‘ਕਾਰਡੀਏਕ ਅਰੈਸਟ ‘ ਕੀ ਹੈ?/ What is ‘cardiac arrest‘?
ਦੁਨੀਆ ਵਿਚ ਦਿਲ ਸਬੰਧੀ ਮੌਤਾਂ ਦੇ ਪ੍ਰਮੁੱਖ ਕਾਰਨਾਂ ਵਿਚੋਂ ਇਕ, ਅਚਾਨਕ ਹੋਣ ਵਾਲੀ ਕਾਰਡੀਏਕ ਅਰੈਸਟ ਨੇ ਅੱਜ ਸਾਡੀ ਗਲੋਬਲ ਅਰਥ – ਵਿਵਸਥਾ ਤੇ ਉਲਟ ਪ੍ਰਭਾਵ ਪਾਇਆ ਹੈ। ਇੰਡੀਅਨ ਹਾਰਟ ਐਸੋਸੀਏਸ਼ਨ ਦੇ ਅਨੁਸਾਰ, ਦਿਲ ਦਾ ਰੋਗ ਬਾਕੀ ਖੇਤਰਾਂ ਦੇ ਮੁਕਾਬਲੇ ਭਾਰਤੀ ਲੋਕਾਂ ਤੇ ਉਮਰ ਤੋਂ ਪਹਿਲਾਂ ਹਮਲਾ ਕਰਦਾ ਹੈ ਅਤੇ ਕਈ ਵਾਰ ਤਾਂ ਬਿਨਾਂ ਕਿਸੇ ਚਿਤਾਵਨੀ ਦੇ। ਇਸ ਤੋਂ ਇਲਾਵਾ, ਸਡਨ ਕਾਰਡੀਏਕ ਅਰੈਸਟ (ਐੱਸ. ਸੀ. ਏ.) ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਇਹ ਸਾਰੇ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸੇ ਲਈ ਅੱਜ ਅਸੀਂ ਕਾਰਡੀਏਕ ਅਰੈਸਟ ਕੀ ਹੈ ?/ What is cardiac arrest ? ਵਿਸ਼ੇ ਉੱਤੇ ਚਰਚਾ ਕਰਾਂਗੇ।
ਆਖਿਰ ਕਿਉਂ ਹੁੰਦਾ ਹੈ ਕਾਰਡੀਏਕ ਅਰੈਸਟ?/ Why does cardiac arrest happen?
ਇਹ ਸਾਰੇ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਨੌਜਵਾਨ ਆਬਾਦੀ ਵਿਚ ਅਕਿਰਿਆਸ਼ੀਲ ਜੀਵਨਸ਼ੈਲੀ, ਸ਼ੂਗਰ ਦੀ ਵਧਦੀ ਸਮੱਸਿਆ, ਸ਼ਰਾਬ ਦੇ ਸੇਵਨ ਵਿਚ ਵਾਧਾ, ਸਿਗਰਟਨੋਸ਼ੀ ਅਤੇ ਹਾਈਪਰਟੈਂਸ਼ਨ ਦੀ ਵਜਾ ਨਾਲ ਇਸ ਦੀਆਂ ਘਟਨਾਵਾਂ ਵਧਦੀਆਂ ਨਜ਼ਰ ਆਉਂਦੀਆਂ ਹਨ।
ਹੋਰ ਵੀ ਸਿਹਤ ਨਾਲ ਸੰਬੰਧਿਤ ਜਾਣਕਾਰੀ ਲਈ ਤੁਸੀੰ 👉 ਇੱਥੇ CLICK ਕਰ ਸਕਦੇ ਹੋ।
ਜਾਣਕਾਰੀ ਬਹੁਤ ਜ਼ਰੂਰੀ ਹੈ/ Information is very important :
ਸਡਨ ਕਾਰਡੀਏਕ ਅਰੈਸਟ, ਸਡਨ ਕਾਰਡੀਏਕ ਡੈੱਥ (ਐੱਸ.ਸੀ. ਡੀ.) ਦੇ ਆਮ ਕਾਰਨਾਂ ‘ਚੋਂ ਇਕ। ਐੱਸ.ਸੀ. ਡੀ. ਕਿਸੇ ਵਿਅਕਤੀ ਦੇ ਤੰਦਰੁਸਤ ਮਹਿਸੂਸ ਨਾ ਕਰਨ ਦੇ ਇਕ ਘੰਟੇ ਦੇ ਅੰਦਰ ਮੌਤ ਦਾ ਕਾਰਨ ਬਣ ਸਕਦਾ ਹੈ। ਜਿਵੇਂ, ਸੌਂਦੇ ਸਮੇਂ ਜਾਂ ਅਚਾਨਕ ਤੰਦਰੁਸਤ ਮਹਿਸੂਸ ਨਾ ਕਰਨ ਤੋਂ ਬਾਅਦ ਕਿਸੇ ਦੀ ਮੌਤ ਹੋ ਜਾਂਦੀ ਹੈ। ਅਜਿਹੇ ਵਿਚ ਤੁਰੰਤ ਕਾਰਵਾਈ ਦੀ ਲੋੜ ਹੁੰਦੀ ਹੈ ਅਤੇ ਜ਼ਰੂਰੀ ਪ੍ਰੋਟੋਕਾਲ ਅਤੇ ਜਾਗਰੂਕਤਾ ਸਹੀ ਅਰਥਾਂ ਵਿਚ ਇਕ ਜੀਵਨ ਬਚਾ ਸਕਦੇ ਹਨ।
ਹਾਲ ਦੇ ਅੰਕੜਿਆਂ ਅਨੁਸਾਰ, ਅਚਾਨਕ ਕਾਰਡੀਏਕ ਅਰੈਸਟ ਦੇ 1 ਫੀਸਦੀ ਤੋਂ ਘੱਟ ਮਾਮਲਿਆਂ ਵਿਚ ਜਾਨ ਬਚ ਪਾਉਂਦੀ ਹੈ ਅਤੇ ਇਹ ਨੌਜਵਾਨ ਬਾਲਗਾਂ ਵਿਚ ਮੁਕਾਬਲਤਨ ਜ਼ਿਆਦਾ ਨਾਰਮਲ ਹੈ।
ਕਿਨ੍ਹਾਂ ਨੂੰ ਹੈ ਖਤਰਾ ਇਸਦਾ?/ Who is at risk?
ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਦਿਲ ਸਬੰਧੀ ਕੁਝ ਸਮੱਸਿਆਵਾਂ ਰਹੀਆਂ ਹਨ, ਉਨ੍ਹਾਂ ਨੂੰ ਸਡਨ ਕਾਰਡੀਏਕ ਅਰੈਸਟ ਦਾ ਖਤਰਾ ਜ਼ਿਆਦਾ ਹੁੰਦਾ ਹੈ।
ਸਰੀਰ ਵਿਚ ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਇਲੈਕਟ੍ਰੋਲਾਈਟਸ ਦਾ ਅਚਾਨਕ ਅਸੰਤੁਲਨ ਵੀ ਇਕ ਕਾਰਨ ਹੋ ਸਕਦਾ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਜਿਆਦਾਤਰ ਦਿਲ ਦੇ ਦੌਰੇ ਨਾਲ ਕਾਰਡੀਅਕ ਅਰੈਸਟ ਨਹੀਂ ਹੁੰਦਾ।
ਜੀਵਨਸ਼ੈਲੀ ਨਾਲ ਜੁੜੇ ਖਤਰੇ ਦੇ ਹੋਰ ਕਾਰਨਾਂ ਦੀ ਵਜਾ ਨਾਲ ਵੀ ਕਾਰਡੀਅਕ ਅਰੈਸਟ ਹੋ ਸਕਦਾ ਹੈ। ਇਨ੍ਹਾਂ ਵਿਚ ਸਿਗਰਟਨੋਸ਼ੀ, ਅਕਿਰਿਆਸ਼ੀਲ ਜੀਵਨਸ਼ੈਲੀ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰਾਲ, ਮੋਟਾਪਾ, ਪਰਿਵਾਰ ਵਿਚ ਦਿਲ ਦੇ ਰੋਗਾਂ ਦੀ ਹਿਸਟਰੀ, ਪਹਿਲਾਂ ਕਦੇ ਹਾਰਟ ਅਟੈਕ ਆਇਆ ਹੋਵੇ ਆਦਿ ਕਾਰਨ ਹੋ ਸਕਦੇ ਹਨ।
ਕੀ ਹੈ ਕੋਈ ਇਲਾਜ ਕਾਰਡੀਏਕ ਅਰੈਸਟ ਤੋਂ ਬਚਣ ਦਾ?/ Is there any treatment to prevent cardiac arrest? :
ਕਾਰਡੀਏਕ ਅਰੈਸਟ ਕੀ ਹੈ ?/ What is cardiac arrest ?ਕਾਰਡੀਏਕ ਅਰੈਸਟ ਕੀ ਹੈ ?/ What is cardiac arrest ?, ਜਨਣ ਤੋਂ ਬਾਅਦ ਅਸੀਂ ਜਾਣਗੇ ਕਿ ਕੋਈ ਇਲਾਜ ਹੈ ਇਸਤੋਂ ਬਚਣ ਦਾ? ਤੁਸੀਂ ਹਾਈ – ਕੁਆਲਿਟੀ ਸੀ. ਪੀ.ਆਰ. ਦੀ ਕੋਸ਼ਿਸ਼ ਕਰ ਸਕਦੇ ਹੋ। ਸਡਨ ਕਾਰਡੀਏਕ ਅਰੈਸਟ ਤੋਂ ਬਾਅਦ, ਡਾਕਟਰੀ ਰੂਮ ਵਿਚ ਮਰੀਜ਼ ਦੇ ਦਿਲ ਦੀਆਂ ਧਮਣੀਆਂ ਦਾ ਇਲਾਜ ਕੀਤਾ ਜਾਂਦਾ ਹੈ। ਫਿਰ ਤੋਂ ਇਸ ਦੇ ਖਤਰੇ ਨੂੰ ਘੱਟ ਕਰਨ ਲਈ ਮਰੀਜ਼ ਨੂੰ ਦਵਾਈਆਂ ਅਤੇ ਇਲਾਜ ਦਿੱਤੇ ਜਾ ਸਕਦੇ ਹਨ, ਜਿਵੇਂ ਪੇਸਮੇਕਰ ਜਾਂ ਇੰਪਲਾਂਟੇਬਲ ਕਾਰਡੀਓਵਰਟਰ ਡਿਫਾਈਬ੍ਰਿਲੇਟਰ (ਆਈ. ਸੀ. ਡੀ.) ਫਿਟਨੈੱਸ ਅਤੇ ਤਾਕਤ ਦੇ ਪੱਧਰ ਨੂੰ ਫਿਰ ਤੋਂ ਬਹਾਲ ਕਰਨ ਲਈ ਉਨ੍ਹਾਂ ਨੂੰ ਕਾਰਡੀਏਕ ਰੀਹੈਬਲੀਏਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ
ਕੀ ਹੈ ਸਡਨ ਕਾਰਡੀਏਕ ਅਰੈਸਟ?/ What is Sudden Cardiac Arrest? :
ਕਾਰਡੀਏਕ ਅਰੈਸਟ ਆਮਤੌਰ ਤੇ ਇਕ ਅਸਾਧਾਰਨ ਦਿਲ ਦੀ ਗਤੀ ਦੇ ਕਾਰਨ ਹੁੰਦਾ ਹੈ, ਜਦੋਂ ਦਿਲ ਦਾ ਇਲੈਕਟ੍ਰੀਕਲ ਸਿਸਟਮ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਹੁੰਦਾ। ਸਾਧਾਰਨ ਸ਼ਬਦਾਂ ਵਿਚ, ਕਾਰਡੀਏਕ ਅਰੈਸਟ ਉਦੋਂ ਹੁੰਦਾ ਹੈ ਜਦੋਂ ਦਿਲ ਧੜਕਣਾ ਬੰਦ ਕਰ ਦਿੰਦਾ ਹੈ, ਇਸ ਦੀ ਵਜਾ ਨਾਲ ਸਰੀਰ ਦੇ ਅੰਗਾਂ (ਖਾਸ ਕਰ ਕੇ ਦਿਮਾਗ ) ਵਿਚ ਖੂਨ ਦਾ ਸੰਚਾਰ ਨਹੀਂ ਹੁੰਦਾ ਅਤੇ ਇਸ ਨਾਲ ਮੌਤ ਹੋ ਜਾਂਦੀ ਹੈ। ਜਦੋਂ ਕਾਰਡੀਅਕ ਅਰੈਸਟ ਬਿਨਾਂ ਰੋਗ ਦੀ ਹਿਸਟਰੀ ਜਾਂ ਪਹਿਲਾਂ ਕਿਸੇ ਤਰ੍ਹਾਂ ਦੀ ਸਿਹਤ ਸਮੱਸਿਆ ਦੇ ਬਿਨਾਂ ਹੀ ਹੁੰਦਾ ਹੈ ਤਾਂ ਉਹ ਐਕਿਊਟ ਕਾਰਨ ਹੁੰਦਾ ਹੈ।
Loading Likes...ਜੇਕਰ ਸਰੀਰ ਵਿਚ ਕਿਸੇ ਤਰ੍ਹਾਂ ਦੀ ਗੜਬੜੀ ਹੁੰਦੀ ਹੈ ਤਾਂ ਸਾਡਾ ਦਿਲ ਤੇਜ਼ ਗਤੀ ਨਾਲ, ਬਹੁਤ ਮੱਧਮ ਗਤੀ ਨਾਲ ਜਾਂ ਫਿਰ ਅਨਿਯਮਤ ਰੂਪ ਨਾਲ ਧੜਕਣ ਲੱਗਦਾ ਹੈ, ਜਿਸ ਨੂੰ ਅਰਿਦਮੀਆ/ arrhythmia ਕਹਿੰਦੇ ਹਨ।