ਆਯੁਰਵੈਦਿਕ ਫੇਸ ਪੈਕ/ Ayurvedic Face Pack
ਔਰਤਾਂ ਮੁਲਾਇਮ ਸਕਿਨ ਲਈ ਮਾਰਕੀਟ ਵਿਚ ਮਿਲਣ ਵਾਲੇ ਕਈ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਜ਼ਰੂਰੀ ਨਹੀਂ ਕਿ ਸਰੀਆਂ ਚੀਜ਼ਾਂ ਨੂੰ ਵਰਤਨ ਦੇ ਫਾਇਦੇ ਹੀ ਹੋਣ। ਕਈ ਵਾਰ ਇਹ ਪ੍ਰੋਡਕਟਸ ਚਿਹਰੇ ਨੂੰ ਬਹੁਤ ਨੁਕਸਾਨ ਵੀ ਪਹੁੰਚਾ ਦਿੰਦੇ ਹਨ। ਜਿਸ ਨਾਲ ਚਿਹਰੇ ਦੀ ਕੁਦਰਤੀ ਚਮਕ ਚਲੀ ਜਾਂਦੀ ਹੈ। ਇਸੇ ਲਈ ਆਯੁਰਵੈਦਿਕ ਫੇਸ ਪੈਕ/ Ayurvedic Face Pack ਨੂੰ ਅੱਜ ਕਲ ਬਹੁਤ ਵਰਤਣ ਦਾ ਰਿਵਾਜ਼ ਚੱਲ ਰਿਹਾ ਹੈ।
ਇਹਨਾਂ ਨੁਕਸਾਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੁਹਾਨੂੰ ਅਜਿਹੇ ਕੁਝ ਆਯੁਰਵੈਦਿਕ ਫੇਸ ਪੈਕ ਦੇ ਬਾਰੇ ਦੱਸਾਂਗੇ ਜੋ ਤੁਸੀਂ ਆਸਾਨੀ ਨਾਲ ਘਰ ਵਿਚ ਬਣਾ ਸਕਦੇ ਹੋ——
ਬਣਾਓ ਦਹੀਂ ਅਤੇ ਕੇਸਰ ਦਾ ਫੇਸ ਪੈਕ :
ਚਿਹਰੇ ਨੂੰ ਗਲੋਇੰਗ ਬਣਾਉਣ ਲਈ ਦਹੀਂ ਅਤੇ ਕੇਸਰ ਨਾਲ ਬਣਿਆ ਆਯੁਰਵੈਦਿਕ ਫੇਸ ਪੈਕ ਬਣਾਉਣਾ ਬਹੁਤ ਹੀ ਅਸਾਨ ਹੁੰਦਾ ਹੈ।
ਬਣਾਉਣ ਦੀ ਵਿਧੀ :
ਇਸ ਨੂੰ ਬਣਾਉਣ ਲਈ 2 ਚੱਮਚ ਦਹੀਂ ਲਓ। ਇਸ ‘ਚ 4 ਤੋਂ 5 ਕੇਸਰ ਪਾ ਕੇ ਮਿਲਾ ਲਓ। ਹੁਣ ਇਸ ਨੂੰ ਚਿਹਰੇ ਅਤੇ ਗਰਦਨ ‘ਤੇ ਲਗਾਓ। 15 ਤੋਂ 20 ਮਿੰਟਾਂ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ। ਹਫਤੇ ‘ਚ 2 ਤੋਂ 3 ਵਾਰ ਪੈਕ ਲਗਾਓ।
ਬਣਾਓ ਨਿੰਮ ਅਤੇ ਹਲਦੀ ਦਾ ਫੇਸ ਪੈਕ :
ਨਿੰਮ ਦੇ ਕੁਝ ਪੱਤੇ ਲੈ ਕੇ ਉਨ੍ਹਾਂ ਨੂੰ ਸੁਕਾ ਕੇ ਮਿਕਸੀ ‘ਚ ਪੀਸ ਕੇ ਪਾਊਡਰ ਬਣਾ ਲਓ। ਇਕ ਕਟੋਰੀ ‘ਚ ਇਕ ਚੱਮਚ ਨਿੰਮ ਦਾ ਪਾਊਡਰ ਅਤੇ ਇਕ ਚੁਟਕੀ ਹਲਦੀ ਪਾਊਡਰ ਲਓ ਅਤੇ ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਪੈਕ ਨੂੰ ਚਿਹਰੇ ਅਤੇ ਗਰਦਨ ਤੇ ਚੰਗੀ ਤਰ੍ਹਾਂ ਨਾਲ ਲਗਾਓ। 15 ਤੋਂ 20 ਮਿੰਟਾਂ ਬਾਅਦ ਪਾਣੀ ਨਾਲ ਚਿਹਰਾ ਸਾਫ ਕਰ ਲਓ।
ਬਣਾਓ ਸੰਤਰੇ ਦੇ ਛਿਲਕੇ ਅਤੇ ਦੁੱਧ ਦਾ ਫੇਸ ਪੈਕ :
ਇਕ ਚੱਮਚ ਸੰਤਰੇ ਦੇ ਛਿਲਕੇ ਦੇ ਪਾਊਡਰ ਵਿਚ ਥੋੜ੍ਹਾ ਜਿਹਾ ਕੱਚਾ ਦੁੱਧ ਪਾ ਦਿਓ। ਦੋਵਾਂ ੜਾ ਮਿਸ਼ਰਣ ਤਿਆਰ ਕਰ ਲਓ। ਇਸ ਮਿਸ਼ਰਣ ਨੂੰ 15 ਤੋਂ 20 ਮਿੰਟਾਂ ਤੱਕ ਮੂੰਹ ਤੇ ਲਗਾਓ ਤੇ ਫਿਰ ਠੰਡੇ ਪਾਣੀ ਨਾਲ ਮੂੰਹ ਧੋ ਲਓ। ਇਸ ਪੈਕ ਨੂੰ ਹਫਤੇ ‘2 ਜਾਂ ਤਿੰਨ ਵਾਰ ਲਗਾਓ।
ਜੇਕਰ ਤੁਸੀਂ Online face pack ਵੀ ਖਰੀਦਣਾ ਚਾਹੁੰਦੇ ਹੋ ਤਾਂ 👉 Click ਕਰੋ।
Loading Likes...