ਬੱਚੇ ਨੂੰ ‘ਬੁਖਾਰ’ ਦਾ ਹੋਣਾ/ The child has a ‘fever’

ਬੱਚੇ ਨੂੰ ‘ਬੁਖਾਰ’ ਦਾ ਹੋਣਾ/ The child has a ‘fever’

ਕੀ ਹੁੰਦਾ ਹੈ ਬੁਖਾਰ ਦਾ ਹੋਣਾ?/ What is a fever? :

ਬੁਖਾਰ ਭਾਵ ਕਿ ਸਰੀਰ ਦੇ ਤਾਪਮਾਨ ਦਾ ਵਧਣਾ ਇਸ ਗੱਲ ਦਾ ਸੂਚਕ ਹੈ ਕਿ ਸਰੀਰ ਨੂੰ ਕਿਸੇ ਇਨਫੈਕਸ਼ਨ ਜਾਂ ਬਾਹਰੀ ਤੱਤਾਂ ਨਾਲ ਲੜਨਾ ਪੈ ਰਿਹਾ ਹੈ। ਸਿਹਤਮੰਦ ਮਨੁੱਖ ਦੇ ਸਰੀਰ ਦਾ ਆਮ ਤਾਪਮਾਨ 98.4 ਡਿਗਰੀ ਫਾਰਨਹੇਟ ਜਾਂ 37 ਡਿਗਰੀ ਸੈਲਸੀਅਸ ਹੁੰਦਾ ਹੈ। ਸਰੀਰ ਦੇ ਇਸ ਤੋਂ ਵੱਧ ਤਾਪਮਾਨ ਨੂੰ ਬੁਖਾਰ ਕਹਿੰਦੇ ਹਨ। ਵੱਡੇ ਇਨਸਾਨ ਤਾਂ ਦੱਸ ਸਕਦੇ ਨੇ ਕਈ ਉਹਨਾਂ ਦੇ ਸ਼ਰੀਰ ਨੂੰ ਕੋਈ ਦਿੱਕਤ ਆ ਰਹੀ ਹੈ ਪਰ ਬੱਚੇ ਇਹ ਸੱਭ ਦੱਸਣ ਵਿੱਚ ਅਸਮਰਥ ਹੁੰਦੇ ਹਨ। ਇਸੇ ਕਰਕੇ ਅੱਜ ਅਸੀਂ ਬੱਚੇ ਨੂੰ ‘ਬੁਖਾਰ’ ਦਾ ਹੋਣਾ/ The child has a ‘fever’ ਵਿਸ਼ੇ ਤੇ ਚਰਚਾ ਕਰਾਂਗੇ।

ਕਿਵੇਂ ਮਾਪੀਏ ਬੱਚੇ ਦਾ ਤਾਪਮਾਨ?/ How to measure the child’s temperature? :

ਬੁਖਾਰ ਨੂੰ ਮਾਪਣ ਲਈ ਥਰਮਾਮੀਟਰ/ thermometer ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਇਕ ਪਾਸੇ ਨਾਲ ਭਰਿਆ ਬੱਲਬ ਹੁੰਦਾ ਹੈ ਅਤੇ ਉਸ ਨਾਲ ਜੁੜੀ ਕੱਚ ਦੀ ਨਲੀ ਹੁੰਦੀ ਹੈ। ਪਾਰਾ ਗਰਮ ਹੋ ਕੇ ਕੱਚ ਦੀ ਨਲੀ ਵਿਚ ਚੜ੍ਹਦਾ ਹੈ, ਜਿਸ ਤੇ ਤਾਪਮਾਨ ਦੀ ਮਾਤਰਾ ਦੇ ਨਿਸ਼ਾਨ ਬਣੇ ਹੁੰਦੇ ਹਨ। ਜਿਥੇ ਤੱਕ ਪਾਰਾ ਚੜ੍ਹਦਾ ਹੈ, ਓਨਾ ਤਾਪਮਾਨ ਹੁੰਦਾ ਹੈ।

ਥਰਮਾਮੀਟਰ ਨੂੰ ਛੋਟੇ ਬੱਚਿਆਂ ਦੇ ਮੂੰਹ ਵਿਚ ਕਦੇ ਨਾ ਰੱਖੋ। ਉਹ ਇਸ ਨੂੰ ਚਬਾ ਸਕਦੇ ਹਨ ਜਾਂ ਦੰਦਾਂ ਨਾਲ ਤੋੜ ਸਕਦੇ ਹਨ। ਇਸ ਨੂੰ ਜਾਂ ਤਾਂ ਬੱਚਿਆਂ ਦੀ ਬਗਲ ਵਿੱਚ ਰੱਖੋ ਜਾਂ ਫਿਰ ਪੱਟਾਂ ਦੇ ਵਿਚਕਾਰ।

ਗੁਦਾ ਦੇ ਅੰਦਰ ਰੱਖਣ ਲਈ ਵੀ ਥਰਮਾਮੀਟਰ ਆਉਂਦਾ ਹੈ ਪਰ ਉਸ ਨੂੰ ਟ੍ਰੇਂਡੁ ਹੱਥਾਂ ਦੁਆਰਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।

ਥਰਮਾਮੀਟਰ ਲਗਾਉਣ ਤੋਂ ਪਹਿਲਾਂ ਝਟਕ ਲਓ ਤਾਂ ਕਿ ਪਾਰਾ ਨਲੀ ਤੋਂ ਹੇਠਾਂ ਉਤਰ ਆਏ। ਇਸ ਦੇ ਬਾਅਦ ਉਸ ਨੂੰ ਸਹੀ ਥਾਂ ਤੇ ਕਰੀਬ ਦੋ ਮਿੰਟ ਰੱਖੋ। ਤਾਪਮਾਨ ਮਾਪਣ ਦੇ ਬਾਅਦ ਥਰਮਾਮੀਟਰ ਨੂੰ ਠੰਡੇ ਪਾਣੀ ਨਾਲ ਧੋ ਕੇ ਹੀ ਰੱਖਣਾ ਜ਼ਰੂਰੀ ਹੈ।

ਬੁਖ਼ਾਰ ਹੋਣ ਦੇ ਕਿਹੜੇ ਕਾਰਨ?/ What are the causes of fever?

ਬੱਚਿਆਂ ਦੀ ਸਿਹਤ ਨਾਲ ਸੰਬੰਧਤ ਹੋਰ ਵੀ POST ਲਈ ਇੱਥੇ CLICK ਕਰੋ ।

  • ਬੁਖਾਰ ਦਾ ਸਭ ਤੋਂ ਆਮ ਕਾਰਨ ਹੈ, ਇਨਫੈਕਸ਼ਨ, ਵਿਸ਼ੇਸ਼ ਕਰਕੇ ਗਲੇ ਅਤੇ ਸਾਹ ਪ੍ਰਣਾਲੀ ਦੇ ਉਪਰਲੇ ਹਿੱਸੇ ਦਾ ਇਨਫੈਕਸ਼ਨ। ਅਜਿਹੀ ਹਾਲਤ ਵਿਚ ਸਾਧਾਰਨ ਦਿਖਾਈ ਦੇਣ ਵਾਲਾ ਬੱਚਾ ਅਚਾਨਕ ਬੁਖਾਰ ਤੋਂ ਪੀੜਤ ਹੋ ਜਾਂਦਾ ਹੈ ਅਤੇ ਦੂਸਰੀਆਂ ਗਤੀਵਿਧੀਆਂ ਸ਼ਾਂਤ ਹੋ ਜਾਂਦੀਆਂ ਹਨ।
  • ਦੂਸਰਾ ਆਮ ਇਨਫੈਕਸ਼ਨ ਹੈ ਮੂਤਰ ਮਾਰਗ ਦਾ, ਜੋ ਜ਼ਿਆਦਾਤਰ ਲੜਕੀਆਂ ਵਿੱਚ ਹੁੰਦਾ ਹੈ। ਇਸ ਵਿਚ ਬੁਖਾਰ ਦੇ ਨਾਲ – ਨਾਲ ਢਿੱਡ ਵਿੱਚ ਦਰਦ, ਪੇਸ਼ਾਬ ਵਿੱਚ ਜਲਨ ਤੇ ਚਿੜਚਿੜਾਪਣ ਜਿਹੇ ਲੱਛਣ ਵੀ ਮੌਜੂਦ ਹੁੰਦੇ ਹਨ।
  • ਬੁਖਾਰ ਦੇ ਹੋਰ ਕਾਰਨ ਹਨ, ਜ਼ਿਆਦਾ ਗਰਮ ਜਲਵਾਯੂ, ਤੇਜ਼ ਧੁੱਪ ਵਿਚ ਜ਼ਿਆਦਾ ਸਮਾਂ ਬਿਤਾਉਣਾ ਅਤੇ ਸਰੀਰ ਵਿੱਚ ਪਾਣੀ ਦੀ ਕਮੀ।
  • 🤔ਇਸੇ ਤਰ੍ਹਾਂ ਬੱਚਿਆਂ ਨੂੰ ਜ਼ਿਆਦਾ ਵੱਧ ਗਰਮ ਕਮਰੇ ਵਿੱਚ ਸੁਲਾਉਣਾ ਜਾਂ ਉਸ ਨੂੰ ਢੇਰ ਸਾਰੇ ਗਰਮ ਕੱਪੜਿਆਂ ਅਤੇ ਕੰਬਲਾਂ ਵਿਚ ਲਪੇਟਣਾ ਵੀ ਖਤਰਨਾਕ ਹੋ ਸਕਦਾ ਹੈ।

ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜੇਕਰ ਬੁਖਾਰ ਲਗਾਤਾਰ ਦੋ ਦਿਨ ਤੋਂ ਜ਼ਿਆਦਾ ਆਉਂਦਾ ਰਹੇ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਬੁਖਾਰ ਜ਼ਿਆਦਾ ਵਧਣ ਨਾਲ ਦਿਮਾਗ ਤੇ ਅਸਰ ਹੋਵੇ ਤਾਂ ਬੱਚਿਆਂ ਨੂੰ ਝਟਕੇ ਆ ਸਕਦੇ ਹਨ। ਉਨ੍ਹਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ।

ਮੂਤਰ ਮਾਰਗ ਦਾ ਇਨਫੈਕਸ਼ਨ/ Urinary tract infection :

  • ਮੂਤਰ ਮਾਰਗ ਦਾ ਇਨਫੈਕਸ਼ਨ ਇਕ ਦੁਖਦਾਈ ਅਤੇ ਗੰਭੀਰ ਸਮੱਸਿਆ ਹੈ।
  • ਪਿਸ਼ਾਬ ਵਿਚ ਇਨਫੈਕਸ਼ਨ ਬਾਹਰੀ ਮਾਰਗ, ਜਿਵੇਂ ਮੂਤਰ ਨਲੀ ਜਾਂ ਯੌਨੀ ਮਾਰਗ ਤੋਂ ਮੂਤਰ ਪਿੰਡਾਂ ਵਿੱਚ ਪੁੱਜ ਸਕਦਾ ਹੈ ਅਤੇ ਸਰੀਰ ਦੇ ਕਿਸੀ ਹੋਰ ਹਿੱਸੇ ਦੀ ਇਨਫੈਕਸ਼ਨ ਖੂਨ ਦੇ ਮਾਧਿਅਮ ਨਾਲ ਕਿਡਨੀਆਂ ਤੱਕ ਪਹੁੰਚ ਸਕਦੀ ਹੈ।
  • ਲੜਕਿਆਂ ਦੇ ਮੁਕਾਬਲੇ ਲੜਕੀਆਂ ਇਸ ਰੋਗ ਤੋਂ ਵੱਧ ਪੀੜਤ ਹੁੰਦੀਆਂ ਹਨ। ਇਸ ਦਾ ਕਾਰਨ ਲੜਕੀਆਂ ਦੀ ਪਿਸ਼ਾਬ ਨਲੀ ਦਾ ਛੋਟਾ ਹੋਣਾ, ਯੌਨੀ, ਮੂਤਰ ਤੇ ਗੁਦਾ ਦਵਾਰ ਦੇ ਇਕ ਦੂਜੇ ਦੇ ਕਾਫੀ ਨੇੜੇ ਹੋਣਾ ਹੁੰਦਾ ਹੈ। ਜਿਸ ਦੇ ਨਤੀਜੇ ਵਜੋਂ ਇਨਫੈਕਸ਼ਨ ਇਕ ਥਾਂ ਤੋਂ ਦੂਜੀ ਥਾਂ ਤੇ ਆਸਾਨੀ ਨਾਲ ਪਹੁੰਚ ਸਕਦਾ ਹੈ।
  • ਲੜਕਿਆਂ ਦੇ ਪਿਸ਼ਾਬ ਦੀ ਇਨਫੈਕਸ਼ਨ ਬਹੁਤ ਘੱਟ ਹੁੰਦੀ ਹੈ। ਇਸ ਲਈ ਉਨ੍ਹਾਂ ਵਿੱਚ ਅਜਿਹੇ ਲੱਛਣ ਦਿਖਾਈ ਦਿੰਦੇ ਹਨ ਤਾਂ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ।

ਰੋਗ ਦਾ ਇਲਾਜ/ Treatment of disease :

ਉਪਰੋਕਤ ਲੱਛਣਾਂ ਦੇ ਦਿਖਾਈ ਦਿੰਦੇ ਹੀ ਡਾਕਟਰ ਨਾਲ ਸਲਾਹ ਜ਼ਰੂਰ ਲਓ।

  • ਪਿਸ਼ਾਬ ਦੀ ਜਾਂਚ ਕਰਵਾਉਣਾ, ਇਸ ਵਿੱਚ ਸਭ ਤੋਂ ਪਹਿਲਾਂ ਮਹੱਤਵ ਰੱਖਦਾ ਹੈ।
  • ਇਸ ਦੇ ਇਲਾਵਾ ਲੜਕਿਆਂ ਵਿੱਚ ਐਕਸਰੇ ਦੁਆਰਾ ਅਤੇ ਹੋਰ ਜਾਂਚ ਦੁਆਰਾ ਰੋਗ ਦੇ ਕਾਰਨ ਦਾ ਪਤਾ ਲਗਾਇਆ ਜਾ ਸਕਦਾ ਹੈ।

ਇਸ ਵਿੱਚ ਮੁੱਖ ਤੌਰ ਤੇ ਐਂਟੀਬਾਇਓਟਿਕ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਜ਼ਰੂਰਤ ਪੈਣ ਤੇ ਸਰਜਰੀ ਵੀ ਜ਼ਰੂਰੀ ਹੋ ਜਾਂਦੀ ਹੈ।

Loading Likes...

Leave a Reply

Your email address will not be published. Required fields are marked *