ਭਾਰਤੀ ਸੰਵਿਧਾਨ ਬਾਰੇ ਕੁਝ ਗੱਲਾਂ
26 ਨਵੰਬਰ ਨੂੰ ਕਿਉਂ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ :
ਹਰ ਸਾਲ 26 ਨਵੰਬਰ ਨੂੰ ਦੇਸ਼ ਵਿਚ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ। ਭਾਵੇਂ ਭਾਰਤੀ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਹੋਇਆ ਸੀ ਪਰ ਇਸ ਨੂੰ ਪ੍ਰਵਾਨਗੀ 26 ਨਵੰਬਰ, 1949 ਨੂੰ ਹੀ ਮਿਲ ਗਈ ਸੀ। ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਅਣਥੱਕ ਮਿਹਨਤ ਦੇ ਸਦਕਾ ਹੀ ਭਾਰਤ ਦਾ ਸੰਵਿਧਾਨ ਅਜਿਹੇ ਰੂਪ ਵਿਚ ਆਇਆ ਅਤੇ ਬਹੁਤ ਸਾਰੇ ਦੇਸ਼ਾਂ ਨੇ ਵੀ ਇਸ ਨੂੰ ਅਪਣਾਇਆ। ਸਾਲ 2015 ਵਿਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 125ਵੇਂ ਜਯੰਤੀ ਸਾਲ ‘ਚ ਪਹਿਲੀ ਵਾਰ ਦੇਸ਼ ਵਿਚ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਏ ਜਾਣ ਦਾ ਫੈਸਲਾ ਲਿਆ ਗਿਆ ਸੀ। ਇਸ ਸਾਲ ਅਸੀਂ 72ਵਾਂ ਸੰਵਿਧਾਨ ਦਿਵਸ ਮਨਾ ਰਹੇ ਹਾਂ। ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ ਜੋ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ ਸੀ।
ਸੰਵਿਧਾਨ ਦੇ ਨਿਰਮਾਣ ਵਿਚ ਲਗਭਗ 3 ਸਾਲ ਲੱਗੇ ਸਨ। ਇਸਦੇ ਨਿਰਮਾਣ ਕਾਰਜ ਵਿਚ ਲਗਭਗ 7635 ਸੂਚਨਾਵਾਂ ਤੇ ਚਰਚਾ ਕੀਤੀ ਗਈ ਹੈ ਅਤੇ ਇਸਦੇ ਨਿਰਮਾਣ ਕਾਰਜ ਵਿਚ ਲਗਭਗ 64 ਲੱਖ ਰੁਪਏ ਦਾ ਖਰਚਾ ਹੋਇਆ ਸੀ।
ਭਾਰਤੀ ਨਾਗਰਿਕਾਂ ਦੇ ਦੇ ਅਧਿਕਾਰ :
ਭਾਰਤੀ ਨਾਗਰਿਕਾਂ ਨੂੰ ਛੇ ਮੂਲ ਅਧਿਕਾਰ ਹਾਸਲ ਹੋਏ, ਜਿਨ੍ਹਾਂ ਵਿਚ ਸਮਤਾ ਜਾਂ ਸਮਾਨਤਾ ਦਾ ਅਧਿਕਾਰ (ਧਾਰਾ 14 ਤੋਂ 18), ਆਜ਼ਾਦੀ ਦਾ ਅਧਿਕਾਰ (ਧਾਰਾ 19 ਤੋਂ 22), ਸ਼ੋਸ਼ਣ ਦੇ ਵਿਰੁੱਧ ਅਧਿਕਾਰ (ਧਾਰਾ 23 ਤੋਂ 24), ਧਾਰਮਿਕ ਅਜ਼ਾਦੀ ਦਾ ਅਧਿਕਾਰ (ਧਾਰਾ 25 ਤੋਂ 28), ਸੱਭਿਆਚਾਰ ਅਤੇ ਸਿੱਖਿਆ ਸੰਬੰਧੀ ਅਧਿਕਾਰ (ਧਾਰਾ 29 ਤੋਂ 30), ਅਤੇ ਸੰਵਿਧਾਨਕ ਅਧਿਕਾਰ (ਧਾਰਾ 32) ਸ਼ਾਮਲ ਹਨ।
ਸੰਵਿਧਾਨ ਵਿੱਚ ਸੋਧ ਵੀ ਕੀਤੀ ਜਾ ਸਕਦੀ ਹੈ :
ਜੇ ਕੋਈ ਸੋਧ ਦੀ ਲੋੜ ਵੀ ਹੋਵੇ ਤਾਂ ਸੰਵਿਧਾਨ ਵਿਚ ਸੋਧ ਵੀ ਕੀਤੀ ਜਾ ਸਕਦੀ ਹੈ ਅਤੇ ਰਾਸ਼ਟਰੀ ਆਫ਼ਤ ਦੇ ਸਮੇ ਦੇ ਜ਼ਿੰਦਗੀ ਤੇ ਨਿੱਜੀ ਅਜ਼ਾਦੀ ਦੇ ਅਧਿਕਾਰ ਨੂੰ ਛੱਡ ਕੇ ਦੂਜੇ ਮੌਲਿਕ ਅਧਿਕਾਰਾਂ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ।
Loading Likes...