‘ਗੰਭੀਰ ਦਮਾ’ ਅਤੇ ਉਸਦੇ ਲੱਛਣ/ Severe asthma’ and its symptoms

‘ਗੰਭੀਰ ਦਮਾ’ ਅਤੇ ਉਸਦੇ ਲੱਛਣ/ Severe asthma’ and its symptoms

ਦਮਾ ਇਕ ਸੋਜਿਸ਼ ਪੈਦਾ ਕਰਨ ਵਾਲੀ ਬੀਮਾਰੀ ਹੈ ਜੋ ਤੁਹਾਡੀਆਂ ਸਾਹ ਦੀਆਂ ਨਲੀਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਤੁਹਾਨੂੰ ਸਾਹ ਦੀ ਕਮੀ ਮਹਿਸੂਸ ਹੁੰਦੀ ਹੈ। ਬੇਕਾਬੂ ਦਮੇ ਕਾਰਨ ਸਾਹ ਲੈਣ ਵਾਲੀ ਨਲੀ ਵਿਚ ਸੋਜ਼ ਆ ਜਾਂਦੀ ਹੈ। ਤੇ ਉਹ ਤੇਜ਼ੀ ਨਾਲ ਸੁੰਗੜਦੀ ਹੈ। ਦਮੇ ਵਰਗੀ ਬਿਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਅੱਜ ਅਸੀਂ ‘ਗੰਭੀਰ ਦਮਾ’ ਅਤੇ ਉਸਦੇ ਲੱਛਣ/ Severe asthma‘ and its symptoms ਵਿਸ਼ੇ ਤੇ ਚਰਚਾ ਕਰਾਂਗੇ।

ਕੀ ਹੁੰਦਾ ਹੈ ਸਿਵਿਅਰ ਦਮਾ?/ What is severe asthma?

ਗੰਭੀਰ ਮਤਲੱਬ ਕਿ ਸਿਵਿਅਰ ਦਮਾ ਇਕ ਅਜਿਹੀ ਸਥਿਤੀ ਹੈ ਜਦੋਂ ਸਾਹ ਲੈਣ ਦੀ ਥੈਰੇਪੀ ਦੀ ਸਭ ਤੋਂ ਵੱਧ ਸੰਭਵ ਖੁਰਾਕ ਲੈਣ ਅਤੇ ਸਾਰੀਆਂ ਦਵਾਈਆਂ ਲੈਣ ਦੇ ਬਾਵਜੂਦ ਵੀ ਬੀਮਾਰੀ ਬੇਕਾਬੂ ਰਹਿੰਦੀ ਹੈ।

ਕੁੱਝ ਸਵਾਲਾਂ ਦਾ ਜਵਾਬ/ Answers to some questions :

  • ਕੀ ਤੁਸੀਂ ਆਪਣੀਆਂ ਨਿਰਧਾਰਤ ਦਵਾਈਆਂ ਨਿਯਮਿਤ ਤੌਰ ਤੇ ਲੈ ਰਹੇ ਹੋ?
  • ਕੀ ਤੁਸੀਂ ਇਨਹੇਲਰ ਥੈਰੇਪੀ ਦੀ ਵੱਧ ਤੋਂ ਵੱਧ ਖੁਰਾਕ ਲੈ ਰਹੇ ਹੋ?
  • ਕੀ ਤੁਸੀਂ ਆਪਣੇ ਇਨਹੇਲਰ ਦੀ ਸਹੀ ਵਰਤੋਂ ਕਰ ਰਹੇ ਹੋ?
  • ਕੀ ਤੁਸੀਂ ਇਸ ਰੋਗ ਦੀ ਗੰਭੀਰਤਾ ਨੂੰ ਵਧਾਉਣ ਵਾਲੇ ਕਾਰਕਾਂ ਜਿਵੇਂ ਕਿ ਧੂੜ, ਪਰਾਗ ਦੇ ਕਣ ਆਦਿ ਤੋਂ ਦੂਰ ਰਹਿੰਦੇ ਹੋ।
  • ਕੀ ਤੁਸੀਂ ਗੈਸ ਅਤੇ ਐਲਰਜੀ ਵਰਗੀਆਂ ਹੋਰ ਸਥਿਤੀਆਂ ਦਾ ਸਹੀ ਢੰਗ ਨਾਲ ਪ੍ਰਬੰਧਨ ਕੀਤਾ ਹੈ?

ਜੇਕਰ ਤੁਸੀਂ ਇਨ੍ਹਾਂ ਸਵਾਲਾਂ ਦਾ ਜਵਾਬ, ਜੋ ਕਿ ਉੱਪਰ ਪੁੱਛੇ ਗਏ ਨੇ, ‘ਹਾਂ’ ਵਿਚ ਦਿੰਦੇ ਹੋ, ਪਰ ਅਜੇ ਵੀ ਦਮੇ ਲੱਛਣਾਂ ਦਾ ਵਾਧਾ ਹੋ ਰਿਹਾ ਹੈ, ਤਾਂ ਇਹ ਗੰਭੀਰ ਦਮੇ ਨਿਸ਼ਾਨੀ ਹੋ ਸਕਦੀ ਹੈ।

ਸਿਹਤ ਨਾਲ ਸੰਬੰਧਤ ਹੋਰ ਵੀ ਸੁਚੇਤ ਹੋਣ ਲਈ ਇੱਥੇ 👉CLICK ਕਰੋ।

ਸਿੱਧੇ ਲਫ਼ਜ਼ਾਂ ਵਿਚ ਦਮੇ ਦੇ ਗੰਭੀਰ ਰੋਗ ਤੋਂ ਪੀੜਤ ਮਰੀਜ਼ਾਂ ਤੇ ਚੰਗੇ ਇਲਾਜ ਦਾ ਵੀ ਕੋਈ ਅਸਰ ਨਹੀਂ ਹੁੰਦਾ। ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਦੀ ਲੋੜ ਹੈ।

ਸਿਵਿਅਰ ਦਮੇ ਦੇ ਲੱਛਣ/ Symptoms of severe asthma :

ਸਿਵਿਅਰ ਦਮੇ ਦੇ ਲੱਛਣ ਦਮੇ ਦੇ ਲੱਛਣਾਂ ਦੇ ਬਰਾਬਰ ਹੀ ਹੁੰਦੇ ਹਨ ਪਰ ਜ਼ਿਆਦਾ ਗੰਭੀਰ ਹੁੰਦੇ ਹਨ ਅਤੇ ਲੰਬੇ ਸਮੇਂ ਤੱਕ ਰਹਿੰਦੇ ਹਨ। ਦਮਾ ਸਮੁੱਚੇ ਤੌਰ ਤੇ ਰੋਜ਼ਾਨਾ ਕੰਮਕਾਜ ਵਿਅਕਤੀ ਦੀ ਕੰਮ ਕਰਨ ਦੀ ਸਮਰੱਥਾ ਨੂੰ ਘਟਾਉਂਦਾ ਹੈ। ਇਸ ਨਾਲ ਉਤਪਾਦਕਤਾ/ Productivity ਵਿਚ ਕਮੀ ਆਉਂਦੀ ਹੈ।

ਦਮੇ ਦੇ ਬਾਹਰੀ ਲੱਛਣ/ External symptoms of asthma :

  • ਮਰੀਜ਼ ਦੇ ਬੁੱਲ੍ਹ, ਚਿਹਰਾ ਅਤੇ ਨਹੁੰ ਨੀਲੇ ਹੋ ਜਾਂਦੇ ਹਨ, ਮਰੀਜ਼ ਨੂੰ ਵਧੇਰੇ ਆਸਾਨੀ ਨਾਲ ਸਾਹ ਲੈਣ ਲਈ ਖੜ੍ਹੇ ਹੋਣ ਜਾਂ ਬੈਠਣ ਦੀ ਲੋੜ ਹੁੰਦੀ ਹੈ, ਉਲਝਣ ਜਾਂ ਉਤਸ਼ਾਹ, ਪੂਰੇ ਵਾਕਾਂ ਵਿਚ ਬੋਲ ਨਹੀਂ ਸਕਦਾ, ਸਾਹ ਚੜ੍ਹਦਾ ਹੈ।
  • ਪੂਰੀ ਤਰ੍ਹਾਂ ਸਾਹ ਨਹੀਂ ਲੈ ਸਕਦਾ ਅਤੇ ਛੱਡ ਨਹੀਂ ਸਕਦਾ, ਸਾਹ ਤੇਜ਼ੀ ਨਾਲ ਚੱਲਦਾ ਹੈ।
  • ਇਨਹੇਲਰ/Inhaler ਦੀ ਵਰਤੋਂ ਕਰਨ ਤੋਂ ਬਾਅਦ ਵੀ ਦਮੇ ਤੋਂ ਕੋਈ ਰਾਹਤ ਨਹੀਂ ਮਿਲਦੀ ਹੈ।
  • ਗੰਭੀਰ ਦਮੇ ਦੀ ਪੁਸ਼ਟੀ ਵਿਸ਼ੇਸ਼ ਟੈਸਟਾਂ ਦੁਆਰਾ ਕੀਤੀ ਜਾਂਦੀ ਹੈ, ਜਿਸ ਵਿਚ ਛਾਤੀ ਦਾ ਐਕਸ – ਰੇ ਵੀ ਸ਼ਾਮਲ ਹੈ।

ਗੰਭੀਰ ਦਮੇ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?/ How is severe asthma treated?

ਜੇ ਮਰੀਜ਼ ਪਹਿਲਾਂ ਹੀ ਇਨਹੇਲਰ ਥੈਰੇਪੀ ਦੀ ਵੱਧ ਤੋਂ ਵੱਧ ਖੁਰਾਕ ਲੈ ਰਹੇ ਹਨ, ਇਸ ਲਈ ਉਨ੍ਹਾਂ ਨੂੰ ਐਲਰਜੀ ਨੂੰ ਖਤਮ ਕਰਨ ਵਾਲੀ ਦਵਾਈ ਦੇ ਨਾਲ ਜਾਂ ਉਸ ਦੇ ਬਿਨਾਂ ਸਟੇਰਾਈਡਸ ਦੇਣਾ ਸ਼ੁਰੂ ਕੀਤਾ ਜਾਂਦਾ ਹੈ। ਹਾਲਾਂਕਿ ਸਟੇਰਾਈਡ ਦੀ ਨਿਗਰਾਨੀ ਤੇ ਉਸ ਦੇ ਸਾਈਡ ਇਫੈਕਟਸ ਜਿਵੇਂ ਇਨਫੈਕਸ਼ਨ ਦੇ ਸੰਪਰਕ ਵਿਚ ਆਉਣ ਦੇ ਵਧਦੇ ਚਾਂਸ ਦੇ ਕਾਰਨ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ।

ਗੰਭੀਰ ਦਮੇ ਦੇ ਮੂਲ ਕਾਰਨ ਦੀ ਪਛਾਣ ਹੋ ਜਾਂਦੀ ਹੈ ਤਾਂ ਗੰਭੀਰ ਲੱਛਣਾਂ ਦੇ ਵਾਰ – ਵਾਰ ਉਭਰਨ ਵਿਚ ਕਮੀ ਲਿਆਉਣ ਅਤੇ ਓਰਲ ਸਟੇਰਾਈਡਸ/ Oral steroids ਦੀ ਲੋੜ ਨੂੰ ਘਟਾਉਣ ਲਈ ਬਾਇਓਲਾਜਿਕਸ/ Biologics ਵਰਗੇ ਜ਼ਿਆਦਾ ਲਕਸ਼ਿਤ ਇਲਾਜ/ More targeted treatment ਨੂੰ ਥੈਰੇਪੀ ਵਿਚ ਜੋੜਿਆ ਜਾਂਦਾ ਹੈ। ਬਾਇਓਲਾਜਿਕਸ/ Biologics ਉਹ ਟੀਕੇ ਹੁੰਦੇ ਹਨ ਜੋ ਆਮ ਤੌਰ ਤੇ ਮਹੀਨੇ ਵਿਚ ਇਕ ਵਾਰ ਲੈਣ ਦੀ ਲੋੜ ਹੁੰਦੀ ਹੈ। ਇਸ ਨਾਲ ਬੀਮਾਰੀ ਦੇ ਲੱਛਣ ਘੱਟ ਹੋ ਜਾਂਦੇ ਹਨ।

Loading Likes...

Leave a Reply

Your email address will not be published. Required fields are marked *