ਪੀ.ਐੱਮ. ਗਤੀ ਸ਼ਕਤੀ ਅਤੇ ‘ਇਕ ਸਟੇਸ਼ਨ – ਇਕ ਵਸਤੂ’ ਯੋਜਨਾ

ਰੇਲਵੇ ਬਜਟ (Railway Budget) 2022 – 23 :

ਵਿੱਤੀ ਸਾਲ 2022 – 23 ਦਾ ਆਮ ਅਤੇ ਰੇਲਵੇ ਬਜਟ ਪੇਸ਼ ਕੀਤਾ। ਅਤੇ ਨਾਲ ਹੀ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੀ.ਐੱਮ. ਗਤੀ ਸ਼ਕਤੀ ਮਾਸਟਰ ਪਲਾਨ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਇਹ ਕਿਹਾ ਕਿ ਸਰਕਾਰ ਅਵਾਜਾਈ ਨੂੰ ਸਭ ਤੋਂ ਵੱਧ ਪਹਿਲ ਦੇ ਰਹੀ ਹੈ ਅਤੇ ਦੇਵੇਗੀ।

ਉਨ੍ਹਾਂ ਦੇ ਅਨੁਸਾਰ ਅਗਲੇ ਤਿੰਨ ਸਾਲਾਂ ਵਿਚ 400 ਵੰਦੇ ਭਾਰਤ ਟਰੇਨਾਂ ਹੋਰ ਚਲਾਈਆਂ ਜਾਣਗੀਆਂ।

ਨਵੇਂ ਗਤੀ ਸ਼ਕਤੀ ਟਰਮਿਨਲ :

ਇਸ ਨਾਲ ਮਾਲ ਦੀ ਢੋਆ – ਢੁਆਈ ਵਿਚ ਤੇਜ਼ੀ ਲਿਆਉਣ ਵਾਸਤੇ 100 ਗਤੀ ਸ਼ਕਤੀ ਕਾਰਗੋ ਟਰਮਿਨਲ ਵੀ ਬਣਨਗੇ। ਲਗਭਗ ਤਿੰਨ ਸਾਲ ਵਿੱਚ ਇਹਨਾਂ ਦਾ ਨਿਰਮਾਣ ਹੋ ਜਾਵੇਗਾ।

ਸੜਕ, ਰੇਲ, ਹਾਈਵੇ, ਬੰਦਰਗਾਹਾਂ ਅਤੇ ਜਨਤਕ ਟਰਾਂਸਪੋਰਟ ਵਿਚ ਵਾਧਾ :

ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਸੜਕ, ਰੇਲ, ਹਾਈਵੇ, ਬੰਦਰਗਾਹਾਂ ਅਤੇ ਜਨਤਕ ਟਰਾਂਸਪੋਰਟ ‘ਤੇ ਸਰਕਾਰ ਜ਼ਿਆਦਾ ਨਿਵੇਸ਼ ਕਰਨ ਦੇ ਨਾਲ – ਨਾਲ ਅਰਥਵਿਵਸਥਾ ਦੇ ਵਾਧੇ ਦੀ ਦਰ ਵਿਚ ਤੇਜ਼ੀ  ਲੈ ਕੇ ਆਵੇਗੀ।

ਕੀ ਹੈ ‘ਪੀ.ਐੱਮ. ਗਤੀ ਸ਼ਕਤੀ’ ? :

‘ਪੀ.ਐੱਮ. ਗਤੀ ਸ਼ਕਤੀ’ ਮਾਸਟਰ ਪਲਾਨ ਟਰਾਂਸਪੋਰਟ ਦੇ ਸਭ ਮਾਧਿਅਮਾਂ ਦੇ ਵਿਕਾਸ ਅਤੇ ਪਸਾਰ ਨੂੰ ਹੱਲਾਸ਼ੇਰੀ ਦੇਣ ਦੀ ਯੋਜਨਾ ਹੈ। ਪੀ.ਐੱਮ. ਗਤੀ ਸ਼ਕਤੀ’ ਮਾਸਟਰ ਪਲਾਨ ‘ਚ, ਬਿਨਾਂ ਰੁਕਾਵਟ ਸਫਰ ਅਤੇ ਮਾਲ ਦੀ ਆਵਾਜਾਈ ਨੂੰ ਜ਼ਿਆਦਾ ਹੌਂਸਲਾ ਦੇਣਾ ਹੈ।

ਵੰਦੇ ਭਾਰਤ ਟਰੇਨਾਂ ਵਿਚ ਸਫਰ ਸੌਖਾ ਵੀ ਹੈ ਅਤੇ ਬਹੁਤ ਸਹੂਲਤ ਵਾਲਾ ਵੀ ਬਣਾਇਆ ਗਿਆ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿਚ 24,000 ਕਿਲੋਮੀਟਰ ਰੇਲਵੇ ਰੂਟ ਦਾ ਬਿਜਲੀਕਰਨ ਕੀਤਾ ਗਿਆ ਹੈ। 2022-23 ਦੌਰਾਨ ਨੈਸ਼ਨਲ ਹਾਈਵੇ ਦੀ ਲੰਬਾਈ 25,000 ਕਿਲੋਮੀਟਰ ਤੱਕ ਵਧਾਉਣ ਬਾਰੇ ਵੀ ਗੱਲ ਕੀਤੀ ਗਈ। ਹਾਈਵੇ ਦੇ ਵਾਧੇ ‘ਤੇ ਲਗਭਗ 20,000 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਸੰਭਾਵਨਾ ਹੈ।

ਕਿਸਾਨਾਂ ਲਈ ‘ਇਕ ਸਟੇਸ਼ਨ – ਇਕ ਵਸਤੂ’ ਯੋਜਨਾ :

ਵਿੱਤ ਮੰਤਰੀ ਨੇ ਕਿਹਾ ਕਿ ਰੇਲਵੇ ਛੋਟੇ ਕਿਸਾਨਾਂ ਅਤੇ ਛੋਟੇ ਤੇ ਦਰਮਿਆਨੇ ਅਦਾਰਿਆਂ ਲਈ ਨਵੀਆਂ ਵਸਤਾਂ ਲਈ ਟਰਾਂਸਪੋਰਟ ਦਾ ਢਾਂਚਾ ਵਿਕਸਿਤ ਕਰੇਗਾ। ਸਥਾਨਕ ਉਤਪਾਦਾਂ ਦੀ ਸਪਲਾਈ ਵਧਾਉਣ ਲਈ ‘ਇਕ ਸਟੇਸ਼ਨ – ਇਕ ਵਸਤੂ’ ਯੋਜਨਾ ਸ਼ੁਰੂ ਕੀਤੀ ਜਾਏਗੀ।

Loading Likes...

Leave a Reply

Your email address will not be published. Required fields are marked *