ਪੰਜਾਬੀ ਅਖਾਣ – 10/ Punjabi Akhaan – 10
1. ਕੁੱਤੇ ਦਾ ਕੁੱਤਾ ਵੈਰੀ
(ਇੱਕੋਂ ਕੰਮ ਵਾਲਿਆਂ ਵਿੱਚ ਵੈਰ – ਵਿਰੋਧ ਹੋਣਾ) –
ਨਰੇਸ਼ ਨੇ ਜੱਦ ਤੋਂ ਕੋਸਮੈਟਿਕ ਦੀ ਦੁਕਾਨ ਖੋਲ੍ਹੀ ਹੈ। ਹੋਰ ਦੁਕਾਨ ਵਾਲਿਆਂ ਦੀ ਦੁਕਾਨ ਵਿੱਚ ਗ਼ਲਤੀਆਂ ਕੱਢਦਾ ਰਹਿੰਦਾ ਹੈ। ਸਭ ਜਾਣਦੇ ਹਨ, ਕੁੱਤੇ ਦਾ ਕੁੱਤਾ ਵੈਰੀ’ ਹੁੰਦਾ ਹੈ।
ਹੋਰ ਵੀ ਪੰਜਾਬੀ ਅਖਾਣ / Punjabi Akhaan ਪੜ੍ਹੋ।
2. ਕੰਮ ਦੀ ਨਾ ਕਾਜ ਦੀ, ਵੈਰੀ ਅਨਾਜ ਦੀ
(ਜੋ ਕੰਮ ਕੋਈ ਨਾ ਕਰੇ ਪਰ ਅੰਨ ਬਹੁਤ ਖਾਵੇ) –
ਜਸਵਿੰਦਰ ਆਪਣੇ ਭਰਾ ਦੀ ਕੁਡ਼ੀ ਲੈ ਆਈ ਪਰ ਉਹ ਕੋਈ ਕੰਮ ਨਹੀਂ ਕਰਦੀ ਸੀ, ਬੱਸ ਤਿੰਨ ਵੇਲੇ ਰੋਟੀਆਂ ਖਾਣ ਆ ਜਾਂਦੀ ਸੀ। ਜਸਵਿੰਦਰ ਨੇ ਹਾਰ ਕੇ ਆਪਣੇ ਭਰਾ ਨੂੰ ਕਹਿ ਦਿੱਤਾ ਕਿ ਉਸ ਦੀ ਕੁਡ਼ੀ ‘ਕੰਮ ਦੀ ਨਾ ਕਾਜ ਦੀ, ਵੈਰੀ ਅਨਾਜ ਦੀ।
3. ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ
(ਭੈੜੇ ਕੰਮ ਵਿੱਚੋਂ ਸਦਾ ਬਦਨਾਮੀ ਹੀ ਮਿਲਦੀ ਹੈ) –
ਬਿੰਦਰ ਨਸ਼ੇੜੀ ਲੋਕਾਂ ਦੀ ਮਦਦ ਕਰਦਾ ਆਪ ਵੀ ਫਸ ਗਿਆ। ਮਾਂ ਨੇ ਉਸ ਨੂੰ ਬਹੁਤ ਸਮਝਾਇਆ ਸੀ ਕਿ ਇਨ੍ਹਾਂ ਤੋਂ ਬਚ ਕੇ ਰਹਿ। ਆਖਰ ਉਹੀ ਗੱਲ ਹੋਈ ‘ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ।
4. ਕਿੱਥੇ ਰਾਜਾ ਭੋਜ, ਕਿੱਥੇ ਗੰਗੂ ਤੇਲੀ
(ਜਦੋਂ ਦੋ ਚੀਜ਼ਾਂ ਵਿੱਚ ਬਹੁਤ ਅੰਤਰ ਹੋਵੇ) –
ਨਰੇਸ਼ ਨੇ ਜਦੋਂ ਆਪਣੇ ਆਪ ਨੂੰ ਮਹਾਂਪੁਰਸ਼ ਕਿਹਾ ਤਾਂ ਲੋਕਾਂ ਨੇ ਕਿਹਾ ਕਿ ਅਜਿਹੀ ਬੇਤੁਕੀ ਗੱਲ ਨਾ ਕਰ ‘ਕਿੱਥੇ ਰਾਜਾ ਭੋਜ, ਕਿੱਥੇ ਗੰਗੂ ਤੇਲੀ।
5. ਕੋਹ ਨਾ ਚੱਲੀ, ਬਾਬਾ ਤਿਹਾਈ
(ਥੋੜ੍ਹਾ ਜਿਹਾ ਕੰਮ ਕਰ ਕੇ ਹੀ ਥੱਕ ਜਾਣਾ) –
ਸਾਰਾ ਘਰ ਦਾ ਕੰਮ ਕਰਨ ਦੀਆਂ ਫੜ੍ਹਾਂ ਮਾਰਨ ਵਾਲੀ ਬੇਬੇ ਥੋੜ੍ਹਾ ਜਿਹਾ ਕੰਮ ਕਰਕੇ ਕਹਿਣ ਲੱਗੀ ਕਿ ਮੈਂ ਥੱਕ ਗਈ ਹਾਂ, ਜਰਾਂ ਅਰਾਮ ਕਰ ਲਵਾਂ ਤਾਂ ਮੈਂ ਕਿਹਾ ਕਿ ਤੂੰ ਘਰ ਦਾ ਸਾਰਾ ਕੰਮ ਕਰਨ ਦੀ ਗੱਲ ਕਰਦੀ ਸੀ, ਜਿਹੜੀ ਝੱਟ ਹੀ ਥੱਕ ਗਈ। ਅਖੇ ‘ਕੋਹ ਨਾ ਚੱਲੀ, ਬਾਬਾ ਤਿਹਾਈ।
6. ਕੱਲ੍ਹ ਨਾਮ ਕਾਲ ਦਾ
(ਜਿਹੜਾ ਕੰਮ ਅੱਜ ਹੋ ਜਾਵੇ ਉਹੀ ਚੰਗਾ ਹੁੰਦਾ ਹੈ) –
ਜਦੋਂ ਉਸ ਨੇ ਮੈਨੂੰ ਕਿਹਾ ਕਿ ਮੈਂ ਤੇਰੀ ਫੀਸ ਕੱਲ੍ਹ ਭਰ ਦਿਆਗਾਂ ਤਾਂ ਮੈਂ ਕਿਹਾ, ਕੱਲ੍ਹ ਨਾਮ ਕਾਲ ਦਾ।
ਵਿਆਕਰਣ ਦੀ ਕਿਤਾਬ ਖਰੀਦਣ ਲਈ ਇੱਥੇ ਜਾਓ।
7. ਕਰੋ ਮਨ ਦੀ ਸੁਣੋ ਸਭ ਦੀ
(ਸਲਾਹ ਸਾਰਿਆਂ ਦੀ ਲਵੋ ਪਰ ਕੰਮ ਆਪਣੀ ਸੋਚ ਮੁਤਾਬਿਕ ਕਰੋ) –
ਤੇਰਾ ਕੰਮ ਤਾਂ ਖ਼ਰਾਬ ਹੋਣਾ ਹੀ ਸੀ, ਤੈਨੂੰ ਜਿਹੜਾ ਵੀ ਜੋ ਸਲਾਹ ਦਿੰਦਾ ਤੂੰ ਮੰਨ ਲੈਂਦਾ ਏਂ, ਤੂੰ ਤਾਂ ਕਦੀ ਸੋਚਿਆਂ ਵਿਚਾਰਿਆਂ ਹੀ ਨਹੀਂ। ਸਿਆਣਾ ਉਹੀ ਹੁੰਦਾ ਹੈ, ਜੋ ਕਰੇ ਮਨ ਦੀ ਤੇ ਸੁਣੇ ਸਭ ਦੀ।
8. ਕੁੱਤਾ ਰਾਜ ਬਹਾਲੀਐ, ਮੁੜ ਚੱਕੀ ਚੱਟੇ
( ਨੀਚ ਬੰਦਾ ਨੀਚ ਕੰਮ ਹੀ ਕਰੇਗਾ) –
ਲਾਡੀ ਭਾਵੇ ਹੋਲਦਾਰ ਤੋਂ ਥਾਣੇਦਾਰ ਬਣ ਗਿਆ ਹੈ ਪਰ ਅਜੇ ਤੱਕ ਉਹੋ ਜਿਹੀਆਂ ਹੀ ਘੱਟੀਆਂ ਹਰਕਤਾਂ ਕਰਦਾ ਹੈ ਜੋ ਪਹਿਲਾਂ ਕਰਦਾ ਸੀ। ਸਿਆਣਿਆਂ ਨੇ ਸੱਚ ਹੀ ਕਿਹਾ ਹੈ, ਕੁੱਤਾ ਰਾਜ ਬਹਾਲੀਐ, ਮੁੜ ਚੱਕੀ ਚੱਟੇ।
ਹੋਰ ਵੀ ਅਖਾਣ ਪੜ੍ਹਨ ਲਈ ਇੱਥੇ👉ਕਲਿੱਕ/CLICK👈 ਕਰੋ।
Loading Likes...