ਕੀ ਜ਼ਰੂਰੀ ਹੈ ‘ਪ੍ਰੋਟੀਨ ਸ਼ੇਕ’ ?
ਸ਼ਰੀਰ ਨੂੰ ਤੰਦਰੁਸਤ ਰਹਿਣ ਲਈ ਬਹੁਤ ਤੱਤਾਂ ਦੀ ਲੋੜ ਪੈਂਦੀ ਹੈ। ਉਸੇ ਤਰ੍ਹਾਂ ਪ੍ਰੋਟੀਨ ਵੀ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀਂ ਹੈ, ਇਸ ਲਈ ਜਿਨ੍ਹਾਂ ਲੋਕਾਂ ਨੂੰ ਪ੍ਰੋਟੀਨ ਦੀ ਲੋੜ ਜ਼ਿਆਦਾ ਹੁੰਦੀਂ ਹੈ ਉਹਨਾਂ ਲੋਕਾਂ ਨੂੰ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਜਿੰਨੀ ਸ਼ਰੀਰ ਨੂੰ ਪ੍ਰੋਟੀਨ ਦੀ ਲੋੜ ਹੁੰਦੀਂ ਹੈ, ਉਸ ਹਿਸਾਬ ਨਾਲ ਲੋੜੀਂਦੀ ਮਾਤਰਾ ਵਿੱਚ ਪ੍ਰੋਟੀਨ ਦੀ ਵਰਤੋਂ ਕਰਨ ਨਾਲ ਸਰੀਰ ਮਜ਼ਬੂਤ ਬਣਦਾ ਹੈ ਅਤੇ ਸ਼ਰੀਰ ਨੂੰ ਤਾਕਤ ਮਿਲਦੀ ਹੈ।
ਪ੍ਰੋਟੀਨ ਸ਼ੇਕ ਦੀ ਵਰਤੋਂ :
ਜੇ ਲਏ ਗਏ ਭੋਜਨ ਤੋਂ ਪ੍ਰੋਟੀਨ ਦੀ ਜ਼ਰੂਰਤ ਪੂਰੀ ਨਾ ਹੋਵ ਤਾਂ, ਲੋਕ ਪ੍ਰੋਟੀਨ ਸਪਲੀਮੈਂਟਸ ਲੈਂਦੇ ਹਨ। ਜੋ ਲੋਕ ਜਿੰਮ ਜਾਂਦੇ ਨੇ ਉਨ੍ਹਾਂ ਲੋਕਾਂ ਦਰਮਿਆਨ ਪ੍ਰੋਟੀਨ ਸ਼ੇਕ ਦੀ ਵਰਤੋਂ ਕਾਫੀ ਆਮ ਗੱਲ ਹੈ ਪਰ ਪ੍ਰੋਟੀਨ ਸ਼ੇਕ ਦੀ ਬਹੁਤ ਜ਼ਿਆਦਾ ਮਾਤਰਾ ਵਿੱਚ ਵਰਤੋਂ ਕਰਨ ਨਾਲ ਸਿਹਤ ਤੇ ਬਹੁਤ ਬੁਰਾ ਅਸਰ ਪੈ ਸਕਦਾ ਹੈ।
ਕਈ ਰਿਪੋਰਟਾਂ ਦੇ ਅਨੁਸਾਰ ਬਹੁਤ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਸ਼ੇਕ ਪੀਣਾ ਸਿਹਤ ਲਈ ਬਹੁਤ ਹਾਨੀਕਾਰਕ ਸਾਬਿਤ ਹੋ ਸਕਦਾ ਹੈ।
ਜ਼ਿਆਦਾ ਪ੍ਰੋਟੀਨ ਸ਼ੇਕ ਪੀਣ ਨਾਲ ਹੋਣ ਵਾਲੇ ਨੁਕਸਾਨ :
ਕਿਡਨੀ ਡੈਮੇਜ ਦਾ ਖ਼ਤਰਾ :
ਪ੍ਰੋਟੀਨ ਸਪਲੀਮੈਂਟਸ ਜਾਂ ਪ੍ਰੋਟੀਨ ਸ਼ੇਕ ਦੀ ਜ਼ਿਆਦਾ ਵਰਤੋਂ ਨਾਲ ਕਿਡਨੀ ਦੇ ਡੈਮੇਜ ਹੋਣ ਦਾ ਖਤਰਾ ਬਹੁਤ ਵੱਧ ਜਾਂਦਾ ਹੈ।
ਜ਼ਿਆਦਾ ਪ੍ਰੋਟੀਨ ਸ਼ੇਕ ਪੀਣ ਨਾਲ ਸਰੀਰ ਵਿੱਚ ਯੂਰੀਆ ਦੀ ਮਾਤਰਾ ਬਹੁਤ ਵੱਧ ਜਾਂਦੀ ਹੈ। ਕਿਡਨੀ ਲਈ ਜ਼ਿਆਦਾ ਯੂਰੀਆ ਨੂੰ ਫਿਲਟਰ ਕਰ ਸਕਣਾ ਮੁਸ਼ਕਲ ਹੋ ਸਕਦਾ ਹੈ ਅਤੇ ਕਿਡਨੀ ਤੇ ਵਾਧੂ ਦਬਾਅ ਵੀ ਬਣਦਾ ਹੈ।
ਅਜਿਹੀ ਸਥਿਤੀ ਵਿਚ ਜੇਕਰ ਪ੍ਰੋਟੀਨ ਸ਼ੇਕ ਦੀ ਵਾਰ – ਵਾਰ ਵਰਤੋਂ ਕੀਤੀ ਜਾਂਦੀ ਹੈ ਤਾਂ ਕਿਡਨੀ ਨਾਲ ਜੁੜੀਆਂ ਬੀਮਾਰੀਆਂ ਦਾ ਖ਼ਤਰਾ ਵੀ ਵਧਣ ਲੱਗਦਾ ਹੈ।
ਪਿੰਪਲਸ (Pimples) ਦੀ ਸਮੱਸਿਆ :
ਪ੍ਰੋਟੀਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ ਵਿੱਚ ਹਾਰਮੋਨਸ ਦਾ ਸੰਤੁਲਨ ਬਿਗੜ ਜਾਂਦਾ ਹੈ। ਕੁਝ ਹਾਰਮੋਨਸ ਪਿੰਪਲਸ ਦੀ ਵਜ੍ਹਾ ਬਣਦੇ ਹਨ। ਨਾਲ – ਨਾਲ ਇੰਸੁਲਿਨ ਵੀ ਵਧ ਸਕਦੀ ਹੈ।
ਮੋਟਾਪੇ ਦਾ ਖ਼ਤਰਾ :
ਬਹੁਤ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਪਾਊਡਰ ਦੀ ਵਰਤੋਂ ਕਰਨ ਨਾਲ ਭਾਰ ਵੱਧਣਾ ਆਮ ਗੱਲ ਹੈ। ਮਸਲਜ਼ ਦਾ ਮਾਸ ਵਧਾਉਣ ਲਈ ਬਾਡੀ ਬਿਲਡਰਸ (Bodybuilder) ਪ੍ਰੋਟੀਨ ਜਾ ਪ੍ਰੋਟੀਨ ਸਪਲੀਮੈਂਟਸ ਦੀ ਵਰਤੋਂ ਕਰਦੇ ਹਨ। ਬਹੁਤ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਦੀ ਵਰਤੋਂ ਕਰਦਾ ਹੈ ਤਾਂ ਇਸ ਨਾਲ ਮੋਟਾਪੇ ਦਾ ਖਤਰਾ ਵਧ ਸਕਦਾ ਹੈ।
ਲਿਵਰ ਨੂੰ ਹੋ ਸਕਦਾ ਹੈ ਬਹੁਤ ਵੱਡਾ ਨੁਕਸਾਨ :
ਪ੍ਰੋਟੀਨ ਸਪਲੀਮੈਂਟਸ ਦੀ ਵੱਧ ਮਾਤਰਾ ਵਿੱਚ ਵਰਤੋਂ ਉਦੋਂ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ ਜਦੋਂ ਕਾਰਬਸ ਦੀ ਮਾਤਰਾ ਘੱਟ ਹੋਵੇ। ਇਸ ਨਾਲ ਸਰੀਰ ਵਿੱਚ ਕਿਟੋਸਿਸ (Ketosis) ਦੀ ਸਥਿਤੀ ਬਣ ਸਕਦੀ ਹੈ।
ਸ਼ਰੀਰ ‘ਚ ਐਸੀਡਿਟੀ ਦੀ ਮਾਤਰਾ ਵੀ ਬਹੁਤ ਵਧ ਸਕਦੀ ਹੈ ਜਿਸ ਕਾਰਨ ਲੀਵਰ ਨੂੰ ਨੁਕਸਾਨ ਹੁੰਦਾ ਹੈ ਅਤੇ ਲਿਵਰ ਫੇਲੀਅਰ ਦੀ ਵੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ।
Loading Likes...ਇਸੇ ਕਰਕੇ ਜੇ ਪ੍ਰੋਟੀਨ/ ਪ੍ਰੋਟੀਨ ਸ਼ੇਕ ਦੀ ਲੋੜ ਵੀ ਹੋਵੇ ਤਾਂ ਡਾਕਟਰ ਦੀ ਸਲਾਹ ਤੋਂ ਬਿਨਾਂ ਇਸਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਲੋੜ ਤੋਂ ਵੱਧ ਹਰ ਚੀਜ਼ ਦਾ ਨੁਕਸਾਨ ਹੀ ਹੁੰਦਾ ਹੈ, ਫਾਇਦਾ ਨਹੀਂ।