ਸ਼ਰੀਰ ਵਾਸਤੇ ਲੋੜੀਂਦੀ ਪ੍ਰੋਟੀਨ :
ਸ਼ਰੀਰ ਦਾ ਹਰ ਤੱਤ ਲਗਭਗ ਪ੍ਰੋਟੀਨ ਨਾਲ ਹੀ ਬਣਿਆ ਹੁੰਦਾ ਹੈ। ਸਾਡੇ ਸ਼ਰੀਰ ਦੇ ਵਿਕਾਸ ਵਾਸਤੇ ਪ੍ਰੋਟੀਨ ਬਹੁਤ ਹੀ ਜ਼ਰੂਰੀ ਤੱਤ ਹੁੰਦਾ ਹੈ।
ਅਮੀਨੋ ਐਸਿਡ ਤੋਂ ਪ੍ਰੋਟੀਨ ਬਣਦੀ ਹੈ। ਵੈਸੇ ਤਾਂ ਪ੍ਰੋਟੀਨ ਸਾਡਾ ਸ਼ਰੀਰ ਆਪ ਬਣਾ ਲੈਂਦਾ ਹੈ। ਪਰ ਨੌਂ ਪ੍ਰੋਟੀਨ ਜੋ ਕਿ ਸਾਡਾ ਸ਼ਰੀਰ ਆਪਣੇ ਆਪ ਨਹੀਂ ਬਣਾਉਂਦਾ, ਸਾਨੂੰ ਬਾਹਰ ਤੋਂ ਲੈਣੀ ਪੈਂਦੀ ਹੈ।
ਜੇ ਬਾਹਰ ਤੋਂ ਪ੍ਰੋਟੀਨ ਨਹੀਂ ਲਈ ਜਾਂਦੀ ਹੈ ਤਾ ਪ੍ਰੋਟੀਨ ਦੀ ਕਮੀ ਦਾ ਸਾਡੇ ਸ਼ਰੀਰ ਤੇ ਬਹੁਤ ਮਾੜਾ ਅਸਰ ਪੈਂਦਾ ਹੈ।
ਦਾਲ ਅਤੇ ਚੌਲਾਂ ਵਿਚ ਮਿਲਣ ਵਾਲੇ ਤੱਤ :
ਦਾਲ ਅਤੇ ਚੌਲ ਪ੍ਰੋਟੀਨ ਦਾ ਬਹੁਤ ਵੱਢਾ ਸੌਮਾਂ ਹੁੰਦੇ ਨੇ। ਕੁਝ ਪ੍ਰੋਟੀਨ ਚੌਲ ਵਿਚ ਹੁੰਦੇ ਨੇ ਤੇ ਜੋ ਪ੍ਰੋਟੀਨ ਚੌਲਾਂ ਵਿਚ ਨਹੀਂ ਹੁੰਦੇ ਉਹ ਦਾਲ ਵਿਚ ਮਿਲ ਜਾਂਦੇ ਨੇ। ਇਸ ਕਰਕੇ ਦਾਲ ਅਤੇ ਚੌਲ ਦੋਨਾਂ ਨੂੰ ਇੱਕਠੇ ਖਾਣ ਨਾਲ ਸਾਨੂੰ ਜੋ ਪ੍ਰੋਟੀਨ ਚਾਹੀਦੀ ਹੈ ਉਹ ਮਿਲ ਜਾਂਦੀ ਹੈ।
ਕਿੰਨੀ ਮਾਤਰਾ ਵਿਚ ਦਾਲ ਅਤੇ ਚੌਲ ਖਾਣੇ ਸਹੀ ਹੁੰਦੇ ਹਨ :
ਜਿੰਨੀ ਵੀ ਮਾਤਰਾ ਖਾ ਸਕਦੇ ਹੋ ਖਾਣੀ ਚਾਹੀਦੀ ਹੈ। ਪਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਚੌਲਾਂ ਦੀ ਮਾਤਰਾ 80 ਫ਼ੀਸਦੀ ਅਤੇ ਬਾਕੀ 20 ਫ਼ੀਸਦੀ ਦਾਲ ਹੋਣੀ ਚਾਹੀਦੀ ਹੈ।
Loading Likes...