ਸੁੰਦਰਤਾ ਦਾ ਖਜ਼ਾਨਾ ਘਰ ਵਿੱਚ ਹੀ/ The treasure of beauty is in the house

ਸੁੰਦਰਤਾ ਦਾ ਖਜ਼ਾਨਾ ਘਰ ਵਿੱਚ ਹੀ/ The treasure of beauty is in the house.

ਹਰ ਲੜਕੀ ਦੀ ਇੱਛਾ ਹੁੰਦੀ ਹੈ ਕਿ ਉਹ ਸੁੰਦਰ ਦਿਖੇ, ਸੁੰਦਰਤਾ ਦੀ ਮੂਰਤ ਲੱਗੇ। ਕਈ ਵਾਰ ਅਸੀਂ ਗੌਰ ਹੀ ਨਹੀਂ ਕਰਦੇ ਕਿ ਸੁੰਦਰਤਾ ਦਾ ਖਜ਼ਾਨਾ ਘਰ ਵਿੱਚ ਹੀ/ The treasure of beauty is in the house, ਲੁਕਿਆ ਪਿਆ ਹੈ। ਬੱਸ ਜ਼ਰੂਰਤ ਹੁੰਦੀ ਹੈ ਥੋੜੀ ਜਿਹੀ ਜਾਣਕਾਰੀ ਦੀ।

ਬੁੱਲ੍ਹਾਂ ਲਈ For Lips :

ਮਲਾਈ ‘ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਬੁੱਲ੍ਹਾਂ ਤੇ ਲਗਾਉਣ ਨਾਲ ਬੁੱਲ੍ਹ ਮੁਲਾਇਮ ਹੋ ਜਾਂਦੇ ਹਨ।

ਚਿਹਰੇ ਤੇ ਝੁਰੜੀਆਂ ਲਈ/ For wrinkles on the face :

ਚਿਹਰੇ ਤੇ ਝੁਰੜੀਆਂ ਪੈ ਰਹੀਆਂ ਹੋਣ ਤਾਂ ਚੋਕਰ ‘ਚ ਥੋੜ੍ਹਾ ਦੁੱਧ ਜਾਂ ਮਲਾਈ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ। ਸੁੱਕ ਜਾਣ ਤੇ ਉਸ ਨੂੰ ਹੌਲੀ – ਹੌਲੀ ਮਲ ਕੇ ਸਾਫ ਕਰ ਲਵੋ। ਬਾਅਦ ਵਿੱਚ ਮੁਆਇਸ਼ਚਰਾਈਜ਼ਰ ਚਿਹਰੇ ਤੇ ਜ਼ਰੂਰ ਲਗਾਉਣਾ ਚਾਹੀਦਾ ਹੈ।

ਮੁਹਾਸਿਆਂ ਵਾਸਤੇ/ For acne :

ਜੇ ਮੁਹਾਸੇ ਨਿਕਲ ਰਹੇ ਹੋਣ ਤਾਂ ਉਨ੍ਹਾਂ ਤੇ ਰੈਗੂਲਰ ਤੁਲਸੀ ਦਾ ਰਸ ਲਗਉਣ ਨਾਲ ਲਾਭ ਹੋਵੇਗਾ।

ਮੱਥੇ ਤੇ ਬਿੰਦੀ ਦਾ ਨਿਸ਼ਾਨ/ Dot mark on forehead :

ਮੱਥੇ ਤੇ ਬਿੰਦੀ ਦਾ ਨਿਸ਼ਾਨ ਪੈ ਗਿਆ ਹੈ ਤਾਂ ਉਸ ਤੇ ਹਲਦੀ ਨਾਲ ਥੋੜ੍ਹਾ ਜਿਹਾ ਪੁਦੀਨੇ ਦਾ ਰਸ ਮਿਲਾ ਕੇ ਰੈਗੂਲਰ ਲਗਾਓ। ਇਸ ਦੀ ਵਰਤੋਂ ਨਾਲ ਨਿਸ਼ਾਨ ਹਲਕਾ ਪੈ ਜਾਵੇਗਾ।

ਬੁੱਲ੍ਹਾਂ ਦੇ ਕਿਨਾਰੇ ਦਾ ਕਾਲਾ ਹੋਣਾ/ Blackening of the edges of the lips :

ਇਸਨੂੰ ਠੀਕ ਕਰਨ ਲਈ ਖੀਰੇ, ਟਮਾਟਰ ਅਤੇ ਨਿੰਬੂ ਦੇ ਰਸ ‘ਚ ਗਲਿਸਰੀਨ ਮਿਲਾ ਕੇ ਰੈਗੂਲਰ ਬੁੱਲ੍ਹਾਂ ਤੇ ਲਗਾਉਣ ਨਾਲ ਲਾਭ ਹੋਵੇਗਾ।

ਕੂਹਣੀ ਦਾ ਕਾਲਾ ਹੋਣਾ/ Blackening of the elbows :

ਕੂਹਣੀ ਜੇਕਰ ਕਾਲੀ ਹੋਵੇ ਤਾਂ ਉਸ ਤੇ ਨਿੰਬੂ ਦਾ ਛਿਲਕਾ ਰਗੜਨ ਨਾਲ ਕਾਫੀ ਫਰਕ ਪਵੇਗਾ।

ਅੱਡੀਆਂ ਦੇ ਛਾਲੇ/ Heel blisters :

ਅੱਡੀਆਂ ਦੇ ਛਾਲੇ ਖਤਮ ਕਰਨ ਲਈ ਉਨ੍ਹਾਂ ਤੇ ਆਂਡੇ ਦੀ ਸਫੇਦੀ ਲਗਾਓ ਬਹੁਤ ਲਾਭ ਹੋਵੇਗਾ।

ਚਿਹਰੇ ਤੇ ਛਾਈਆਂ/ Shadows on the face :

ਇਸਨੂੰ ਠੀਕ ਕਰਨ ਲਈ ਨਹਾਉਣ ਤੋਂ ਪਹਿਲਾਂ ਮਲਾਈ ‘ਚ ਸ਼ਹਿਦ ਮਿਲਾ ਕੇ ਲਗਾਓ ਛਾਈਆਂ ਖ਼ਤਮ ਹੋ ਜਾਣਗੀਆਂ।

ਚਿਹਰੇ ਤੇ ਵੱਧ ਚਿਕਨਾਹਟ/ More lubrication on the face :

ਚਿਹਰੇ ਤੇ ਵੱਧ ਚਿਕਨਾਹਟ ਹੋਵੇ ਤਾਂ ਪੀਸੇ ਹੋਏ ਖੀਰੇ ਨੂੰ ਚਿਹਰੇ ਤੇ ਮਲੋ। ਇਸ ਦੀ ਵਰਤੋਂ ਨਾਲ ਚਿਹਰੇ ਦੀ ਫਾਲਤੂ ਚਿਕਨਾਹਟ ਖਤਮ ਹੋ ਜਾਵੇਗੀ।

ਵਾਲ ਸੰਘਣੇ ਅਤੇ ਚਮਕਦਾਰ ਬਣਾਉਣ ਲਈ/ To make hair thick and shiny :

ਨਿੰਬੂ ਦੇ ਰਸ ‘ਚ ਪੀਸਿਆ ਤੇ ਸੁੱਕਾ ਆਂਵਲਾ ਮਿਲਾ ਕੇ ਵਾਲਾਂ ‘ਚ ਲਗਾਉਣ ਨਾਲ ਵਾਲ ਸੰਘਣੇ ਅਤੇ ਚਮਕਦਾਰ ਹੋ ਜਾਂਦੇ ਹਨ।

ਹੋਰ ਵੀ ਜ਼ਿਆਦਾ ਆਪਣੀ ਦਿੱਖ ਨੂੰ ਵਧੀਆ ਬਣਾਉਣ ਲਈ ਤੁਸੀਂ 👉ਕਲਿਕ/ CLICK ਕਰੋ।

Loading Likes...

Leave a Reply

Your email address will not be published. Required fields are marked *