ਭਾਰਤ ਵਿਚ ਸੜਕ ਹਾਦਸੇ :
ਭਾਰਤ ਵਿੱਚ ਲਗਭਗ ਪੌਣੇ ਪੰਜ ਲੱਖ ਸਲਾਨਾ ਸੜਕ ਹਾਦਸੇ ਹੁੰਦੇ ਹਨ ਤੇ ਡੇਢ ਲੱਖ ਦੇ ਕਰੀਬ ਲੋਕਾਂ ਦੀ ਜਾਨ ਚਲੀ ਜਾਂਦੀ ਹੈ।
ਸਾਰੀ ਦੁਨੀਆਂ ਵਿੱਚ ਸੜਕ ਹਾਦਸੇ ਹੁੰਦੇ ਨੇ ਪਰ ਹਾਦਸਿਆਂ ਗਿਣਤੀ ਸਭ ਤੋਂ ਜਿਆਦਾ ਭਾਰਤ ਵਿੱਚ ਹੀ ਹੈ। ਭਾਰਤ ਵਿੱਚ ਦੁਨੀਆਂ ਦੀ 1 ਫੀਸਦੀ ਮੋਟਰ ਗੱਡੀਆਂ ਨੇ ਪਰ ਹਾਦਸਿਆਂ ਨੂੰ ਗੌਰ ਨਾਲ ਦੇਖੀਏ ਤਾਂ ਸਿਰਫ ਭਾਰਤ ਵਿੱਚ ਹੀ ਦੁਨੀਆਂ ਦੇ 11 ਫੀਸਦੀ ਹਾਦਸੇ ਹੁੰਦੇ ਨੇ।
ਹਰ ਚਾਰ ਮਿੰਟ ਵਿੱਚ ਇਕ ਵਿਅਕਤੀ ਦੀ ਮੌਤ ਹੁੰਦੀ ਹੈ। ਸੋਧ ਵਿੱਚ ਪਤਾ ਲਗਿਆ ਕਿ ਦਿੱਲੀ ਵਿਚ ਸੱਭ ਤੋਂ ਜਿਆਦਾ ਹਾਦਸੇ ਹੁੰਦੇ ਨੇ, ਜਿਆਦਾ ਮੋਟਰ ਗੱਡੀਆਂ ਹੋਣ ਦੇ ਕਰਕੇ।
ਸੜਕ ਹਾਦਸੇ ਵਿਚ ਮੁਆਵਜ਼ਾ :
ਹੁਣ ਸੜਕ ਹਾਦਸਿਆਂ ‘ਚ ਕਿਸੇ ਵਿਅਕਤੀ ਦੀ ਮੌਤ ਹੋਣ ਤੇ ਉਸ ਦੇ ਪਰਿਵਾਰਕ ਮੈਂਬਰ ਨੂੰ 500000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਹ ਮੁਆਵਜ਼ਾ, ਜਿਸ ਮੋਟਰਗੱਡੀ ਨਾਲ ਹਾਦਸਾ ਹੋਇਆ ਹੈ, ਉਸ ਦਾ ਬੀਮਾ ਕਰਨ ਵਾਲੀ ਕੰਪਨੀ ਵਲੋਂ ਥਰਡ ਪਾਰਟੀ ਇੰਸ਼ੋਰੈਂਸ ਅਧੀਨ ਦੇਣਾ ਹੋਵੇਗਾ। ਜ਼ਖਮੀ ਹੋਣ ਵਾਲਿਆਂ ਨੂੰ 25000 ਰੁਪਏ ਦਾ ਮੁਆਵਜ਼ਾ ਮਿਲਦਾ ਹੈ।
ਪਰ ਕਾਰਣ ਜੇ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸੱਭ ਤੋਂ ਵੱਧ ਆਵਾਜਾਈ ਦੇ ਕਾਨੂੰਨ ਜਿਨ੍ਹਾਂ ਨੂੰ ਅਸੀਂ ਮੰਨਦੇ ਬਹੁਤ ਘੱਟ ਹਾਂ।ਹੈਲਮੇਟ ਵੀ ਅਸੀਂ ਸਿਰਫ ਚਲਾਣ ਤੋਂ ਬਚਣ ਵਾਸਤੇ ਪਾਉਂਦੇ ਹਾਂ। ਗੱਡੀ ਵਿੱਚ ਸੀਟ ਬੈਲਟ ਲਗਾਉਣ ਨੂੰ ਅਸੀਂ ਆਪਣੀ ਬੇਇੱਜਤੀ ਸਮਝਦੇ ਹੈ, ਹਰ ਇੱਕ ਨੂੰ ਪਿੱਛੇ ਛੱਡਣ ਦੀ ਹੋੜ ਲੱਗੀ ਹੋਈ ਆ। ਜ਼ੈਬਰਾ ਕ੍ਰਾਸਿੰਗ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਕਿਹੜੀ ਬਲਾ ਹੈ।