੈ
ਪਰ, ਹੋਰ ਕੀ ਚਾਹੁੰਦੀ ਤੂੰ।
ਸਾਹਾਂ ਆਪਣਿਆਂ ਨੂੰ
ਨਹੀਂ ਟੁੱਟਣ ਦੇਣਾ ਚਾਹੁੰਦਾ ਮੈਂ
ਤਾਂ ਹੀ ਤਾਂ ਘੁੰਮਦਾ ਹਾਂ ਤੇਰੇ ਆਸੇ ਪਾਸੇ
ਵਾਂਗ ਹਵਾਵਾਂ ਦੇ ਮੈਂ
ਪਰ, ਹੋਰ ਕੀ ਚਾਹੁੰਦੀ ਤੂੰ।
ਮੇਰੇ ਮਰ ਜਾਣ ਤੋਂ ਬਾਅਦ ਹੀ
ਮੇਰੀ ਮਜ਼ਾਰ ਤੇ ਆਈ ਏ।
‘ਅਲਫਾਜ਼’ ਦੱਸਦਾ ਦੱਸਦਾ
ਸਮਝਾਉਂਦਾ ਸਮਝਾਉਂਦਾ ਥੱਕ ਗਿਆ
ਟੁੱਟ ਗਈ ਹੁਣ ਡੋਰ
ਸਾਹਾਂ ਦੀ
ਸਾਰੇ ਚਾਵਾਂ ਦੀ
ਕਿਉਂ ਆਈਂ ਏ ਹੁਣ
ਸੱਚੀਂ ਸੱਚੀਂ ਦੱਸੀ
ਪਹਿਲਾਂ ਕੀ ਚਾਹੁੰਦੀ ਸੀ
ਤੇ ਹੁਣ ਕੀ ਚਾਹੁੰਦੀ ਏ।
Loading Likes...