ਗਲੂਕੋਮਾ ਕੀ ਹੈ?/ What is glaucoma?

ਗਲੂਕੋਮਾ ਕੀ ਹੈ?/ What is glaucoma?

ਗਲੂਕੋਮਾ ਕੀ ਹੈ?/What is glaucoma?ਇਸ ਨੂੰ ਸਮਝਣ ਲਈ ਇੱਕ ਛੋਟੀ ਜਿਹੀ ਕਹਾਣੀ ਤੋਂ ਸ਼ੁਰੂ ਕਰਦੇ ਹਾਂ। ਹਾਈ ਸਕੂਲ ਦੇ 61 ਸਾਲਾ ਰਿਟਾਇਰਡ ਅਧਿਆਪਕ ਰਾਕੇਸ਼ ਨੇ ਪਿਛਲੇ 10 ਸਾਲ ਤੋਂ ਆਪਣੀਆਂ ਅੱਖਾਂ ਦੀ ਜਾਂਚ ਨਹੀਂ ਕਰਵਾਈ ਸੀ। ਉਹ  ਆਪਣੀਆਂ ਦੋਹਾਂ ਅੱਖਾਂ ਵਿਚ ਜਲਨ ਅਤੇ ਧੁੰਦਲਾ ਦਿਸਣ ਦੀ ਸ਼ਿਕਾਇਤ ਲੈ ਕੇ ਅੱਖਾਂ ਦੇ ਇਕ ਡਾਕਟਰ ਕੋਲ ਪਹੁੰਚੇ। ਡਾਕਟਰ ਨੇ ਕਈ ਟੈਸਟਾਂ ਨਾਲ ਉਨ੍ਹਾਂ ਦੀ ਨਜ਼ਰ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਅਤੇ ਫਿਰ ਗਲੂਕੋਮਾ ਦਾ ਪਤਾ ਲੱਗਾ। ਰਾਕੇਸ਼ ਦੀ ਖੱਬੀ ਅੱਖ ਦਾ ਪੇਰੀਫੇਰਲ ਵਿਜ਼ਨ/ Peripheral vision ਪੂਰੀ ਤਰ੍ਹਾਂ ਜਾ ਚੁੱਕਾ ਸੀ ਪਰ ਸੱਜੀ ਅੱਖ ਵਿਚ ਗਲੂਕੋਮਾ ਦੀ ਹਾਲਤ ਘੱਟ ਗੰਭੀਰ ਸੀ।

ਗਲੂਕੋਮਾ ਦਾ ਪਤਾ ਲਗਾਉਣਾ ਅਤੇ ਇਲਾਜ਼/ Glaucoma diagnosis and treatment :

ਡਾਕਟਰ ਨੇ ਦੱਸਿਆ ਕਿ ਇਕ ਸਰਜਰੀ ਅਤੇ ਫਿਰ ਆਈ ਡ੍ਰਾਪਸ ਦੀ ਰੈਗੂਲਰ ਵਰਤੋਂ ਨਾਲ ਉਨ੍ਹਾਂ ਦੀ ਸਥਿਤੀ ਜ਼ਿਆਦਾ ਖਰਾਬ ਹੋਣ ਤੋਂ ਰੁਕ ਸਕਦੀ ਹੈ।  ਅਤੇ ਅੱਖਾਂ ਦੀ ਰੈਗੂਲਰ ਜਾਂਚ ਨਾਲ ਇਸ ਸਮੱਸਿਆ ਦਾ ਪਹਿਲਾਂ ਹੀ ਪਤਾ ਲੱਗ ਸਕਦਾ ਸੀ ਅਤੇ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਨੂੰ ਬਚਾਇਆ ਜਾ ਸਕਦਾ ਸੀ।

ਵਿਜ਼ਨ ਲਾਸ ਦਾ ਦੂਸਰਾ ਸਭ ਤੋਂ ਵੱਡਾ ਕਾਰਨ/ The second biggest cause of vision loss :

ਗਲੂਕੋਮਾ ਦੁਨੀਆ ਭਰ ਵਿਚ ਵਿਜ਼ਨ ਲਾਸ ਦਾ ਦੂਸਰਾ ਸਭ ਤੋਂ ਵੱਡਾ ਕਾਰਨ ਬਣ ਗਿਆ ਹੈ, ਜਿਸ ਨਾਲ 4.5 ਮਿਲੀਅਨ ਲੋਕ ਦ੍ਰਿਸ਼ਟੀਹੀਣ ਹੋਏ ਹਨ। ਇਸੇ ਲਈ ਬਹੁਤ ਜ਼ਰੂਰੀ ਹੈ ਜਾਨਣਾ ਕਿ ਗਲੂਕੋਮਾ ਕੀ ਹੈ?/ What is glaucoma?

ਗਲੂਕੋਮਾ ਅੱਖਾਂ ਦੀ ਇਕ ਸਥਾਈ ਬੀਮਾਰੀ/ Glaucoma is a permanent eye disease :

ਇਹ ਅੱਖਾਂ ਦੀ ਇਕ ਸਥਾਈ ਬੀਮਾਰੀ ਹੈ, ਜਿਸ ਵਿਚ ਆਪਟਿਕ ਨਰਵ ਹੌਲੀ – ਹੌਲੀ ਖਰਾਬ ਹੋ ਜਾਂਦੀ ਹੈ। ਇਹੀ ਨਰਵ (ਨਾੜੀ ਜਾਂ ਤੰਤਰਿਕਾ) ਅੱਖਾਂ ਤੋਂ ਦਿਸਣ ਵਾਲੇ ਸੰਦੇਸ਼ਾਂ ਨੂੰ ਦਿਮਾਗ ਤੱਕ ਪਹੁੰਚਾਉਂਦੀ ਹੈ। ਜੇਕਰ ਇਸ ਨਸ ਨੂੰ ਨੁਕਸਾਨ ਹੋਵੇ ਅਤੇ ਇਲਾਜ ਨਾ ਕੀਤਾ ਜਾਵੇ, ਤਾਂ ਸਥਾਈ ਅੰਨ੍ਹਾਪਣ ਹੋ ਸਕਦਾ ਹੈ।

ਸਿਹਤ ਸੰਬੰਧਿਤ ਹੋਰ ਸੁਝਾਵਾਂ ਲਈ 👉CLICK ਕਰੋ।

ਗਲੂਕੋਮਾ ਇੱਕ ਸਾਈਲੈਂਟ ਕਿਲਰ/ Glaucoma a silent killer :

  • ਗਲੂਕੋਮ ਨੂੰ ‘ਸਾਈਲੈਂਟ ਕਿਲਰ’ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਕਿਉਂਕਿ ਸ਼ੁਰੂਆਤੀ ਪੜਾਵਾਂ ਵਿਚ ਇਸ ਬੀਮਾਰੀ ਵਿਚ ਮੁੱਖ ਕੋਈ ਲੱਛਣ ਨਹੀਂ ਨਜ਼ਰ ਆਉਂਦੇ ਹਨ। ਭਾਰਤ ਵਿਚ 1 ਕਰੋੜ 2 ਲੱਖ ਲੋਕਾਂ ਨੂੰ ਗਲੂਕੋਮਾ ਹੈ, ਜਿਨ੍ਹਾਂ ਵਿਚ ਲਗਭਗ 10 ਫੀਸਦੀ ਲੋਕ ਅੰਨ੍ਹੇ ਹੋ ਗਏ ਹਨ।
  • ਕਿਉਂਕਿ, ਗਲੂਕੋਮਾ ਦੇ 90 ਫੀਸਦੀ ਤੋਂ ਜ਼ਿਆਦਾ ਮਾਮਲਿਆਂ ਦੀ ਜਾਂਚ ਨਹੀਂ ਹੋ ਪਾਉਂਦੀ ਹੈ, ਇਸ ਲਈ ਜ਼ਰੂਰੀ ਹੈ ਕਿ ਹਰ ਉਮਰ ਵਰਗ ਦੇ ਲੋਕ ਅੱਖਾਂ ਦੀ ਰੈਗੂਲਰ ਜਾਂਚ ਕਰਾਉਣ। ਜਲਦੀ ਹੀ ਡਾਇਗਨੋਸ ਕਰਾਉਣ ਨਾਲ ਅੱਖਾਂ ਦੀ ਰੌਸ਼ਨੀ ਜਾਣ ਤੋਂ ਰੋਕਣ ਜਾਂ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ।

ਗਲੂਕੋਮਾ ਲਈ ਜੋਖਮ ਵਧਾਉਣ ਵਾਲੇ ਕਾਰਨ / Factors that increase the risk for glaucoma :

  • ਅੱਖਾਂ ਦੀ ਰੈਗੂਲਰ ਜਾਂਚ ਦੇ ਇਲਾਵਾ, ਦੇਖਣ ਦੀ ਸਮਰੱਥਾ ਵਿਚ ਬਦਲਾਅ ਤੇ ਧਿਆਨ ਦੇਣਾ ਵੀ ਜਰੂਰੀ ਹੈ। ਜਿਵੇਂ ਕਿ ਰਾਤ ਨੂੰ ਦੇਖਣ ਵਿਚ ਮੁਸ਼ਕਿਲ ਆਉਣਾ ਜਾਂ ਪੇਰੀਫੇਰਲ ਵਿਜ਼ਨ ਦਾ ਕਮਜ਼ੋਰ ਹੋਣਾ।
  • ਸਿਹਤਮੰਦ ਜੀਵਨ ਸੈਲੀ ਦੇ ਉਪਾਅ ਅਤੇ ਸਿਗਰਟਨੋਸ਼ੀ ਛੱਡਣਾ ਵੀ ਫਾਇਦੇਮੰਦ ਹੁੰਦਾ ਹੈ।

ਗਲੂਕੋਮਾ ਦਾ ਪਤਾ ਲਗਾਉਣ ਦੇ ਕੁਝ ਉਪਾਅ/ Some measures to detect glaucoma :

1. ਅੱਖਾਂ ਦੀ ਜਾਂਚ ਨੂੰ ਟਾਲਿਆ ਨਾ ਜਾਵੇ/ Don’t skip an eye examination :

ਅੱਖਾਂ ਦੀ ਰੈਗੂਲਰ ਜਾਂਚ ਨਾਲ ਗਲੂਕੋਮਾ ਦਾ ਉਸ ਦੇ ਸ਼ੁਰੂਆਤੀ ਪੜਾਵਾਂ ਵਿਚ ਪਤਾ ਲਗਾਉਣਾ ਸੰਭਵ ਹੈ।

‘ਆਫਥੈਲਮੋਅਲਾਜਿਸਟਸ’ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਹਰ 5 ਤੋਂ 10 ਸਾਲ ਵਿਚ, 40 ਤੋਂ 54 ਸਾਲ ਦੇ ਲੋਕਾਂ ਨੂੰ ਹਰ 2 ਤੋਂ 4 ਸਾਲ ਵਿਚ, 55 ਤੋਂ 64 ਸਾਲ ਦੇ ਲੋਕਾਂ ਨੂੰ ਹਰ 1 ਤੋਂ 3 ਸਾਲ ਵਿਚ ਅਤੇ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਹਰ 1 ਤੋਂ 2 ਸਾਲ ਵਿਚ ਅੱਖਾਂ ਦੀ ਪੂਰੀ ਜਾਂਚ ਕਰਵਾਉਣ ਦੀ ਸਲਾਹ ਦਿੰਦੇ ਹਨ।

2. ਜੈਨੇਟਿਕ ਪ੍ਰਵਿਰਤੀ ਵੀ ਕਾਰਨ / Genetic predisposition also causes :

ਗਲੂਕੋਮਾ ਖਾਨਦਾਨੀ ਵੀ ਸਕਦਾ ਹੈ, ਇਸ ਲਈ ਆਪਣਾ ਪਰਿਵਾਰਿਕ ਇਤਿਹਾਸ ਜਾਣਨਾ ਮਹੱਤਵਪੂਰਨ ਹੈ। ਜੇਕਰ ਤੁਹਾਡਾ ਕੋਈ ਨਜ਼ਦੀਕੀ ਗਲੂਕੋਮਾ ਤੋਂ ਪੀੜਤ ਹੈ, ਤਾਂ ਤੁਹਾਡਾ ਜੋਖਮ ਵਧ ਜਾਂਦਾ ਹੈ।

3. ਪੌਸ਼ਟਿਕ ਖੁਰਾਕ ਅਤੇ ਰੋਜ਼ਾਨਾ ਕਸਰਤ ਕਰਨਾ/ Eating a nutritious diet and exercising daily :

  • ਆਪਣੇ ਖਾਣੇ ਵਿਚ ਸਬਜ਼ੀਆਂ ਅਤੇ ਫ਼ਲ ਸ਼ਾਮਲ ਕਰੋ।
  • ਰੈਗੂਲਰ ਪੈਦਲ ਚੱਲਣ ਅਤੇ ਹਲਕੀ ਕਸਰਤ ਕਰਨ ਨਾਲ ਗਲੂਕੋਮਾ ਦੀ  ਰੋਕਥਾਮ ਵਿਚ ਮਦਦ ਮਿਲ ਸਕਦੀ ਹੈ।
  • ਅੱਖਾਂ ਦੀ ਰੈਗੂਲਰ ਦੇਖਭਾਲ ਵਿਚ ਅੱਖਾਂ ਦੀ ਜਾਂਚ ਕਰਾਉਣਾ, ਵੇਖਣ ਦੀ ਸਮਰੱਥਾ ਵਿਚ ਆ ਰਹੇ ਬਦਲਾਅ ਤੇ ਧਿਆਨ ਦੇਣਾ ਅਤੇ ਅੱਖਾਂ ਨਾਲ ਸਬੰਧਿਤ ਕਿਸੇ ਵੀ ਸਮੱਸਿਆ ਦਾ ਜਲਦੀ ਪਤਾ ਲਗਾਉਣਾ ਅਤੇ ਇਲਾਜ ਸ਼ਾਮਲ ਹੈ।
Loading Likes...

Leave a Reply

Your email address will not be published. Required fields are marked *