ਭਿੰਡੀ ਦੀ ਸਬਜ਼ੀ ਖਾਣ ਦੇ ਫ਼ਾਇਦੇ ਅਤੇ ਨੁਕਸਾਨ
- ਭਿੰਡੀ ਦੀ ਸਬਜ਼ੀ ਕੈਂਸਰ ਵਰਗੀ ਬਿਮਾਰੀ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ।
- ਭਿੰਡੀ ਅੰਤੜੀਆਂ ਦੀ ਸਫ਼ਾਈ ਕਰ ਕੇ ਇਨ੍ਹਾਂ ਨੂੰ ਸਹੀ ਤਰਕੇ ਨਾਲ ਕੰਮ ਕਰਨ ਵਿਚ ਮਦਦ ਕਰਦੀ ਹੈ।
- ਭਿੰਡੀ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਕਰਦੀ ਹੈ। ਕੋਲੈਸਟਰੋਲ ਨੂੰ ਠੀਕ ਮਾਤਰਾ ਵਿਚ ਰੱਖਦੀ ਹੈ।
- ਭਿੰਡੀ ਸ਼ੂਗਰ ਦੀ ਬਿਮਾਰੀ ਨੂੰ ਰੋਕਣ ਵਿਚ ਮਦਦ ਕਰਦੀ ਹੈ।
- ਭਿੰਡੀ ਖੂਨ ਦੀ ਕਮੀ ਨੂੰ ਦੂਰ ਕਰਦੀ ਹੈ।
- ਭਿੰਡੀ ਕਬਜ਼ ਅਤੇ ਗੈਸ ਬਣਨ ਵਰਗੀਆਂ ਬਿਮਾਰੀਆਂ ਨੂੰ ਦੂਰ ਕਰਦੀ ਹੈ।
- ਇਸਦੀ ਸਬਜ਼ੀ ਸਾਡੀ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ।
- ਭਿੰਡੀ ਸਾਡੇ ਸ਼ਰੀਰ ਦੀ ਰੋਗ ਰੋਕੂ ਸ਼ਮਤਾ ਨੂੰ ਵਧਾਉਂਦੀ ਹੈ।
- ਅੱਖਾਂ ਦੀ ਰੋਸ਼ਨੀ ਨੂੰ ਠੀਕ ਰੱਖਣ ਵਿਚ ਮਦਦ ਕਰਦੀ ਹੈ ਤੇ ਮੋਤੀਆ ਬਿੰਦ ਤੋਂ ਵੀ ਬਚਾਉਂਦੀ ਹੈ।
- ਚੰਗੀ ਮਾਤਰਾ ਵਿਚ ਫੋਲਿਕ ਐਸਿਡ ਹੁੰਦਾ ਹੈ ਜੋ ਕਿ ਗਰਭਵਤੀ ਔਰਤਾਂ ਵਾਸਤੇ ਤੇ ਗਰਭ ਵਿਚ ਪਲ ਰਹੇ ਬੱਚੇ ਵਾਸਤੇ ਬਹੁਤ ਹੀ ਲਾਭਦਾਇਕ ਹੁੰਦਾ ਹੈ।
- ਭਿੰਡੀ ਦੀ ਸਬਜ਼ੀ ਸਾਡੇ ਭਾਰ ਨੂੰ ਘਟ ਕਰਨ ਵਿਚ ਵੀ ਮਦਦ ਕਰਦੀ ਹੈ।
- ਭਿੰਡੀ ਦੀ ਸਬਜ਼ੀ ਸਾਡੀ ਚਮੜੀ ਨੂੰ ਤਾਜ਼ਾ ਰੱਖਦੀ ਹੈ।
ਭਿੰਡੀ ਖਾਣ ਦੇ ਨੁਕਸਾਨ :
ਪਰ ਜ਼ਿਆਦਾ ਭਿੰਡੀ ਖਾਣ ਨਾਲ ਪੱਥਰੀ ਦੀ ਸ਼ਿਕਾਇਤ ਹੋ ਸਕਦੀ ਹੈ।
ਜੇ ਭਿੰਡੀ ਨੂੰ ਭੁੰਨ ਕੇ ਖਾਧਾ ਜਾਵੇ ਤਾਂ ਕੋਲੈਸਟਰੋਲ ਨੂੰ ਵੀ ਵਧਾਉਂਦੀ ਹੈ।
Loading Likes...