ਬਸੰਤ ਰੁੱਤ – ਕੁੱਝ ਰੋਚਕ ਤੱਥ/ Spring season – some interesting facts

ਬਸੰਤ ਰੁੱਤ – ਕੁੱਝ ਰੋਚਕ ਤੱਥ/ Spring season – some interesting facts

ਭੂਮਿਕਾ – ਬਸੰਤ ਰੁੱਤ ਸਭ ਤੋਂ ਚੰਗੀ ਅਤੇ ਹਰਮਨ – ਪਿਆਰੀ ਰੁੱਤ ਹੈ। ਭਾਰਤ ਵਿੱਚ 6 ਰੁੱਤਾਂ ਆਉਂਦੀਆਂ ਹਨ। ਕਦੇ ਗਰਮੀ, ਕਦੇ ਸਰਦੀ ਤੇ ਕਦੇ – ਕਦੇ ਮਿੱਠੀ ਰੁੱਤ ਹੁੰਦੀ ਹੈ। ਰੁੱਤਾਂ ਬਦਲਦੀਆਂ ਰਹਿੰਦੀਆਂ ਹਨ। ਬਸੰਤ ਰੁੱਤ ਦਾ ਅਰਥ ਹੈ, ‘ਖ਼ੁਸ਼ੀ’ ਭਾਵ ਕਿ ਬਸੰਤ ਰੁੱਤ ਆਉਣ ਤੇ ਖ਼ੁਸ਼ੀਆਂ ਆਉਂਦੀਆਂ ਹਨ। ਬਸੰਤ ਰੁੱਤ ਦਾ ਸਮਾਂ ਹੋਣ ਵਾਲਾ ਹੈ ਇਸੇ ਲਈ ਅੱਜ ਅਸੀਂ ਬਸੰਤ ਰੁੱਤ – ਕੁੱਝ ਰੋਚਕ ਤੱਥ/ Spring season – some interesting facts’ ਉੱਤੇ ਚਰਚਾ ਕਰਾਂਗੇ।

ਸੋਹਣੀ ਰੁੱਤ ਦੀ ਸ਼ੁਰੂਆਤ ਹੋਣਾ/ The beginning of the beautiful season :

ਇੱਕ ਕਹਾਵਤ ਹੈ ਕਿ ‘ਆਈ ਬਸੰਤ ਪਾਲਾ ਓਡੰਤ ।’ ਬਸੰਤ ਰੁੱਤ ਆਉਣ ਤੇ ਸਰਦੀ ਘੱਟ ਜਾਂਦੀ ਹੈ। ਇੱਕ ਸੋਹਣੀ ਰੁੱਤ ਦੀ ਸ਼ੁਰੂਆਤ ਹੁੰਦੀ ਹੈ। ਇਸ ਰੁੱਤ ਵਿੱਚ ਨਾ ਜ਼ਿਆਦਾ ਗਰਮੀ ਲੱਗਦੀ ਹੈ ਤੇ ਨਾ ਜ਼ਿਆਦਾ ਸਰਦੀ। ਇਹ ਰੁੱਤ ਖੁੱਲ੍ਹੀ ਅਤੇ ਨਿੱਘੀ ਹੁੰਦੀ ਹੈ। ਇਸ ਰੁੱਤ ਵਿੱਚ ਸਭ ਨੂੰ ਨਵਾਂ ਰੂਪ ਮਿਲਦਾ ਹੈ। ਇਸ ਰੁੱਤ ਦੇ ਆਉਣ ਤੇ ਹਲਵਾਈ ਮਠਿਆਈ ਬਣਾਉਂਦੇ ਹਨ। ਲੋਕ ਬਸੰਤੀ ਕੱਪੜੇ ਪਹਿਨਦੇ ਹਨ। ਲੋਕੀਂ ਘਰਾਂ ਵਿੱਚ ਪੀਲੇ ਰੰਗ ਦੀਆਂ ਚੀਜ਼ਾਂ ਬਣਾਉਂਦੇ ਹਨ। ਬੱਚੇ ਪੀਲੇ ਰੰਗ ਦੇ ਪਤੰਗ ਉਡਾਉਂਦੇ ਹਨ। ਮੇਲੇ ਲੱਗਦੇ ਹਨ। ਮੇਲਿਆਂ ਵਿੱਚ ਖੇਡਾਂ ਦਾ ਪ੍ਰਬੰਧ ਹੁੰਦਾ ਹੈ। ਘੋਲ ਵੀ ਕਰਵਾਇਆ ਜਾਂਦਾ ਹੈ। ਖੇਤਾਂ ਵਿੱਚ ਸਰ੍ਹੋਂ ਦੇ ਖਿੜੇ ਫੁੱਲ ਇਵੇਂ ਲੱਗਦੇ ਹਨ ਜਿਵੇਂ ਕਿ ਸੋਨਾ ਖਿਲਾਰਿਆ ਹੋਵੇ। ਇਹ ਨਜ਼ਾਰਾ ਬਹੁਤ ਹੀ ਵਧੀਆ ਹੁੰਦਾ ਹੈ।

ਪੰਜਾਬੀ ਵਿੱਚ ਹੋਰ ਵੀ POST ਪੜ੍ਹਨ ਲਈ ਇੱਥੇ👉CLICK ਕਰੋ।

ਬਸੰਤ ਰੁੱਤ ਦਾ ਸਮਾਂ/ Spring time :

ਬਸੰਤ ਰੁੱਤ ਅੱਧ ਫ਼ਰਵਰੀ ਜਾ ਫਿਰ ਫੱਗਣ ਮਹੀਨਾ ਚੜ੍ਹਦਿਆਂ ਹੀ ਸ਼ੁਰੂ ਹੁੰਦੀ ਹੈ। ਨਵੀਆਂ ਤੇ ਨਰਮ ਕਰੂੰਬਲਾਂ ਦਰੱਖ਼ਤਾ ਤੇ ਫੁੱਟਣੀਆ ਸ਼ੁਰੂ ਹੁੰਦੀਆਂ ਹਨ। ਸੁੱਕੀ ਬਨਸਪਤੀ ਹਰੀ ਹੋ ਜਾਂਦੀ ਹੈ। ਸਾਰੀ ਧਰਤੀ ਨਵੀਂ ਵਿਆਹੀ ਵਹੁਟੀ ਵਾਂਗ ਸੱਜ ਜਾਂਦੀ ਹੈ। ਖੇੜਾ ਤੇ ਸੁੰਦਰਤਾ ਆ ਜਾਂਦੀ ਹੈ। ਬਸੰਤ ਰੁੱਤ ਨੂੰ ‘ਰੁੱਤਾਂ ਦੀ ਰਾਣੀ’ ਜਾਂ ‘ਰਿਤੂ ਰਾਜ’ ਦਾ ਨਾ ਦੇ ਕੇ ਇਸ ਨੂੰ ਵਡਿਆਈ ਦਿੱਤੀ ਗਈ ਹੈ।

ਧਨੀ ਰਾਮ ਚਾਤ੍ਰਿਕ ਨੇ ਬਸੰਤ ਰੁੱਤ ਬਾਰੇ ਬਹੁਤ ਸੋਹਣਾ ਫ਼ਰਮਾਇਆ ਹੈ :

“ਨਿਕਲੀ ਬਸੰਤੇ ਵੇਸ ਕਰ, ਫੁੱਲਾਂ ਦੀ ਖਾਰੀ ਸਿਰ ਤੇ ਪਰ,
ਖਿੜਦੀ ਤੇ ਹੱਸਦੀ, ਗਾਉਂਦੀ, ਨੱਚਦੀ ਤੇ ਪੈਲਾਂ ਪਾਉਂਦੀ।

ਸਰਦੀ ਦਾ ਅੰਤ/ End of winter :

ਬਸੰਤ ਰੁੱਤ ਆਉਂਦਿਆਂ ਹੀ ਸਰਦੀ ਦਾ ਅੰਤ ਹੋ ਜਾਂਦਾ ਹੈ ਤੇ ਗਰਮੀ ਹੌਲ਼ੀ – ਹੌਲ਼ੀ ਸ਼ੁਰੂ ਹੋਣ ਲੱਗਦੀ ਹੈ। ਜਿੱਥੇ ਸਰਦੀ ਇਸ ਰੁੱਤੇ ਆਪਣਾ ਬਿਸਤਰਾ ਲਪੇਟਦੀ ਹੈ ਉਸ ਤਰ੍ਹਾਂ ਗਰਮੀ ਆਪਣੇ ਪੈਰ ਜਮਾਉਣੇ ਸ਼ੁਰੂ ਕਰਦੀ ਹੈ। ‘ਆਈ ਬਸੰਤ ਪਾਲਾ ਓਡੰਤ’ ਕਿਸੇ ਨੇ ਠੀਕ ਹੀ ਕਿਹਾ ਹੈ।

ਬਸੰਤ ਰੁੱਤ ਆਉਣ ਦਾ ਚਿਤਰਨ/ Depicting the arrival of spring :

ਕਵੀ ਧਨੀ ਰਾਮ ਚਾਤ੍ਰਿਕ ਨੇ ਬਸੰਤ ਦੇ ਆਉਣ ਦਾ ਚਿਤਰਨ ਬੜੇ ਸੋਹਣੇ ਸ਼ਬਦਾਂ ਵਿੱਚ ਕੀਤਾ ਹੈ—-

“ਕੱਕਰਾਂ ਨੇ ਲੁੱਟ – ਪੁੱਟ ਨੰਗ ਕਰ ਛੱਡੇ ਰੁੱਖ,
ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆ।
ਡਾਲੀਆ ਕਚਾਰ ਵਾਂਗ ਕੂਲੀਆ ਨੂੰ ਜਿੰਦ ਪਈ,
ਆਲ੍ਹਣੇ ਦੇ ਬੋਟਾ ਵਾਂਗ ਖੰਭੀਆਂ ਉਛਾਲੀਆ।

ਬਸੰਤ ਦੇ ਆਉਣ ਨਾਲ ਕੁਦਰਤ ਦੇ ਕਣ – ਕਣ ਵਿੱਚ ਖ਼ੁਸ਼ੀ ਫੈਲ ਜਾਂਦੀ ਹੈ। ਕਣਕਾਂ ਦੀਆਂ ਹਰੀਆਂ ਪੈਲੀਆਂ ਲਹਿ – ਲਹਿ ਕਰਦੀਆਂ ਝੂਮ ਉੱਠਦੀਆਂ ਹਨ। ਬਾਗਾਂ ਵਿੱਚ ਖਿੜੇ ਹੋਏ ਫੁੱਲਾਂ ਦੀ ਖੁਸ਼ਬੂ ਸਾਰੇ ਵਾਤਾਵਰਨ ਨੂੰ ਵਧੀਆ ਕਰ ਦਿੰਦੀ ਹੈ। ਤਿੱਤਲੀਆਂ ਫੁੱਲਾਂ ਉੱਤੇ ਮਸਤ ਹੋ ਕੇ ਘੁੰਮਦੀਆਂ ਹਨ। ਭੌਰੇ ਵੀ ਫੁੱਲਾਂ ਉੱਤੇ ਉਡਾਰੀਆਂ ਮਾਰਦੇ ਹਨ। ਇਸ ਰੁੱਤ ਵਿੱਚ ਮਨੁੱਖ ਕੰਮ ਕਰਦਾ ਥੱਕਦਾ ਨਹੀਂ।

ਧਨੀ ਰਾਮ ਚਾਤ੍ਰਿਕ ਅੱਗੇ ਕਹਿੰਦੇ ਨੇ ਕਿ –

ਸੋਨਾ ਸਰੂਪ ਸਰਸੋਂ, ਜੋਬਨ ਉਭਾਰ ਆਈ,
ਖੇਤਾਂ ਦੇ ਖੇਤ ਮੱਲੇ, ਪੀਲਾ ਸਿੰਗਾਰ ਲਾਇਆ।

ਬਸੰਤ ਰੁੱਤ ਦਾ ਮਹੱਤਵਪੂਰਨ ਦਿਨ :

ਇਸ ਰੁੱਤ ਦਾ ਮਹੱਤਵਪੂਰਨ ਦਿਨ ਬਸੰਤ ਪੰਚਮੀ ਹੁੰਦੀ ਹੈ। ਇਹ ਮਾਘ ਮਹੀਨੇ ਦੀ ਸ਼ੁਕਲ ਪੱਖ ਦੀ ਪੰਚਮੀ ਦਾ ਦਿਨ ਹੁੰਦਾ ਹੈ। ਇਸ ਦਿਨ ਦਾ ਸੰਬੰਧ ਬਾਲ ਹਕੀਕਤ ਰਾਏ ਦੀ ਸ਼ਹੀਦੀ ਨਾਲ ਵੀ ਹੈ। ਹਰ ਸਾਲ ਹਕੀਕਤ ਰਾਏ ਦੀ ਯਾਦ ਵਿੱਚ ਬਸੰਤ ਪੰਚਮੀ ਵਾਲੇ ਦਿਨ ਕਈ ਦਰਬਾਰ ਹੁੰਦੇ ਹਨ। ਬਸੰਤ ਪੰਚਮੀ ਸਭ ਤੋਂ ਜ਼ਿਆਦਾ ਪਟਿਆਲਾ ਦੇ ਦੁੱਖ ਨਿਵਾਰਨ ਗੁਰਦੁਆਰੇ ਅਤੇ ਛੇਹਰਟੇ ਸਾਹਿਬ ਵਿਖੇ ਭਰਦੀ ਹੈ। ਇੱਥੇ ਬਸੰਤ ਪੰਚਮੀ ਵਾਲੇ ਦਿਨ ਬਹੁਤ ਭਾਰੀ ਮੇਲਾ ਲੱਗਦਾ ਹੈ। ਬਸੰਤ ਪੰਚਮੀ ਵਾਲੇ ਦਿਨ ਇਨ੍ਹਾਂ ਗੁਰੂਦੁਆਰਿਆਂ ਵਿੱਚ ਇਸ਼ਨਾਨ ਕਰਨਾ ਤੇ ਮੱਥਾ ਟੇਕਣਾ ਚੰਗਾ ਸਮਝਿਆ ਜਾਂਦਾ ਹੈ। ਲੋਕੀਂ ਇਸ ਦਿਨ ਪੀਲੇ ਰੰਗ ਦੇ ਕੱਪੜੇ ਪਹਿਨਦੇ ਹਨ ਤੇ ਘਰਾਂ ਵਿੱਚ ਵੀ ਪੀਲੇ ਰੰਗ ਦੇ ਪਕਵਾਨ ਬਣਾਏ ਜਾਂਦੇ ਹਨ।

ਬਸੰਤ ਦੀ ਰੁੱਤ ਆਉਣ ਤੇ ਸਾਰੇ ਪਾਸੇ ਖੇੜਾ ਤੇ ਖ਼ੁਸ਼ੀਆਂ ਆ ਜਾਂਦੀਆਂ ਹਨ। ਇਸ ਰੁੱਤੇ ਬੱਚੇ ਅਤੇ ਕੁੜੀਆਂ ਪੰਘੂੜੇ ਝੂਟਦੇ ਹਨ ਅਤੇ ਆਪਣਾ ਮਨ ਪਰਚਾਵਾ ਕਰਦੇ ਹਨ। ਇਸ ਦਿਨ ਬੱਚੇ ਪਤੰਗ ਵੀ ਉਡਾਉਂਦੇ ਹਨ। ਬਸੰਤ ਰੁੱਤ ਨੂੰ ਸਭ ਰੁੱਤਾਂ ਤੋਂ ਵਧੀਆ ਮੰਨੀ ਜਾਂਦੀ ਹੈ।

Loading Likes...

Leave a Reply

Your email address will not be published. Required fields are marked *