ਥਰਮਾਮੀਟਰ ਅਤੇ ਇਸਦੀ ਵਰਤੋਂ / Thermometer and its use

ਥਰਮਾਮੀਟਰ ਅਤੇ ਇਸਦੀ ਵਰਤੋਂ / Thermometer and its use

ਸਰੀਰ ਦਾ ਤਾਪਮਾਨ ਮਾਪਣ ਵਾਲਾ ਯੰਤਰ ਜ਼ਿਆਦਾਤਰ ਥਰਮਾਮੀਟਰ ਦੇ ਨਾਂ ਤੋਂ ਪ੍ਰਸਿੱਧ ਹੈ। ਪਰ ਇਸ ਦੀ ਵਰਤੋਂ ਕਈ ਕੰਮਾਂ ਲਈ ਕੀਤੀ ਜਾਂਦੀ ਹੈ। ਹੁਣ ਅਸੀਂ ਥਰਮਾਮੀਟਰ ਅਤੇ ਇਸਦੀ ਵਰਤੋਂ / Thermometer and its use ਸਿਰਲੇਖ ਅਧੀਨ ਇਸੇ ਦੀ ਗੱਲ ਕਰਾਂਗੇ।

ਥਰਮਾਮੀਟਰ ਦੀਆਂ ਕਿਸਮਾਂ/ Types of thermometers :

ਹਵਾ ਦਾ ਤਾਪਮਾਨ ਮਾਪਣ ਵਾਲਾ, ਮੌਸਮ ਦਾ ਤਾਪਮਾਨ ਮਾਪਣ ਵਾਲਾ ਅਤੇ ਕਮਰੇ ਦਾ ਤਾਪਮਾਨ ਮਾਪਣ ਵਾਲੇ ਯੰਤਰ ਵੀ ਥਰਮਾਮੀਟਰ ਦੇ ਨਾਂ ਨਾਲ ਹੀ ਜਾਣੇ ਜਾਂਦੇ ਹਨ। ਇਸ ਦੇ ਬਿਨਾਂ ਉਬਲਦੇ ਪਾਣੀ ਅਤੇ ਬਰਫ ਦਾ ਤਾਪਮਾਨ ਮਾਪਣ ਵਾਲਾ ਯੰਤਰ ਵੀ ਥਰਮਾਮੀਟਰ ਹੀ ਅਖਵਾਉਂਦਾ ਹੈ।

ਥਰਮਾਮੀਟਰ ਦੀ ਹੋਂਦ ਤੋਂ ਪਹਿਲਾਂ/ Before the existence of the thermometer :

ਪਹਿਲਾਂ ਆਦਮੀ ਦੇ ਸਰੀਰਕ ਤਾਪਮਾਨ ਜਾਣਨ ਲਈ ਉਸ ਦੇ ਸਰੀਰ ਜਾਂ ਮੱਥੇ ਨੂੰ ਛੂਹ ਕੇ ਦੇਖਿਆ ਜਾਂਦਾ ਸੀ। ਜੇਕਰ ਸਰੀਰ ਤਪਦਾ ਲੱਗਦਾ ਤਾਂ ਸਮਝਿਆ ਜਾਂਦਾ ਕਿ ਵਿਅਕਤੀ ਨੂੰ ਤੇਜ਼ ਬੁਖਾਰ ਹੈ। ਜੇ ਹੁਣ ਵੀ ਕਿਸੇ ਕੋਲ ਥਰਮਾਮੀਟਰ ਨਾ ਹੋਵ ਤਾਂ ਅੱਜ ਵੀ ਇਹ ਦੇਸੀ ਢੰਗ ਅਪਣਾਇਆ ਜਾਂਦਾ ਹੈ।

ਥਰਮਾਮੀਟਰ ਵਰਤਣ ਦਾ ਤਰੀਕਾ/ How to use a thermometer :

ਡਾਕਟਰੀ ਥਰਮਾਮੀਟਰ ਉਪਲਬਧ ਹੋਣ ਕਰਕੇ ਸਰੀਰ ਦੇ ਸਹੀ ਤਾਪਮਾਨ ਦਾ ਅੰਦਾਜ਼ ਲਗਾਇਆ ਜਾ ਸਕਦਾ ਹੈ। ਅਤੇ ਨਾਲ ਹੀ ਇਸਨੂੰ  ਨੋਟ ਵੀ ਕੀਤਾ ਜਾ ਸਕਦਾ ਹੈ। ਬਾਲਗਾਂ ਅਤੇ ਵੱਡੀ ਉਮਰ ਦੇ ਲੋਕਾਂ ਲਈ ਆਮ ਥਰਮਾਮੀਟਰ ਹੈ, ਜੋ ਜੀਭ ਦੇ ਹੇਠਾਂ ਰੱਖਿਆ ਜਾਂਦਾ ਹੈ ਤਾਂ ਇਸ ਦੇ ਅੰਦਰ ਦਾ ਪਾਰਾ, ਸਰੀਰ ਦੇ ਤਾਪਮਾਨ ਦੇ ਅਨੁਸਾਰ ਫੈਲਣ ਲੱਗਦਾ ਹੈ।

ਕਿਵੇਂ ਹੋਈ ਥਰਮਾਮੀਟਰ ਦੀ ਖੋਜ/ How the thermometer was invented :

ਥਰਮਾਮੀਟਰ ਦੀ ਖੋਜ ਇਟਲੀ ਦੇ ਪ੍ਰਸਿੱਧ ਵਿਗਿਆਨੀ ਗੈਲੀਲਿਓ ਨੇ ਸੰਨ 1593 ‘ਚ ਕੀਤੀ ਸੀ।

ਸਭ ਤੋਂ ਪਹਿਲਾਂ ਉਸ ਨੇ ਹਵਾ ਦਾ ਤਾਪਮਾਨ ਪਤਾ ਕਰਨ ਵਾਲੇ ਥਰਮਾਮੀਟਰ ਦੀ ਖੋਜ ਕੀਤੀ। ਇਸ ਥਰਮਾਮੀਟਰ ‘ਚ ਕੱਚ ਦੀ ਪਤਲੀ ਸੁਰਾਖ ਵਾਲੀ ਨਲੀ ਵਿਚ ਐਲਕੋਹਲ ਭਰੀ ਹੁੰਦੀ ਹੈ।

ਥਰਮਾਮੀਟਰ ‘ਤੇ ਉੱਭਰੇ ਸਕੇਲ ਨਾਲ ਤਾਪਮਾਨ ਠੀਕ ਢੰਗ ਨਾਲ ਪੜ੍ਹਨ ਲਈ ਇਸ ਦੇ ਦਰਮਿਆਨ ਅਲਕੋਹਲ ‘ਚ ਹਲਕਾ ਲਾਲ ਰੰਗ ਵੀ ਮਿਲਾਇਆ ਜਾਂਦਾ ਹੈ। ਇਹ ਤਰਲ ਪਦਾਰਥ ਗਰਮੀਆਂ ਵਿਚ ਫੈਲਦਾ ਹੈ ਅਤੇ ਸਰਦੀਆਂ ਵਿਚ ਇਸ ਦਾ ਘੇਰਾ ਘਟਦਾ ਹੈ। ਇਹ ਥਰਮਾਮੀਟਰ ਮੌਸਮ ਦਾ ਤਾਪਮਾਨ ਪਤਾ ਕਰਨ ਦੇ ਲਈ ਵਰਤਿਆ ਜਾਂਦਾ ਹੈ। ਇਹ ਥਰਮਾਮੀਟਰ ਦੀਵਾਰ ਤੇ ਆਸਾਨੀ ਨਾਲ ਲਟਕਾਇਆ ਜਾ ਸਕਦਾ ਹੈ।

ਸਰੀਰ ਦਾ ਤਾਪਮਾਨ ਪਤਾ ਕਰਨ ਵਾਲੇ ਥਰਮਾਮੀਟਰ ਦੀ ਖੋਜ/ Discovery of a thermometer to determine body temperature :

ਸੰਨ 1714 ਈਸਵੀ ‘ਚ ਉਪਰੋਕਤ ਥਰਮਾਮੀਟਰ ਤੋਂ ਪ੍ਰਭਾਵਿਤ ਹੋ ਕੇ ਜਰਮਨ ਦੇ ਇਕ ਵਿਗਿਆਨਿਕ ਗੈਬਰਿਲ ਫਾਰਨਹਾਈਟ ਨੇ ਸਰੀਰ ਦਾ ਤਾਪਮਾਨ ਪਤਾ ਕਰਨ ਵਾਲੇ ਥਰਮਾਮੀਟਰ ਦੀ ਖੋਜ ਕੀਤੀ। ਜਿਸ ਨੂੰ ਫਾਰਨਹਾਈਟ ਥਰਮਾਈਟ ਕਿਹਾ ਜਾਣ ਲੱਗਾ।

ਫਾਰਨਹਾਈਟ ਥਰਮਾਮੀਟਰ ‘ਚ ਪਾਣੀ ਦਾ ਜੰਮਣ ਦਾ ਦਰਜਾ (ਪਾਣੀ ਦਾ ਹਿਮਾਂਕ) 32 ਡਿਗਰੀ ਅਤੇ ਉਬਾਲ ਦਰਜਾ/ Boiling properties 212 ਡਿਗਰੀ ਹੁੰਦਾ ਹੈ।

ਪਾਰੇ ਵਾਲਾ ਥਰਮਾਮੀਟਰ/ Mercury thermometer :

ਅੱਜਕਲ ਪਾਰੇ ਵਾਲੇ ਥਰਮਾਮੀਟਰ ਬਹੁਤ ਰੁਝਾਨ ਵਿਚ ਹਨ ਅਤੇ ਜ਼ਿਆਦਾ ਕਾਰਗਰ ਹਨ। ਪਾਰਾ ਗਰਮੀਆਂ ਵਿਚ ਫੈਲਦਾ ਹੈ ਅਤੇ ਸਰਦੀਆਂ ਵਿੱਚ ਸੁੰਗੜਦਾ ਹੈ/ Mercury expands in summer and shrinks in winter. ਇਸੇ ਆਧਾਰ ਤੇ ਇਸਨੂੰ ਬਣਾਇਆ ਗਿਆ ਹੈ।

ਜੇਕਰ ਬੁਖਾਰ ਹੋਵੇ ਤਾਂ ਜ਼ਿਆਦਾ ਤਾਪ ਨਾਲ ਪਾਰਾ ਫੈਲ ਕੇ ਨਿਸ਼ਚਿਤ ਸਥਾਨ ਤੇ ਆ ਟਿਕਦਾ ਹੈ। ਇਸ ਦੇ ਉਲਟ ਜੇਕਰ ਤਾਪ ਸਾਧਾਰਨ ਸਰੀਰਕ ਤਾਪਮਾਨ ਤੋਂ ਘੱਟ ਹੋਵੇ ਤਾਂ ਉਹ ਉਸ ਉਭਾਰੇ ਗਏ ਸਥਾਨ ਤੇ ਆ ਖੜ੍ਹਾ ਹੁੰਦਾ ਹੈ ਜੋ ਸਿਹਤਮੰਦ ਤਾਪਮਾਨ ਨੂੰ ਦਰਸਾਉਂਦਾ ਹੈ।

👉 ਵਾਲਾ ਥਰਮਾਮੀਟਰ/ Mercury thermometer ਖਰੀਦਣ ਲਈ ਕਲਿੱਕ/ Click ਕਰੋ।👈

ਅੱਜਕਲ ਵਰਤਿਆ ਜਾਣ ਵਾਲਾ ਥਰਮਾਮੀਟਰ/ Thermometer used today :

ਅੱਜਕਲ ਪੂਰੀ ਦੁਨੀਆਂ ਵਿੱਚ ਪਾਰੇ ਵਾਲੇ ਥਰਮਾਮੀਟਰਾਂ ਦੀ ਵਰਤੋਂ ਕੀਤੀ ਗਈ ਜਾਂਦੀ ਹੈ। ਇਸ ਥਰਮਾਮੀਟਰ ਦੀ ਸੀਮਾ 300 ਡਿਗਰੀ ਸੈਲਸੀਅਸ ਤਕ ਹੁੰਦੀਂ ਹੈ।

ਥਰਮਾਮੀਟਰ ਦੀ ਖੋਜ ਗੈਲੀਲਿਓ ਨੇ ਕੀਤੀ ਸੀ ਪਰ ਡਾਕਟਰੀ ਥਰਮਾਮੀਟਰ ਦੀ ਖੋਜ ਕਰਨ ਦਾ ਕ੍ਰੈਡਿਟ ਬ੍ਰਿਟੇਨ ਦੇ ਡਾਕਟਰ ਥਾਮਸ ਕਿਲੀਫੋਰਡ ਨੂੰ ਜਾਂਦਾ ਹੈ।

ਇਸ ਥਰਮਾਮੀਟਰ ਦੀ ਵਰਤੋਂ ਕਰਨ ਤੋਂ ਪਹਿਲਾਂ ਝਟਕਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਵਾਤਾਵਰਣ ਦੇ ਤਾਪਮਾਨ ਅਨੁਸਾਰ ਇਸ ਦੇ ਵਿਚਲਾ ਪਾਰਾ ਇਕ ਜਗ੍ਹਾ ਸਥਿਤ ਹੋ ਜਾਂਦਾ ਹੈ।

ਸਰੀਰ ਦਾ ਔਸਤ ਤਾਪਮਾਨ/ Average body temperature :

ਸਿਹਤਮੰਦ ਸਰੀਰ ਦਾ ਔਸਤ ਤਾਪਮਾਨ 98.6 ਡਿਗਰੀ ਫਾਰਨਹਾਈਟ ਜਾਂ 37 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਤੋਂ ਇਕ ਡਿਗਰੀ ਘੱਟ ਦਾ ਮਤਲਬ ਸਰੀਰ ਵਿਚ ਕਮਜ਼ੋਰੀ ਅਤੇ ਇਕ ਡਿਗਰੀ ਜ਼ਿਆਦਾ ਦਾ ਮਤਲਬ ਬੁਖਾਰ ਹੁੰਦਾ ਹੈ।

👉ਸਿਹਤ ਸੰਬੰਧੀ ਹੋਰ ਜਾਣਕਾਰੀ ਤੁਸੀਂ www.BloggingBazaar.net ਤੇ ਜਾ ਸਕਦੇ ਹੋ।

Loading Likes...

Leave a Reply

Your email address will not be published. Required fields are marked *