‘ਬ੍ਰੈਸਟ ਕੈਂਸਰ’/ Breast Cancer

‘ਬ੍ਰੈਸਟ ਕੈਂਸਰ’/ Breast Cancer

ਛਾਤੀ ਇਕ ਬਹੁਤ ਹੀ ਸੰਵੇਦਨਸ਼ੀਲ ਅੰਗ ਹੈ। ਇਸ ਤੇ ਉਤੇਜਨਾ, ਬੇਚੈਨੀ, ਛੋਹ ਅਤੇ ਮੌਸਮ ਦਾ ਪ੍ਰਭਾਵ ਸਪੱਸ਼ਟ ਅਤੇ ਤੁਰੰਤ ਅਸਰ ਪਾਉਂਦਾ ਹੈ। ਛਾਤੀਆਂ ਦੀ ਤੰਦਰੁਸਤੀ ਔਰਤ ਦੇ ਪ੍ਰਜਨਣ ਚੱਕਰ ਨਾਲ ਜੁੜੀ ਹੋਈ ਹੈ। ਅਤੇ ਜ਼ਿਆਦਾਤਰ ਔਰਤਾਂ ਨੂੰ ‘ਬ੍ਰੈਸਟ ਕੈਂਸਰ’/ Breast Cancer ਦਾ ਖਤਰਾ ਵੀ ਬਣਿਆ ਰਹਿੰਦਾ ਹੈ।

ਹਾਰਮੋਨ ਦੀ ਮਹੱਤਾ / Importance of hormones :

  • ਪ੍ਰਜਨਣ ਚੱਕਰ ਦੀ ਸ਼ੁਰੂਆਤ ਅਤੇ ਅੰਤ ਮਾਹਵਾਰੀ ਨਾਲ ਜੁੜਿਆ ਹੋਇਆ ਹੈ। ਦੋਵੇਂ ਚੱਕਰ, ਪ੍ਰਜਨਣ ਅਤੇ ਮਾਹਵਾਰੀ, ਇਕੋ ਸਮੇਂ ਸ਼ੁਰੂ ਅਤੇ ਖ਼ਤਮ ਹੁੰਦੇ ਹਨ। ਇਨ੍ਹਾਂ ਦੋਵਾਂ ਚੱਕਰਾਂ ਦਾ ਸੰਚਾਲਨ ਅਤੇ ਕੰਟਰੋਲ ਹਾਰਮੋਨਾਂ ਨਾਲ ਹੁੰਦਾ ਹੈ।
  • ਪ੍ਰਜਨਣ ਦੇ ਹਾਰਮੋਨ ‘ਐੱਲ.ਐੱਚ.’, ‘ਐੱਫ.ਐੱਸ.ਐੱਚ.’, ‘ਪ੍ਰੋਲੈਕਟਿਨ’ ਪਿਟਿਊਟਰੀ ਗ੍ਰੰਥੀ ਅਤੇ ਮੁੱਖ ਹਾਰਮੋਨ ‘ਐਸਟ੍ਰੋਜਨ’ ,’ਪ੍ਰੋਜੈਸਟੇਰੋਨ’ ਓਵਰੀ ਜਾਂ ਡੰਬ ਗ੍ਰੰਥੀ ਬਣਾਉਂਦੀ ਹੈ। ਇਨ੍ਹਾਂ ਸਾਰੇ ਹਾਰਮੋਨ ਦਾ ਵੱਧਣਾ – ਘਟਨਾ ਸਰੀਰ ਦੀ ਲੋੜ ਅਤੇ ਜੀਵਨਸ਼ੈਲੀ ਨਾਲ ਬੰਨਿਆ ਹੈ। ਛਾਤੀਆਂ ਦਾ ਸਾਈਜ਼, ਰੰਗ ,ਆਕਾਰ, ਕਿਰਿਆਸ਼ੀਲਤਾ, ਰੋਗ ਅਤੇ ਸਿਹਤ ਆਦਿ ਸਾਰੇ ਹਾਰਮੋਨ ਤੇ ਨਿਰਭਰ ਹੁੰਦੇ ਹਨ।

ਹਾਰਮੋਨ ਦੇ ਉਤਰਾਅ – ਚੜ੍ਹਾਅ / Hormonal fluctuations :

ਹਾਰਮੋਨ ਦੇ ਉਤਰਾਅ – ਚੜ੍ਹਾਅ ਦਾ ਸਿਲਸਿਲਾ ਪ੍ਰਜਨਣ ਚੱਕਰ ਦੌਰਾਨ ਪੂਰੀ ਗਤੀ ਨਾਲ ਬਣਿਆ ਰਹਿੰਦਾ ਹੈ। ‘ਐਸਟ੍ਰੋਜਨ’ ਦੀ ਮਾਤਰਾ ਵਧ ਜਾਣ ਨਾਲ ਛਾਤੀਆਂ ਦੀਆਂ ਕੋਸ਼ਿਕਾਵਾਂ ਅਤੇ ਗ੍ਰੰਥੀਆਂ ਦੀ ਲੰਬਾਈ ਵਧ ਜਾਂਦੀ ਹੈ। ‘ਪ੍ਰੋਜੈਸਟ੍ਰੋਨ ‘ ਦੇ ਵਾਧੇ ਨਾਲ ਦੁੱਧ ਦੀਆਂ ਗ੍ਰੰਥੀਆਂ ਵਿਚ ਸੋਜ਼ ਆਉਂਦੀ ਹੈ। ‘ਪ੍ਰੋਲੈਕਟਿਨ ‘ ਹਾਰਮੋਨ ਦਾ ਕੰਮ ਦੁੱਧ ਦੀਆਂ ਗ੍ਰੰਥੀਆਂ ਨੂੰ ਸਰਗਰਮ ਰੱਖਦਾ ਹੈ।

ਹਾਰਮੋਨ ਦੀ ਮਾਤਰਾ ਵਧਣ ਨਾਲ ਕੀ ਹੁੰਦਾ ਹੈ?/ What happens with increased hormone levels? :

  • ਪ੍ਰੋਲੈਕਟਿਨ ਹਾਰਮੋਨ ਦੀ ਮਾਤਰਾ ਵਧਣ ਨਾਲ ਨਿੱਪਲ ਤੋਂ ਰਿਸਾਅ ਅਤੇ ਯੋਨੀ ਦਾ ਸੁੱਕਾਪਨ ਵਧ ਜਾਂਦਾ ਹੈ, ‘ਇੰਸੁਲਿਨ ‘ ਹਾਰਮੋਨ ਦੋ ਹੋਰ ਹਾਰਮੋਨ ‘ ਐਸਟ੍ਰੋਜਨ‘ ਅਤੇ ‘ਪ੍ਰੋਲੈਕਟਿਨ ਨਾਲ ਮਿਲ ਕੇ ਛਾਤੀ ਟਿਸ਼ੂਆਂ ਦੀ ਸੰਘਨਣਾ ਵਧਾਉਂਦੇ ਹਨ।

ਛਾਤੀਆਂ ਦੀ ਸੰਰਚਨਾ ਕਿਵੇਂ ਹੁੰਦੀ ਹੈ?/ How are breasts structured? :

ਛਾਤੀਆਂ ਦੀ ਸੁਰਚਨਾ ਵੀ ਬਹੁਤ ਅਨੋਖੀ ਹੈ। ਛਾਤੀਆਂ ਮੁੱਖ ਤੌਰ ਤੇ ਤਿੰਨ ਤਰ੍ਹਾਂ ਦੇ ਕੋਸ਼ਿਕਾ ਪਿੰਡਾਂ ਨਾਲ ਬਣੀਆਂ ਹਨ।

  1. ਪਹਿਲਾਂ ਗ੍ਰੰਥੀਆਂ ਦੇ ਟਿਸ਼ੂ ਹੁੰਦੇ ਹਨ, ਜਿਸ ਨਾਲ ਦੁੱਧ ਬਣਨ ਦਾ ਢਾਂਚਾ ਬਣਿਆ ਹੈ।
  2. ਦੂਸਰੇ ਵਿਸ਼ੇਸ਼ ਤਰ੍ਹਾਂ ਦੀ ਚਿਕਨਾਈ ਨਾਲ ਬਣੇ ਲਚਕੀਲੇ ਪੱਧਰ ਹਨ, ਜੋ ਛਾਤੀ ਨੂੰ ਆਕਾਰ ਦਿੰਦੇ ਹਨ।
  3. ਤੀਸਰੇ ਸੰਯੋਜੀ ਟਿਸ਼ੂ ਹੁੰਦੇ ਹਨ ਜੋ ਕੋਸ਼ਿਕਾਵਾਂ ਅਤੇ ਨਾੜੀਆਂ ਨੂੰ ਬੰਨ੍ਹ ਕੇ ਰੱਖਦੇ ਹਨ।

ਇਨ੍ਹਾਂ ਹਰ ਤਰ੍ਹਾਂ ਦੇ ਟਿਸ਼ੂਆਂ ਦਾ ਨਿਰਮਾਣ, ਕਿਰਿਆਸ਼ੀਲਤਾ ਅਤੇ ਸੰਭਾਲ ਹਾਰਮੋਨ ਰਾਹੀਂ ਹੁੰਦਾ ਹੈ।

ਕੀ ਹੁੰਦਾ ਹੈ ਹਾਰਮੋਨ ਦੀ ਉਥਲ – ਪੁਥਲ ਨਾਲ ? What happens with hormonal upheaval? :

ਪ੍ਰਜਨਣ ਦੇ ਹੋਰ ਅੰਗਾਂ ਨਾਲ ਮਿਲ ਕੇ ਛਾਤੀਆਂ ਨੂੰ ਵੱਖ – ਵੱਖ ਸਥਿਤੀਆਂ ਵਿਚ ਵੱਖ – ਵੱਖ ਤਰ੍ਹਾਂ ਦੀਆਂ ਕਿਰਿਆਵਾਂ ਕਰਨੀਆਂ ਪੈਂਦੀਆਂ ਹਨ। ਇਨ੍ਹਾਂ ਕਿਰਿਆਵਾਂ ਨੂੰ ਪੂਰਾ ਕਰਨ ਵਿਚ ਛਾਤੀਆਂ ਦੇ ਅੰਦਰ ਹਾਰਮੋਨ ਦੀ ਉਥਲ – ਪੁਥਲ ਚਲਦੀ ਰਹਿੰਦੀ ਹੈ। ਇਸ ਨਾਲ ਛਾਤੀਆਂ ਦੀਆਂ ਕੋਸ਼ਿਕਾਵਾਂ ਜਾਂ ਨਾੜੀਆਂ ਵਿਚ ਖਿਚਾਅ, ਤਣਾਅ, ਦਬਾਅ ਜਾਂ ਰੁਕਾਵਟ ਆ ਜਾਂਦੀ ਹੈ। ਅਜਿਹੀਆਂ ਕੁਝ ਪ੍ਰੇਸ਼ਾਨੀਆਂ ਜਾਂ ਰੁਕਾਵਟਾਂ ਸਮਾਂਬੱਧ ਹੁੰਦੀਆਂ ਹਨ, ਜੋ ਕਿਰਿਆ ਦੇ ਸ਼ੁਰੂ ਜਾਂ ਪੂਰਾ ਹੋਣ ਤੇ ਖੁਦ ਹੀ ਸਮਾਪਤ ਹੋ ਜਾਂਦੀਆਂ ਹਨ ਪਰ ਕੁਝ ਪ੍ਰੇਸ਼ਾਨੀਆਂ ਜਿਵੇਂ ਕਿ ਗੰਢ, ਸਿਸਟ, ਇਨਫੈਕਸ਼ਨ ਜਾਂ ਸੋਜ਼ ਆਦਿ ਸਾਵਧਾਨੀਆਂ ਵਰਤਣ ਤੇ ਹੀ ਹੌਲੀ – ਹੌਲੀ ਜਾਂਦੀ ਹੈ

ਕਿਵੇਂ ਬਚਿਆ ਜਾ ਸਕਦਾ ਹੈ ਛਾਤੀਆਂ ਦੇ ਰੋਗਾਂ ਤੋਂ ?/ How to avoid breast diseases? :

  1. ਸੁਚੇਤ ਰਹਿ ਕੇ ਹੀ ਛਾਤੀਆਂ ਨੂੰ ਰੋਗਾਂ ਤੋਂ ਬਚਾਇਆ ਜਾ ਸਕਦਾ ਹੈ।
  2. ਛਾਤੀਆਂ ਦਾ ਲੇਖ – ਜੋਖਾ ਰੱਖਣ ਲਈ ਡਾਇਰੀ ਬਣਾ ਲਓ। ਹਫਤੇ ਵਿਚ ਕੋਈ ਵੀ ਦਿਨ ਨਿਸ਼ਚਿਤ ਕਰ ਲਓ।

ਸਿਹਤ ਨਾਲ ਸੰਬੰਧਤ ਹੋਰ ਵੀ ਜਾਣਕਾਰੀ ਲਈ 👉 CLICK ਕਰੋ।

ਕਿਵੇਂ ਜਾਂਚ ਕੀਤੀ ਜਾ ਸਕਦੀ ਹੈ ਛਾਤੀ ਦੀ ?/ How can the breast be examined? :

ਇਸ਼ਨਾਨ ਦੇ ਸਮੇਂ ਸਿਰਫ 5 ਮਿੰਟ ਆਪਣੀਆਂ ਛਾਤੀਆਂ ਨੂੰ ਦੇਖੋ। ਜਾਂਚ ਕਰਦੇ ਹੋਏ ਛਾਤੀ ਵਿਚ ਗੰਢ, ਦਰਦ, ਸੋਜ਼, ਆਕਾਰ ਵਿਚ ਫਰਕ, ਨਿੱਪਲ ਤੋਂ ਕੋਈ ਰਿਸਾਅ ਆਦਿ ਤੇ ਗੌਰ ਕਰੋ।

  • ਜਾਂਚ ਲਈ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋਵੋ। ਖੱਬੇ ਹੱਥ ਨੂੰ ਸਿਰ ਤੋਂ ਉੱਪਰ ਚੁੱਕ ਲਓ। ਖੱਬੇ ਪਾਸੇ ਬ੍ਰੈਸਟ ਨੂੰ ਦੇਖੋ ਕਿ ਉਸ ਵਿਚ ਗੰਢ ਜਾਂ ਸੋਜ ਤਾਂ ਨਹੀਂ ਹੈ। ਫਿਰ ਸੱਜੇ ਹੱਥ ਦੀਆਂ ਦਰਮਿਆਨੀਆਂ ਦੋ ਉਂਗਲਾਂ ਦੇ ਪੋਟਿਆਂ ਨਾਲ ਖੱਬੇ ਸਾਈਡ ਦੀ ਬ੍ਰੈਸਟ ਨੂੰ ਦਬਾਉਂਦੇ ਹੋਏ ਮਹਿਸੂਸ ਕਰੋ ਕਿ ਕੁਝ ਗੈਰ – ਸਾਧਾਰਨ ਤਾਂ ਨਹੀਂ ਹੈ। ਇਸੇ ਤਰ੍ਹਾਂ ਖੱਬੀ ਬ੍ਰੈਸਟ ਦਾ ਵੀ ਨਿਰੀਖਣ ਕਰੋ। ਆਖਿਰ ਵਿਚ ਦੋਵਾਂ ਨਿੱਪਲਾਂ ਨੂੰ ਵੀ ਹਲਕਾ – ਹਲਕਾ ਦਬਾਅ ਪਾ ਕੇ ਨਿਚੋੜੋ ਅਤੇ ਰਿਸਾਅ ਨੂੰ ਦੇਖੋ ਕੁਝ ਵੀ ਗੈਰ – ਸਾਧਾਰਨ ਦਿਖਾਈ ਜਾਂ ਮਹਿਸੂਸ ਹੋਵੇ ਅਤੇ ਸਮਝ ਵਿਚ ਨਾ ਆਏ ਤਾਂ ਡਾਕਟਰ ਨਾਲ ਗੱਲ ਕਰੋ। ਕੁਝ ਵੀ ਛੁਪਾਉਣ ਨਹੀਂ, ਸਗੋਂ ਜਾਣਨ ਦਾ ਯਤਨ ਕਰੋ।

ਮੈਮੋਗ੍ਰਾਫੀ ਇਕ ਵਧੀਆ ਡਾਕਟਰੀ ਇਲਾਜ/ Mammography is an excellent medical treatment :

  • ਡਾਕਟਰ ਮੈਮੋਗ੍ਰਾਫੀ ਰਾਹੀਂ ਬਾਇਓ ਰੈੱਡ ਟੈਸਟ ਦਾ ਨਤੀਜਾ ਜਾਣਨਾ ਚਾਹੇਗਾ। ਬਾਇਓ ਰੈੱਡ ਦਾ ਨਤੀਜਾ ਬ੍ਰੈਸਟ ਵਿਚ 0 ਤੋਂ 5 ਤੱਕ ਕੀਤਾ ਜਾਂਦਾ ਹੈ। ਪਹਿਲਾਂ 0,1,2,3 ਤੱਕ ਸਮਝੋ ਕੈਂਸਰ ਨਹੀਂ ਹੈ। 4 ਵਿਚ ਕੈਂਸਰ ਦੀ ਸੰਭਾਵਨਾ ਜਾਂ ਸ਼ੁਰੂ ਹੋਣ ਦੀ ਸਥਿਤੀ ਵਿਚ ਹੈ। ਬਾਇਓ ਰੈੱਡ ਟੈਸਟ ਦਾ ਨਤੀਜਾ 4 ਜਾਂ 5 ਹੋਣ ਤੇ ਬਾਇਓਪਸੀ ਇਕ ਲੰਬੀ ਸੂਈ ਰਾਹੀਂ ਕੀਤੀ ਜਾਂਦੀ ਹੈ।

ਛਾਤੀ ਦੇ ਰੋਗਾਂ ਤੋਂ ਬਚਣਾ ਹੈ ਤਾਂ ਜੀਵਨਸ਼ੈਲੀ ‘ਚ ਬਦਲਾਅ ਬਹੁਤ ਜ਼ਰੂਰੀ/ Change in lifestyle is very important if you want to avoid breast diseases :

  1. ਹਾਰਮੋਨ ਦਾ ਸੰਤੁਲਨ ਬਣਾਉਣ ਲਈ ਸਭ ਤੋਂ ਪਹਿਲਾਂ ਭੋਜਨ ਵਿਚ ਸੁਧਾਰ ਕਰੋ।
  2. ਆਪਣੇ ਸੌਣ ਅਤੇ ਉੱਠਣ ਦਾ ਸਮਾਂ ਨਿਸ਼ਚਿਤ ਕਰੋ
  3. ਆਮ ਅਤੇ ਪੌਸ਼ਟਿਕ ਭੋਜਨ ਅਪਣਾਓ।
  4. ਰੇਸ਼ੇਯੁਕਤ ਭੋਜਨ ਕਰੋ, ਜਿਸ ਵਿਚ ਮੋਟੇ ਅਨਾਜ ਅਤੇ ਮੌਸਮ ਅਨੁਸਾਰ ਫਲ ਅਤੇ ਸਬਜ਼ੀਆਂ ਆਦਿ ਹੋਣ।
  5. ਇਹ ਰਸਾਇਣ ਸਰੀਰ ਵਿਚ ‘ਐਸਟ੍ਰੋਜਨ’ ਨੂੰ ਕੰਟਰੋਲ ਕਰਦਾ ਹੈ।

ਕਿਵੇਂ ਰੱਖੀਏ ਪ੍ਰੋਲੈਕਟਿਨ ਦਾ ਸੰਤੁਲਨ ?/ How to keep the balance of prolactin? :

  • ਪ੍ਰੋਲੈਕਟਿਨ‘ ਹਾਰਮੋਨ ਨੂੰ ਸੰਤੁਲਨ ਵਿਚ ਰੱਖਣ ਦੇ ਲਈ ਸਲਫਰਯੁਕਤ ਭੋਜਨ ਮੂਲੀ, ਚੁਕੰਦਰ, ਪਿਆਜ਼, ਲਸਣ, ਅਦਰਕ ਦੀ ਵਰਤੋਂ ਕਰੋ
  • ਵਿਟਾਮਿਨ “ਈ’ ਜਾਂ ਜਿੰਕ ਦੀ ਮਾਤਰਾ ਵਧਾ ਦਿਓ, ਪੇਠਾ ਜਾਂ ਸੂਰਜਮੁਖੀ ਦੇ ਬੀਜ, ਮੂੰਗਫਲੀ, ਅਨਾਰ, ਧਨੀਆ, ਲੌਂਗ ਇਨ੍ਹਾਂ ਸਾਰਿਆਂ ਵਿਚ ਜ਼ਿੰਕ ਹੁੰਦਾ ਹੈ।

ਕਿਵੇਂ ਰੱਖੀਏ ਐਸਟ੍ਰੋਜਨ ਦਾ ਸੰਤੁਲਨ ?/ How to keep the balance of estrogen? :

ਗੋਭੀ, ਮਸ਼ਰੂਮ, ਅੰਗੂਰ, ਆੜੂ, ਆਲੂਬੁਖਾਰਾ, ਅਨਾਨਾਸ ਇਹ ਸਾਰੇ ‘ਐਸਟ੍ਰੋਜਨ’ ਹਾਰਮੋਨ ਦਾ ਸੰਤੁਲਨ ਬਣਾਈ ਰੱਖਣ ਵਿੱਚ ਸਹਾਇਕ ਹਨਹਰ ਤਰ੍ਹਾਂ ਦਾ ਮਿੱਠਾ ਬੰਦ ਕਰੋ

ਛਾਤੀ ਦੇ ਰੋਗਾਂ ਲਈ ਕਿਹੜਾ ਯੋਗ ਹੁੰਦਾ ਹੈ ਲਾਭਕਾਰੀ ?/ Which yog is beneficial for breast diseases? :

ਰੋਜ਼ਾਨਾ ਯੋਗ ਅਭਿਆਸ ਕਰੋ। ਪੱਸਲੀਆਂ ਦੇ ਵਿਚਾਲੇ ਦੀਆਂ ਮਾਸਪੇਸ਼ੀਆਂ ਨੂੰ ਤੇ ਲਸਿਕਾ ਗ੍ਰੰਥੀਆਂ ਤੇ ਖਿਚਾਅ ਪਾਓ।

ਇਸ ਦੇ ਲਈ

  • ਅਰਧਚੰਦ੍ਰਾਸਨ,
  • ਆਕਰਣਧਨੁਰਾਸਨ,
  • ਉਸ਼ਟ੍ਰਾਸਨ,
  • ਭੁਜੰਗਾਸਨ,
  • ਸ਼ਲਭਾਸਨ,
  • ਧਨੁਰਾਸਨ,
  • ਮਕਰਾਸਨ,
  • ਹਲਾਸਨ,
  • ਸਰਵਾਂਗਾਸਨ ਦਾ ਅਭਿਆਸ ਕਰੋ।
  • ਲੰਬੇ ਸਾਹ, ਅਗਨੀਸਾਰ, ਕਪਾਲਭਾਤੀ ਦਾ ਅਭਿਆਸ ਕਰੋ। ਰੋਜ਼ਾਨਾ ਲੰਬੀ ਸੈਰ ਕਰੋ।

ਪੂਰੀ ਨੀਂਦ ਲਓ। ਲਗਾਤਾਰ ਜ਼ਿਆਦਾ ਦੇਰ ਤਕ ਸੋਫੇ ਜਾਂ ਕੁਰਸੀ ਤੇ ਨਾ ਬੈਠੋ। ਜ਼ਿਆਦਾ ਕੰਮ ਖੜ੍ਹੇ ਹੋ ਕੇ ਕਰੋ।

ਖਾਣੇ ਲਈ ਬਾਜ਼ਾਰੋਂ ਮਿਲਣ ਵਾਲੀਆਂ ਵਸਤੂਆਂ ਤੋਂ ਦੂਰੀ ਬਣਾ ਕੇ ਰੱਖੋ।

Loading Likes...

Leave a Reply

Your email address will not be published. Required fields are marked *