ਸੁੰਦਰਤਾ ਲਈ ਛੋਟੇ – ਛੋਟੇ ਟਿਪਸ/ Small tips for beauty

ਸੁੰਦਰਤਾ ਲਈ ਛੋਟੇ – ਛੋਟੇ ਟਿਪਸ/ Small tips for beauty

ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਇਸੇ ਲਈ ਅੱਜ ਅਸੀਂ ਕੁੱਝ ਸੁੰਦਰਤਾ ਲਈ ਛੋਟੇ – ਛੋਟੇ ਟਿਪਸ/ Small tips for beauty ਬਾਰੇ ਚਰਚਾ ਕਰਾਂਗੇ। ਜਿਨ੍ਹਾਂ ਦੀ ਮਦਦ ਨਾਲ ਅਸੀਂ ਹੋਰ ਵੀ ਸੁੰਦਰ ਦਿੱਖ ਸਕਦੇ ਹਾਂ।

1. ਬੁੱਲ੍ਹਾਂ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਬੁੱਲ੍ਹਾਂ ਤੇ ਰੈਗੂਲਰ ਮਲਾਈ ਲਗਾਉਣ ਨਾਲ ਬੁੱਲ੍ਹਾਂ ਦੀ ਖੁਸ਼ਕੀ ਅਤੇ ਸੁੱਕਾਪਣ ਖਤਮ ਹੋ ਜਾਂਦਾ ਹੈ।

2. ਫਟੀਆਂ ਅੱਡੀਆਂ ਲਈ ਜੇਕਰ ਅੱਡੀਆਂ ‘ਚ ਤਰੇੜਾਂ ਪੈ ਜਾਣ ਤਾਂ ਜੈਤੂਨ ਦਾ ਤੇਲ ਹਲਕਾ ਕੋਸਾ ਕਰਕੇ ਰੂੰ ਨਾਲ ਫਟੀਆਂ ਅੱਡੀਆਂ ਤੇ ਲਗਾਓ, ਕੁਝ ਹੀ ਦਿਨਾਂ ਵਿਚ ਫਟੀਆਂ ਅੱਡੀਆਂ ਠੀਕ ਹੋ ਜਾਣਗੀਆਂ।

3. ਚਿਹਰੇ ਦੀਆਂ ਛਾਈਆਂ ਲਈ ਚਿਹਰੇ ਤੇ ਜੇਕਰ ਦਾਗ – ਧੱਬੇ ਹੋਣ ਤਾਂ ਉਸ ਨੂੰ ਸਾਫ ਕਰਨ ਲਈ ਮੇਥੀ ਦੀਆਂ ਪੱਤੀਆਂ ਨੂੰ ਪੀਸ ਕੇ ਉਸ ਦਾ ਰਸ ਚਿਹਰੇ ਤੇ ਲਗਾਓ, ਇਸ ਦੀ ਵਰਤੋਂ ਨਾਲ ਚਿਹਰਾ ਦਾਗ – ਧੱਬਿਆਂ ਰਹਿਤ ਅਤੇ ਹੋਰ ਸਾਫ ਹੋ ਜਾਏਗਾ।

ਹੋਰ ਵੀ ਕਈ, ਸੁੰਦਰਤਾ ਵਧਾਉਣ ਵਾਲੇ ਟਿੱਪਸ ਲਈ 👉 CLICK ਕਰੋ।

4. ਚਮੜੀ ਦੇ ਨਿਖਾਰ ਲਈ, ਵੇਸਣ ‘ਚ ਹਲਦੀ ਅਤੇ ਨਾਰੀਅਲ ਦਾ ਤੇਲ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਦਾ ਉਬਟਨ ਚਿਹਰੇ ਤੇ ਲਗਾਉਣ ਨਾਲ ਚਿਹਰੇ ਦੀ ਚਮੜੀ ਤੇ ਹੈਰਾਨੀਜਨਕ ਨਿਖਾਰ ਆਉਂਦਾ ਹੈ।

5. ਚਮੜੀ ਦੀ ਖੁਸ਼ਕੀ ਦੂਰ ਕਰਨ ਲਈ ਸ਼ਹਿਦ ਅਤੇ ਵੇਸਣ ‘ਚ ਮਲਾਈ ਮਿਕਸ ਕਰ ਕੇ ਉਸ ਉਬਟਨ ਚਿਹਰੇ ਤੇ ਲਗਾਉਣ ਨਾਲ ਚਿਹਰੇ ਦੀ ਖੁਸ਼ਕੀ ਦੂਰ ਹੁੰਦੀ ਹੈ ਅਤੇ ਚਮੜੀ ਨਰਮ ਅਤੇ ਮੁਲਾਇਮ ਬਣਦੀ ਹੈ। ਇਸ ਨਾਲ ਚਿਹਰੇ ਤੇ ਜੰਮੀ ਮੈਲ ਵੀ ਸਾਫ ਹੋ ਜਾਂਦੀ ਹੈ।

6. ਚਮੜੀ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਚਮੜੀ ਦੀ ਦੇਖਭਾਲ ਜ਼ਰੂਰੀ ਹੈ। ਨਿੰਬੂ ਇਕ ਕੁਦਰਤੀ ਕਲੀਂਜਰ ਹੈ। ਇਕ ਚੱਮਚ ਮੁਲਤਾਨੀ ਮਿੱਟੀ ਵਿਚ, ਇਕ ਚੱਮਚ ਗੁਲਾਬ ਜਲ, ਅੱਧਾ ਚੱਮਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਮੜੀ ਦੀ ਰੰਗਤ ਨਿੱਖਰ ਆਉਂਦੀ ਹੈ।

7. ਕੜਕਦੀ ਧੁੱਪ ਵਿਚ ਜ਼ਿਆਦਾ ਸਮੇਂ ਤਕ ਘੁੰਮਣ ਨਾਲ ਸਰੀਰ ਤੇ ਕਾਲੇ ਧੱਬੇ ਪੈ ਜਾਂਦੇ ਹਨ, ਇਸ ਲਈ ਘਰੋਂ ਨਿਕਲਦੇ ਸਮੇਂ ਸਨਸਕ੍ਰੀਨ ਲੋਸ਼ਨ/ Sunscreen lotion ਦੀ ਵਰਤੋਂ ਜ਼ਰੂਰ ਕਰੋ।

8. ਇਕ ਚੱਮਚ ਦਹੀਂ ‘ਚ ਚੁਟਕੀ ਭਰ ਹਲਦੀ ਮਿਲਾ ਕੇ ਚਿਹਰੇ ਤੇ ਦਸ ਮਿੰਟ ਲਈ ਲਗਾਓ ਅਤੇ ਉਸ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ।

9. ਕੱਚੇ ਆਲੂ ਨੂੰ ਪੀਸ ਕੇ ਚਿਹਰੇ ਅਤੇ ਹੱਥਾਂ – ਪੈਰਾਂ ਤੇ ਲਗਾਉਣ ਨਾਲ ਝੁਰੜੀਆਂ ਦੂਰ ਹੋ ਜਾਂਦੀਆਂ ਹਨ ਅਤੇ ਅੱਖਾਂ ਦੇ ਕਾਲੇ ਘੇਰੇ (ਡਾਰਕ ਸਰਕਲਸ) – ਆਸਾਨੀ ਨਾਲ ਦੂਰ ਹੋ ਜਾਂਦੇ ਹਨ। ਖੂਬਸੂਰਤ ਅਤੇ ਬੇਦਾਗ ਚਮੜੀ ਦੇ ਲਈ ਰੈਗੂਲਰ ਕਲੀਂਜਿੰਗ, ਟੋਨਿੰਗ ਅਤੇ ਮੁਆਇਸਚਰਾਈਜਿੰਗ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।

Loading Likes...

Leave a Reply

Your email address will not be published. Required fields are marked *