ਕਿਹੜੀ ਹੈ ਸੱਭ ਤੋਂ’ਕੌੜੀ ਮਿਰਚ’?/ Which is the most ‘bitter pepper’?

ਕਿਹੜੀ ਹੈ ਸੱਭ ਤੋਂ’ਕੌੜੀ ਮਿਰਚ’?/ Which is the most ‘bitter pepper’?

ਗਿਨੀਜ਼ ਵਰਲਡ ਰਿਕਾਰਡਸ ਨੂੰ ਦੇਖੀਏ ਕਿ ਕਿਹੜੀ ਹੈ ਸੱਭ ਤੋਂ’ਕੌੜੀ ਮਿਰਚ’?/ Which is the most ‘bitter pepper‘? ਤਾਂ ਉੱਤਰ ਹੋਵੇਗਾ ਪੇਪਰ ਐਕਸ/ Pepper X ਨੂੰ ਦੁਨੀਆ ਦੀ ਸਭ ਤੋਂ ਕੌੜੀ (ਤਿੱਖੀ) ਮਿਰਚ ਦਾ ਖਿਤਾਬ ਦਿੱਤਾ ਹੈ। ਇਸ ਤੋਂ ਪਹਿਲਾਂ ਇਹ ਤਮਗਾ ਕੈਰੋਲੀਨਾ ਰੀਪਰ / The Carolina Reaper ਕੋਲ ਸੀ।

ਕਿੰਨਾ ਹੁੰਦਾ ਹੈ ਤਿੱਖਾਪਣ ਪੇਪਰ ਐਕਸ/ Pepper X ਵਿੱਚ?

ਪੇਪਰ ਐਕਸ ਦਾ ਤਿੱਖਾਪਣ ਇੰਝ ਸਮਝੋ ਕਿ ਅਸੀਂ ਜੋ ਆਮ ਹਰੀ ਮਿਰਚ ਖਾਂਦੇ ਹਾਂ, ਉਸ ਦੀ ‘ਸਕੋਵਿਲ ਹੀਟ ਯੂਨਿਟ’ 5,000 ਤੋਂ ਇਕ ਲੱਖ ਤੱਕ ਹੁੰਦੀ ਹੈ। ਪੈਪਰ ਐਕਸ ਦੀ ‘ਸਕੋਵਿਲ ਹੀਟ ਯੂਨਿਟ’ ਲਗਭਗ 27 ਲੱਖ। ‘ਸਕੋਵਿਲ ਹੀਟ ਯੂਨਿਟ’ ਹੀ ਪੈਮਾਨਾ ਹੈ, ਜਿਸ ਦੇ ਆਧਾਰ ਤੇ ਕਿਸੇ ਚੀਜ਼ ਦਾ ਤਿੱਖਾਪਣ ਮਾਪਿਆ ਜਾਂਦਾ ਹੈ।

ਕਿਵੇਂ ਤਿਆਰ ਹੋਈ ਪੇਪਰ ਐਕਸ/ Pepper X?

ਅਮਰੀਕਾ ਦੇ ਮਿਰਚ ਉਤਪਾਦਕ ਏਡ ਕਰੀ ‘ਪੇਪਰ ਐਕਸ’ ਦੇ ਫਾਊਂਡਰ ਹਨ। ਉਹ ਬੀਤੇ ਕਈ ਸਾਲਾਂ ਤੋਂ ਖੇਤਾਂ ਵਿਚ ਸਭ ਤੋਂ ਤਿੱਖੀਆਂ ਮਿਰਚਾਂ ਦੀ ਕ੍ਰਾਸ ਬ੍ਰਿਡਿੰਗ ਕਰਾ ਰਹੇ ਸਨ। ਆਖਿਰਕਾਰ ਆਪਣੀ ਹੀ ਉਗਾਈ ਕੈਰੋਲਿਨਾ ਰੀਪਰ ਅਤੇ ਆਪਣੇ ਦੋਸਤ ਦੀ ਦਿੱਤੀ ਇਕ ਮਿਰਚ ਦੀ ਕ੍ਰਾਸ ਬ੍ਰਿਡਿੰਗ ਨਾਲ ਉਨ੍ਹਾਂ ਨੂੰ ਪੈਪਰ ਐਕਸ ਹਾਸਲ ਹੋਈ।

ਕਿੰਨੀ ਤਿੱਖੀ ਹੁੰਦੀ ਹੈ ਪੇਪਰ ਐਕਸ/ Pepper X ?

ਦੁਨੀਆ ਵਿਚ ਸਿਰਫ ਪੰਜ ਲੋਕਾਂ ਨੇ ਇਹ ਮਿਰਚ ਨੂੰ ਟੈਸਟ ਕੀਤਾ ਹੈ, ਜਿਨ੍ਹਾਂ ਵਿਚ ਕਰੀ ਵੀ ਹੈ। ਉਹ ਆਪਣਾ ਤਜ਼ਰਬਾ ਦੱਸਦੇ ਹਨ ਕਿ ਮਿਰਚ ਖਾ ਕੇ ਉਨ੍ਹਾਂ ਨੂੰ ਸਾਢੇ ਤਿੰਨ ਘੰਟੇ ਤੱਕ ਤਿੱਖਾਪਣ ਅਤੇ ਗਰਮੀ ਲੱਗਦੀ ਰਹੀ, ਫਿਰ ਮਾਸਪੇਸ਼ੀਆਂ ਵਿਚ ਅਕੜਣ ਹੋਣ ਲੱਗੀ ਅਤੇ ਉਹ ਇਕ ਘੰਟੇ ਤੱਕ ਬਾਰਿਸ਼ ਵਿਚ ਰਹਿਣਾ ਪਿਆ।

ਮਿਰਚਾਂ ਦੀਆਂ ਵੱਖ – ਵੱਖ ਕਿਸਮਾਂ ਬਾਰੇ :

ਸੇਵੇਨ ਪੌਟ ਡੁਗਲਾਹ/ Seven Pot Douglah :

ਚਾਕਲੇਟੀ ਰੰਗ ਵਾਲੀ ਸੇਵੇਨ ਪੌਟ ਹੈਬਾਨੇਰੋ ਇੰਨੀ ਤਿੱਖੀ ਹੈ ਕਿ ਇਸ ਦੀ ਇਕ ਮਿਰਚ 7 ਵੱਡੇ ਆਕਾਰ ਦੇ ਭਾਂਡਿਆਂ ਵਿਚ ਰੱਖੇ ਖਾਣੇ ਨੂੰ ਬੇਹੱਦ ਤਿੱਖਾ ਬਣਾ ਸਕਦੀ ਹੈ, ਇਸ ਲਈ ਇਸ ਦਾ ਨਾਂ ਚਾਕਲੇਟ 7 ਜਾਂ ਚਾਕਲੇਟ ਡੁਗਲਾਹ ਪੈ ਗਿਆ।

ਕੈਰੋਲਿਨਾ ਰੀਪਰ / Carolina Reaper :

  • ਸਾਲ 2013 ਵਿਚ ਤਿੱਖੇਪਣ ਦੇ ਮਾਮਲੇ ਵਿਚ ਗਿਨੀਜ਼ ਵਰਲਡ ਰਿਕਾਰਡਸ ਬੁੱਕ ਵਿਚ ਜਗ੍ਹਾ ਮਿਲੀ ਸੀ।
  • ਇਸ ਨੂੰ ਅਮਰੀਕਾ ਵਿਚ ਉਗਾਇਆ ਜਾਂਦਾ ਹੈ।
  • ਇਸ ਮਿਰਚ ਨੂੰ ਸਵੀਟ ਹੈਬਨੇਰੋ ਅਤੇ ਨਾਗਾ ਵਾਈਪਰ ਮਿਰਚ ਦੇ ਦਰਮਿਆਨ ਕ੍ਰਾਸ ਕਰ ਕੇ ਤਿਆਰ ਕੀਤਾ ਜਾਂਦਾ ਹੈ।

ਡ੍ਰੇਗਨਸ ਬ੍ਰੈਥ / Dragon’s Breath :

  • ਇਹ ਜਿੰਨੀ ਕੌੜੀ ਹੁੰਦੀ ਹੈ, ਓਨੀ ਹੀ ਚੰਗੀ ਹੁੰਦੀ ਹੈ।
  • ਇਸ ਮਿਰਚ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਦਵਾਈਆਂ ਬਣਾਉਣ ਲਈ ਹੁੰਦਾ ਹੈ।
  • ਇਹ ਮਿਰਚ ਯੂਨਾਈਟਿਡ ਕਿੰਗਡਮ’/ United Kingdom ਚ ਪਾਈ ਜਾਂਦੀ ਹੈ। ਡ੍ਰੇਗਨਸ ਬ੍ਰੈਥ ਮਿਰਚ ਨੂੰ ਦੁਨੀਆ ਦੀ ਸਭ ਤੋਂ ਤਿੱਖੀ ਮਿਰਚ ‘ਚ ਇਕ ਮੰਨਿਆ ਜਾਂਦਾ ਹੈ, ਜਿਸ ਦਾ ਤਿੱਖਾਪਣ 2.48 ਮਿਲੀਅਨ ਸਕਾਵਿਲ ਇਕਾਈ ਤੱਕ ਹੁੰਦਾ ਹੈ ਜੋ ਆਮ ਮਿਰਚ ਨਾਲੋਂ ਲਗਭਗ 2000 ਗੁਣਾ ਤੱਕ ਜ਼ਿਆਦਾ ਹੈ।
  • ਇਸ ਦਾ ਛੋਟਾ ਜਿਹਾ ਹਿੱਸਾ ਵੀ ਚੰਗੀ ਮਾਤਰਾ ਵਿਚ ਖਾਣੇ ਨੂੰ ਤਿੱਖਾ ਕਰਨ ਲਈ ਕਾਫੀ ਹੈ।

ਹੋਰ ਵੀ ਰੌਚਕ ਤੱਥਾਂ ਦੀ ਜਾਣਕਾਰੀ ਲਈ 👉CLICK ਕਰੋ।

ਭੂਤ ਜੋਲਕੀਆ / Ghost pepper :

  • ਇਸ ਮਿਰਚ ਨੂੰ ਭਾਰਤ ਦੀ ਸਭ ਤੋਂ ਕੌੜੀ ਮਿਰਚ ਕਿਹਾ ਜਾਂਦਾ ਹੈ।
  • ਇਸ ਨੂੰ ਨਾਰਥ – ਈਸਟ ‘ਚ ਉਗਾਇਆ ਜਾਂਦਾ ਹੈ
  • ਇਸ ਨੂੰ ਸਾਲ 2007 ਵਿਚ ਦੁਨੀਆ ਦੀ ਸਭ ਤੋਂ ਤਿੱਖੀ ਮਿਰਚ ਕਿਹਾ ਗਿਆ ਸੀ।
  • ਇਸ ਮਿਰਚ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਵੀ ਸ਼ਾਮਲ ਹੈ।
  • ਇਸ ਮਿਰਚ ਦੀ ਖੇਤੀ ਅਸਾਮ, ਮਣੀਪੁਰ, ਅਰੁਣਾਚਲ ਪ੍ਰਦੇਸ਼ ਵਿਚ ਹੁੰਦੀ ਹੈ।

ਨਾਗਾ ਵਾਈਪਰ / Naga Viper pepper :

  • ਇਸ ਦੀ ਖੇਤੀ ਸਿਰਫ ਯੂਨਾਈਟਿਡ ਕਿੰਗਡਮ ਵਿਚ ਕੀਤੀ ਜਾਂਦੀ ਹੈ। ਇਸ ਮਿਰਚ ਦਾ ਰੰਗ ਵੱਖਰਾ ਵੀ ਹੋ ਸਕਦਾ ਹੈ, ਜ਼ਰੂਰੀ ਨਹੀਂ ਹੈ ਕਿ ਹੋਰ ਮਿਰਚਾਂ ਦੀ ਤਰ੍ਹਾਂ ਇਸ ਦਾ ਰੰਗ ਲਾਲ ਹੋਵੇ।

ਟ੍ਰਿਨਿਦਾਦ ਬਚ ਸਕਾਰਪੀਅਨ / Trinidad escape Scorpion :

  • ਟ੍ਰਿਨਿਦਾਦ ਕੈਰੇਬੀਅਨ ਟਾਪੂ ਤੇ ਉਗਾਈਆਂ ਜਾਣ ਵਾਲੀਆਂ ਇਹ ਸਭ ਤੋਂ ਕੌੜੀਆਂ ਮਿਰਚਾਂ ਚੋਂ ਇਕ ਹੈ।
  • ਇਸ ਦਾ ਸਕਾਰਪੀਅਨ ਨਾਂ ਇਸ ਲਈ ਪਿਆ ਕਿਉਂਕਿ ਇਸ ਵਿਚ ਸਕਾਰਪੀਅਨ ਸਟਿੰਗਰ (ਇਕ ਤਰ੍ਹਾਂ ਦਾ ਬਿੱਛੂ) ਦੀ ਤਰ੍ਹਾਂ ਨੁਕੀਲੀ ਪੂਛ ਹੁੰਦੀ ਹੈ।
  • ਨਾਰੰਗੀ – ਲਾਲ ਰੰਗ ਵਾਲੀ ਇਹ ਮਿਰਚ ਕਾਫੀ ਮੁਲਾਇਮ ਹੁੰਦੀ ਹੈ, ਪਰ ਇਸ ਨੂੰ ਖਾਣ ਲਈ ਜਿਗਰਾ ਚਾਹੀਦਾ ਹੈ।
Loading Likes...

Leave a Reply

Your email address will not be published. Required fields are marked *