‘ਯੂਨੀਸੇਫ’ / UNICEF
ਦੁਨੀਆ ਭਰ ਵਿਚ ਰੋਜ਼ਾਨਾ ਹਜ਼ਾਰਾਂ ਬੱਚਿਆਂ ਦੀ ਮੌਤ ਕਿਸੇ ਨਾ ਕਿਸੇ ਬਿਮਾਰੀ ਨਾਲ ਸਿਰਫ ਇਸ ਲਈ ਹੋ ਜਾਂਦੀ ਹੈ, ਕਿਉਂਕਿ ਉਨ੍ਹਾਂ ਨੂੰ ਸਹੀ ਸਮੇਂ ਤੇ ਸਹੀ ਇਲਾਜ ਨਹੀਂ ਮਿਲ ਪਾਉਂਦਾ। ਇਸ ਤੋਂ ਇਲਾਵਾ ਕਈ ਬੱਚਿਆਂ ਦੀ ਮੌਤ ਇਸ ਲਈ ਵੀ ਹੋ ਜਾਂਦੀ ਹੈ, ਕਿਉਂਕਿ ਉਨ੍ਹਾਂ ਨੂੰ ਸਹੀ ਮਾਤਰਾ ਵਿਚ ਖਾਣਾ ਨਹੀਂ ਮਿਲਦਾ, ਜਿਸ ਕਾਰਨ ਉਹ ਕੁਪੋਸ਼ਣ ਦਾ ਵੀ ਸ਼ਿਕਾਰ ਹੁੰਦੇ ਹਨ । ਦੁਨੀਆ ਭਰ ਵਿਚ ਲੱਖਾਂ ਅਜਿਹੇ ਬੱਚੇ ਹਨ ਜੋ ਰੋਜ਼ਾਨਾ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਅਤੇ ਅਪਰਾਧ ਦੇ ਸ਼ਿਕਾਰ ਹੁੰਦੇ ਹਨ, ਅਜਿਹੇ ਬੱਚਿਆਂ ਦੇ ਲਈ ਯੂਨੀਸੇਫ / UNICEF ਹਮੇਸ਼ਾ ਮਦਦ ਲਈ ਤਿਆਰ ਰਹਿੰਦਾ ਹੈ, ਯੂਨੀਸੇਫ ਦਾ ਸਲੋਗਨ ਹੈ,
ਹਰ ਬੱਚੇ ਲਈ ਸਿਹਤ, ਸਿੱਖਿਆ, ਸਮਾਨਤਾ ਸੁਰੱਖਿਆ ਅਤੇ ਮਨੁੱਖਤਾ।
ਕਦੋਂ ਸਥਾਪਨਾ ਹੋਈ ਯੂਨੀਸੇਫ / UNICEF ਦੀ ?
ਯੂਨੀਸੇਫ / UNICEF’ ਦੀ ਸਥਾਪਨਾ 11 ਦਸੰਬਰ 1946 ਨੂੰ ਕੀਤੀ ਗਈ, ਉਦੋਂ ਇਸ ਦਾ ਨਾਂ ‘ਯੂਨਾਈਟਿਡ ਨੇਸ਼ਨ ਚਿਲਡ੍ਰਨਸ ਫੰਡ’ ਐਮਰਜੈਂਸੀ ਫੰਡ’ ਹੁੰਦਾ ਸੀ। 1953 ਵਿਚ ਨਾਂ ਬਦਲ ਕੇ “ਯੂਨਾਈਟਿਡ ਨੇਸ਼ਨ ਚਿਲਡ੍ਰਨਸ ਫੰਡ / United Nations Children’s Fund” ਕਰ ਦਿੱਤਾ ਗਿਆ।
ਹੋਰ ਵੀ ਕਾਈ ਰੌਚਕ ਤੱਥਾਂ ਦੀ ਜਾਣਕਾਰੀ ਲਈ CLICK ਕਰੋ।
ਕਿਉਂ ਲੋੜ ਪਈ ਯੂਨੀਸੇਫ / UNICEF ਦੀ ?
ਯੂਨੀਸੇਫ ਦੀ ਸਥਾਪਨਾ ਯੂਨਾਈਟਿਡ ਨੇਸ਼ਨ ਵੱਲੋਂ ਕੀਤੀ ਗਈ ਸੀ। ਇਸ ਦਾ ਦਫਤਰ ਨਿਊਯਾਰਕ ਵਿਚ ਹੈ। ਦੂਸਰਾ ਵਿਸ਼ਵ ਯੁੱਧ ਦੌਰਾਨ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮਾਰੇ ਗਏ ਸਨ, ਉਥੇ ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਮਾਰੇ ਗਏ ਲੋਕਾਂ ਦੇ ਬੱਚੇ ਦਰ – ਦਰ ਭਟਕਣ ਨੂੰ ਮਜਬੂਰ ਹੋ ਗਏ ਸਨ। ਅਜਿਹੇ ਬੱਚਿਆਂ ਨੂੰ ਸਹਾਰਾ ਦੇਣ ਅਤੇ ਉਨ੍ਹਾਂ ਦੇ ਵਿਕਾਸ ਲਈ ਕੰਮ ਕਰਨ ਲਈ ਯੂਨੀਸੇਫ ਦੇ ਕੰਮ ਕਰਨਾ ਸ਼ੁਰੂ ਕੀਤਾ ਸੀ।
ਕਿਨ੍ਹਾਂ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ ਯੂਨੀਸੇਫ / UNICEF ਦੁਆਰਾ ?
ਇਹ ਯੂਰਪ, ਮੱਧ ਪੂਰਵੀ ਦੇਸ਼ਾਂ ਅਤੇ ਮੱਧ ਚੀਨ ਦੇ ਖੇਤਰਾਂ ਵਿਚ ਰਹਿਣ ਵਾਲੇ ਉਨ੍ਹਾਂ ਬੱਚਿਆਂ ਅਤੇ ਔਰਤਾਂ ਦੀ ਹਰ ਤਰੀਕੇ ਨਾਲ ਮਦਦ ਕਰਦਾ ਸੀ, ਜੋ ਜਾਂ ਤਾਂ ਜੰਗ ਤੋਂ ਪੀੜਤ ਖੇਤਰ ਵਿਚ ਰਹਿ ਰਹੇ ਸਨ ਜਾਂ ਫਿਰ ਜੰਗ ਵਿਚ ਤਬਾਹ ਹੋ ਚੁੱਕੇ ਖੇਤਰਾਂ ਵਿਚ ਬਿਨਾਂ ਕਿਸੇ ਸਹਾਰੇ ਦੇ ਭਟਕਣ ਨੂੰ ਮਜਬੂਰ ਸਨ।
ਆਪਣੇ ਬਿਹਤਰੀਨ ਕੰਮਾਂ ਲਈ ਯੂਨੀਸੇਫ ਨੂੰ ਸਾਲ 1965 ਵਿਚ ਸ਼ਾਂਤੀ ਦੇ ਨੋਬੇਲ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।
UNICEF was also awarded the Nobel Peace Prize in 1965 for its outstanding work.
ਯੂਨੀਸੇਫ / UNICEF ਦਾ ਝੰਡਾ ਕਿਵੇਂ ਦਾ ਹੈ ?
ਇਸ ਫਲੈਗ ਵਿਚ ਗਲੋਬ ਅਤੇ ਉਸ ਦੇ ਅੰਦਰ ਮਾਂ ਅਤੇ ਉਸ ਦੇ ਬੱਚੇ ਨੂੰ ਦਰਸਾਉਣ ਦਾ ਮਕਸਦ ਇਹ ਸੀ ਕਿ ਯੂਨੀਸੇਫ ਪੂਰੀ ਦੁਨੀਆ ਵਿਚ ਔਰਤਾਂ ਅਤੇ ਬੱਚਿਆਂ ਲਈ ਕੰਮ ਕਰੇਗਾ।
- ਇਥੇ ਨੀਲਾ ਅਤੇ ਸਫੈਦ ਰੰਗ ਯੂਨਾਈਟਿਡ ਨੇਸ਼ਨ ਦੇ ਆਫੀਸ਼ੀਅਲ ਕਲਰਸ ਹਨ, ਜਿਸ ਦੀ ਇਸ ਫਲੈਗ ਵਿਚ ਵਰਤੋਂ ਕੀਤੀ ਗਈ ਹੈ। ਫਿਲਹਾਲ ਯੂਨੀਸੇਫ 190 ਦੇਸ਼ਾਂ ਵਿਚ ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰ ਰਿਹਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਯੂਨੀਸੇਫ ਦੇ ਲਗਾਤਾਰ ਯਤਨਾਂ ਦੀ ਵਜ੍ਹਾ ਨਾਲ ਹਰ ਦਿਨ ਘੱਟ ਤੋਂ ਘੱਟ ਤਿੰਨ ਬੱਚਿਆਂ ਦੀ ਜ਼ਿੰਦਗੀ ਬਿਹਤਰ ਬਣਦੀ ਹੈ।
ਯੂਨੀਸੇਫ / UNICEF ਦੁਆਰਾ ਸਾਰਿਆਂ ਦੇ ਲਈ ਬਰਾਬਰ ਸਿੱਖਿਆ ਦਾ ਯਤਨ :
ਦੁਨੀਆ ਭਰ ਵਿਚ ਕਈ ਅਜਿਹੇ ਬੱਚੇ ਹਨ, ਜੋ ਚਾਹੁੰਦੇ ਹੋਏ ਵੀ ਸਕੂਲ ਨਹੀਂ ਜਾ ਪਾਉਂਦੇ। ਵਿਕਾਸਸ਼ੀਲ ਦੇਸ਼ਾਂ ਖਾਸ ਕਰ ਕੇ ਪੂਰਵੀ ਏਸ਼ੀਆਈ ਦੇਸ਼ਾਂ ਅਤੇ ਕੁਝ ਅਫਰੀਕੀ ਦੇਸ਼ਾਂ ਵਿਚ ਅੱਜ ਵੀ ਕਈ ਅਜਿਹੇ ਪਿੰਡ ਹਨ, ਜਿਥੇ ਸਕੂਲ ਨਹੀਂ ਹਨ, ਉਥੇ ਯੂਨੀਸੇਫ ਸਕੂਲ ਬਣਾਉਣ ਵਿੱਚ ਸਰਕਾਰਾਂ ਦੀ ਮਦਦ ਕਰਦਾ ਹੈ, ਬੱਚਿਆਂ ਦੇ ਸਾਹਮਣੇ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ ਹਨ। ਕੁਝ ਆਰਥਿਕ ਤੰਗੀ ਦੀ ਵਜ੍ਹਾ ਨਾਲ ਸਕੂਲ ਨਹੀਂ ਜਾ ਪਾਉਂਦੇ ਤਾਂ ਕੁਝ ਅੱਤਵਾਦ ਜਿਹੀਆਂ ਮੁਸ਼ਕਲਾਂ ਕਾਰਨ ਅਜਿਹਾ ਨਹੀਂ ਕਰ ਪਾਉਂਦੇ। ਕਈ ਜਗ੍ਹਾ ਤਾਂ ਅੱਜ ਵੀ ਲੋਕ ਲੜਕੀਆਂ ਨੂੰ ਸਕੂਲ ਪੜ੍ਹਣ ਲਈ ਨਹੀਂ ਭੇਜਦੇ। ਅਜਿਹੇ ਬੱਚਿਆਂ ਦੀ ਮਦਦ ਲਈ ਵੀ ਯੂਨੀਸੇਫ ਕੰਮ ਕਰਦਾ ਹੈ। ਇਹ ਆਰਥਿਕ ਸਹਿਯੋਗ ਨਾਲ ਉਨ੍ਹਾਂ ਨੂੰ ਸਿੱਖਿਅਤ ਵੀ ਕਰਦੀ ਹੈ।
ਯੂਨੀਸੇਫ / UNICEF, ਬੱਚਿਆਂ ਦੇ ਬਿਹਤਰ ਸਿਹਤ ਲਈ ਯਤਨਸ਼ੀਲ :
- ਯੂਨੀਸੇਫ ਦਾ ਨੈੱਟਵਰਕ ਕਾਫੀ ਵੱਡਾ ਹੋ ਚੁੱਕਾ ਹੈ ਅਤੇ ਪੂਰੀ ਦੁਨੀਆ ਵਿਚ ਮੌਜੂਦ ਇਸ ਦੇ ਵਾਲੰਟੀਅਰਸ ਬੱਚਿਆਂ ਦੀ ਸੁਰੱਖਿਆ ਅਤੇ ਅਧਿਕਾਰ ਲਈ ਲਗਾਤਾਰ ਕੰਮ ਕਰਦੇ ਰਹਿੰਦੇ ਹਨ। ਉਹ ਗਰੀਬ ਬੱਚਿਆਂ ਨੂੰ ਖਾਣਾ, ਕੱਪੜੇ, ਦਵਾਈਆਂ ਆਦਿ ਮੁਫਤ ਵਿਚ ਉਪਲਬੱਧ ਕਰਵਾਉਂਦੇ ਹਨ।
- ਬੱਚਿਆਂ ਨੂੰ ਬੀਮਾਰੀਆਂ ਜਿਵੇਂ ਟਾਈਫਸ, ਪੋਲੀਆ, ਖਸਰਾ ਆਦਿ ਤੋਂ ਬਚਣ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਟੀਕੇ ਬਚਪਨ ਵਿੱਚ ਲਗਵਾਉਣੇ ਪੈਂਦੇ ਹਨ। ਦੁਨੀਆ ਭਰ ਦੇ ਲਗਭਗ 40 ਫੀਸਦੀ ਬੱਚਿਆਂ ਦਾ ਯੂਨੀਸੇਫ ਦੀ ਮਦਦ ਨਾਲ ਟੀਕਾਕਰਨ ਹੁੰਦਾ ਹੈ।