ਰੇਸ਼ਮ ਵਰਗੇ ਵਾਲ ਕਿਵੇਂ ਹਾਸਲ ਕਰੀਏ/ How to get silky hair

ਰੇਸ਼ਮ ਵਰਗੇ ਵਾਲ ਕਿਵੇਂ ਹਾਸਲ ਕਰੀਏ/ How to get silky hair

ਵਾਲਾਂ ਨਾਲ ਸੁੰਦਰਤਾ ਵਿੱਚ ਵਾਧਾ/ To Enhance beauty with hair :

ਵਾਲਾਂ ਦੀ ਸੁੰਦਰਤਾ ਤੁਹਾਡੇ ਚਿਹਰੇ ਅਤੇ ਪਰਸਨੈਲਿਟੀ ‘ਚ ਨਿਖਾਰ ਲਿਆਉਂਦੀ ਹੈ, ਵਾਲਾਂ ਦੀ ਖੂਬਸੂਰਤੀ ਉਸ ਦੇ ਕਲਰ ਅਤੇ ਲੰਬਾਈ ਤੇ ਨਿਰਭਰ ਨਹੀਂ ਕਰਦੀ। ਹਰ ਤਰ੍ਹਾਂ ਦੇ ਵਾਲ ਚਾਹੇ ਫਿਰ ਉਹ ਘੁੰਗਰਾਲੇ ਹੋਣ ਜਾਂ ਸਿੱਧੇ, ਲੰਬੇ ਹੋਣ ਜਾਂ ਛੋਟੇ, ਸੰਘਣੇ ਜਾਂ ਪਤਲੇ, ਸੁੰਦਰ ਲੱਗ ਸਕਦੇ ਹਨ। ਇਹ ਨਿਰਭਰ ਕਰਦਾ ਹੈ ਤੁਹਾਡੇ ਵਾਲਾਂ ਦੀ ਸਹੀ ਦੇਖਭਾਲ ਤੇ। ਸਾਫ – ਸੁਥਰੇ ਅਤੇ ਚਮਕਦਾਰ ਵਾਲਾਂ ਤੇ ਹਲਕੀ ਜਿਹੀ ਸਟਾਈਲਿੰਗ ਵੀ ਤੁਹਾਨੂੰ ਆਕਰਸ਼ਕ ਬਣਾਉਣ ਲਈ ਕਾਫੀ ਹੈ। ਇਸੇ ਲਈ ਅੱਜ ਅਸੀਂ ਚਰਚਾ ਕਰਾਂਗੇ ਕਿ ਰੇਸ਼ਮ ਵਰਗੇ ਵਾਲ ਕਿਵੇਂ ਹਾਸਲ ਕਰੀਏ/ How to get silky hair

ਖੁਸ਼ਕ ਵਾਲਾਂ ਨੂੰ ਸਿਲਕੀ ਅਤੇ ਮੁਲਾਇਮ ਬਣਾਉਣ ਲਈ/ To make dry hair silky and smooth :

ਇੱਕ ਚੱਮਚ ਹਿਨਾ (ਮਹਿੰਦੀ), ਦੋ ਚੱਮਚ ਸ਼ਿਕਾਕਾਈ, ਅੱਧਾ ਚੱਮਚ ਬਾਦਾਮ ਆਇਲ, ਇਨ੍ਹਾਂ ਸਾਰਿਆਂ ਵਿਚ ਦਹੀਂ ਮਿਲਾ ਕੇ ਪਤਲਾ ਲੇਪ ਬਣਾਓ। ਵਾਲਾਂ ਤੇ ਲਗਾ ਕੇ ਥੋੜ੍ਹੀ ਦੇਰ ਰੱਖੋ, ਫਿਰ ਵਾਲ ਧੋ ਲਓ। ਵਾਲ ਸਿਲਕੀ ਨਜ਼ਰ ਆਉਣ ਲੱਗਣਗੇ। ਤੇਲ ਨਾਲ ਮਾਲਿਸ਼ ਕਰਨ ਤੋਂ ਬਾਅਦ 2 ਚੱਮਚ ਸ਼ਿਕਾਕਾਈ ਪਾਊਡਰ/ Shikakai powder, ਅੱਧਾ ਚੱਮਚ ਅਰੀਠਾ ਪਾਊਡਰ ਅਤੇ ਚੱਮਚ ਆਂਵਲਾ ਪਾਊਡਰ ਪਾਣੀ ਵਿੱਚ ਭਿਓਂ ਕੇ ਉਸ ਪਾਣੀ ਨਾਲ ਵਾਲ ਧੋਵੇ। ਵਾਲ ਰੇਸ਼ਮੀ ਤੇ ਮੁਲਾਇਮ ਹੋ ਜਾਣਗੇ।

ਸਿਲਕੀ – ਮੁਲਾਇਮ ਵਾਲਾਂ ਲਈ/ For silky-smooth hair :

ਸੈਂਪੂ ਅਤੇ ਕੰਡੀਸ਼ਨਰ ਲਗਾ ਕੇ ਧੋਣ ਤੋਂ ਬਾਅਦ ਵਾਲਾਂ ਨੂੰ ਗਰਮ ਟਾਵਲ ਨਾਲ ਬੰਨ੍ਹ ਲਓ। ਟਾਵਲ ਨੂੰ ਗਰਮ ਕਰਨ ਲਈ ਉਸ ਨੂੰ ਜ਼ਿਆਦਾ ਗਰਮ ਪਾਣੀ ਵਿੱਚ ਭਿਉਂ ਕੇ ਪੂਰੀ ਤਰ੍ਹਾਂ ਨਿਚੋੜ ਲਓ। ਕਰੀਬ ਅੱਧਾ ਘੰਟੇ ਇਸੇ ਤਰ੍ਹਾਂ ਵਾਲਾਂ ਨੂੰ ਸਟੀਮ ਦਿਓ। ਵਾਲ ਸਿਲਕੀ – ਮੁਲਾਇਮ ਹੋ ਜਾਣਗੇ।

ਬਾਦਾਮ ਅਤੇ ਆਂਵਲੇ ਨਾਲ ਖੂਬਸੂਰਤ ਚਮਕ/ Beautiful shine with almonds and amla :

1. ਆਂਵਲੇ ਅਤੇ ਬਾਦਾਮ ਰਾਤ ਭਰ ਭਿਉਂ ਦਿਓ। ਸਵੇਰੇ ਉਨ੍ਹਾਂ ਨੂੰ ਮਸਲ ਕੇ ਪਾਣੀ ਕੱਢ ਲਓ, ਉਸ ਵਿਚ ਨਿੰਬੂ ਨਿਚੋੜ ਲਓ, ਇਸ ਪਾਣੀ ਨੂੰ ਸ਼ੈਪੂ ਦੀ ਤਰ੍ਹਾਂ ਵਰਤੋਂ ਕਰ ਕੇ ਵਾਲ ਧੋ ਲਵੋ, ਵਾਲ ਕਾਲੇ, ਸੰਘਣੇ, ਲੰਬੇ ਅਤੇ ਮੁਲਾਇਮ ਹੋ ਜਾਣਗੇ।

👉ਵਾਲਾਂ ਦੀ ਦੇਖਭਾਲ ਲਈ ਹੋਰ ਵੀ ਤਰੀਕੇ ਜਾਨਣ ਲਈ ਇੱਥੇ ਕਲਿਕ ਕਰੋ।👈

2. ਆਂਵਲੇ ਨੂੰ ਨਿੰਮ ਅਤੇ ਹਿਨਾ ਦੀਆਂ ਪੱਤੀਆਂ ਨਾਲ ਦੁੱਧ ਵਿਚ ਪੀਸ ਕੇ ਰਾਤ ਨੂੰ ਵਾਲਾਂ ਵਿਚ ਲੇਪ ਕਰੋ। ਸਵੇਰੇ ਵਾਲ ਧੋ ਲਵੋ। ਇਸ ਨਾਲ ਵਾਲ ਕਾਲੇ ਵੀ ਹੋਣਗੇ ਅਤੇ ਉਹਨਾਂ ਵਿੱਚ ਚਮਕ ਵੀ ਆਵੇਗੀ।

3. ਆਂਵਲੇ ਨੂੰ ਰਾਤ ਭਰ ਪਾਣੀ ਵਿੱਚ ਭਿਉਂ ਦਿਓ, ਸਵੇਰੇ ਉਨ੍ਹਾਂ ਨੂੰ ਮਸਲ ਕੇ ਪੁਣ ਲਓ ਅਤੇ ਉਸ ਪਾਣੀ ਨਾਲ ਵਾਲ ਧੋਵੋ। ਅਜਿਹਾ ਕਰਨ ਨਾਲ ਵਾਲ ਕਾਲੇ ਅਤੇ ਸਿਲਕੀ ਮੁਲਾਇਮ ਹੋ ਜਾਣਗੇ।

4. ਬਾਦਾਮ ਦਾ ਤੇਲ/ Almond oil ਵਾਲਾਂ ਲਈ ਬਿਹਤਰੀਨ ਹੇਅਰ ਟਾਨਿਕ ਹੈ। ਇਸ ਨਾਲ ਵਾਲਾਂ ਵਿਚ ਮਾਲਿਸ਼ ਕਰਨ ਨਾਲ ਵਾਲ ਕਾਲੇ, ਸੰਘਣੇ, ਸਿਲਕੀ ਅਤੇ ਮੁਲਾਇਮ ਬਣਦੇ ਹਨ।

Loading Likes...

Leave a Reply

Your email address will not be published. Required fields are marked *