ਕਹਾਣੀ ‘ਪੁਸਤਕਾਂ’ ਦੀ

ਕਹਾਣੀ ‘ਪੁਸਤਕਾਂ ਦੀ

ਮਿੱਟੀ ਦੀਆਂ ਪਲੇਟਾਂ :

ਹਜ਼ਾਰਾਂ ਸਾਲ ਪਹਿਲਾਂ ਲੋਕ ਲਿਖਣ ਲਈ ਮਿੱਟੀ ਦੀਆਂ ਪਲੇਟਾਂ (ਪੱਟੀਕਾਵਾਂ) ਕੰਮ ਵਿਚ ਲਿਆਉਂਦੇ ਸਨ।

ਪਹਿਲਾਂ ਮਿੱਟੀ ਅਤੇ ਘਾਹ ਨਾਲ ਬਣੀਆਂ ਕਿਤਾਬਾਂ :

ਪੁਸਤਕ ਦਾ ਆਪਣਾ ਇਕ ਲੰਬਾ ਇਤਿਹਾਸ ਹੈ। ਸਭ ਤੋਂ ਪਹਿਲਾਂ ਪੁਸਤਕਾਂ ਮਿੱਟੀ ਦੀਆਂ ਪਲੇਟਾਂ ‘ਤੇ ਲਿਖੀਆਂ ਜਾਂਦੀਆਂ ਸਨ। ਬਾਅਦ ਵਿੱਚ ਘਾਹ ਨਾਲ ਬਣੇ ਇਕ ਤਰ੍ਹਾਂ ਦੇ ਕਾਗਜ਼ ਪੈਪੀਰਸ ਦੀ ਵਰਤੋਂ ਸ਼ੁਰੂ ਹੋਈ।

ਖੱਲ੍ਹਾਂ ਤੇ ਲਿਖਣ ਲਿਖਣਾ :

ਲਗਭਗ 2000 ਸਾਲ ਪਹਿਲਾਂ ਲੋਕਾਂ ਨੇ ਚਮੜੇ ਦੇ ਪੱਤਰਾਂ ਅਤੇ ਭੇਡਾਂ ਅਤੇ ਵੱਛਿਆਂ ਦੀਆਂ ਮੁੱਖ ਤੌਰ ਤੇ ਤਿਆਰ ਕੀਤੀਆਂ ਗਈਆਂ ਖੱਲ੍ਹਾਂ ‘ਤੇ ਲਿਖਣਾ ਸ਼ੁਰੂ ਕੀਤਾ। ਬਾਅਦ ਉਨ੍ਹਾਂ ਦੇ ਪੰਨੇ ਬਣਵਾ ਕੇ ਅਤੇ ਬੰਨ੍ਹ ਕੇ ਪੁਸਤਕਾਂ ਤਿਆਰ ਕਰ ਲਈਆਂ ਜਾਂਦੀਆਂ ਸਨ।

ਸਰੀਆਂ ਕਾਪੀਆਂ ਹੱਥ ਨਾਲ :

ਸਾਰੀਆਂ ਕਾਪੀਆਂ ਹੱਥ ਨਾਲ ਹੀ ਲਿਖੀਆਂ ਜਾਂਦੀਆਂ ਸਨ। ਇਸੇ ਕਰਕੇ ਇਹਨਾਂ ਦੀ ਗਿਣਤੀ ਬਹੁਤ ਘੱਟ ਹੁੰਦੀਂ ਸੀ।

ਇਸੇ ਨੂੰ ਦੇਖਦੇ ਹੋਏ 500 ਸਾਲ ਪਹਿਲਾਂ ਯੂਰਪ ਵਿਚ ਗੁਟਨਬਰਗ ਨਾਂ ਦੇ ਵਿਗਿਆਨਿਕ ਨੇ ਛਪਾਈ ਦੀ ਖੋਜ ਕੀਤੀ। ਫੇਰ ਹੌਲੀ – ਹੌਲੀ ਚਮੜੇ ਦੇ ਪੱਤਰਾਂ ਦੀ ਜਗ੍ਹਾ ਕਾਗਜ਼ ਦੀ ਵਰਤੋਂ ਸ਼ੁਰੂ ਹੋ ਗਈ।

ਪ੍ਰਿੰਟਿੰਗ ਮਸ਼ੀਨਾਂ ਦੀ ਮਦਦ ਨਾਲ ਪ੍ਰਿੰਟਿੰਗ ਬਹੁਤ ਸਸਤੀ ਹੋ ਗਈ ਸੀ। ਨਵੀਆਂ ਮਸ਼ੀਨਾਂ ਦੇ ਤਿਆਰ ਹੁੰਦੇ ਹੀ ਛਪਾਈ ਸੌਖੀ ਹੋ ਗਈ।

ਅੱਜ ਇਸ ਕੰਮ ਲਈ ਹੁਣ ਵੱਡੀਆ – ਵੱਡੀਆ ਮਸ਼ੀਨਾਂ ਕੰਮ ‘ਚ ਲਿਆਈਆਂ ਜਾਦੀਆਂ ਹਨ ਤੇ ਇਨ੍ਹਾਂ ਨੂੰ ਤਿਆਰ ਕਰਨ ਕਰਨ ਵਿਚ ਆਟੋਮੈਟਿਕ ਤਰੀਕਿਆਂ ਦੀ ਵਰਤੋਂ ਹੁੰਦੀ ਹੈ।

ਬਦਲਦੇ ਸਮੇਂ ਨਾਲ ਹੁਣ ਕਿਤਾਬਾਂ ‘ਈ – ਬੁੱਕਸ’ ਦਾ ਰੂਪ ਵੀ ਲੈ ਚੁੱਕੀਆਂ ਹਨ, ਜਿਨ੍ਹਾਂ ਨੂੰ ਤੁਸੀਂ ਮੋਬਾਇਲ ਦਾ ‘ਈ – ਬੁੱਕਸ’ ਡਿਵਾਈਸਾਂ ‘ਤੇ ਪੜ੍ਹ ਸਕਦੇ ਹੋ।

ਕਿਵੇਂ ਲੱਭੀਏ ਕਿਤਾਬਾਂ ਲਾਇਬ੍ਰੇਰੀ ਵਿਚੋਂ :

ਲਾਇਬ੍ਰੇਰੀ ‘ਚ ਪੁਸਤਕਾਂ ਵਿਸ਼ੇਸ਼ ਢੰਗ ਨਾਲ ਰੱਖੀਆਂ ਜਾਂਦੀਆਂ ਹਨ। ਇਸ ਨਾਲ ਪੁਸਤਕਾਂ ਨੂੰ ਲੱਭਣਾ ਆਸਾਨ ਹੁੰਦਾ ਹੈ। ਇਸ ਤੋਂ ਇਲਾਵਾ ਹਰੇਕ ਵਿਸ਼ੇ ਦੀਆਂ ਪੁਸਤਕਾਂ ਲਈ ਵੱਖ – ਵੱਖ ਅੱਖਰ ਵੀ ਹੁੰਦੇ ਹਨ।

ਕਿਤਾਬਾਂ ਛਾਪਣ ਲਈ ਹੁਣ ਵੱਡੀਆਂ – ਵੱਡੀਆਂ ਮਸ਼ੀਨਾਂ ਕੰਮ ‘ਚ ਲਿਆਂਦੀਆਂ ਜਾਦੀਆਂ ਹਨ ਅਤੇ ਇਨ੍ਹਾਂ ਨੂੰ ਤਿਆਰ ਕਰਨ ਵਿਚ ਵੱਧ ਤੋਂ ਵੱਧ ਸਵੈਚਾਲਿਤ ਤਰੀਕੇ ਹੀ ਹੁੰਦੇ ਹਮਨ।

Loading Likes...

Leave a Reply

Your email address will not be published. Required fields are marked *