ਵਿਸ਼ਵ ਵਿਦਿਆਰਥੀ ਦਿਵਸ ਕੀ ਹੈ?/ What is World Students Day?

ਵਿਸ਼ਵ ਵਿਦਿਆਰਥੀ ਦਿਵਸ ਕੀ ਹੈ?/ What is World Students Day?

ਵਰਲਡ ਸਟੂਡੈਂਟਸ ਡੇਅ ਭਾਵ ਵਿਸ਼ਵ ਵਿਦਿਆਰਥੀ ਦਿਵਸ ਹਰੇਕ ਸਾਲ 15 ਅਕਤੂਬਰ ਨੂੰ ਮਨਾਇਆ ਜਾਂਦਾ ਹੈ।ਅਤੇ ਇਹ ਕਿਉਂ ਮਨਾਇਆ ਜਾਂਦਾ ਹੈ, ਇਸਦੀ ਕੀ ਮਹੱਤਾ ਹੈ? , ਅੱਜ ਅਸੀਂ ਇਹਨਾਂ ਸਾਰੀਆਂ ਗੱਲਾਂ ਤੇ ਚਰਚਾ ਕਰਾਂਗੇ। ਇਹਨਾਂ ਵਿਸ਼ਿਆਂ ਨੂੰ ਜਾਣਨ ਲਈ ਅੱਜ ਅਸੀਂ ‘ਵਿਸ਼ਵ ਵਿਦਿਆਰਥੀ ਦਿਵਸ ਕੀ ਹੈ?/ What is World Students Day?’ ਵਿਸ਼ੇ ਤੇ ਚਰਚਾ ਕਰਾਂਗੇ।

ਕੌਣ ਹਨ ਮਿਜ਼ਾਈਲ ਮੈਨ?/ Who are the Missile Man?

ਵਿਸ਼ਵ ਵਿਦਿਆਰਥੀ ਦਿਵਸ ਭਾਰਤ ਦੇ ‘ਮਿਜ਼ਾਈਲ ਮੈਨ‘ ਕਹੇ ਜਾਣ ਵਾਲੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ. ਜੇ.ਅਬਦੁੱਲ ਕਲਾਮ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ।

15 ਅਕਤੂਬਰ ਨੂੰ ਡਾ. ਅਬਦੁੱਲ ਕਲਾਮ ਦੀ ਯਾਦ ਵਿਚ ਸੰਯੁਕਤ ਰਾਸ਼ਟਰ ਸੰਘ ਵੱਲੋਂ ਵਿਸ਼ਵ ਵਿਦਿਆਰਥੀ ਦਿਵਸ ਦੇ ਰੂਪ ਵਿਚ ਐਲਾਨ ਕੀਤਾ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਵਿਦਿਆਰਥੀਆਂ ਨਾਲ ਖਾਸ ਸੀ। ਨਾਲ ਹੀ ਇਕ ਵਿਗਿਆਨਿਕ ਅਤੇ ਇੰਜੀਨੀਅਰ ਦੇ ਰੂਪ ਵਿਚ ਪ੍ਰਸਿੱਧ ਉਹ ਹਮੇਸ਼ਾ ਆਪਣੇ ਗਿਆਨ ਅਤੇ ਸਿੱਖਿਆ ਦੇ ਮਾਧਿਅਮ ਨਾਲ ਵਿਦਿਆਰਥੀਆਂ ਨਾਲ ਜੁੜੇ ਰਹੇ ਅਤੇ ਉਨ੍ਹਾਂ ਦੇ ਭਾਸ਼ਣ ਅਤੇ ਉਨ੍ਹਾਂ ਦੀ ਜ਼ਿੰਦਗੀ ਵੀ ਵਿਦਿਆਰਥੀਆਂ ਲਈ ਹਮੇਸ਼ਾ ਤੋਂ ਇਕ ਪ੍ਰੇਰਣਾ ਰਹੇ ਹਨ।

ਆਦਰਸ਼ ਵਿਦਿਆਰਥੀ ਦੇ ਕਿਹੜੇ ਕਿਹੜੇ ਗੁਣ ਹੁੰਦੇ ਹਨ?/ What are the qualities of an ideal student?

1. ਡਾ. ਅਬਦੁੱਲ ਕਲਾਮ ਜੀ ਦੇ ਅਨੁਸਾਰ ਵਿਦਿਆਰਥੀਆਂ ਦੀ ਜ਼ਿੰਦਗੀ ਦਾ ਇਕ ਮਕਸਦ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਗਿਆਨ ਨੂੰ ਸਾਰੇ ਸੰਭਵ ਸਰੋਤਾਂ ਦੇ ਮਾਧਿਅਮ ਨਾਲ ਪ੍ਰਾਪਤ ਕਰਨਾ ਹੈ।

2. ਸਖਤ ਮਿਹਨਤ ਕਰਨਾ ਅਤੇ ਸਮੱਸਿਆ ਤੋਂ ਕਦੇ ਵੀ ਹਾਰ ਨਹੀਂ ਮੰਨਣੀ, ਵਿਦਿਆਰਥੀ ਦੇ ਮੁੱਖ ਲਕਸ਼ਣਾ ਵਿੱਚੋ ਇੱਕ ਹੈ।

3. ਵਿਦਿਆਰਥੀਆਂ ਨੂੰ ਸਮੱਸਿਆ ਨੂੰ ਹਰਾਉਣਾ ਅਤੇ ਜ਼ਿੰਦਗੀ ਵਿਚ ਸਫਲਤਾ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।

4. ਉਨ੍ਹਾਂ ਦੇ ਅਨੁਸਾਰ ਕਿਸੇ ਵੀ ਵਿਦਿਆਰਥੀ ਲਈ ਸਿਰਫ ਪਾਠ ਪੁਸਤਕਾਂ ਦਾ ਗਿਆਨ ਲੋੜੀਂਦਾ ਨਹੀਂ ਹੈ, ਉਸ ਨੂੰ ਸਾਰੇ ਸਿਧਾਂਤ ਆਦਿ ਨੂੰ ਪੜ੍ਹਣ, ਸਮਝਣ ਦੇ ਨਾਲ ਹੀ ਉਨ੍ਹਾਂ ਦੇ ਵਿਵਹਾਰਿਕ ਪ੍ਰਯੋਗ ਦੇ ਰਸਤੇ ਤੇ ਚੱਲਣਾ ਬਹੁਤ ਜ਼ਰੂਰੀ ਹੁੰਦਾ ਹੈ।

5. ਇਕ ਵਿਦਿਆਰਥੀ ਨੂੰ ਇਕ ਅਨੁਸ਼ਾਸਿਤ ਜ਼ਿੰਦਗੀ ਜਿਊਣੀ ਚਾਹੀਦੀ ਹੈ।

6. ਇਕ ਵਿਦਿਆਰਥੀ ਨੂੰ ਔਸਤ ਤੋਂ ਗੈਰ – ਸਾਧਾਰਨ ਤਕ ਵਿਕਸਿਤ ਕਰਨਾ ਹੁੰਦਾ ਹੈ। ਅਤੇ ਇਸ ਤਰੀਕੇ ਵਿਚ ਸਿਰਫ ਅਧਿਐੱਨ ਪੁਸਤਕ ਵਿਦਿਆਰਥੀ ਨੂੰ ਆਦਰਸ਼ ਨਹੀਂ ਬਣਾ ਸਕਦੀ ਹੈ।

7. ਉਸ ਨੂੰ ਆਪਣੇ ਚਰਿੱਤਰ ਸੁਧਾਰ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

8. ਉਸ ਨੂੰ ਕਦੇ ਵੀ ਬੁਰੇ ਵਿਚਾਰਾਂ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ।

9. ਗਿਆਨ ਸਫਲਤਾ ਦਾ ਪ੍ਰਵੇਸ਼ ਦੁਆਰ ਹੈ, ਇਕ ਆਦਰਸ਼ ਵਿਦਿਆਰਥੀ ਬਣਨ ਲਈ ਗਿਆਨ ਪ੍ਰਾਪਤੀ ਤੇ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ।

ਹੋਰ ਵੀ ਮਹਾਨ ਸਖਸ਼ੀਅਤਾਂ ਬਾਰੇ ਜਾਣਨ ਲਏ 👉 CLICK ਕਰੋ।

ਡਾ. ਅਬਦੁਲ ਕਲਾਮ ਜੀ ਦੀ ਜ਼ਿੰਦਗੀ ਕੀ ਸੀ?

ਡਾ. ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਤਮਿਲਨਾਡੂ ਦੇ ਰਾਮੇਸ਼ਵਰਮ ਦੇ ਇਕ ਪਿੰਡ ਵਿੱਚ ਹੋਇਆ ਸੀ।

1. ਉਨ੍ਹਾਂ ਦਾ ਪੂਰਾ ਨਾਂ ਅਬੁਲ ਪੱਕੀਰ ਜੈਨੂਲਆਬੇਦੀਨ ਅਬਦੁਲ ਕਲਾਮ ਸੀ।

2. ਉਨ੍ਹਾਂ ਦੇ ਪਰਿਵਾਰ ਵਿਚ ਪੰਜ ਭਰਾ ਅਤੇ ਪੰਜ ਭੈਣਾਂ ਸਨ ਅਤੇ ਪਿਤਾ ਮਛੇਰਿਆਂ ਨੂੰ ਕਿਸ਼ਤੀ ਕਿਰਾਏ ਤੇ ਦੇ ਕੇ ਘਰ ਚਲਾਉਂਦੇ ਸਨ। ਪਿਤਾ ਜ਼ਿਆਦਾ ਪੜ੍ਹੇ – ਲਿਖੇ ਤਾਂ ਨਹੀਂ ਸੀ ਪਰ ਉੱਚੀ ਸੋਚ ਵਾਲੇ ਵਿਅਕਤੀ ਸਨ। ਕਲਾਮ ਜੀ ਦਾ ਬਚਪਨ ਆਰਥਿਕ ਤੰਗੀ ਵਿਚ ਬੀਤਿਆ।

3. ਉਹ ਬਚਪਨ ਵਿਚ ਸਵੇਰੇ ਅਖਬਾਰਾਂ ਵੰਡਣ ਦਾ ਕੰਮ ਕਰਦੇ ਸਨ। ਬਚਪਨ ਵਿਚ ਹੀ ਆਤਮਨਿਰਭਰ ਬਣਨ ਵੱਲ ਉਨ੍ਹਾਂ ਦਾ ਪਹਿਲਾ ਕਦਮ ਸੀ। ਆਤਮਨਿਰਭਰ ਬਣਨ ਲਈ ਉਹ ਸੱਭ ਨੂੰ ਜ਼ੋਰ ਲਗਾਉਂਦੇ ਸਨ।

4. ਉਨ੍ਹਾਂ ਦੀ ਜ਼ਿੰਦਗੀ ਵਿਚ ਕਈ ਚੀਜ਼ਾਂ ਦੀ ਘਾਟ ਸੀ, ਇਸ ਦੇ ਬਾਵਜੂਦ ਉਹ ਅੱਗੇ ਵਧਦੇ ਰਹੇ। ਉਹ ਆਪਣੇ ਵਿਚਾਰਾਂ ਨਾਲ ਨੌਜਵਾਨਾਂ ਨੂੰ ਇਕ ਨਵੀਂ ਪ੍ਰੇਰਣਾ ਦਿੰਦੇ ਰਹੇ।

5. ਉਨ੍ਹਾਂ ਨੇ ਮੁੱਢਲੀ ਸਿੱਖਿਆ ਰਾਮੇਸ਼ਵਰਮ ਵਿਚ ਕੀਤੀ ਅਤੇ ਸੇਂਟ ਜੋਸੇਫ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਇਸ ਦੇ ਬਾਅਦ ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਏਅਰੋਨਾਟੀਕਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ।

6. ਮਿਜ਼ਾਈਲ ਮੈਨ’ ਦੇ ਨਾਂ ਨਾਲ ਪ੍ਰਸਿੱਧ ਡਾ. ਅਬਦੁੱਲ ਕਲਾਮ ਭਾਰਤੀ ਮਿਜ਼ਾਈਲ ਪ੍ਰੋਗਰਾਮ ਦੇ ਬਾਨੀ ਕਹੇ ਜਾਂਦੇ ਹਨ।

7. ਉਨ੍ਹਾਂ ਦੀਆਂ ਲਿਖੀਆਂ ਪੁਸਤਕਾਂ ‘ਵਿੰਗਸ ਆਫ ਫਾਇਰ’,ਇੰਡੀਆ 2020′ ‘ਇਗਨਾਇਟੇਡ ਮਾਈਂਡ, ‘ਮਾਈ ਜਰਨੀ’ ਆਦਿ ਸਾਰਿਆਂ ਲਈ ਪ੍ਰੇਰਣਾਸਰੋਤ ਪੁਸਤਕਾਂ ਹਨ।

8. 2002 ਵਿਚ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਆਮ ਜਨਤਾ ਲਈ ਖੁੱਲ੍ਹੇ ਰਹਿੰਦੇ ਸਨ। ਬਹੁਤੇ ਪੱਤਰਾਂ ਦਾ ਜਵਾਬ ਤਾਂ ਉਹ ਖੁਦ ਆਪਣੇ ਹੱਥਾਂ ਨਾਲ ਲਿਖ ਕੇ ਦਿੰਦੇ ਸਨ।

ਡਾ.ਅਬਦੁਲ ਕਲਾਮ ਜੀ ਨੂੰ ਮਿਲੇ ਸਨਮਾਨ :

ਅਬਦੁਲ ਕਲਾਮ ਉਨ੍ਹਾਂ ਗਿਣਤੀ ਦੇ ਲੋਕਾਂ ‘ਚੋਂ ਹਨ, ਜਿਨ੍ਹਾਂ ਦੇ ਦੇਸ਼ ਦੇ ਸਾਰੇ ਸਰਵਉੱਚ ਪੁਰਸਕਾਰ ਮਿਲੇ। 1981 ‘ਚ ਪਦਮ ਭੂਸ਼ਣ, 1990 ਵਿਚ ਪਦਮ ਵਿਭੂਸ਼ਣ, 1997 ਵਿਚ ਭਾਰਤ ਰਤਨ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਡਾ.ਅਬਦੁਲ ਕਲਾਮ ਜੀ ਦਾ ਦਿਹਾਂਤ:

27 ਜੁਲਾਈ 2015 ਨੂੰ ਆਈ. ਆਈ. ਟੀ. ਗੁਹਾਟੀ ਵਿਚ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਸਮੇਂ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਇਸ ਮਹਾਨ ਸ਼ਖਸੀਅਤ ਦਾ ਦਿਹਾਂਤ ਹੋ ਗਿਆ।

ਡਾ. ਕਲਾਮ ਜੀ ਦੇ ਪ੍ਰਮੁੱਖ ਪ੍ਰੇਰਕ ਵਚਨ ਕਿਹੜੇ ਹਨ?/ Dr. What are the major motivational statements of Kalam ਜji?

  • ਜੇਕਰ ਸਫਲ ਹੋਣ ਦਾ ਸੰਕਲਪ ਮਜ਼ਬੂਤ ਹੈ ਤਾਂ ਅਸਫਲਤਾ ਸਾਡੇ ਤੇ ਹਾਵੀ ਨਹੀਂ ਹੋ ਸਕਦੀ।
  • ਦੂਸਰਿਆਂ ਦਾ ਆਸ਼ੀਰਵਾਦ ਪ੍ਰਾਪਤ ਕਰੋ, ਮਾਤਾ – ਪਿਤਾ ਦੀ ਸੇਵਾ ਕਰੋ, ਵੱਡਿਆਂ ਅਤੇ ਅਧਿਆਪਕਾਂ ਦਾ ਆਦਰ ਕਰੋ। ਆਪਣੇ ਦੇਸ਼ ਨਾਲ ਪ੍ਰੇਮ ਕਰੋ। ਇਨ੍ਹਾਂ ਬਿਨਾਂ ਜ਼ਿੰਦਗੀ ਅਰਥਹੀਣ ਹੈ।
  • ਸਾਡੇ ਸਾਰਿਆਂ ਕੋਲ ਇਕੋ ਜਿਹੀ ਪ੍ਰਤਿਭਾ ਨਹੀਂ ਹੈ ਪਰ ਆਪਣੀ ਪ੍ਰਤਿਭਾ ਨੂੰ ਵਿਕਸਿਤ ਕਰਨ ਦੇ ਮੌਕੇ ਸਾਰਿਆਂ ਦੇ ਕੋਲ ਬਰਾਬਰ ਹਨ।
  • ਦੁੱਖ ਸਾਰਿਆਂ ਦੀ ਜ਼ਿੰਦਗੀ ਵਿਚ ਆਉਂਦੇ ਹਨ, ਦੁੱਖ ਦੇ ਦਿਨਾਂ ਵਿਚ ਸਾਰਿਆਂ ਦੇ ਧੀਰਜ ਦੀ ਪ੍ਰੀਖਿਆ ਹੁੰਦੀ ਹੈ। ਜੇਕਰ ਦੁੱਖ ਦੇ ਸਮੇਂ ਧੀਰਜ ਨਾਲ ਕੰਮ ਕਰੋਗੇ ਤਾਂ ਜਲਦੀ ਹੀ ਬੁਰਾ ਸਮਾਂ ਦੂਰ ਹੋ ਸਕਦਾ ਹੈ।
  • ਸਰਲਤਾ ਅਤੇ ਮਿਹਨਤ ਦਾ ਮਾਰਗ ਅਪਣਾਓ, ਜੋ ਸਫਲਤਾ ਦਾ ਇਕੋ – ਇਕ ਰਸਤਾ ਹੈ।
  • ਸੁਪਨੇ ਦੇਖਣਾ ਜ਼ਰੂਰੀ ਹੈ ਪਰ ਸੁਪਨੇ ਦੇਖ ਕੇ ਹੀ ਉਸ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ। ਜ਼ਿੰਦਗੀ ਵਿਚ ਖੁਦ ਦੇ ਲਈ ਕੋਈ ਟੀਚਾ ਤੈਅ ਕਰਨਾ ਸੱਭ ਤੋਂ ਵੱਧ ਜ਼ਰੂਰੀ ਹੈ।

Loading Likes...

Leave a Reply

Your email address will not be published. Required fields are marked *