ਔਰਤਾਂ ਵਿੱਚ ਵੱਧ ਤਣਾਅ ਦੇ ਕਾਰਣ/ Causes of more stress in women

ਔਰਤਾਂ ਵਿੱਚ ਵੱਧ ਤਣਾਅ ਦੇ ਕਾਰਣ/ Causes of more stress in women

ਦਿਲੋਂ ਅਤੇ ਭਾਵਨਾ ਨਾਲ ਸੋਚਣਾ/ Thinking with heart and soul :

ਔਰਤਾਂ ਛੋਟੀਆਂ – ਛੋਟੀਆਂ ਗੱਲਾਂ ਤੇ ਵੀ ਇੰਨਾ ਤਣਾਅ ਲੈ ਲੈਂਦੀਆਂ ਹਨ ਕਿ ਉਨ੍ਹਾਂ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ। ਬੱਚਿਆਂ ਦਾ ਗੁਆਂਢ ‘ਚ ਝਗੜਾ ਹੋ ਗਿਆ ਸੀ, ਪਤੀ ਨਾਰਾਜ਼ ਹੋ ਕੇ ਬਗੈਰ ਖਾਣਾ ਖਾਧੇ ਆਫਿਸ ਚਲੇ ਗਏ ਜਾਂ ਕਿਸੇ ਰਿਸ਼ਤੇਦਾਰ ਨੂੰ ਗਿਫਟ ਦੇਣ ਵਿਚ ਵਿਵਾਦ ਪੈਦਾ ਹੋ ਗਿਆ ਹੈ ਆਦਿ ਅਜਿਹੀਆਂ ਸੈਂਕੜੇ ਗੱਲਾਂ ਹਨ ਜਦੋਂ ਔਰਤਾਂ ਆਪਣੇ ਬੁੱਧੀ ਤੋਂ ਬਹੁਤਾ ਕੰਮ ਨਹੀਂ ਲੈਂਦੀਆਂ। ਉਹ ਬਹੁਤ ਕੁਝ ਦਿਲੋਂ ਅਤੇ ਭਾਵਨਾ ਨਾਲ ਸੋਚਦੀਆਂ ਹਨ। ਜਿਸ ਨਾਲ ਉਹ ਤਣਾਅ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸੇ ਲਈ ਅਸੀਂ ਇਸੇ ਵਿਸ਼ੇ ਤੇ ਕਿ ਔਰਤਾਂ ਵਿੱਚ ਵੱਧ ਤਣਾਅ ਦੇ ਕਾਰਣ/ Causes of more stress in women ਉੱਤੇ ਚਰਚਾ ਕਰਾਂਗੇ।

ਅਲਜਾਈਮਰਸ ਦੇ ਲੱਛਣ ਦਿਖਾਈ ਦੇਣਾ/ Alzheimer’s symptoms appear :

ਤਣਾਅ ਲੈਣ ਵਿਚ ਮਹਿਲਾਵਾਂ ਪੁਰਸ਼ਾਂ ਤੋਂ ਇਕ ਕਦਮ ਅੱਗੇ ਹਨ। ਅਜੇ ਕੁਝ ਸਮਾਂ ਪਹਿਲਾਂ ਸਵੀਡਨ ਦੀਆਂ 800 ਔਰਤਾਂ ਤੇ ਖੋਜ ਕੀਤੀ ਗਈ। ਇਸ ਲਈ ਕੁਝ ਅਜਿਹੀਆਂ ਔਰਤਾਂ ਨੂੰ ਚੁਣਿਆ ਗਿਆ, ਜਿਨ੍ਹਾਂ ਦਾ ਜਾਂ ਤਾਂ ਤਲਾਕ ਹੋ ਗਿਆ ਸੀ ਜਾਂ ਫਿਰ ਉਹ ਵਿਧਵਾ ਹੋ ਗਈਆਂ ਸਨ। ਅਜਿਹੀਆਂ ਔਰਤਾਂ ਵਿਚ ਇਕ ਦਹਾਕੇ ਤੋਂ ਬਾਅਦ ਹੀ ਅਲਜਾਈਮਰਸ/ Alzheimer’s ਦੇ ਲੱਛਣ ਦਿਖਾਈ ਦੇਣ ਲੱਗੇ।

ਤਣਾਅ ਨਾਲ ਹੋਣ ਵਾਲੇ ਪ੍ਰਭਾਵ/ Effects of stress :

ਹਾਰਮੋਨ ਨਾਲ ਜੁੜੇ ਇਸ ਤਣਾਅ ਕਾਰਨ ਉਨ੍ਹਾਂ ਦੇ ਦਿਮਾਗ ਤੇ ਉਲਟ ਪ੍ਰਭਾਵ ਪੈਂਦਾ ਹੈ। ਸਰੀਰਕ ਤੌਰ ਤੇ ਵੀ ਕਾਫੀ ਕੁਝ ਬਦਲਾਅ ਦਿਖਾਈ ਦਿੰਦੇ ਹਨ। ਆਮ ਤੌਰ ਤੇ ਬਲੱਡ ਪ੍ਰੈਸ਼ਰ, ਸਿਰਦਰਦ, ਸ਼ੂਗਰ ਆਦਿ ਆਮ ਗੱਲ ਹੋ ਜਾਂਦੀ ਹੈ। ਦੁਰਘਟਨਾ ਤੋਂ ਬਾਅਦ ਵੀ ਔਰਤਾਂ ਵਿਚ ਬਹੁਤ ਸਾਰੀਆਂ ਤਬਦੀਲੀਆਂ ਦੇਖੀਆਂ ਗਈਆਂ ਹਨ। ਅਜਿਹੀ ਔਰਤਾਂ ਦਾ ਮਨ ਵਾਰ – ਵਾਰ ਬੇਚੈਨ ਹੋ ਉਠਦਾ ਹੈ। ਇਹ ਕਿਸੇ ਕੰਮ ਨੂੰ ਉਤਸ਼ਾਹ ਨਾਲ ਕਰਦੀਆਂ ਹਨ ਅਤੇ ਫਿਰ ਉਸ ਨੂੰ ਤੁਰੰਤ ਛੱਡ ਦਿੰਦੀਆਂ ਹਨ।

ਕਦੇ – ਕਦੇ ਜਦੋਂ ਤਣਾਅ ਵਧ ਜਾਂਦਾ ਹੈ ਤਾਂ ਔਰਤਾਂ ਅੰਦਰ ਡਿਪ੍ਰੈਸ਼ਨ ਅਤੇ ਨੈਗੇਟਿਵ ਵਿਚਾਰ ਆਉਣ ਲੱਗਦੇ ਹਨ। ਅਜਿਹੇ ਹੀ ਇਕ ਅਧਿਐਨ ਵਿਚ 425 ਔਰਤਾਂ ‘ਚੋਂ 153 ਨੂੰ ਭੁੱਲਣ ਦੀ ਬਿਮਾਰੀ ਹੋ ਗਈ।

ਆਪਣੀ ਸਿਹਤ ਨਾਲ ਸੰਬੰਧਿਤ ਹੋਰ ਵੀ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ CLICK ਕਰੋ।

ਕਿਵੇਂ ਬਚਿਆ ਜਾ ਸਕਦਾ ਹੈ ਤਣਾਅ ਤੋਂ ?/ How to avoid stress? :

ਆਪਣੀ ਜ਼ਿੰਦਗੀ ਨੂੰ ਹਮੇਸ਼ਾ ਹਾਂ ਪੱਖੀ ਵਿਚਾਰਾਂ ਨਾਲ ਜੋੜੋ। ਨਾਂਹ ਪੱਖੀ ਵਿਚਾਰਾਂ ਨੂੰ ਤਿਆਗ ਕੇ ਮੌਜੂਦਾ ਜ਼ਿੰਦਗੀ ਵਿਚ ਸੰਤੁਸ਼ਟ ਰਹੋ। ਅਜਿਹੀਆਂ ਔਰਤਾਂ ਨੂੰ ਆਪਣੇ ਅਤੀਤ ਵਿਚ ਸੰਪਰਕ ਨਾ ਰੱਖ ਕੇ ਮੌਜੂਦਾ ਨੂੰ ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਪਰਿਵਾਰ ਬਾਰੇ, ਬੱਚਿਆਂ ਬਾਰੇ ਅਤੇ ਉਨ੍ਹਾਂ ਲਈ ਤਰ੍ਹਾਂ – ਤਰ੍ਹਾਂ ਦੀਆਂ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਕਿ ਉਸਦਾ ਪਰਿਵਾਰ ਖੁਸ਼ਹਾਲਤਾਪੂਰਵਕ ਜ਼ਿੰਦਗੀ ਜਿਓ ਸਕੇ।

Loading Likes...

Leave a Reply

Your email address will not be published. Required fields are marked *