ਪਿਛੇਤਰ ਸ਼ਬਦਾਂ ਦੀ ਵਰਤੋਂ :
1. ਦਾਇਕ : ਅਸਰਦਾਇਕ, ਸਿੱਖਿਆਦਾਇਕ, ਸੁਖਦਾਇਕ, ਦੁਖਦਾਇਕ, ਲਾਭਦਾਇਕ।
2. ਦਾਰ : ਚੌਕੀਦਾਰ, ਜੱਥੇਦਾਰ, ਜ਼ਿਲ੍ਹੇਦਾਰ, ਟੱਬਰਦਾਰ, ਠੇਕੇਦਾਰ।
3. ਪਣ : ਸੁਹੱਪਣ, ਲੱਚਰਪਣ, ਬਾਲਪਣ, ਭੋਲਾਪਣ, ਵੱਡਪਣ।
4. ਪਨ : ਕਚੇਰਾਪਨ, ਸਾਦਾਪਨ, ਨੀਲਾਪਨ, ਭੋਲਾਪਨ, ਲੜਕਪਨ।
5. ਪੁਣਾ : ਸਾਊਪੁਣਾ, ਸੂਮਪੁਣਾ, ਗੁੰਡਪੁਣਾ, ਢੀਠਪੁਣਾ।
6. ਦਾਰੀ : ਚੌਕੀਦਾਰੀ, ਠੇਕੇਦਾਰੀ, ਤਹਿਸੀਲਦਾਰੀ, ਦੁਕਾਨਦਾਰੀ, ਵਫ਼ਾਦਾਰੀ।
7. ਬਾਜ਼ : ਚਾਲਬਾਜ਼, ਜੰਗਬਾਜ਼, ਜੂਏਬਾਜ਼, ਪੱਤੇਬਾਜ਼, ਬਟੇਰਬਾਜ਼।
8. ਬਾਨ : ਗਾਡੀਬਾਨ, ਨਿਗਾਹਬਾਨ, ਬਾਗਬਾਨ, ਬਿਆਬਾਨ, ਮਿਹਰਬਾਨ।
9. ਮੰਦ : ਸਿਹਤਮੰਦ, ਇਹਸਾਨਮੰਦ, ਗ਼ਰਜ਼ਮੰਦ, ਦੌਲਤਮੰਦ, ਫ਼ਿਕਰਮੰਦ।
10. ਮਾਨ : ਸ਼ਕਤੀਮਾਨ, ਦ੍ਰਿਸ਼ਟੀਮਾਨ, ਬੁੱਧੀਮਾਨ, ਬੇਈਮਾਨ, ਮੂਰਤੀਮਾਨ।
11. ਮਾਰ : ਚਿੜੀਮਾਰ, ਚੂਹੇਮਾਰ, ਨੜੀਮਾਰ, ਬਿੱਲੀਮਾਰ।
12. ਲ : ਕਿਰਪਾਲ, ਜ਼ਿੱਦਲ, ਦਿਆਲ, ਪ੍ਰਿਤਪਾਲ।
13. ਲਾ : ਓਹਲਾ, ਉਤਲਾ, ਅਗਲਾ, ਹੱਥਲਾ, ਲਾਡਲਾ।
14. ਲੂ : ਸ਼ਰਧਾਲੂ, ਕਿਰਪਾਲੂ, ਦਿਆਲੂ, ਪ੍ਰਿਤਪਾਲੂ।
15. ਵਟ : ਸਜਾਵਟ, ਸੁਣਾਵਟ, ਬਨਾਵਟ, ਮਿਲਾਵਟ, ਰੁਕਾਵਟ।
16. ਵੰਤ : ਸਤਵੰਤ, ਗੁਣਵੰਤ, ਤੇਜਵੰਤ, ਧਨਵੰਤ, ਬਲਵੰਤ।