ਮਾਤ – ਭਾਸ਼ਾ ਦੀ ਕੀ ਮਹੱਤਤਾ ਹੁੰਦੀ ਹੈ?/ What is the importance of mother tongue?

ਮਹੱਤਤਾ ਮਾਤ – ਭਾਸ਼ਾ ਦੀ/ Importance of mother tongue

ਸੰਸਾਰ ਦੇ ਵਿਦਵਾਨ ਤੇ ਫਿਲਾਸਫਰ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਮਨੁੱਖ ਦੀ ਸ਼ਖ਼ਸੀਅਤ ਦੀ ਉਸਾਰੀ ਵਿੱਚ ਉਸਦੀ ਮਾਤ – ਬੋਲੀ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਇਹ ਗੱਲ ਠੀਕ ਹੈ ਕਿਉਂਕਿ ‘ਮਨੁੱਖੀ ਹੋਂਦ ਦਾ ਅਧਾਰ ਅਤੇ ਉਸਦਾ ਗਿਆਨ, ਉਸਦਾ ਆਲ਼ਾ – ਦੁਆਲ਼ਾ, ਉਸਦੀ ਸੋਚ ਦੇ ਪਿਛੋਕੜ ਵਿੱਚ ਮਨੁੱਖ ਦੀ ਮਾਤ – ਭਾਸ਼ਾ ਅਛੋਪਲੇ ਜਿਹੇ ਮੂਕ ਰੂਪ ਵਿੱਚ ਵਿਚਰਦੀ ਹੈ। ਮਾਤ ਭਾਸ਼ਾ ਦੀ ਮਹੱਤਤਾ ਨੂੰ ਹੀ ਧਿਆਨ ਵਿੱਚ ਰੱਖ ਕੇ ਅੱਜ ਅਸੀਂ ‘ਮਾਤ – ਭਾਸ਼ਾ ਦੀ ਕੀ ਮਹੱਤਤਾ ਹੁੰਦੀ ਹੈ?/ What is the importance of mother tongue?’ ਵਿਸ਼ੇ ਤੇ ਚਰਚਾ ਕਰਾਂਗੇ।

ਮਾਤ – ਭਾਸ਼ਾ ਦੀ ਪਰਿਭਾਸ਼ਾ/ Definition of mother tongue :

  • ਮਾਤ – ਬੋਲੀ ਉਹ ਬੋਲੀ ਹੁੰਦੀ ਹੈ ਜੋ ਇੱਕ ਬੱਚਾ ਆਪਣੀ ਮਾਂ ਦੇ ਦੁੱਧ ਨਾਲ ਸਿੱਖਦਾ ਹੈ।
  • ਮਾਂ – ਬੋਲੀ ਦੀਆਂ ਪਿਆਰੀਆਂ ਤੇ ਮਿੱਠੀਆਂ ਲੋਰੀਆਂ, ਬਚਪਨ ਦੇ ਗੀਤ, ਜਵਾਨੀ ਸਮੇਂ ਦੀਆਂ ਮਨ ਦੀਆਂ ਤਰੰਗਾਂ ਦੇ ਕਾਵਿਮਈ ਬੋਲ ਅਤੇ ਬੁਢਾਪੇ ਸਮੇਂ ਜਦੋਂ ਅਖੀਰ ਉਮਰ ਹੋਵੇ ਉਸ ਸਮੇਂ ਦੇ ਵੈਰਾਗਮਈ ਵੈਣਾਂ ਵਿੱਚ ਕਿਸੇ ਕੌਮ ਦੇ ਮਨੁੱਖਾਂ ਦਾ ਸਾਰਾ ਜੀਵਨ ਬਤੀਤ ਹੋ ਜਾਂਦਾ ਹੈ।

ਸੰਚਾਰ ਦੇ ਸਾਧਨ ਵਜੋਂ/ As a means of  communication :

  • ਬੋਲੀ ਸੰਚਾਰ ਦਾ ਇੱਕ ਅਜਿਹਾ ਸਾਧਨ ਹੈ ਜਿਸ ਦੁਆਰਾ ਮਨੁੱਖ ਆਪਣੇ ਮਨ ਦੇ ਹਾਵਾਂ – ਭਾਵਾਂ ਨੂੰ ਦੂਜਿਆਂ ਸਾਹਮਣੇ ਪ੍ਰਗਟ ਕਰਦਾ ਹੈ।
  • ਉਹ ਦੂਸਰਿਆਂ ਦੇ ਵਿਚਾਰ ਸੁਣਦਾ ਹੈ ਤੇ ਸਮਝਦਾ ਹੈ।
  • ਇਹ ਵਿਚਾਰਾਂ ਨੂੰ ਆਦਾਨ – ਪ੍ਰਦਾਨ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਹੈ।

ਮਾਤ – ਭਾਸ਼ਾ ਦਾ ਕੌਮ ਦਾ ਵਿਰਸਾ ਹੋਣਾ/ Mother tongue is the heritage of the nation :

  • ਬੋਲੀ ਕੌਮ ਦਾ ਵਿਰਸਾ ਹੁੰਦੀ ਹੈ।
  • ਹਰ ਦੇਸ਼ ਜਾਂ ਇਲਾਕੇ ਵਿੱਚ ਇੱਕ ਖ਼ਾਸ ਭਾਸ਼ਾ ਬੋਲੀ ਜਾਂਦੀ ਹੈ ਜੋ ਕਿ ਉਸ ਦੇਸ਼ ਜਾਂ ਕੌਮ ਦੀ ਮਾਤ – ਭਾਸ਼ਾ ਹੁੰਦੀ ਹੈ।
  • ਜਿਸ ਤਰ੍ਹਾਂ ਪੰਜਾਬ ਦੀ ਮਾਤ – ਭਾਸ਼ਾ ਪੰਜਾਬੀ ਹੁੰਦੀ ਹੈ। ਬੰਗਾਲ ਦੀ ਬੰਗਾਲੀ ਹੁੰਦੀ ਹੈ। ਹਰ ਇੱਕ ਕੌਮ ਜਾਂ ਦੇਸ਼ ਦੀ ਆਪਣੀ ਹੀ ਮਾਤ – ਭਾਸ਼ਾ ਹੁੰਦੀ ਹੈ।

ਮਾਤ – ਭਾਸ਼ਾ ਨਾਲ ਹਾਵ – ਭਾਵ ਦਾ ਪ੍ਰਗਟਾਅ/ Expression of with mother-tongue :

  • ਮਾਤ – ਭਾਸ਼ਾ ਦੁਆਰਾ ਹਾਵ – ਭਾਵ ਦਾ ਪ੍ਰਗਟਾਅ ਕੀਤਾ ਜਾਂਦਾ ਹੈ।
  • ਮਾਤ – ਭਾਸ਼ਾ ਉਹ ਹੁੰਦੀ ਹੈ ਜਿਹੜੀ ਅਸੀਂ ਬਚਪਨ ਤੋਂ ਹੀ ਆਪਣੇ ਘਰ – ਪਰਿਵਾਰ ਤੋਂ ਸੁਣਦੇ, ਸਮਝਦੇ ਤੇ ਬੋਲਦੇ ਹਾਂ।
  • ਇਸ ਤਰ੍ਹਾਂ ਬੋਲੀ ਦਾ ਹਰ ਸ਼ਬਦ, ਅਚੇਤ ਰੂਪ ਵਿੱਚ ਹੀ ਸਾਡੇ ਦਿਮਾਗ ਵਿੱਚ ਵੱਸ ਜਾਂਦਾ ਹੈ।
  • ਬਾਅਦ ਵਿੱਚ ਇਨਸਾਨ ਚਾਹੇ ਕਿੰਨੀਆਂ ਵੀ ਹੋਰ ਭਾਸ਼ਾਵਾਂ ਸਿੱਖ ਲਵੇ ਪਰ ਜੋ ਰਿਸ਼ਤਾ ਉਸਦਾ ਆਪਣੀ ਮਾਤ – ਭਾਸ਼ਾ ਨਾਲ ਹੁੰਦਾ ਹੈ। ਉਹ ਹੋਰ ਕਿਸੀ ਦੂਜੀ ਬੋਲੀ ਨਾਲ ਨਹੀਂ ਹੁੰਦਾ ਕਿਉਂਕਿ
  • ਮਾਤ – ਬੋਲੀ ਨੂੰ ਅਸੀਂ ਸਿੱਖਣ ਤੋਂ ਪਹਿਲਾਂ ਹੀ ਸੁਣਨਾ ਤੇ ਸਮਝਣਾ ਅਰੰਭ ਕਰ ਦਿੰਦੇ ਹਨ। ਇਸ ਤਰ੍ਹਾਂ ਆਪ – ਮੁਹਾਰੇ ਪ੍ਰਾਪਤ ਕੀਤੀ ਹੋਈ ਭਾਸ਼ਾ ਹੀ ਸਾਡੀ ਮਾਤ – ਬੋਲੀ ਜਾਂ ਮਾਂ ਬੋਲੀ ਬਣ ਜਾਂਦੀ ਹੈ। ਇਸ ਨਾਲ ਸਾਡੀ ਨਾ ਟੁੱਟਣ ਵਾਲੀ ਸਾਂਝ ਕਾਇਮ ਹੋ ਜਾਂਦੀ ਹੈ।

ਮਾਤ – ਭਾਸ਼ਾ ਨਾਲ ਸਕੂਨ/ Comfort with mother tongue :

  • ਦੂਸਰੀਆਂ  ਭਾਸ਼ਾਵਾਂ ਵਿੱਚ ਚਾਹੇ ਅਸੀਂ ਜਿੰਨੀ ਮਰਜ਼ੀ ਮੁਹਾਰਤ ਪ੍ਰਾਪਤ ਕਰ ਲਈਏ ਪਰ ਜੋ ਗੱਲ ਆਪਣੀ ਮਾਤ – ਭਾਸ਼ਾ ਵਿੱਚ ਹੁੰਦੀ ਹੈ, ਉਹ ਕਿਸੇ ਹੋਰ ਵਿੱਚ ਨਹੀਂ ਹੁੰਦੀ।
  • ਮਾਤ – ਭਾਸ਼ਾ ਰਾਹੀਂ ਗ਼ਲਤੀਆਂ ਦੀ ਗੁੰਜਾਇਸ਼ ਘੱਟ ਹੁੰਦੀ ਹੈ। ਲਿਖਣ ਲੱਗਿਆ ਜ਼ਰੂਰ ਥੋੜ੍ਹੀ – ਬਹੁਤੀ ਸ਼ਬਦ ਜੋੜਾਂ ਦੀ ਗਲਤੀ ਹੋ ਸਕਦੀ ਹੈ। ਦੂਸਰੀਆਂ ਮਾਤ – ਭਾਸ਼ਾਵਾਂ ਨੂੰ ਅਪਣਾ ਕੇ ਸਾਡੇ ਮਨ ਤੇ ਬੋਝ ਜਿਹਾ ਬਣਿਆ ਰਹਿੰਦਾ ਕਿ ਕਿਤੇ ਅਸੀਂ ਕੋਈ ਬੋਲ ਗ਼ਲਤ ਤਾਂ ਨਹੀਂ ਬੋਲ ਰਹੇ? ਇਹ ਵੀ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਸਾਡਾ ਮਜ਼ਾਕ ਨਾ ਬਣਾਏ। ਮਾਤ – ਭਾਸ਼ਾ ਨਾਲ ਸਾਨੂੰ ਸਕੂਨ ਮਿਲਦਾ ਹੈ।

ਮਾਤ – ਭਾਸ਼ਾ ਪੰਜਾਬੀ ਦੀ ਸਥਿਤੀ/ Status of mother tongue Punjabi :

  • ਪੰਜਾਬ ਵਿੱਚ ਪੰਜਾਬੀ ਮਾਤ – ਭਾਸ਼ਾ ਹੈ ਜੋ ਬਹੁਤ ਮਿੱਠੀ ਤੇ ਪਿਆਰੀ ਭਾਸ਼ਾ ਹੈ।
  • ਪੰਜਾਬੀ ਮਾਤ – ਭਾਸ਼ਾ ਦੁਆਰਾ ਕਈ ਸਾਹਿਤਕਾਰਾਂ ਨੇ ਸਾਹਿਤ ਰਚ ਕੇ ਆਪਣੀ ਪਛਾਣ ਬਣਾਈ ਹੈ।
  • ਪੰਜਾਬੀ ਦੁਨੀਆਂ ਦੀਆਂ ਅਤਿ ਵਿਕਸਤ ਭਾਸ਼ਾਵਾਂ ਵਿੱਚੋਂ ਇੱਕ ਭਾਸ਼ਾ ਮੰਨੀ ਜਾਂਦੀ ਹੈ।
  • ਪੰਜਾਬੀ ਭਾਸ਼ਾ ਨੇ ਪੰਜਾਬ ਦੇ ਵਿਰਸੇ ਨੂੰ ਅਮੀਰ ਬਣਾਇਆ ਹੈ। ਸਰਕਾਰ ਮੁੱਢਲੀ ਸਿੱਖਿਆ ਮਾਤ – ਭਾਸ਼ਾ ਪੰਜਾਬੀ ਦੇ ਮਾਧਿਅਮ ਰਾਹੀਂ ਕਰਵਾਏ ਜਾਣ ਦਾ ਉਪਰਾਲਾ ਕਰ ਰਹੀ ਹੈ।

ਮਾਤ ਭਾਸ਼ਾ ਨਾਲ ਜੁੜੀਆਂ ਹੋਰ ਵੀ ਜਾਣਕਾਰੀਆਂ ਲਈ ਇੱਥੇ 👉CLICK ਕਰੋ।

ਪੰਜਾਬੀ ਭਾਸ਼ਾ ਦੀ ਬੇਕਦਰੀ/ Insult of Punjabi language :

  • ਦੁੱਖ ਦੀ ਗੱਲ ਇਹ ਹੈ ਕਿ ਅੱਜ ਪੰਜਾਬੀ ਭਾਸ਼ਾ ਦੀ ਬੇਕਦਰੀ ਹੋ ਰਹੀ ਹੈ ਉਹ ਵੀ ਉਸਦੇ ਆਪਣਿਆਂ ਵੱਲੋਂ।
  • ਸਕੂਲਾਂ ਵਿੱਚ ਅੱਜ – ਕੱਲ੍ਹ ਅੰਗਰੇਜ਼ੀ ਜਾਂ ਹਿੰਦੀ ਬੋਲਣ ਤੇ ਪੜ੍ਹਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਅੱਜ ਪੰਜਾਬੀ ਨੂੰ ਹਿੰਦੀ ਤੋਂ ਬਹੁਤ ਖ਼ਤਰਾ ਹੈ।

ਮਾਤ – ਭਾਸ਼ਾ ਦੀ ਕੀ ਮਹੱਤਤਾ ਹੁੰਦੀ ਹੈ?

  • ਦੂਜੀਆਂ ਭਾਸ਼ਾਵਾਂ ਵੀ ਸਿੱਖੋ ਪਰ ਆਪਣੀ ਭਾਸ਼ਾ ਨਾਲ ਨਾਤਾ ਨਹੀਂ ਤੋੜਨਾ ਚਾਹੀਦਾ। ਅੱਜ – ਕੱਲ੍ਹ ਬਹੁਤ ਸਾਰੇ ਅਜਿਹੇ ਵਿਅਕਤੀ ਹਨ ਜੋ ਆਪਣੀ ਭਾਸ਼ਾ ਤੋਂ ਮੂੰਹ ਮੋੜ ਦੂਜੀਆਂ ਭਾਸ਼ਾਵਾਂ ਅਪਣਾ ਲੈਂਦੇ ਹਨ। ਉਹ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੇ ਜਾਂਦੇ ਹਨ।
  • ਕਈ ਅਜਿਹੇ ਹੁੰਦੇ ਹਨ ਜੋ ਦੂਜੀਆਂ ਭਾਸ਼ਾਵਾਂ ਸਿੱਖਦੇ ਹੋਏ ਆਪਣੀ ਭਾਸ਼ਾ ਭੁੱਲ ਹੀ ਜਾਂਦੇ ਹਨ। ਉਨ੍ਹਾਂ ਦੀ ਸ਼ਬਦਾਵਲੀ ਹਾਸੋਹੀਣੀ ਹੋ ਜਾਂਦੀ ਹੈ।
  • ਪੰਜਾਬੀ ਅੱਜ – ਕੱਲ੍ਹ ਦੇ ਸਮੇਂ ਵਿੱਚ ਆਪਣੀ ਮਾਤ – ਭਾਸ਼ਾ ਪੰਜਾਬੀ ਦੱਸਣ ਵਿੱਚ ਥੋੜ੍ਹੇ ਝਿਜਕਣ ਲੱਗ ਪਏ ਹਨ।

ਬਲਰਾਜ ਸਾਹਨੀ ਤੇ ਟੈਗੋਰ ਦਾ ਪ੍ਰਭਾਵ/ Tagore’s influence on Balraj Sahni :

ਬਲਰਾਜ ਸਾਹਨੀ ਆਪਣੀਆਂ ਅੰਗਰੇਜ਼ੀ ਭਾਸ਼ਾ ਵਿੱਚ ਲਿਖੀਆਂ ਕਵਿਤਾਵਾਂ ਲੈ ਕੇ ਰਵਿੰਦਰ ਨਾਥ ਟੈਗੋਰ ਕੋਲ ਗਏ ਤਾਂ ਟੈਗੋਰ ਨੇ ਪ੍ਰਸ਼ਨ ਕੀਤਾ ਕਿ ਤੁਹਾਡੀ ਮਾਤ – ਭਾਸ਼ਾ ਕਿਹੜੀ ਹੈ? ਬਲਰਾਜ ਨੇ ਕਿਹਾ ‘ ਪੰਜਾਬੀ’ । ਟੈਗੋਰ ਨੇ ਫਿਰ ਕਿਹਾ ਕਿ ਤੁਸੀਂ ਪੰਜਾਬੀ ਵਿੱਚ ਕਿਉਂ ਨਹੀਂ ਲਿਖਦੇ? ਟੈਗੋਰ ਨੇ ਉਹਨਾਂ ਨੂੰ ਮਾਤ – ਭਾਸ਼ਾ ਬਾਰੇ ਅਤੇ ਉਸਦੀ ਮਹੱਤਤਾ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਬਲਰਾਜ ਸਾਹਨੀ ਇੰਨੇ ਪ੍ਰਭਾਵਿਤ ਹੋਏ ਕਿ ਉਹ ਆਪਣੀਆਂ ਰਚਨਾਵਾਂ ਪੰਜਾਬੀ ਭਾਸ਼ਾ ਵਿੱਚ ਲਿਖਣ ਲੱਗੇ।

ਤਾਂ ਫਿਰ ਸਿੱਟਾ ਕੀ ਨਿਕਲਦਾ ?/  what is the conclusion?

ਮਾਤ – ਭਾਸ਼ਾ ਹਰ ਇੱਕ ਲਈ ਜ਼ਰੂਰੀ ਹੈ। ਆਪਣੀ ਮਾਤ – ਭਾਸ਼ਾ ਤੋਂ ਕਦੇ ਮੂੰਹ ਨਹੀਂ ਮੋੜਨਾ ਚਾਹੀਦਾ। ਸਾਰੀਆਂ ਭਾਸ਼ਾਵਾਂ ਸਿੱਖੋ ਪਰ ਜੋ ਅਹੁਦਾ ਮਾਤ – ਭਾਸ਼ਾ ਦਾ ਹੁੰਦਾ ਹੈ ਉਹ ਕਿਸੀ ਹੋਰ ਨੂੰ ਨਾ ਦਿਓ।

Loading Likes...

Leave a Reply

Your email address will not be published. Required fields are marked *