ਜ਼ਿਆਦਾ ਸਤਾਏ ਥਕਾਵਟ ਤਾਂ/ if you suffer from excessive fatigue

ਜ਼ਿਆਦਾ ਸਤਾਏ ਥਕਾਵਟ ਤਾਂ ਰੱਖੋ ਧਿਆਨ/ Be careful if you suffer from excessive fatigue

ਥਕਾਵਟ ਦੇ ਪ੍ਰਕਾਰ ਅਤੇ ਕਾਰਨ / Types of fatigue And the reason :

ਥਕਾਵਟ ਦੋ ਤਰ੍ਹਾਂ ਦੀ ਹੋ ਸਕਦੀ ਹੈ, ਸਰੀਰਕ ਤੇ ਮਾਨਸਿਕ। ਹਾਲਾਂਕਿ ਸਰੀਰਕ ਥਕਾਵਟ ਨਾਲ ਅਰਾਮ ਕਰਕੇ ਜਲਦੀ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ ਪਰ ਮਾਨਸਿਕ ਥਕਾਵਟ ਨੂੰ ਦੂਰ ਕਰਨ ਵਿਚ ਕੁਝ ਸਮਾਂ ਲੱਗ ਸਕਦਾ ਹੈ। ਵੱਧ ਸਰੀਰਕ ਕੰਮ ਕਰਨਾ, ਵੱਧ ਕਸਰਤ, ਵੱਧ ਤਣਾਅਗ੍ਰਸਤ ਰਹਿਣ, ਨੀਂਦ ਪੂਰੀ ਨਾ ਹੋਣਾ, ਸਰੀਰ ਵਿਚ ਵਿਟਾਮਿਨ ਤੇ ਖੂਨ ਦੀ ਕਮੀ, ਨਾਂਹਪੱਖੀ ਸੋਚ ਦਾ ਵਧਣਾ ਆਦਿ ਕਈ ਕਾਰਨ ਹੋ ਸਕਦੇ ਹਨ। ਇਸੇ ਲਈ ਅੱਜ ਅਸੀਂ ਜ਼ਿਆਦਾ ਸਤਾਏ ਥਕਾਵਟ ਤਾਂ/ if you suffer from excessive fatigue ਵਿਸ਼ੇ ਤੇ ਚਰਚਾ ਕਰਾਂਗੇ।

ਸੁਭਾਅ ਦਾ ਸੰਕੋਚੀ/ Shy nature :

ਮਮਾਨਸਿਕ ਅਤੇ ਸਰੀਰਕ ਥਕਾਵਟ ਦੇ ਹੋਰ ਕਾਰਨਾਂ ‘ਚ ਕੰਮ ਵਿਚ ਅਰੁਚੀ, ਪ੍ਰੇਰਣਾ ਦੀ ਘਾਟ, ਮਨੋਰੰਜਨ ਨਾ ਕਰਨਾ, ਮਾਨਸਿਕ ਬੀਮਾਰ ਅਤੇ ਸਰੀਰਕ ਰੋਗ ਆਦਿ ਹੋ ਸਕਦੇ ਹਨ। ਜੋ ਵਿਅਕਤੀ ਸੁਭਾਅ ਤੋਂ ਸੰਕੋਚੀ ਹੁੰਦੇ ਹਨ, ਉਹ ਤਣਾਅ ਦਾ ਸ਼ਿਕਾਰ ਹੋ ਸਕਦੇ ਹਨ।

ਸ਼ਰੀਰਕ ਥਕਾਵਟ/ Physical exhaustion

ਥਕਾਵਟ, ਰੁਚੀ ਅਤੇ ਇੱਛਾ ਘੱਟ ਹੋਣ ਦੀ ਇਕ ਅਵਸਥਾ ਹੈ। ਸਰੀਰਕ ਥਕਾਵਟ ਦਾ ਆਮ ਅਰਥ ਮਨ ਜਾਂ ਸਰੀਰ ਦੀ ਸਮਰੱਥਾ ਦੇ ਘਟ ਜਾਣ ਤੋਂ ਲਿਆ ਜਾਂਦਾ ਹੈ। ਅਜਿਹੀ ਹਾਲਤ ਵਿਚ ਆਦਮੀ ਤੋਂ ਕੰਮ ਨਹੀਂ ਹੁੰਦਾ ਜਾਂ ਬਹੁਤ ਕੰਮ ਹੁੰਦਾ ਹੈ। ਥੱਕਿਆ ਹੋਇਆ ਵਿਅਕਤੀ ਬੇਜ਼ਾਨ ਪਿਆ ਰਹਿੰਦਾ ਹੈ। ਆਮ ਤੌਰ ਤੇ ਜਦੋਂ ਵੱਧ ਮਿਹਨਤ ਕੀਤੀ ਜਾਂਦੀ ਹੈ ਤਾਂ ਸਾਡੀਆਂ ਮਾਂਸਪੇਸ਼ੀਆਂ, ਹੱਡੀਆਂ ਆਦਿ ਸ਼ਕਤੀਸ਼ਾਲੀ ਬਣਦੀਆਂ ਹਨ। ਸਰੀਰ ਦੀ ਕਾਰਜਸਮਰੱਥਾ ਵੀ ਵਧ ਜਾਂਦੀ ਹੈ ਪਰ ਹੱਦ ਤੋਂ ਵੱਧ ਕੀਤੀ ਗਈ ਮਿਹਨਤ, ਸਰੀਰ ਨੂੰ ਥਕਾਵਟ ਪੈਦਾ ਕਰਦੀ ਹੈ।

ਸਿਹਤ ਨਾਲ ਸੰਬੰਧਿਤ ਹੋਰ ਵੀ ਜਾਣਕਾਰੀ ਲਈ ਇੱਥੇ CLICK ਕਰੋ।

ਠੰਡ ਜਾਂ ਗਰਮੀ ਦੇ ਮੌਸਮ ਵਿਚ ਮੌਸਮ ਦੀ ਮਾਰ ਕਾਰਨ ਕੰਮ ਵਿਚ ਮਨ ਨਹੀਂ ਲੱਗਦਾ, ਸੁਸਤੀ ਆਉਣੀ ਆਮ ਗੱਲ ਹੈ ਪਰ ਜੇਕਰ ਆਮ ਦਿਨਾਂ ਵਿਚ ਕਾਰਜ ਸਥਾਨ ਤੇ ਜਾਂ ਘਰ ਵਿਚ ਜਦੋਂ ਤੁਹਾਡਾ ਮਨ ਕਿਸੇ ਕੰਮ ਵਿਚ ਨਾ ਲੱਗੇ। ਕਾਫੀ ਕੰਮ ਬਾਕੀ ਹੋਣ ਦੇ ਬਾਅਦ ਵੀ ਬਿਨਾਂ ਕੁਝ ਕੀਤੇ ਹੀ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ, ਨੇੜੇ – ਤੇੜੇ ਵਾਪਰਨ ਵਾਲੀ ਕਿਸੇ ਘਟਨਾ ਵਿਚ ਮਿੱਤਰਾਂ ਜਾਂ ਘਰ ਪਰਿਵਾਰ ਦੇ ਕਿਸੇ ਗੱਲ ਵਿਚ ਤੁਹਾਡਾ ਮਨ ਨਾ ਲੱਗਦਾ ਹੋਵੇ, ਕਮਜ਼ੋਰੀ ਅਤੇ ਸੁਸਤੀ ਮਹਿਸੂਸ ਹੁੰਦੀ ਹੋਵੇ ਤਾਂ ਮੰਨ ਲਓ ਕਿ ਤੁਸੀਂ ਥੱਕ ਚੁੱਕੇ ਹੋ। ਤੁਹਾਨੂੰ ਅਰਾਮ ਦੀ ਲੋੜ ਹੈ।

ਥਕਾਵਟ ਦੀ ਸਮੱਸਿਆ ਦਾ ਇਲਾਜ/ Treatment of the problem of fatigue

ਸਰਦੀਆਂ ਵਿਚ ਧੁੱਪ ਸੇਕਣ ਨਾਲ ਸਰੀਰ ਵਿਚ ਚੁਸਤੀ ਆਉਂਦੀ ਹੈ। ਸੁਸਤੀ ਅਤੇ ਥਕਾਵਟ ਨਾਲ ਹੌਲੀ – ਹੌਲੀ ਦੂਰ ਹੋਣ ਲੱਗਦੀ ਹੈ। ਇਸ ਦੇ ਇਲਾਵਾ ਹੋਰ ਵੀ ਕਈ ਢੰਗਾਂ ਨਾਲ ਥਕਾਵਟ ਤੋਂ ਪਿੱਛਾ ਛੁਡਾਇਆ ਜਾ ਸਕਦਾ ਹੈ। ਆਪਣੀਆਂ ਦੋ ਉਂਗਲੀਆਂ ਦੇ ਪੋਟਿਆ ਨਾਲ ਚਿਹਰੇ ਦੀ ਹਲਕੀ ਮਾਲਿਸ਼ ਕਰੋ। ਇਸ ਨਾਲ ਬਲੱਡ ਸਰਕੁਲੇਸ਼ਨ ਵਧੇਗਾ, ਜਿਸ ਨਾਲ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੀ ਥਕਾਵਟ ਰਫੂਚੱਕਰ ਹੋ ਗਈ ਹੈ। ਕਈ ਵਾਰ ਖੂਸ਼ਬੂਦਾਰ ਤੇਲ ਦੀ ਵਰਤੋਂ ਨਾਲ ਵੀ ਸਰੀਰ ਦੀ ਥਕਾਵਟ ਨੂੰ ਦੂਰ ਕਾਤੀ ਜਾ ਸਕਦਾ ਹੈ।

ਮਾਨਸਿਕ ਥਕਾਵਟ ਦੂਰ ਕਰਨ ਦੇ ਤਰੀਕੇ/ Ways to overcome mental fatigue :

ਰੋਗ ਯੋਗਾ ਅਤੇ ਕਸਰਤ ਜ਼ਰੂਰ ਕਰੋ ਪਰ ਬਹੁਤ ਜ਼ਿਆਦਾ ਕਸਰਤ ਨਾ ਕਰੋ। ਘੱਟ ਤੋਂ ਘੱਟ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲਓ। ਇਸ ਦੇ ਨਾਲ ਹੀ ਆਪਣੇ ਭੋਜਨ ਵਿਚ ਸੰਤੁਲਿਸ਼ ਭੋਜਨ ਜਿਵੇਂ ਹਰੀਆਂ ਪੱਤੇਦਾਰ ਸਬਜ਼ੀਆਂ, ਮੌਸਮੀ ਸਬਜ਼ੀ, ਦਾਲਾਂ ਜ਼ਰੂਰ ਲਓ। ਖਾਣੇ ਵਿਚ ਵਿਟਾਮਿਨ ਦੀ ਮਾਤਰਾ ਵਧਾਓ । ਸਰਦੀਆਂ ਵਿਚ ਆਂਵਲੇ ਦਾ ਮੁਰੱਬਾ ਵੀ ਫਾਇਦੇਮੰਦ ਹੋ ਸਕਦਾ ਹੈ। ਲਾਈਟ ਮਿਊਜ਼ਿਕ ਸੁਣਨ ਨਾਲ ਵੀ ਬ੍ਰੇਨ ਨੂੰ ਕਾਫੀ ਅਰਾਮ ਮਿਲਦਾ ਹੈ ਇਸ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ, ਜਿਸ ਨਾਲ ਮਾਨਸਿਕ ਥਕਾਵਟ ਦੂਰ ਕੀਤੀ ਜਾ ਸਕਦੀ ਹੈ।

ਅਨੀਮੀਆ ਦੀ ਕਮੀ ਕਰਕੇ ਵੀ ਹੋ ਸਕਦੀ ਹੈ ਥਕਾਵਟ/ Fatigue can also be caused by lack of anemia :

ਅਨੀਮੀਆ ਦੀ  (ਖੂਨ ਦੀ ਕਮੀ ਨਾਲ ਹੋਣ ਵਾਲਾ ਰੋਗ) – ਦੇ ਰੋਗੀ ਨੂੰ ਵੀ ਥੋੜ੍ਹਾ ਜਿਹਾ ਵੀ ਕੰਮ ਕਰਨ ਦੇ ਬਾਅਦ ਵੱਧ ਸਰੀਰਕ ਥਕਾਵਟ ਮਹਿਸੂਸ ਹੁੰਦੀ ਹੈ। ਅਜਿਹੇ ਲੋਕਾਂ ਨੂੰ ਟਮਾਟਰ ਅਤੇ ਗਾਜਰ ਦਾ ਜੂਸ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਵੱਧ ਮਾਤਰਾ ਵਿਚ ਖਾਣੀਆਂ ਚਾਹੀਦੀਆਂ ਹਨ। ਜੇਕਰ ਇਸ ਦੇ ਬਾਅਦ ਵੀ ਥਕਾਵਟ ਜਾਂ ਸੁਸਤੀ ਤੋਂ ਅਰਾਮ ਨਾ ਮਿਲੇ ਤਾਂ ਡਾਕਟਰ ਤੋਂ ਸਲਾਹ ਬਹੁਤ ਜ਼ਰੂਰੀ ਹੋ ਜਾਂਦੀ ਹੈ। ਕੁਝ ਲੋਕਾਂ ਨੂੰ ਜਲਦੀ ਸਰੀਰਕ ਥਕਾਵਟ ਹੋਣ ਕਾਰਨ ਸਰੀਰ ਵਿਚ ਖੂਨ ਦੀ ਮਾਤਰਾ ਲੋੜ ਤੋਂ ਵੀ ਘੱਟ ਹੋਣਾ, ਥਾਇਰਾਈਡ ਗ੍ਰੰਥੀ ਦਾ ਠੀਕ ਤਰ੍ਹਾਂ ਕੰਮ ਨਾ ਕਰਨਾ ਜਾਂ ਫਿਰ ਸ਼ੂਗਰ ਆਦਿ ਰੋਗ ਤੋਂ ਪੀੜਤ ਹੋਣਾ ਹੁੰਦਾ ਹੈ। ਖੂਨ ਦੀ ਕੰਮੀ ਨੂੰ ਦੂਰ ਕਰਨ ਲਈ ਟਾਨਿਕ ਵੀ ਲਿਆ ਜਾ ਸਕਦਾ ਹੈ।

ਕਾਰਨਾ ਨੂੰ ਜਾਨਣਾ ਬਹੁਤ ਜ਼ਰੂਰੀ/ It is very important to know the reasons :

ਥਕਾਵਟ ਦਾ ਕਾਰਨ ਕੀ ਹੈ ਅਤੇ ਕਿਵੇਂ ਇਸ ਨੂੰ ਜਲਦੀ ਦੂਰ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋ ਰਿਹਾ ਹੈ ਤਾਂ ਇਸ ਤੇ ਧਿਆਨ ਦੇਣਾ ਜ਼ਰੂਰੀ ਹੈ, ਕਿਉਂਕਿ ਇਹ ਇਕ ਵੱਡੀ ਸਮੱਸਿਆ ਦਾ ਕਾਰਨ ਵੀ ਬਣ ਸਕਦਾ ਹੈ। ਇਸ ਲਈ ਇਹ ਬਹੁਤ ਜਰੂਰੀ ਹੈ ਕਿ ਇਸ ਦੇ ਕਾਰਨਾ ਨੂੰ ਜਾਣਿਆ ਜਾਵੇ।

ਇਕ ਜ਼ਰੂਰੀ ਸੰਕਲਪ/ An essential concept :

ਇਸ ਲਈ ਸਾਨੂੰ ਇਹ ਸੰਕਲਪ ਲੈਣਾ ਪਵੇਗਾ ਕਿ ਆਪਣੇ ਕੰਮ ਅਤੇ ਜ਼ਿੰਮੇਵਾਰੀਆਂ ਦੇ ਪ੍ਰਤੀ ਤਾਂ ਗੰਭੀਰ ਰਹਾਂਗੇ ਹੀ ਪਰ ਆਪਣੇ ਸਰੀਰ ਅਤੇ ਸਿਹਤ ਦਾ ਵੀ ਪੂਰਾ ਧਿਆਨ ਰੱਖਾਂਗੇ।

Loading Likes...

Leave a Reply

Your email address will not be published. Required fields are marked *