ਖੂਬਸੂਰਤੀ ਵਧਾਉਣ ਵਾਲੇ ਕੁਦਰਤੀ ਤਰੀਕੇ/ Natural way To Enhance Beauty

ਖੂਬਸੂਰਤੀ ਵਧਾਉਣ ਵਾਲੇ ਕੁਦਰਤੀ ਤਰੀਕੇ/ Natural way to Enhance Beauty

ਖੂਬਸੂਰਤੀ ਵਧਾਉਣ ਵਾਲੇ ਕੁਦਰਤੀ ਤਰੀਕੇ/ Natural way To Enhance Beauty ਉੱਤੇ ਗੱਲ ਕਰਨ ਦਾ ਸਿਰਫ ਇਹੀ ਕਾਰਣ ਹੈ ਕਿ ਧੂੜ – ਮਿੱਟੀ ਅਤੇ ਧੁੱਪ ਕਾਰਨ ਪਿੰਪਲਸ, ਸਕਿਨ ਟੈਨਿੰਗ, ਸਕਿਨ ਰੈਸ਼ੇਜ਼ (Pimples, skin tanning, skin rashes) ਵਰਗੀਆਂ ਕਈ ਸਮੱਸਿਆਵਾਂ ਆਉਣ ਲੱਗ ਪੈਂਦੀਆਂ ਹਨ।

ਇਸ ਨਾਲ ਸਕਿਨ ਅਤੇ ਵਾਲਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਦਾ ਹੈ। ਇਨ੍ਹਾਂ ਤੋਂ ਬਚਣ ਲਈ ਅਸੀਂ ਕਈ ਤਰ੍ਹਾਂ ਦੇ ਮਹਿੰਗੇ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਵੀ ਕਰਦੇ ਹਨ। ਬਿਊਟੀ ਪ੍ਰੋਡਕਟਸ  ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀਂ। ਇਸੇ ਲਈ ਇਨ੍ਹਾਂ ਦੀ ਥਾਂ ਤੇ ਘਰ ਦੇ ਕੁਝ ਕੁਦਰਤੀ ਨੁਸਖੇ ਅਪਣਾਏ ਜਾ ਸਕਦੇ ਹਨ। ਇਹ ਕੁਦਰਤੀ ਦੇਸੀ ਨੁਸਖੇ ਬਹੁਤ ਸਸਤੇ ਪੈਂਦੇ ਹਨ।

ਮੁਲਾਇਮ ਅੱਡੀਆਂ ਲਈ ਕੁਦਰਤੀ ਇਲਾਜ/ Natural Remedies for Soft Heels :

ਇਸ ਮੌਸਮ ਵਿਚ ਅੱਡੀਆਂ ਸਖਤ ਹੋ ਜਾਂਦੀਆਂ ਹਨ ਅਤੇ ਸਕਿਨ ਡੈੱਡ ਹੋ ਜਾਂਦੀ ਹੈ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਜੇਕਰ ਰਾਤ ਨੂੰ ਪੈਰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਕੇ ਜੈਤੂਨ ਜਾਂ ਨਾਰੀਅਲ ਦੇ ਤੇਲ ਨਾਲ ਮਸਾਜ ਕਰਕੇ ਅਤੇ ਜੁਰਾਬਾਂ ਨਾਲ ਪੈਰਾਂ ਨੂੰ ਕਵਰ ਕਰ ਕੇ ਰੱਖੀਏ ਤਾਂ ਅੱਡੀਆਂ ਨੂੰ ਮੁਲਾਇਮ ਰੱਖਿਆ ਜਾ ਸਕਦਾ ਹੈ।

ਮਜ਼ਬੂਤ ਨਹੁੰ ਲਈ ਕੁਦਰਤੀ ਇਲਾਜ/ Natural Remedies For Strong Nails :

ਕਈਆਂ ਦੇ ਨਹੁੰ ਵਧਣ ਤੋਂ ਪਹਿਲਾਂ ਹੀ ਟੁੱਟ ਜਾਂਦੇ ਹਨ। ਇਹ ਨਹੁੰਆਂ ਦੇ ਕਮਜ਼ੋਰ ਹੋਣ ਨਾਲ ਹੁੰਦਾ ਹੈ। ਇਸ ਲਈ ਨਹੁੰਆਂ ਨੂੰ ਮਜ਼ਬੂਤ ਕਰਨ ਲਈ ਨਾਰੀਅਲ ਤੇਲ ਦੀ ਮਸਾਜ ਕਰਨ ਨਾਲ ਲਾਭ ਹੁੰਦਾ ਹੈ।

ਸੁੱਜੀਆਂ ਅੱਖਾਂ ਅਤੇ ਡਾਰਕ ਸਰਕਲ/ Swollen eyes and dark circles :

ਇਹ ਅੱਖਾਂ ਦੀ ਥਕਾਵਟ ਦੀ ਵਜ੍ਹਾ ਨਾਲ ਵੀ ਹੋ ਸਕਦੇ ਹਨ।

ਅੱਖਾਂ ਨੂੰ ਆਰਾਮ ਮਿਲੇ, ਇਸਦੇ ਲਈ ਭਰਪੂਰ ਨੀਂਦ ਲਓ। ਇਸ ਤੋਂ ਇਲਾਵਾ ਰਾਤ ਨੂੰ ਬਾਦਾਮ ਤੇਲ ਨਾਲ ਅੱਖਾਂ ਦੇ ਆਲੇ – ਦੁਆਲੇ ਦੀ ਮਸਾਜ ਕਰਨ ਨਾਲ ਬਹੁਤ ਫਾਇਦਾ ਹੁੰਦਾ ਹੈ।

ਗੁਲਾਬੀ ਬੁੱਲ੍ਹ ਵਾਸਤੇ/ For pink lips :

ਤੇਜ਼ ਧੁੱਪ ਅਤੇ ਖੁਸ਼ਕ ਮੌਸਮ ਕਾਰਨ ਬੁੱਲ੍ਹ ਖੁਸ਼ਕ ਤੇ ਬੇਜ਼ਾਨ ਹੋ ਜਾਂਦੇ ਹਨ। ਇਨ੍ਹਾਂ ਨੂੰ ਨਰਮ ਅਤੇ ਗੁਲਾਬੀ ਬਣਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਟੁੱਥਬਰੱਸ਼ ਦੀ ਮਦਦ ਨਾਲ ਬੁੱਲ੍ਹਾਂ ਦੀ ਡੈੱਡ ਸਕਿਨ ਹਲਕੇ ਹੱਥਾਂ ਨਾਲ ਹਟਾਓ।

ਦੋ – ਮੂੰਹੇ ਵਾਲ ਵਾਸਤੇ/ For Two facial hair :

ਦੋ – ਮੂੰਹੇ ਵਾਲ ਲਈ ਇਕ ਕੌਲੀ ਵਿਚ ਇਕ ਆਂਡਾ (ਸਫੈਦ ਭਾਗ) – ਟੀ -ਸਪੂਨ ਸ਼ਹਿਦ, 3 ਟੀ – ਸਪੂਨ ਆਲਿਵ ਆਇਲ ਮਿਕਸ ਕਰ ਕੇ ਵਾਲਾਂ ਤੇ ਅੱਧੇ ਘੰਟੇ ਲਈ ਲਗਾਓ ਅਤੇ ਫਿਰ ਵਾਲਾਂ ਨੂੰ ਧੋ ਲਓ। ਇਸ ਨਾਲ ਦੋ ਮੁਹੇਂ ਵਾਲਾਂ ਦੀ ਸਮੱਸਿਆ ਦੂਰ ਹੋ ਜਾਵੇਗੀ।

ਪਿੰਪਲਸ ਤੋਂ ਛੁਟਕਾਰਾ ਪਾਉਣ ਲਈ/ To get rid of pimples :

ਪਿੰਪਲਸ ਹੋ ਰਹੇ ਹਨ ਤਾਂ ਰਾਤ ਨੂੰ ਨਾਰੀਅਲ ਤੇਲ ਦੀਆਂ 2 – 3 ਬੂੰਦਾਂ ‘ਚ 1 ਬੂੰਦ ਟੀ – ਟ੍ਰੀ ਆਇਲ/ Tea – Tree Oil ਦੀਆਂ ਪਾਓ ਅਤੇ ਮਿਕਸ ਕਰ ਕੇ ਚਿਹਰੇ ਤੇ ਲਗਾਓ। ਪਰਹੇਜ਼ ਦੇ ਤੌਰ ਤੇ ਖਾਣ ‘ਚ ਤਲਿਆ – ਭੁੰਨਿਆ, ਬਾਹਰ ਦਾ ਜੰਕ ਫੂਡ ਖਾਣਾ ਬੰਦ ਕਰ ਦਿਓ।

ਕੋਮਲ ਹੱਥਾਂ ਲਈ/ For gentle hands :

ਆਲਿਵ ਆਇਲ/ Olive oil ‘ਚ ਥੋੜ੍ਹਾ ਜਿਹਾ ਸ਼ਿਆ ਬਟਰ/ Shea butter ਅਤੇ ਬ੍ਰਾਊਨ ਸ਼ੂਗਰ/ Brown sugar ਮਿਕਸ ਕਰ ਕੇ ਹੋਮਮੇਡ ਸਕ੍ਰਬ ਤਿਆਰ ਕਰੋ ਅਤੇ ਇਸ ਨਾਲ ਮੈਨੀਕਿਓਰ/ Manicure ਕਰੋ। ਫੇਰ ਹੱਥਾਂ ਨੂੰ ਸਾਫ ਕਰ ਕੇ ਮੁਆਇਸਚਰਾਈਜ਼ਰ ਕ੍ਰੀਮ/ Moisturizer cream ਜ਼ਰੂਰ ਲਗਾਓ।

Loading Likes...

Leave a Reply

Your email address will not be published. Required fields are marked *