‘ਕੌਫੀ’ ਦਾ ਪੂਰਾ ਇਤਿਹਾਸ/ The complete history of coffee
ਸਰਦੀ ‘ਵਿਚ ਗਰਮਾ – ਗਰਮ ਕੌਫੀ ਭਲਾ ਕੌਣ ਨਹੀਂ ਪੀਣੀ ਚਾਹੁੰਦਾ। ਇਸ ਮੌਸਮ ਵਿਚ ਕੌਫੀ ਦਾ ਨਾਂ ਲੈਂਦੇ ਹੀ ਸਰੀਰ ਵਿਚ ਗਰਮਾਹਟ ਦਾ ਅਹਿਸਾਸ ਹੋਣ ਲਗਦਾ ਹੈ। ਦੁਨੀਆਂ ਦੇ ਵੱਖ – ਵੱਖ ਦੇਸ਼ਾਂ ਵਿਚ ਨਾ ਸਿਰਫ ਕੌਫੀ ਬਣਾਉਣ ਦੇ ਤਰੀਕੇ ਵੱਖਰੇ ਹੁੰਦੇ ਹਨ, ਸਗੋਂ ਕੌਫੀ ਨਾਲ ਜੁੜੀਆਂ ਕਈ ਸਥਾਨਕ ਮਾਨਤਾਵਾਂ ਵੀ ਵੱਖਰੀਆਂ ਹਨ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅੱਜ ਅਸੀਂ, ਕੌਫੀ ਦਾ ਪੂਰਾ ਇਤਿਹਾਸ/ The complete history of coffee, ਵਿਸ਼ੇ ਉੱਤੇ ਚਰਚਾ ਕਰਾਂਗੇ।
ਕੌਫੀ ਦਾ ਜਨਮ/ The birth of coffee :
ਕੌਫੀ ਦਾ ਜਨਮ ਸਥਾਨ ਲਾਲ ਸਾਗਰ ਦੇ ਦੱਖਣੀ ਕਿਨਾਰੇ ਤੇ ਸਥਿਤ ਯਮਨ ਅਤੇ ਇਥਿਯੋਪੀਆ ਦੀਆਂ ਪਹਾੜੀਆਂ ਹਨ। ਮੰਨਿਆ ਜਾਂਦਾ ਹੈ ਕਿ ਇਥਿਯੋਪੀਆ ਦੇ ਪਠਾਰ ਵਿਚ ਇਕ ਗਡਰੀਏ ਨੇ ਜੰਗਲੀ ਕੌਫੀ ਦੇ ਬੂਟੇ ਨਾਲ ਬਣੇ ਇਕ ਪੀਣ ਵਾਲੇ ਪਦਾਰਥ ਦੀ ਸਭ ਤੋਂ ਪਹਿਲਾਂ ਚੁਸਕੀ ਲਈ ਸੀ। ਸ਼ੁਰੂਆਤ ਵਿਚ ਇਸ ਦੀ ਖੇਤੀ ਯਮਨ ਵਿਚ ਹੁੰਦੀ ਸੀ ਅਤੇ ਯਮਨ ਦੇ ਲੋਕਾਂ ਨੇ ਹੀ ਅਰਬੀ ਵਿਚ ਇਸ ਦਾ ਨਾਂ ਕਾਹਵਾ ਰੱਖ ਦਿੱਤਾ ਜਿਸ ਨਾਲ ਕੌਫੀ ਅਤੇ ਕੈਫੇ ਜਿਹੇ ਸ਼ਬਦ ਬਣੇ ਹਨ।
ਸਾਲ 1414 ਤੱਕ ਮੱਕਾ ਵੀ ਕੌਫੀ ਤੋਂ ਜਾਣੂ ਹੋ ਚੁੱਕਾ ਸੀ ਅਤੇ 15ਵੀਂ ਸਦੀ ਦੀ ਸ਼ੁਰੂਆਤ ਵਿਚ ਇਹ ਯਮਨ ਦੇ ਬੰਦਰਗਾਹ ਮੋਚਾ ਤੋਂ ਮਿਸਤਰ ਵੀ ਪੁੱਜ ਗਈ।
ਫਿਰ ਹੌਲੀ – ਹੌਲੀ 1554 ਤੱਕ ਇਸ ਦਾ ਪ੍ਰਸਾਰ ਸੀਰਿਆਈ ਸ਼ਹਿਰ ਅਲੇਪੋ ਅਤੇ ਆਟੋਮਨ ਸਾਮਰਾਜ ਦੀ ਉਸ ਸਮੇਂ ਮੌਜੂਦਾ ਰਾਜਧਾਨੀ ਇਸਤਾਂਬੁਲ ਤੱਕ ਹੋ ਗਿਆ ਸੀ।
ਇੱਕ ਬੌਧਿਕ ਜੀਵਨ ਦਾ ਪ੍ਰਤੀਕ/ A symbol of intellectual life :
ਲੋਕ ਕੌਫੀ ਹਾਊਸ ਵਿਚ ਬੈਠ ਕੇ ਕਈ ਮਸਲਿਆਂ ਤੇ ਚਰਚਾ ਕਰਦੇ ਸਨ, ਮੁਸ਼ਾਇਰੇ ਸੁਣਦੇ ਸਨ ਅਤੇ ਸ਼ਤਰੰਜ ਖੇਡਦੇ ਸਨ। ਇਕ ਕੌਫੀ ਹਾਊਸ ਬੌਧਿਕ ਜੀਵਨ ਦਾ ਪ੍ਰਤੀਕ ਬਣ ਗਏ ਸਨ ਅਤੇ ਲੋਕ ਮਸਜਿਦਾਂ ਦੀ ਥਾਂ ਕੌਫੀ ਹਾਊਸ ਦਾ ਰੁਖ ਕਰਨ ਲੱਗੇ ਸਨ।
ਮੱਕਾ, ਕਾਹਿਰਾ ਅਤੇ ਇਸਤਾਂਬੁਲ ਵਿਚ ਧਾਰਮਿਕ ਸੰਗਠਨਾਂ ਵਲੋਂ ਇਸ ਤੇ ਪਾਬੰਦੀਆਂ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਕੁਝ ਵਿਦਵਾਨਾਂ ਦਾ ਮੰਨਣਾ ਸੀ ਕਿ ਕੌਫੀ ਹਾਊਸ ਮੈਖਾਨਿਆਂ ਤੋਂ ਵੀ ਬਦਤਰ ਹੁੰਦੇ ਹਨ ਅਤੇ ਉਹ ਸਾਜ਼ਿਸ਼ਾਂ ਦੇ ਅੱਡੇ ਬਣ ਸਕਦੇ ਹਨ।
ਮੌਤ ਦੀ ਸਜ਼ਾ ਦਾ ਐਲਾਨ/ Declare the death penalty :
ਮੁਰਾਦ ਚਤੁਰਥ (1623 – 40) ਦੇ ਰਾਜ ਵਿਚ ਤਾਂ ਕੌਫੀ ਹਾਊਸ ਜਾਣ ਵਾਲਿਆਂ ਲਈ ਮੌਤ ਦੀ ਸਜ਼ਾ ਦਾ ਵੀ ਐਲਾਨ ਕੀਤਾ ਗਿਆ। ਪਰ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਅਤੇ ਆਖਿਰ ਵਿਚ ਮੁਸਲਿਮ ਵਿਦਵਾਨਾਂ ਨੂੰ ਕੌਫੀ ਦੇ ਸੇਵਨ ਦੀ ਮਨਜੂਰੀ ਦੇਣੀ ਪਈ।
ਪੱਛਮੀ ਦੇਸ਼ਾਂ ਤੱਕ ਪਹੁੰਚਣ ਦਾ ਰਾਹ / Way to reach in western countries :
ਯੂਰਪ ਵਿਚ ਕੌਫੀ ਅਤੇ ਚਾਕਲੇਟ 16ਵੀਂ ਅਤੇ 17ਵੀਂ ਸਦੀ ਵਿਚ ਮਸ਼ਹੂਰ ਹੋ ਗਈ। ਕੌਫੀ ਦੋ ਰਸਤਿਆਂ ਤੋਂ ਯੂਰਪ ਪੁੱਜੀ। ਇਕ ਤਾਂ ਆਟੋਮਨ ਸਾਮਰਾਜ ਦੇ ਮਾਧਿਅਮ ਨਾਲ ਅਤੇ ਦੂਸਰੀ ਸਮੁੰਦਰ ਦੇ ਰਸਤੇ ਮੋਚਾ ਬੰਦਰਗਾਹ ਤੋਂ।
17ਵੀਂ ਸਦੀ ਦੀ ਸ਼ੁਰੂਆਤ ਵਿਚ ਈਸਟ ਇੰਡੀਆ ਕੰਪਨੀ ਅਤੇ ਡੱਚ ਈਸਟ ਇੰਡੀਆ ਕੰਪਨੀ ਮੋਚਾ ਬੰਦਰਗਾਹ ਤੋਂ ਕੌਫੀ ਦੀ ਸਭ ਤੋਂ ਵੱਡੀ ਖਰੀਦਦਾਰ ਸੀ। ਕੌਫੀ ਨਾਲ ਲੱਦੇ ਉਨ੍ਹਾਂ ਦੇ ਜਹਾਜ਼ ਕੇਪ ਆਫ ਗੁੱਡ ਹੋਪ/ Cape of Good Hope ਹੁੰਦੇ ਹੋਏ ਸਵਦੇਸ਼ ਪਹੁੰਚਦੇ ਸਨ ਜਾਂ ਫਿਰ ਇਸ ਨੂੰ ਭਾਰਤ ਨੂੰ ਬਰਾਮਦ ਕੀਤਾ ਜਾਂਦਾ ਸੀ। ਯਮਨ ਦੀ ਕੌਫੀ ਦੀ ਬਾਕੀ ਖਪਤ ਮੱਧ ਪੂਰਵ ਵਿਚ ਹੁੰਦੀ ਸੀ।
ਮੱਧ ਪੂਰਵ ਦੀ ਤਰ੍ਹਾਂ ਯੂਰਪ ਵਿਚ ਵੀ ਕੌਫੀ ਹਾਊਸ ਲੋਕਾਂ ਦੇ ਮਿਲਣ – ਗਿਲਣ, ਚਰਚਾ ਕਰਨ ਅਤੇ ਖੇਡਾਂ ਖੇਡਣ ਦੇ ਅੱਡੇ ਬਣਨ ਲੱਗੇ ਸਨ।
ਕੌਫੀ ਇੱਕ ਮੁਸਲਿਮ ਡਰਿੰਕ/ Coffee is a Muslim drink :
ਸ਼ੁਰੂਆਤ ਵਿਚ ਯੂਰਪ ਵਿਚ ਕੌਫੀ ਨੂੰ ਮੁਸਲਿਮ ਡਰਿੰਕ ਮੰਨ ਕੇ ਇਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਪਰ 16ਵੀਂ ਸਦੀ ਦੇ ਆਸ – ਪਾਸ ਪੋਪ ਕਲੀਮੇਂਟ ਅੱਠਵੇਂ ਇਸ ਦੀ ਇਕ ਪਿਆਲੀ ਪੀ ਕੇ ਇੰਨੇ ਮੰਤਰਮੁਗਧ ਹੋ ਗਏ ਕਿ ਉਨ੍ਹਾਂ ਨੇ ਕਿਹਾ ਕਿ ਇਸ ਤੇ ਮੁਸਲਮਾਨਾਂ ਦਾ ਏਕਾਧਿਕਾਰ ਨਹੀਂ ਹੋਣਾ ਚਾਹੀਦਾ।
ਆਸਟ੍ਰੀਆ ਵਿਚ ਕੌਫੀ ਦੇ ਸੇਵਨ ਵਿਚ ਉਦੋਂ ਤੇਜ਼ੀ ਆਈ ਜਦੋਂ 1683 ਵਿਚ ਵਿਏਨਾ ਨੂੰ ਤੁਰਕਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਇਆ ਗਿਆ। ਉਥੇ ਤੁਰਕਾਂ ਦੇ ਟਿਕਾਣਿਆਂ ਤੋਂ ਵੱਡੀ ਮਾਤਰਾ ਵਿਚ ਕੌਫੀ ਜ਼ਬਤ ਕੀਤੀ ਗਈ। ਵਿਏਨਾ ਵਿਚ ਅੱਜ ਵੀ ਇਸਤਾਂਬੁਲ, ਦਮਿਸ਼ਕ ਅਤੇ ਕਾਹਿਰਾ ਦੀ ਤਰ੍ਹਾਂ ਕੌਫੀ ਦੀ ਪਿਆਲੀ ਦੇ ਨਾਲ ਇਕ ਗਿਲਾਸ ਪਾਣੀ ਵੀ ਦਿੱਤਾ ਜਾਂਦਾ ਹੈ।
ਕੌਫੀ ਦੇ ਮਿਲਣ ਦੀ ਥਾਂ :
ਕੌਫੀ ਦਾ ਉਤਪਾਦਨ ਗਰਮ ਇਲਾਕਿਆਂ ਜਿਵੇਂ ਲੈਟਿਨ ਅਮਰੀਕਾ, ਸਬ ਸਹਾਰਾ ਅਫਰੀਕਾ, ਵਿਯਤਨਾਮ ਅਤੇ ਇੰਡੋਨੇਸ਼ਿਆ ਵਿਚ ਹੁੰਦਾ ਹੈ।
ਸਭ ਤੋਂ ਵੱਡਾ ਕੌਫੀ ਉਤਪਾਦਨ ਦੇਸ਼ ਹੈ ਬ੍ਰਾਜ਼ੀਲ।
ਦੁਨੀਆ ਦੇ ਸਭ ਤੋਂ ਵੱਡੇ ਕੌਫੀ ਉਤਪਾਦਨ ਬ੍ਰਾਜ਼ੀਲ ਦੇ ਲੋਕ ਇਸ ਦੇ ਸਭ ਤੋਂ ਵੱਡੇ ਸ਼ੌਕੀਨ ਹਨ। ਉੱਥੇ ਤਾਂ ਬੱਚਿਆਂ ਨੂੰ ਵੀ ਕੌਫੀ ਪਿਲਾਈ ਜਾਂਦੀ ਹੈ। ਗਰਮ ਦੁੱਧ ਵਿਚ ਹੈਵੀ ਕੌਫੀ ਮਿਲਾ ਕੇ ਸਵੇਰੇ – ਸਵੇਰੇ ਪੀਣਾ ਇਥੇ ਦੇ ਨਾਗਰਿਕਾਂ ਦੀ ਖਾਸ ਆਦਤ ਹੈ। ਇਥੇ ਕੈਫੇਜੀਨੋ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਜੋ ਮਜਬੂਰ, ਕਾਰਡ ਅਤੇ ਸਵੀਟ ਫਿਲਟਰਜ਼ ਕਾਫੀ ਹੈ, ਇਸ ਨੂੰ ਛੋਟੇ ਚਾਈਨਾ ਜਾਂ ਪਲਾਸਟਿਕ ਦੇ ਕੱਪ ਵਿਚ ਸਰਵ ਕੀਤਾ ਜਾਂਦਾ ਹੈ।
ਕੁੱਝ ਹੋਰ ਦਿਲਚਸਪ ਗੱਲਾਂ/ Some other interesting things :
Loading Likes...ਦੁਨੀਆ ਭਰ ਵਿਚ ਦੋ ਤਰ੍ਹਾਂ ਦੀ ਕੌਫੀ ਦਾ ਉਤਪਾਦਨ ਹੁੰਦਾ ਹੈ, ਪਹਿਲੀ ਹੈ ਅਰੇਬਿਕਾ/ arabica ਅਤੇ ਦੂਸਰੀ ਰੋਬਸਟਾ/ Robusta. ਇਸ ਵਿਚ ਅਰੇਬਿਕਾ ਦਾ ਉਤਪਾਦਨ ਵੱਧ ਹੁੰਦਾ ਹੈ। ਦਰਅਸਲ ਰੋਬਸਟਾ ਦਾ ਸਵਾਦ ਥੋੜ੍ਹਾ ਵੱਧ ਕੌੜਾ ਹੁੰਦਾ ਹੈ।ਇਸ ਵਿਚ ਕੈਫੀਨ ਦੀ ਮਾਤਰਾ ਵੀ ਵੱਧ ਹੁੰਦੀ ਹੈ। ਕੌਫੀ ਸ਼ਬਦ ਦੀਆਂ ਜੜ੍ਹਾਂ ਕਾਹਵੇ ਸ਼ਬਦ ਨਾਲ ਜੁੜੀਆਂ ਹਨ। ਤੁਰਕੀ ਭਾਸ਼ਾ ਵਿਚ ਕਾੜਾ, ਕਹਵੇਹ ਜਾਂ ਕਹਵੇਸੀ ਬਣ ਗਿਆ ਅਤੇ ਡੱਚ ਵਿਚ ਕੌਫੀ ਅਤੇ ਇਟੈਲੀਅਨ ਵਿਚ ਕੈਫੀ ਬਣ ਗਿਆ। ਅਖੀਰ ਵਿਚ ਜਦੋਂ ਅੰਗਰੇਜ਼ਾਂ ਨੇ ਇਸ ਨੂੰ ਅਪਣਾਇਆ ਤਾਂ ਇਸ ਦਾ ਨਾਂ ਕੌਫੀ ਹੋ ਗਿਆ। ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਵਿਚ ਕੌਫੀ ਪੀਤੀ ਜਾਂਦੀ ਹੈ। ਪਰ ਫਿਨਲੈਂਡ ਵਿੱਚ ਕੌਫੀ ਦੀ ਖਪਤ ਸਭ ਤੋਂ ਜ਼ਿਆਦਾ ਹੈ।