ਰੁੱਸੇ ਨੂੰ ਮਨਾਉਣਾ

ਰੁੱਸਣਾ ਸਾਡਾ ਇਕ ਸੁਭਾਅ :

ਰੁੱਸਣਾ ਸਾਡਾ ਇੱਕ ਸੁਭਾ ਬਣ ਗਿਆ ਹੈ ਕਿਉਂਕਿ ਰੁੱਸਣ ਨਾਲ ਸਾਨੂੰ ਸਾਡੀ ਕੀਮਤ ਦਾ ਪਤਾ ਲਗਾਉਣ ਵਿੱਚ ਵੀ ਮਦੱਦ ਮਿਲਦੀ ਰਹਿੰਦੀ ਹੈ। ਪਤਨੀ ਰੁੱਸਦੀ ਹੈ ਤਾਂ ਉਹ ਜਾਣਦੀ ਵੀ ਹੈ ਕਿ ਭਾਵੇਂ ਦੇਰ ਨਾਲ ਹੀ ਸਹੀ ਉਸਦਾ ਪਤੀ ਉਸਨੂੰ ਜ਼ਰੂਰ ਮਨਾਉਗਾ। ਪਤੀ ਨੂੰ ਪਤਾ ਹੁੰਦਾ ਹੈ ਕਿ ਜੇ ਉਹ ਰੁੱਸੇਗਾ ਤਾਂ ਉਸਨੂੰ ਭਾਵੇਂ ਹੋਰ ਕੋਈ ਨਹੀਂ ਮਨਾਵੇਗਾ। ਪਰ ਪਤੀ ਦੇ ਮਨ ਵਿੱਚ ਇਹ ਵੀ ਹੁੰਦਾ ਹੈ ਕਿ ਉਸਨੂੰ ਭਾਵੇਂ ਹੋਰ ਕੋਈ ਮਨਾਵੇ ਜਾਂ ਨਾ ਮਨਾਵੇ ਪਰ ਉਸਦੀ ਪਤਨੀ ਤਾਂ ਜ਼ਰੂਰ ਮਨਾਵੇਗੀ।

ਕੀਵੇਂ ਪਤਾ ਲੱਗੇ ਰੁੱਸੇ ਦਾ :

ਜਦੋਂ ਪਤਨੀ ਰੁੱਸਦੀ ਹੈ ਤਾਂ ਉਸ ਵੇਲੇ ਰਸੋਈ ਵਿੱਚ ਭਾਂਡਿਆਂ ਦੀ ਆਵਾਜ਼ ਕੁੱਝ ਜ਼ਿਆਦਾ ਹੀ ਹੁੰਦੀ ਹੈ ਤੇ ਪਤੀ ਰੁੱਸਦਾ ਹੈ ਤਾਂ ਕੋਈ ਨਾ ਕੋਈ ਇਹੋ ਜਿਹਾ ਕੰਮ ਛੇੜ ਲਵੇਗਾ ਜੋ ਬਹੁਤ ਸਮੇ ਤੋਂ ਨਹੀਂ ਕੀਤਾ,  ਜਿਵੇਂ ਕੋਈ ਬਹੁਤ ਪੁਰਾਣੀ ਚੀਜ਼ ਖਰਾਬ ਹੋਵੇ, ਉਸਨੂੰ ਠੀਕ ਕਰਨ ਵਿੱਚ ਲੱਗ ਜਾਣਾ।

ਸਮੇਂ ਦਾ ਕੁੱਝ ਵੀ ਪਤਾ ਨਹੀਂ :

ਸਮੇਂ ਦਾ ਕੋਈ ਪਤਾ ਨਹੀਂ, ਕਦੋਂ ਕਰਵਟ ਲੈ ਲਵੇ ਇਸ ਕਰਕੇ ਰੁੱਸਣ ਅਤੇ ਮਨਾਉਣ ਦਾ ਕਿੱਸਾ ਹੀ ਜੀਵਨ ਵਿਚੋਂ ਕੱਢ ਦੇਣਾ ਚਾਹੀਦਾ ਹੈ। ਸਮੇ ਦਾ ਕੁੱਝ ਵੀ ਪਤਾ ਨਹੀਂ ਹੁੰਦਾ ਤੇ ਨਾ ਹੀ ਅੱਜ ਤੱਕ ਇਸ ਬਾਰੇ ਕੋਈ ਅੰਦਾਜ਼ਾ ਹੀ ਲਗਾ ਸਕਦਾ ਹੈ।

ਕਿਸੇ ਨੇ ਕਿਹਾ ਵੀ ਹੈ ਕਿ ਰੁੱਸਣ ਨਾਲ ਤੁਹਾਨੂੰ ਇਹ ਤਾਂ ਪਤਾ ਲੱਗ ਜਾਵੇਗਾ ਕਿ ਕੌਣ ਤੁਹਾਡੇ ਲਈ ਤੜਪਦਾ ਹੈ ਪਰ ਤੁਸੀਂ ਉਸਨੂੰ ਆਪਣੀ ਜ਼ਿੰਦਗੀ ਵਿਚੋਂ ਹਮੇਸ਼ਾ ਲਈ ਗੁਆ ਲਵੋਗੇ ਤੇ ਜੇ ਫਿਰ ਵੀ ਕੋਸ਼ਿਸ਼ ਕਰ ਕੇ ਇਕ ਦੂਜੇ ਦੇ ਕੋਲ ਆ ਜਾਂਦੇ ਹੋ ਤਾਂ ਜਿਵੇਂ ਇਕ ਰੱਸੀ ਜਦੋਂ ਵਿਚਾਲੇ ਤੋਂ ਟੁੱਟ ਜਾਂਦੀ ਹੈ ਤੇ ਜੋੜੀ ਨਹੀਂ ਜਾ ਸੱਕਦੀ ਤੇ ਜੇ ਜੋੜਣ ਦੀ ਕੋਸ਼ਿਸ਼ ਕਰਦੇ ਹਾਂ, ਗੰਢ ਵੀ ਪੈ ਜਾਂਦੀ ਆ ਤੇ ਛੋਟੀ ਵੀ ਹੋ ਜਾਂਦੀ ਆ।

ਇਸੇ ਤਰਾਂ ਦੇ ਰਿਸ਼ਤੇ ਵੀ ਹੁੰਦੇ ਨੇ। ਜਿੰਨੀ ਵੀ ਕੋਸ਼ਿਸ਼ ਹੋ ਸਕੇ ਵਧੀਆ ਸੋਚ ਰੱਖ ਕੇ ਇਹਨਾਂ ਨੂੰ ਨਿਭਾਇਆ ਜਾਣਾ ਚਾਹੀਦਾ ਏ।

Loading Likes...

Leave a Reply

Your email address will not be published.