‘ਲਿਊਕੋਰੀਆ’ ਦੀ ਸਮੱਸਿਆ ਅਤੇ ਇਸਦਾ ਇਲਾਜ/ The problem of Likoria and its treatment

‘ਲਿਊਕੋਰੀਆ’ ਦੀ ਸਮੱਸਿਆ ਅਤੇ ਇਸਦਾ ਇਲਾਜ/ The problem of Likoria and its treatment

ਲਿਊਕੋਰੀਆ ਜਾਂ ਪਾਣੀ ਡਿੱਗਣ ਦੀ ਅਲਾਮਤ ਔਰਤਾਂ ਵਿਚ ਆਮ ਦੇਖੀ ਜਾਂਦੀ ਹੈ। ਇਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਲਿਊਕੋਰੀਆ ਅਤੇ ਪਾਣੀ ਡਿੱਗਣ ਦੀ ਸ਼ਿਕਾਇਤ ਕਰਨ ਵਾਲੇ ਨੂੰ ਜ਼ਰੂਰੀ ਨਹੀਂ ਕਿ ਕਿਸੇ ਰੋਗ ਜਾਂ ਬੀਮਾਰੀ ਨੇ ਘੇਰ ਲਿਆ ਹੋਵੇ ਪਰ ਵਹਿਮ ਦੀ ਸ਼ਿਕਾਰ ਔਰਤਾਂ ਕਈ ਵਾਰ ਸਾਧਾਰਨ ਰੂਪ ਨਾਲ ਡਿੱਗਦੇ ਇਸ ਪਾਣੀ ਦਾ ਸੰਬੰਧ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਜੋੜ ਕੇ ਇਕ ਡਾਕਟਰ ਤੋਂ ਦੂਸਰੇ ਡਾਕਟਰ ਕੋਲ ਜਾਂਦੀਆਂ ਦੇਖੀਆਂ ਜਾਂਦੀਆਂ ਹਨ। ਇਸ ਤਰ੍ਹਾਂ ਕਈ ਵਾਰ ਉਨ੍ਹਾਂ ਦਾ ਪਰਿਵਾਰਕ ਜੀਵਨ ਖਰਾਬ ਹੋ ਜਾਂਦਾ ਹੈ। ਇਸੇ ਵਿਸ਼ੇ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਅਸੀਂ ‘ਲਿਊਕੋਰੀਆ’ ਦੀ ਸਮੱਸਿਆ ਅਤੇ ਇਸਦਾ ਇਲਾਜ/ The problem of Likoria and its treatment ਵਿਸ਼ੇ ਤੇ ਚਰਚਾ ਕਰਾਂਗੇ।

ਇਕ ਔਰਤ ਦੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਪਾਣੀ ਡਿੱਗਣ ਦੀ ਸ਼ਿਕਾਇਤ ਜਾਂ ਲਿਊਕੋਰੀਆ ਦੇ ਲੱਛਣ ਕਿਸ ਹੱਦ ਤਕ ਸਾਧਾਰਨ ਹੋਣ ਦੇ ਨਾਤੇ ਡਾਕਟਰੀ ਮਸ਼ਵਰਾ ਲੈਣਾ ਜ਼ਰੂਰੀ ਨਹੀਂ ਹੈ।

ਸਾਧਾਰਨ ਪਾਣੀ ਡਿੱਗਣ/ Normal water Discharge:

ਸਾਧਾਰਨ ਡਿੱਗਣ ਵਾਲਾ ਪਾਣੀ ਯੋਨੀ ਦੇ ਵੱਖ – ਵੱਖ ਹਿੱਸਿਆਂ ਤੋਂ ਰਿਸ ਕੇ ਯੋਨੀ ਨੂੰ ਹਲਕਾ ਗਿੱਲਾ ਕਰਨ ਲਈ ਕਾਫੀ ਹੁੰਦਾ ਹੈ, ਇਸ ਲਈ ਉਸ ਦੀ ਮਾਤਰਾ ਬਹੁਤ ਥੋੜ੍ਹੀ ਹੁੰਦੀ ਹੈ, ਉਸ ਨਾਲ ਅੰਡਰਵੀਅਰ ‘ਤੇ ਮਾਮੂਲੀ ਦਾਗ ਵੀ ਗੱਲ ਸਕਦਾ ਹੈ।

ਔਰਤਾਂ ਦੀਆਂ ਹੋਰ ਵੀ ਸਮੱਸਿਆਵਾਂ ਅਤੇ ਉਹਨਾਂ ਦੇ ਇਲਾਜ ਲਈ ਇੱਥੇ 👉CLICK ਕਰੋ।

ਗੈਰ – ਸਾਧਾਰਨ ਪਾਣੀ ਦਾ ਡਿੱਗਣਾ/ Unusual water Discharge :

ਸਾਧਾਰਨ ਰੂਪ ਨਾਲ ਡਿੱਗਦਾ ਪਾਣੀ ਬਦਲਾਅ ਹੋਣ ‘ਤੇ ਕਿਸੇ ਰੋਗ ਦਾ ਸੂਚਕ ਹੋ ਸਕਦਾ ਹੈ, ਜਿਵੇਂ :

1. ਇਸ ਦੀ ਮਾਤਰਾ ਬਹੁਤ ਵੱਧ ਹੋ ਜਾਵੇ।

2. ਇਸ ‘ਚੋਂ ਬਦਬੂ ਆਉਣੀ ਸ਼ੁਰੂ ਹੋ ਜਾਏ।

3. ਜਦੋਂ ਅੰਡਰਵੀਅਰ ਤੇ ਕਿਸੇ ਖਾਸ ਰੰਗ ਦਾ ਦਾਗ ਲੱਗਦਾ ਹੋਵੇ।

4. ਪਾਣੀ ਡਿੱਗਣ ਤੋਂ ਇਲਾਵਾ ਯੋਨੀ ਦੀ ਸੋਜ ਅਤੇ ਕੋਈ ਤਕਲੀਫ ਦੇਖਣ ਵਿਚ ਆਏ।

5. ਇਸ ਨਾਲ ਖੁਜਲੀ ਹੁੰਦੀ ਹੋਵੇ।

6. ਇਸ ਵਿਚ ਝੱਗ ਨਜ਼ਰ ਆਉਂਦੀ ਹੋਵੇ।

ਮੋਟੇ ਤੌਰ ਤੇ ਗੈਰ – ਸਾਧਾਰਨ ਤੌਰ ਤੇ ਪਾਣੀ ਡਿੱਗਣ ਦੇ ਦੋ ਕਿਸਮ ਦੇ ਕਾਰਨ ਹੋ ਸਕਦੇ ਹਨ :

1. ਵੱਖ – ਵੱਖ ਕਿਸਮ ਦੇ ਕੀਟਾਣੂਆਂ ਵਲੋਂ ਪੈਦਾ ਕੀਤਾ ਗਿਆ।

2. ਕਈ ਤਰ੍ਹਾਂ ਦੀਆਂ ਰਸੌਲੀਆਂ ਵਲੋਂ ਪੈਦਾ ਹੋਣ ਵਾਲਾ।

ਲਿਊਕੋਰੀਆ ਦਾ ਇਲਾਜ/ Treatment of Likoria :

ਗੈਰ – ਸਾਧਾਰਨ ਪਾਣੀ ਡਿੱਗਣ ਤੇ ਹੀ ਇਸਦਾ ਇਲਾਜ ਕਰਨ ਦੀ ਲੋੜ ਪੈਂਦੀ ਹੈ।

1. ਸੋਜ਼, ਰਸੌਲੀ ਅਤੇ ਕਿਸੇ ਅਜਿਹੇ ਕਾਰਨ ਦੀ ਤਰ੍ਹਾਂ ਚੰਗੀ ਤਰ੍ਹਾਂ ਪੜਤਾਲ ਕਰਕੇ ਇਸ ਤੋਂ ਛੁਟਕਾਰਾ ਪ੍ਰਾਪਤ ਕਰਨਾ ਚਾਹੀਦਾ ਹੈ।

2. ਕਬਜ਼ ਅਤੇ ਕੋਈ ਅਜਿਹੀ ਸ਼ਿਕਾਇਤ ਹੋਣ ਤੇ ਇਸ ਦਾ ਨਾਲ ਹੀ ਨਾਲ ਇਲਾਜ ਜ਼ਰੂਰੀ ਹੈ।

3. ਵਿਟਾਮਿਨ ਅਤੇ ਹੋਰ ਅਜਿਹੇ ਪੌਸ਼ਟਿਕ ਪਦਾਰਥਾਂ ਦੀ ਵਰਤੋਂ ਵੀ ਜ਼ਰੂਰੀ ਹੈ।

4. ਚੂਲ੍ਹੇ ਦੇ ਅੰਦਰ ਖੂਨ ਦੇ ਦੌਰੇ ਨੂੰ ਕਾਬੂ ਵਿੱਚ ਲਿਆਉਣ ਲਈ ਕਸਰਤ ਜ਼ਰੂਰੀ ਹੈ।

5. ਗੁਪਤ ਅੰਗ ਵਿਚ ਰੱਖਣ ਵਾਲੀਆਂ ਕਈ ਤਰ੍ਹਾਂ ਦੀਆਂ ਟਿੱਕੀਆਂ ਦੀ ਵਰਤੋਂ ਡਾਕਟਰ ਦੀ ਸਲਾਹ ਦੇ ਅਨੁਸਾਰ ਕਰਨੀ ਚਾਹੀਦੀ ਹੈ।

6. ਜੇਕਰ ਬੱਚੇਦਾਨੀ ਦੇ ਮੂੰਹ ਤੇ ਕੋਈ ਜ਼ਖਮ ਹੋਵੇ ਤਾਂ ਉਸ ਦਾ ਹੱਲ ਕਰਨ ਲਈ ਕਈ ਵਾਰ ਬਿਜਲੀ (CAUTERY) ਵੀ ਲਗਾਉਣੀ ਪੈ ਸਕਦੀ ਹੈ। ਇਹ ਇਕ ਬਹੁਤ ਸਾਧਾਰਨ ਇਲਾਜ ਹੈ।

7. ਰੋਗੀ ਨੂੰ ਮਾਨਸਿਕ ਤੌਰ ਤੇ ਉਤਸ਼ਾਹਿਤ ਕਰਦੇ ਰਹਿਣ ਦੀ ਲੋੜ ਵੀ ਹੁੰਦੀ ਹੈ।

Loading Likes...

Leave a Reply

Your email address will not be published. Required fields are marked *