।। ਕਿਉਂ ਮਨਾਇਆ ਜਾਂਦਾ ਹੈ ਅਧਿਅਪਕ ਦਿਵਸ? ।।

ਕਿਉਂ ਮਨਾਇਆ ਜਾਂਦਾ ਹੈ ਅਧਿਅਪਕ ਦਿਵਸ :

          ਇਸ ਦਿਵਸ ਦਾ ਵੀ ਬਹੁਤ ਧੰਨਵਾਦ ਹੈ ਤਾਂ ਜੋ ਕਿਸੇ ਬਹਾਨੇ ਹੀ ਸਹੀ ਸਾਨੂੰ ਸਾਡੇ ਅਧਿਆਪਕਾਂ ਦੀ ਯਾਦ ਤਾਂ ਆਉਂਦੀ ਰਹਿੰਦੀ ਆ। ਭਾਵੇਂ ਵੈਸੇ ਅਸੀਂ ਆਪਣੇ ਅਧਿਆਪਕਾਂ ਤੋਂ ਮੁਹੰ ਮੋੜ ਲਈਏ ਪਰ ਬੜੀ ਮੇਹਰਬਾਨੀ ਇਸ ਦਿਵਸ ਦੀ।

          5 ਸਤੰਬਰ 1888 ਨੂੰ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਜੀ ਦਾ ਜਨਮ ਹੋਇਆ ਸੀ ਤੇ ਉਹਨਾਂ ਦੀ ਯਾਦ ਵਿੱਚ ਹੀ ਅਧਿਅਪਕ ਦਿਵਸ ਮਨਾਇਆ ਜਾਂਦਾ ਹੈ।

ਡਾਕਟਰ ਭੀਮ ਰਾਓ ਅੰਬੇਦਕਰ ਜੀ (ਬਾਬਾ ਸਾਹਿਬ) ਇਕ ਰਹਿਬਰ :

         

          ਡਾਕਟਰ ਭੀਮ ਰਾਓ ਅੰਬੇਦਕਰ ਜੀ (ਬਾਬਾ ਸਾਹਿਬ) ਨੂੰ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਜਿਨ੍ਹਾਂ ਨੇ ਪਿੱਛੜੇ ਜਾਤੀ ਦੇ ਲੋਕਾਂ ਨੂੰ ਪੜ੍ਹਨ ਦੀ ਆਜ਼ਾਦੀ ਦਵਾਈ। ਜਿਨ੍ਹਾਂ ਦੀ ਵਜ੍ਹਾ ਨਾਲ ਹੀ ਪਿੱਛੜੇ ਜਾਤ ਦੇ ਲੋਕ ਚਾਹੇ ਉਹ ਆਦਮੀ ਹੋਵੇ ਜਾਂ ਔਰਤ ਸੱਭ ਨੂੰ ਪੜ੍ਹਨ ਦਾ ਅਧਿਕਾਰ ਮਿਲਿਆ। ਇਸ ਲਈ ਪਿੱਛੜੇ ਜਾਤੀ ਦੇ ਲੋਕਾਂ ਲਈ ਬਾਬਾ ਸਾਹਿਬ ਹੀ ਅਧਿਆਪਕ ਨੇ , ਇਕ ਰਹਿਬਰ ਨੇ, ਜਿਨ੍ਹਾਂ ਦੀ ਕੋਸ਼ਿਸ਼ ਤੇ ਕੁਰਬਾਨੀ ਦੇ ਸੱਦਕਾ ਹੀ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਿਆ, ਆਪਣੇ ਪੈਰਾਂ ਤੇ ਖੜੇ ਹੋਣ ਦਾ ਮੌਕਾ ਮਿਲਿਆ।

         ਭਾਰਤ ਵਿੱਚ ਅਧਿਅਪਕ ਦਿਵਸ 5 ਸਤੰਬਰ ਨੂੰ, ਕੌਮਾਂਤਰੀ ਅਧਿਅਪਕ ਦਿਵਸ 5 ਅਕਤੂਬਰ ਨੂੰ, ਚੀਨ ਵਿੱਚ 10 ਦਸੰਬਰ ਨੂੰ, ਅਮਰੀਕਾ ਵਿੱਚ ਅਧਿਆਪਕ ਦਿਵਸ ਮਈ ਦੇ ਪਹਿਲੇ ਹਫਤੇ ਦੇ ਮੰਗਲਵਾਰ ਤੋਂ ਪੂਰਾ ਹਫਤਾ ਮਨਾਇਆ ਜਾਂਦਾ ਹੈ ਤੇ ਥਾਈਲੈਂਡ ਵਿੱਚ 16 ਜਨਵਰੀ ਨੂੰ ਅਧਿਅਪਕ ਦਿਵਸ ਮਨਾਇਆ ਜਾਂਦਾ ਹੈ।

        ਤਰੀਕਾਂ ਅਲੱਗ – ਅਲੱਗ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ, ਮੱਕਸਦ ਤਾਂ ਸਿਰਫ ਅਧਿਅਪਕ ਨੂੰ ਯਾਦ ਕਰਨਾ ਹੀ ਹੈ। ਇੱਕ ਅਧਿਅਪਕ ਹੀ ਹੈ ਜੋ ਇੱਕ ਸੜਕ ਦੀ ਤਰਾਂ ਆਪ ਤਾਂ ਇੱਕੋ ਜਗ੍ਹਾ ਖੜਾ ਰਹਿੰਦਾ ਹੈ ਪਰ ਬਾਕੀ ਸਾਰਿਆਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਾ ਦਿੰਦਾ ਹੈ।

      ਜੋ ਬੀਤ ਗਿਆ ਸਿਰਫ ਉਸਦੀ ਪੜ੍ਹਾਈ :

ਕੀ ਅਸੀਂ ਇਹ ਸੋਚਿਆ ਹੈ ਕਿ ਅਸੀਂ ਕਿੰਨੀ ਵਾਰ ਅਧਿਅਪਕ ਦਿਵਸ ਮਨਾਇਆ ਹੈ ਪਰ ਸਾਡੀ ਪੜ੍ਹਾਈ ਦੇ ਸਾਰੇ ਪੁਰਾਣੇ ਹੀ ਤਰੀਕੇ ਨੇ। ਅਸੀਂ ਜੋ ਬੀਤ ਗਿਆ ਹੁੰਦਾ ਹੈ ਉਸੇ ਦੀ ਹੀ ਪੜ੍ਹਾਈ ਆਪਣੇ ਬੱਚਿਆਂ ਨੂੰ ਕਰਵਾਉਂਦੇ ਹਾਂ। ਅਸੀਂ ਉਹਨਾਂ ਨੂੰ ਅਤੀਤ ਛੱਡਣ ਹੀ ਨਹੀਂ ਦਿੰਦੇ। ਸਾਡੇ ਬੱਚੇ ਅੱਗੇ ਦਾ ਕਿਵੇਂ ਸੋਚਣਗੇ ?

         ਇਸੇ ਕਰਕੇ ਮੇਰੀ ਇਹ ਦਿਲੀ ਇੱਛਾ ਹੈ ਕਿ ਹੁਣ ਸਮਾਂ ਆ ਗਿਆ ਹੈ ਸੱਭ ਕੁੱਝ ਬਦਲਣ ਦਾ। ਇਸ ਵਿੱਚ ਅਧਿਆਪਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਸਿਰਫ ਸਰਕਾਰਾਂ ਦੀ।

    ਕੁੱਝ ਅਜਿਹਾ ਕੀਤਾ ਜਾਣਾ ਚਾਹੀਦਾ ਹੈ ਕਿ ਬੱਚਾ ਤੜਪੇ ਪੜ੍ਹਾਈ ਕਰਨ ਵਾਸਤੇ, ਉਹ ਸਕੂਲ ਜਾਣ ਵਾਸਤੇ ਮਿੰਨਤਾਂ ਕਰੇ, ਨਾ ਕਿ ਸਕੂਲਾਂ ਤੋਂ ਡਰੇ। ਪੜ੍ਹਾਈ ਦੇ ਨਾਲ ਨਾਲ ਸਰਬਪੱਖੀ ਵਿਕਾਸ ਦਾ ਵੀ ਧਿਆਨ ਜ਼ਰੂਰ ਰੱਖਣਾ ਪਵੇਗਾ। ਤਾਂ ਹੀ ਇਹ ਗੱਲ ਮੰਨਣ ਵਾਲੀ ਹੋਵੇਗੀ ਕਿ ਅਸੀਂ ਸਿੱਖਿਆ ਦੇ ਖੇਤਰ ਵਿੱਚ ਤਾਂ ਵਿਕਾਸ ਕੀਤਾ ਹੀ ਹੈ।।।

Loading Likes...

Leave a Reply

Your email address will not be published. Required fields are marked *