ਕੀ ਕਰੀਏ ਪ੍ਰੀਖਿਆ ਪੱਤਰ ਮਿਲਣ ਤੋਂ ਬਾਅਦ ? :
ਪ੍ਰੀਖਿਆ ਪੱਤਰ ਮਿਲਣ ਤੋਂ ਬਾਅਦ ਕੀ ਕਰਨਾ ਹੈ, ਇਹ ਵਿਦਿਆਰਥੀਆਂ ਦੀ ਇਕ ਆਮ ਸਮੱਸਿਆ ਹੈ।
ਵਿਦਿਆਰਥੀ ਤਣਾਅ ਵਿਚ ਰਹਿੰਦੇ ਨੇ ਕੁਝ ਵੀ ਸਮਝ ‘ਚ ਨਹੀਂ ਆਉਂਦਾ। ਤੇ ਇਸੇ ਤਣਾਅ ਦੇ ਕਾਰਨ ਬਹੁਤੇ ਵਿਦਿਆਰਥੀ ਬਹੁਤਾ ਸਮਾਂ ਪ੍ਰਸ਼ਨ ਪੱਤਰ ਪੜ੍ਹਨ ਵਿਚ ਹੀ ਬਰਬਾਦ ਕਰ ਦਿੰਦੇ ਹਨ। ਕਾਰਣ, ਕੋਈ ਰਣਨੀਤੀ ਨਹੀਂ ਹੁੰਦੀਂ, ਜਿਹੜੀ ਕਿ ਉਹਨਾਂ ਦੀ ਮਦਦ ਕਰ ਸਕੇ।
ਉੱਤਰ ਲਿਖਣ ਤੋਂ ਪਹਿਲਾਂ ਰਣਨੀਤੀ :
1. ਪਹਿਲਾਂ ਆਪਣੇ ਦਿਮਾਗ ਨੂੰ ਬਿਲਕੁਲ ਸ਼ਾਂਤ ਰੱਖੋ, ਤਣਾਅ ਜਾਂ ਚਿੰਤਾ ਕਰਨ ਵਾਲਾ ਕੋਈ ਕਾਰਨ ਨਹੀਂ ਹੈ। ਇਹ ਪ੍ਰੀਖਿਆ ਕੋਈ ਨਵੀਂ ਨਹੀਂ। ਤੁਸੀਂ ਪਹਿਲਾਂ ਵੀ ਕਈ ਪ੍ਰੀਖਿਆਵਾਂ ਪਾਸ ਕੀਤੀਆਂ ਨੇ।
2. ਸਭ ਤੋਂ ਪਹਿਲਾਂ ਪ੍ਰਸ਼ਨਾਂ ਦੀ ਜਾਂਚ ਕਰੋ। ਜੇਕਰ ਕੋਈ ਸਵਾਲ ਅਨੁਚਿਤ, ਗਲਤ ਜਾਂ ਮਿਸਪ੍ਰਿੰਟ ਹੈ ਤਾਂ ਜਾਂਚਣ ਤੋਂ ਬਾਅਦ ਤੁਰੰਤ ਪ੍ਰੀਖਿਅਕ ਨੂੰ ਦੱਸੋ।
3. ਉੱਤਰ ਪੁਸਤਿਕਾ ਵਿਚ ਪੁੱਛੇ ਗਏ ਵਿਵਰਣ ਜਿਵੇਂ ਰੋਲ ਨੰਬਰ ਜਾਂ ਅਜਿਹੀ ਹੀ ਹੋਰ ਸਾਰੀ ਪੁੱਛੀ ਜਾਣਕਾਰੀ ਲਿਖਣੀ ਚਾਹੀਦੀ ਹੈ।
4. ਪ੍ਰਸ਼ਨ ਪੱਤਰ ਪੜ੍ਹਨ ਲਈ ਲਗਭਗ ਹਰ ਬੋਰਡ ਸਮਾਂ ਦਿੰਦਾ ਹੈ। ਇਹੀ ਸਮਾਂ ਹੁੰਦਾ ਹੈ ਉਸ ਬਾਰੇ ਰਣਨੀਤੀ ਤਿਆਰ ਕਰਨਾ ਕਿ ਕਿਸ ਪ੍ਰਸ਼ਨ ਨੂੰ ਕਿੰਨਾ ਸਮਾਂ ਦੇਣਾ ਹੈ ਅਤੇ ਕਿਹੜਾ ਉੱਤਰ ਪਹਿਲਾਂ ਲਿਖਣਾ ਹੈ।
5. ਜਿਨ੍ਹਾਂ ਦਾ ਉੱਤਰ ਤੁਹਾਨੂੰ ਚੰਗੀ ਤਰ੍ਹਾਂ ਆਉਂਦਾ ਹੈ ਤੇ ਉਨ੍ਹਾਂ ਸਵਾਲਾਂ ਦੇ ਉੱਤਰ ਪਹਿਲਾਂ ਲਿਖਣੇ ਜ਼ਰੂਰੀ ਹਨ। ਉਹਨਾਂ ਨੂੰ ਬਾਅਦ ਵਿਚ ਹੱਲ ਕਰੋ ਜਿਹੜੇ ਤੁਹਾਨੂੰ ਮੁਸ਼ਕਿਲ ਲਗਦੇ ਨੇ।
6. ਲਿਖਣ ਤੋਂ ਪਹਿਲਾਂ ਹਰ ਸੈਕਸ਼ਨ ਲਈ ਸਮਾਂ ਨਿਰਧਾਰਿਤ ਕਰ ਲਓ। ਫੇਰ ਪ੍ਰਸ਼ਨਾਂ ਦੇ ਉੱਤਰ ਲਈ ਸਮਾਂ ਨਿਰਧਾਰਿਤ ਕਰ ਲਵੋ।
7. ਕਈ ਵਾਰ ਜਵਾਬ ਲਿਖਦੇ ਹੋਏ ਕਈ ਗੱਲਾਂ ਸਾਡੇ ਦਿਮਾਗ ਵਿੱਚ ਘੁੰਮਦੀਆਂ ਰਹਿੰਦੀਆਂ ਨੇ ਪਰ ਜਵਾਬ ਦੌਰਾਨ ਸਹੀ ਸ਼ਬਦਾਂ ਨੂੰ ਅਸੀਂ ਯਾਦ ਨਹੀਂ ਕਰ ਪਾਉਂਦੇ। ਇਸੇ ਲਈ ਇਨ੍ਹਾਂ ਨੂੰ ਪਹਿਲਾਂ ਲਿਖ ਕੇ ਰੱਖਿਆ ਜਾ ਸਕਦਾ ਹੈ। ਤੇ ਤੁਸੀਂ ਆਪਣੇ ਉੱਤਰ ਸਹੀ ਅਤੇ ਪ੍ਰਭਾਵੀ ਢੰਗ ਨਾਲ ਅਤੇ ਚੰਗੀ ਤਰ੍ਹਾਂ ਲਿਖ ਸਕਦੇ ਹੋ।
Loading Likes...