ਜੜ੍ਹੀ – ਬੂਟੀਆਂ ਨਾਲ ਮੋਟਾਪੇ ਨੂੰ ਕਰੋ ਕਾਬੂ

ਕੀ ਹੈ  ‘ਮਾਂਈਡਫੁੱਲ ਈਟਿੰਗ (Mindful Eating) ?

ਆਯੁਰਵੇਦ ਵਿਚ ਜੜ੍ਹੀ – ਬੂਟੀਆਂ ਨਾਲ ਜੀਵਨ ‘ਬਿਹਤਰ’ ਬਣਾਉਣ ਦੇ ਨਾਲ – ਨਾਲ  ‘ਮਾਂਈਡਫੁੱਲ ਈਟਿੰਗ’ ਨੂੰ ਆਪਣੀ ਭੋਜਨ ਸਬੰਧੀ ਆਦਤਾਂ ਤੇ ਕੰਟਰੋਲ ਰੱਖਣ ਦਾ ਜੋ ਤਰੀਕਾ ਹੈ ਉਸਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਖਾਣ ਦੀ ਇਸ ਸ਼ੈਲੀ ਨੂੰ ਅਪਣਾਉਣ ਨਾਲ ਭਾਰ ਘੱਟ ਹੋਣ ਦੀ ਸੰਭਾਵਨਾ ਤਾਂ ਵੱਧਦੀ ਹੀ ਹੈ, ਬਲੱਡ ਸ਼ੂਗਰ ਦੇ ਪੱਧਰ ‘ਚ ਵੀ ਸੁਧਾਰ ਹੁੰਦਾ ਹੈ।

ਮੋਟਾਪੇ ਦੀ ਸਮੱਸਿਆ, ਇਕ ਆਮ ਸਮੱਸਿਆ :

ਮੋਟਾਪੇ ਦੀ ਸਮੱਸਿਆ ਇਕ ਆਮ ਸਮੱਸਿਆ ਬਣਦੀ ਜਾ ਰਹੀ ਹੈ।ਮੋਟਾਪਾ ਅਤੇ ਆਹਾਰ ਨਾਲ ਜੁੜੀਆਂ ਸਮੱਸਿਆਵਾਂ ਪੂਰੀ ਦੁਨੀਆਂ ਲਈ ਚੁਣੌਤੀ ਬਣਦੀਆਂ ਜਾ ਰਹੀਆਂ ਹਨ।

ਸਾਡੀ ਖਾਣ – ਪੀਣ ਦੀਆਂ ਖਰਾਬ ਆਦਤਾਂ ਨਾਲ, ਬਿਨਾਂ ਸੋਚੇ ਸਮਝੇ ਖਾਣਾ ਖਾਣ ਨਾਲ, ਭੋਜਨ ਖਾਣ ‘ਚ ਸਮੇਂ ਦਾ ਪਾਬੰਦ ਨਾ ਹੋਣਾ ਸੱਭ ਤੋਂ ਵੱਡੀਆਂ ਸਮੱਸਿਆਵਾਂ ਹਨ।

ਭਾਰਤ ਵਿਚ ਮੋਟਾਪੇ ਦੀ ਸਮੱਸਿਆ :

ਭਾਰਤ ਵਿਚ 18 ਸਾਲ ਜਾਂ ਜ਼ਿਆਦਾ ਉਮਰ ਦੇ ਬਾਲਗਾਂ ਵਿਚ 40 ਫੀਸਦੀ ਮਰਦ ਅਤੇ ਔਰਤਾਂ ਦਾ ਵਜ਼ਨ ਜ਼ਿਆਦਾ ਹੈ ਅਤੇ 11 ਫੀਸਦੀ ਮਰਦ ਅਤੇ 15 ਫੀਸਦੀ ਔਰਤਾਂ ਮੋਟੀਆਂ ਹਨ।

ਮੋਟਾਪੇ ਨਾਲ ਜੁੜੀਆਂ ਬਿਮਾਰੀਆਂ :

ਮੋਟਾਪੇ ਨਾਲ ਕਈ ਬੀਮਾਰੀਆਂ ਵੀ ਜੁੜੀਆਂ ਹੁੰਦੀਆਂ ਹਨ, ਜਿਵੇਂ ਹਾਈ ਬੀ. ਪੀ.ਟਾਈਪ 2 ਡਾਇਬਟੀਜ਼, ਕੈਂਸਰ ਅਤੇ ਹਾਰਟ ਸਟ੍ਰੋਕ ਅਤੇ ਗਠੀਆ [ਆਸਿਟੀਓ ਅਰਥਰਾਈਟਿਸ (Osteoarthritis)] ਦਾ ਖ਼ਤਰਾ।

ਪੋਸ਼ਣ ਦੇ ਪ੍ਰਤੀ ਸੁਚੇਤ ਰਹਿਣਾ (Mindful Nutrition) ਮੁੱਖ ਰੂਪ ਨਾਲ ਆਯੁਰਵੇਦ ਦੇ ਕੇਂਦਰਾਂ ਵਿਚ ਦਿੱਤਾ ਜਾਂਦਾ ਹੈ।

ਆਯੁਰਵੇਦ ਵਿਚ ਵਜ਼ਨ ਨੂੰ ਸਹੀ ਰੱਖਣ ਲਈ ਸੰਤੁਲਿਤ ਜੀਵਨਸ਼ੈਲੀ ਅਤੇ ਸੰਤੁਲਿਤ ਆਹਾਰ  ਦੇ ਨਾਲ – ਨਾਲ ਕੁਦਰਤੀ ਇਲਾਜ਼ ਤੇ ਜ਼ੋਰ ਦਿੱਤਾ ਜਾਂਦਾ ਹੈ।

ਜੜ੍ਹੀ – ਬੂਟੀਆਂ ਦੇ ਹੋਣ ਵਾਲੇ ਲਾਭ :

ਜੜ੍ਹੀ ਬੂਟੀਆਂ ਹਜ਼ਾਰਾਂ ਸਾਲਾਂ ਤੋਂ ਆਯੁਰਵੇਦ ਦਾ ਹਿੱਸਾ ਰਹੀਆਂ ਹਨ ਅਤੇ ਹੁਣ ਵੀ ਹਨ ਅਤੇ ਹੁਣ ਵੀ ਕਈ ਰੋਗਾਂ ਨੂੰ ਕਾਬੂ ਰੱਖਣ ਵਿਚ ਲਾਭਦਾਇਕ ਸਿੱਧ ਹੋਈਆਂ ਹਨ ਅਤੇ ਹੋ ਰਹੀਆਂ ਨੇ।

  • ਤ੍ਰਿਫਲਾ ਟਾਈਪ – 2 ਡਾਇਆਬਟੀਜ਼ ਦੇ ਮਰੀਜ਼ਾਂ ਵਿਚ ਬਲੱਡ ਗਲੂਕੋਜ਼ ਦਾ ਪੱਧਰ ਘੱਟ ਕਰਨ ‘ਚ ਪ੍ਰਭਾਵੀ ਹੈ ਅਤੇ ਵਜ਼ਨ ਤੇ ਕੰਟਰੋਲ ਰੱਖਣ ‘ਚ ਵਰਤਿਆ ਜਾਂਦਾ ਹੈ।
  • ਵਜ਼ਨ ਘੱਟ ਕਰਨ ਦਾ ਇਕ ਲੋਕਪ੍ਰਿਆ ਤਰੀਕਾ ਨਿੰਬੂ ਅਤੇ ਗਰਮ ਪਾਣੀ ਹੈ, ਜੋ ਪਚਨ ਵਿਚ ਵੀ ਸਹਾਇਕ ਹੈ।
  • ਅਰਜੁਨ, ਗੁੱਗਲ ਸੁੰਥੀ, ਪੀਪਲੀ ਅਤੇ ਮੁਸਤਾ ਵਰਗੀਆਂ ਜੜ੍ਹੀ – ਬੂਟੀਆਂ ਵੀ ਕੋਲੈਸਟ੍ਰਾਲ ਦੇ ਪੱਧਰ ਨੂੰ ਕੰਟ੍ਰੋਲ ਰੱਖਦੀਆਂ ਹਨ।
  • ਕੱਚੇ ਲਸਣ ਦੀ ਵਰਤੋਂ ਵੀ ਕੋਲੈਸਟਰੋਲ ਨੂੰ ਕਾਬੂ ਰੱਖਦੀ ਹੈ।
  • ਕਾਲੀ ਮਿਰਚ ਪੇਟ ਨੂੰ ਠੀਕ ਰੱਖਣ ਵਿਚ ਸਹਾਈ ਹੁੰਦੀ ਹੈ।
  • ਸੁੱਕਾ ਜੀਰਾ ਜਾਂ ਜੀਰੇ ਦਾ ਪਾਣੀ ਮੋਟਾਪੇ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।

ਜੀਵਨ ਕਾਲ ਵਧਾਉਣ ਵਿਚ ਮਦਦਗਾਰ :

          ਰੋਜ਼ਾਨਾ ਜੀਵਨ ਵਿਚ ਔਸ਼ਿਧੀ ਤੱਤਾਂ ਨੂੰ ਸ਼ਾਮਲ ਕਰਨ ਨਾਲ ਨਾ ਸਿਰਫ ਤੁਹਾਨੂੰ ਸਿਹਤਮੰਦ ਜੀਵਨ ਜੀਉਣ ‘ਚ ਮਦਦ ਮਿਲੇਗੀ ਅਤੇ ਤੁਹਾਡਾ ਜੀਵਨ ਕਾਲ ਵੀ ਵੱਧੇਗਾ।

          ਖਾਣ – ਪੀਣ ਦੇ ਮੌਜ਼ੂਦਾ ਪ੍ਰਚਲਨ ਦੇ ਬੁਰੇ ਨਤੀਜਿਆਂ ਤੋਂ ਬਚਣ ਦੇ ਲਈ ਕੁਦਰਤੀ ਤਰੀਕਾ ਅਪਣਾਉਣਾ ਬਹੁਤ ਵਧੀਆ ਵਿਕਲਪ ਹੈ। ਜਿਸ ਨਾਲ ਕਿ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।

Loading Likes...

Leave a Reply

Your email address will not be published. Required fields are marked *