ਔਰਤਾਂ ‘ਚ ‘ਲੱਕ ਦਰਦ’

ਔਰਤਾਂ ਵਿਚ ਲੱਕ ਦਰਦ ਦੀ ਸ਼ਿਕਾਇਤ ਆਮ ਸੁਣੀ ਜਾਂਦੀ ਹੈ, ਸ਼ਾਇਦ ਹੀ ਕੋਈ ਅਜਿਹੀ ਔਰਤ ਹੋਵੇਗੀ, ਜਿਸ ਨੂੰ ਆਪਣੇ ਜੀਵਨ ਵਿੱਚ ਕਦੇ ਨਾ ਕਦੇ ਇਸ ਕਸ਼ਟ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਮਰਦਾਂ ਦੀ ਤੁਲਨਾ ਵਿਚ ਔਰਤਾਂ ‘ਚ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ, ਕਿਉਂਕਿ ਪਹਿਲਾ – ਔਰਤਾਂ ਦੀਆਂ ਮਾਸਪੇਸ਼ੀਆਂ ਇੰਨੀਆਂ ਮਜ਼ਬੂਤ ਨਹੀਂ ਹੁੰਦੀਆਂ (ਦੂਸਰਾ) ਗਰਭ ਦਾ ਬੋਝ ਸਹਿਣ ਲਈ ਵੀ ਮਾਸਪੇਸ਼ੀਆਂ ਤੇ ਖਿਚਾਅ ਪੈਂਦਾ ਹੈ ਅਤੇ (ਤੀਸਰਾ) ਕਿਉਂਕਿ ਕੁਝ ਔਰਤਾਂ ਦਾ ਕੰਮ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਨ੍ਹਾਂ ਦੀਆਂ ਮਾਸਪੇਸ਼ੀਆਂ ਜ਼ਿਆਦਾ ਕਮਜ਼ੋਰ ਹੋ ਜਾਂਦੀਆਂ ਹਨ। ਇਸੇ ਲਈ ਅੱਜ ਅਸੀਂ ਇਸੇ ਵਿਸ਼ੇ ‘ਔਰਤਾਂ ‘ਚ ‘ਲੱਕ ਦਰਦ’ ਤੇ ਚਰਚਾ ਕਰਾਂਗੇ।

ਕੀ ਕਾਰਨ ਹੁੰਦਾ ਹੈ ਲੱਕ ਦਰਦ ਦਾ?

ਕਈ ਵਾਰ ਇਕ ਮਰੀਜ਼ ਵਿਚ ਇਕ ਤੋਂ ਜ਼ਿਆਦਾ ਕਾਰਨ ਵੀ ਲੱਕ ਦਰਦ ਪੈਦਾ ਕਰ ਸਕਦੇ ਹਨ।

ਕਿਸੇ ਵੀ ਔਰਤਾਂ ‘ਚ ਲੱਕ ਦਰਦ ਪੈਦਾ ਕਰਨ ਵਾਲੀਆਂ ਅਵਸਥਾਵਾਂ ਕਦੇ ਤਾਂ ਲੇਡੀ ਡਾਕਟਰ ਨਾਲ ਸਬੰਧ ਰੱਖਦੀਆਂ ਹਨ, ਕਦੇ ਮੈਡੀਕਲ ਮਾਹਿਰ ਨਾਲ, ਕਦੇ ਹੱਡੀਆਂ ਦੇ ਮਾਹਿਰ ਨਾਲ ਅਤੇ ਕਦੇ ਦਿਮਾਗ ਦੇ ਰੋਗਾਂ ਦੇ ਮਾਹਿਰ ਨਾਲ। ਇੱਥੇ ਇਹ ਜਾਣਨਾ ਮੁਸ਼ਕਲ ਹੋ ਜਾਂਦਾ ਹੈ ਕਿ ਇਸ ਤਕਲੀਫ ਲਈ ਕਿਹੜੇ ਮਾਹਿਰ ਦੀਆਂ ਸੇਵਾਵਾਂ ਹਾਸਲ ਕੀਤੀਆਂ ਜਾਣ। ਇਸ ਨਾਲ ਇਲਾਜ ਵਿਚ ਦੇਰੀ ਵੀ ਹੋ ਸਕਦੀ ਹੈ।

ਔਰਤਾਂ ਦੀ ਸਿਹਤ ਨਾਲ ਸੰਬੰਧਿਤ ਹੋਰ ਵੀ ਪਹਿਲੂਆਂ ਨੂੰ ਜਾਨਣ ਲਈ ਇੱਥੇ 👉CLICK ਕਰੋ।

ਔਰਤਾਂ ਵਿਚ ਲੱਕ ਦਰਦ ਪੈਦਾ ਕਰਨ ਵਾਲੇ ਕਈ ਕਾਰਨ ਅਜਿਹੇ ਹਨ ਜੋ ਬੱਚੇਦਾਨੀ ਜਾਂ ਇਸ ਦੇ ਨੇੜੇ ਦੇ ਹਿੱਸੇ ਨਾਲ ਸਬੰਧ ਰੱਖਦੇ ਹਨ।

  • ਭਾਰ ਪੈਣ ਦੀ ਸ਼ਿਕਾਇਤ ਨਾਲ ਜਾਂ ਬੱਚੇਦਾਨੀ ਦੇ ਪਿੱਛੇ ਡਿੱਗਣ ਨਾਲ ਲੱਕ ਦਰਦ ਦੀ ਸ਼ਿਕਾਇਤ ਆਮ ਹੋ ਜਾਂਦੀ ਹੈ। ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਭਾਰ ਪੈਣ ਦੀ ਵਜ੍ਹਾ ਨਾਲ ਪੈਦਾ ਹੋਇਆ ਲੱਕ ਦਰਦ ਮਰੀਜ਼ ਦੇ ਲੇਟਣ ਨਾਲ ਝਟਪਟ ਠੀਕ ਹੋ ਜਾਂਦਾ ਹੈ।
  • ਬੱਚੇਦਾਨੀ ਦੇ ਮੂੰਹ ਤੇ ਹੋਣ ਵਾਲੀ ਸੋਜਿਸ਼ ਕਈ ਵਾਰ ਲੱਕ ਦਰਦ ਦਾ ਕਾਰਨ ਬਣ ਜਾਂਦੀ ਹੈ।
  • ਪੇਟ ਵਿਚ ਕਿਸੇ ਵੀ ਵੱਡੀ ਰਸੌਲੀ ਕਾਰਨ ਮਾਸਪੇਸ਼ੀਆਂ ਖਿੱਚੀਆਂ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਲੱਕ ਦਰਦ ਹੋਣ ਲੱਗ ਜਾਂਦਾ ਹੈ।
  • ਕਈ ਪ੍ਰਕਾਰ ਦੀਆਂ ਬੀਮਾਰੀਆਂ, ਜੋ ਮਾਸਪੇਸ਼ੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ, ਲੱਕ ਦਰਦ ਦਾ ਕਾਰਨ ਬਣ ਜਾਂਦੀਆਂ ਹਨ। ਇਸ ਵਿਚ ਪ੍ਰਮੁੱਖ ਹੈ ਰੀਹ ਦਰਦ, ਮਾਸਪੇਸ਼ੀਆਂ ਦੀ ਸੋਜਿਸ਼, ਡਿਸਕ ਦੇ ਰੀੜ ਦੀ ਹੱਡੀ ਦੇ ਵਿਚਾਲੇ ਦੇ ਮਣਕਿਆਂ ਦੇ ਖਿਸਕ ਜਾਣ ਦੇ ਕਾਰਣ ਪੈਦਾ ਹੋਈ ਦਰਦ।
  • ਕਈ ਪ੍ਰਕਾਰ ਦੀਆਂ ਸੱਟਾਂ ਜਾਂ ਖਿਚਾਅ ਵੀ ਅਜਿਹੇ ਦਰਦ ਦਾ ਕਾਰਨ ਬਣ ਸਕਦੇ ਹਨ, ਜਿਵੇਂ ਕਿ ਮੋਟਾਪਾ, ਉੱਠਣ ਬੈਠਣ ਦਾ ਗਲਤ ਤਰੀਕਾ, ਵਧਿਆ ਹੋਇਆ ਪੇਟ, ਹਾਈ ਹੀਲਸ ਵਾਲੀਆਂ ਜੁੱਤੀਆਂ।

ਕੀ ਇਲਾਜ ਹੋ ਸਕਦਾ ਹੈ, ਲੱਕ ਦਰਦ ਦਾ?

ਪਹਿਲਾਂ ਡਾਕਟਰ ਕੋਲ ਇਸ ਤਕਲੀਫ ਦਾ ਮੂਲ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਤੇ ਜ਼ਰੂਰੀ ਸਰੀਰਕ ਜਾਂਚ ਵੀ ਕੀਤੀ ਜਾਂਦੀ ਹੈ। ਪ੍ਰਭਾਵਿਤ ਹਿੱਸੇ ਦੇ ਐਕਸ – ਰੇ ਵੀ ਲੋੜ ਅਨੁਸਾਰ ਕਰਵਾਏ ਜਾਂਦੇ ਹਨ। ਕਈ ਵਾਰ ਅਜਿਹੇ ਮਰੀਜ਼ ਦੇ ਕੁਝ ਹੋਰ ਟੈਸਟ (ਐੱਮ.ਆਰ.ਆਈ. ਆਦਿ) ਵੀ ਕਰਵਾਏ ਜਾਂਦੇ ਹਨ। ਮੂਲ ਕਾਰਨ ਪਤਾ ਲੱਗਣ ਤੇ ਉਸ ਦਾ ਇਲਾਜ ਕੀਤਾ ਜਾ ਸਕਦਾ ਹੈ।

ਕਾਰਨ ਸਪੱਸ਼ਟ ਨਾ ਹੋਣ ਤੇ :

ਜਿਨ੍ਹਾਂ ਮਰੀਜ਼ਾਂ ਵਿਚ ਕੋਈ ਠੋਸ ਕਾਰਨ ਲੱਕ ਦਰਦ ਲਈ ਸਪੱਸ਼ਟ ਨਹੀਂ ਹੁੰਦਾ, ਉਨ੍ਹਾਂ ਮਰੀਜ਼ਾਂ ਨੂੰ ਕੁਝ ਪੇਨਕਿੱਲਰ ਦਵਾਈਆਂ ਦੀ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹ।

ਇਹ ਸਲਾਹ ਵੀ ਦਿੱਤੀ ਜਾਂਦੀ ਹੈ ਕਿ ਉਹ ਸਖਤ ਸਤ੍ਹਾ ਵਾਲੀ ਕਿਸੇ ਚੀਜ਼ ਤੇ ਸੌਣ ਦੀ ਆਦਤ ਪਾਉਣ

ਅਤੇ ਜ਼ਰੂਰਤ ਅਨੁਸਾਰ ਦੱਸੀ ਗਈ ਕਸਰਤ ਕਰਨ

ਅਤੇ ਆਪਣੇ ਉੱਠਣ – ਬੈਠਣ ਦੇ ਤਰੀਕੇ ਵਿਚ ਜ਼ਰੂਰੀ ਸੁਧਾਰ ਕਰਨ।

Loading Likes...

Leave a Reply

Your email address will not be published. Required fields are marked *