‘ਲਿਪ ਬਾਮ’ ਨਾਲ ਬੁੱਲ੍ਹਾਂ ਦੀ ਸੁਰੱਖਿਆ/ Protect lips with lip balm

‘ਲਿਪ ਬਾਮ’ ਨਾਲ ਬੁੱਲ੍ਹਾਂ ਦੀ ਸੁਰੱਖਿਆ/ Protect lips with lip balm

ਬੁੱਲ੍ਹਾਂ ਤੇ ਹੋਣ ਵਾਲੇ ਮਾੜੇ ਅਸਰ/ Adverse effects on the lips :

ਮੌਸਮ ਕੋਈ ਵੀ ਹੋਵੇ, ਜਦੋਂ ਉਸ ਦਾ ਪ੍ਰਭਾਵ ਸਾਡੀ ਸਕਿਨ ਤੇ ਪੈਂਦਾ ਹੈ ਤਾਂ ਸਾਡੇ ਲਿਪਸ ਵੀ ਇਸ ਤੋਂ ਬਚੇ ਨਹੀਂ ਰਹਿੰਦੇ। ਬਹੁਤ ਗਰਮੀ ਜਾਂ ਜ਼ਿਆਦਾ ਸਰਦੀ ਵਿਚ ਲਿਪਸ ਦਾ ਕੁਦਰਤੀ ਤੇਲ ਖਤਮ ਹੋ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਬੁੱਲ੍ਹ ਕਟੇ – ਫਟੇ ਅਤੇ ਸੁੱਕੇ ਦਿਖਾਈ ਦੇਣ ਲੱਗਦੇ ਹਨ। ਸੂਰਜ ਦੀਆਂ ਤੇਜ ਕਿਰਨਾਂ, ਸਰਦ ਹਵਾਵਾਂ, ਹਾਰਮੋਨਸ ਪ੍ਰਾਬਲਮ ਜਾਂ ਫਿਰ ਕਿਸੇ ਰੋਗ ਕਾਰਨ ਵੀ ਲਿਪਸ ਤੰਦਰੁਸਤ ਨਹੀਂ ਰਹਿੰਦੇ। ਸਾਡੇ ਬੁੱਲ੍ਹਾਂ ਤੇ ਇਕ ਬਾਰੀਕ ਜਿਹੀ ਪਰਤ ਹੁੰਦੀ ਹੈ, ਜਦੋਂ ਅਸੀਂ ਬੁੱਲ੍ਹਾਂ ਤੇ ਵਾਰ – ਵਾਰ ਜੀਭ ਫੇਰਦੇ ਹਾਂ ਤਾਂ ਥੁੱਕ ਦੇ ਨਾਲ ਪਰਤ ਵੀ ਨਿਕਲ ਜਾਂਦੀ ਹੈ। ਇਸੇ ਕਰਕੇ ਅੱਜ ਅਸੀਂ ‘ਲਿਪ ਬਾਮ’ ਨਾਲ ਬੁੱਲ੍ਹਾਂ ਦੀ ਸੁਰੱਖਿਆ/ Protect lips with lip balm ਵਿਸ਼ੇ ਉੱਤੇ ਚਰਚਾ ਕਰਾਂਗੇ।

ਕਦੋਂ ਡਾਕਟਰੀ ਇਲਾਜ ਜ਼ਰੂਰੀ?/ When is medical treatment necessary? :

ਲਿਪਸ ਦੀ ਸਕਿਨ ਬਹੁਤ ਸਾਫਟ ਹੁੰਦੀ ਹੈ, ਇਸ ਵਿਚ ਤੇਲ ਦੀਆਂ ਗ੍ਰੰਥੀਆਂ ਨਹੀਂ ਹੁੰਦੀਆਂ, ਜੋ ਇਸ ਦੀ ਸੁਰੱਖਿਆ ਕਰ ਸਕਣ। ਜੇਕਰ ਵਾਰ – ਵਾਰ ਤੁਹਾਡੇ ਲਿਪਸ ਤੇ ਪਪੜੀ ਪੈਣ ਅਤੇ ਉਖੜਨ ਤੇ ਖੂਨ ਰਿਸਣ ਦੀ ਸਮੱਸਿਆ ਹੋਵੇ, ਤਾਂ ਡਾਕਟਰੀ ਇਲਾਜ ਕਰਾਉਣਾ ਜ਼ਰੂਰੀ ਹੁੰਦਾ ਹੈ।

ਸਿਹਤ ਸੰਬੰਧਿਤ ਹੋਰ ਵੀ ਜਾਣਕਾਰੀ ਲਈ ਤੁਸੀਂ 👉ਇੱਥੇ CLICK ਕਰ ਸਕਦੇ ਹੋ।

ਲਿਪ ਬਾਮ ਦੀ ਵਰਤੋ/ Use of lip balm :

ਲਿਪ ਬਾਮ ਟਿਊਬ ਅਤੇ ਡੱਬੀ ਦੋਵੇਂ ਰੂਪਾਂ ਵਿਚ ਮਿਲਦੀ ਹੈ ਅਤੇ ਅੱਜਕਲ ਤਾਂ ਚੰਗੀ ਕੰਪਨੀ ਦੀਆਂ ਸਟਿਕਸ ਵੀ ਮਾਰਕੀਟ ਵਿਚ ਉਪਲਬਧ ਹਨ। ਜਿਥੋਂ ਤੱਕ ਹੋ ਸਕੇ ਤੁਸੀਂ ਹਰਬਲ ਲਿਪ ਬਾਮ ਹੀ ਇਸਤੇਮਾਲ ਕਰੋ। ਇਹ ਫਲਾਂ, ਫੁੱਲਾਂ ਅਤੇ ਕਈ ਆਯੁਰਵੈਦਿਕ ਜੜ੍ਹੀ – ਬੂਟੀਆਂ ਦੇ ਫਲੇਵਰਸ ਵਿਚ ਉਪਲਬਧ ਹਨ। ਜ਼ਿਆਦਾਤਰ ਵੈਸਲੀਨ ਬੇਸਡ ਲਿਪ ਬਾਮ ਸਭ ਦੀ ਪਹਿਲੀ ਪਸੰਦ ਹੈ, ਕਿਉਂਕਿ ਇਹ ਲਿਪਸ ਦੀ ਸਕਿਨ ਨੂੰ ਨਮੀ ਪ੍ਰਦਾਨ ਕਰਕੇ ਉਨ੍ਹਾਂ ਨੂੰ ਮੁਲਾਇਮ ਰੱਖਦੀ ਹੈ। ਜਦੋਂ ਤੁਸੀਂ ਲਿਪਸ ਤੇ ਲਿਪਸਟਿਕ ਲਗਾਓ ਤਾਂ ਪਹਿਲਾਂ ਇਕ ਕੋਟ ਲਿਪ ਬਾਮ ਦਾ ਜ਼ਰੂਰ ਲਗਾਓ। ਜੇਕਰ ਲਿਪ ਬਾਮ ਤੁਹਾਡੇ ਕੋਲ ਉਪਲਬਧ ਨਾ ਹੋਵੇ ਤਾਂ ਸਨਸਕ੍ਰੀਨ ਮਾਇਸਚਰਾਈਜ਼ਰ ਨੂੰ ਥੋੜ੍ਹਾ ਜਿਹਾ ਲਿਪਸ ਤੇ ਫੇਰ ਲਓ। ਜ਼ਿਆਦਾਤਰ ਲਿਪ ਬਾਮ ਬੀਵੈਕਸ, ਪੈਟ੍ਰੋਲੀਅਮ ਜੈਲੀ, ਖੁਸ਼ਬੂ ਤੇ ਹੋਰ ਚੀਜ਼ਾਂ ਨਾਲ ਤਿਆਰ ਕੀਤੇ ਜਾਂਦੇ ਹਨ। ਕੁਝ ਕੰਪਨੀਆਂ ਬਾਮ ਵਿਚ ਵਿਟਾਮਿਨ ਈ’ ਦਾ ਪ੍ਰਯੋਗ ਕਰਦੀਆਂ ਹਨ ਜੋ ਮੁਲਾਇਮ ਸਕਿਨ ਲਈ ਇਕ ਬਿਹਤਰੀਨ ਬਦਲ ਹੈ।

ਲਿਪ ਪੈਕ/ Lip Pack :

1. ਬੁੱਲ੍ਹਾਂ ਦੀ ਸੁਰੱਖਿਆ ਲਈ ਲਿਪ ਪੈਕ ਵੀ ਕਾਫੀ ਕਾਰਗਰ ਸਿੱਧ ਹੁੰਦੇ ਹਨ।

2. 2 ਬੂੰਦਾਂ ਗਲਿਸਰੀਨ ਵਿਚ ਇਕ ਛੋਟਾ ਚੱਮਚ ਮਲਾਈ ਮਿਲਾ ਕੇ ਬੁੱਲ੍ਹਾਂ ਤੇ ਦਸ ਮਿੰਟਾਂ ਤਕ ਲਗਾ ਕੇ ਰੱਖੋ ਅਤੇ ਫਿਰ ਬੁੱਲ੍ਹਾਂ ਨੂੰ ਧੋਅ ਕੇ ਲਿਪ ਬਾਮ ਲਗਾ ਲਓ।

3. ਬੁੱਲ੍ਹਾਂ ਤੇ ਤਾਜ਼ੇ ਗੁਲਾਬ ਦੀਆਂ ਪੀਸੀਆਂ ਪੰਖੜੀਆਂ ਅਤੇ ਮਲਾਈ ਦਾ ਮਿਸ਼ਰਣ ਲਗਾਓ। ਬੁੱਲ੍ਹ ਖਿੜ੍ਹੇ ਰਹਿਣਗੇ।

4. ਬੁੱਲ੍ਹਾਂ ਤੇ ਹਲਕੇ ਹੱਥਾਂ ਨਾਲ ਸ਼ਹਿਦ ਦੀ ਮਸਾਜ ਕਰੋ।

5. ਰਾਤ ਨੂੰ ਸੌਣ ਤੋਂ ਪਹਿਲਾਂ ਮਲਾਈ ਨਾਲ ਮਸਾਜ ਕਰੋ, ਬੁੱਲ੍ਹਾਂ ਦੀ ਕੋਮਲਤਾ ਬਣੀ ਰਹੇਗੀ।

6. ਜੇਕਰ ਬੁੱਲ੍ਹਾਂ ਫਟ ਜਾਣ ਤਾਂ ਥੋੜ੍ਹਾ ਗਰਮ ਦੇਸੀ ਘਿਓ ਲਗਾਉਣ ਨਾਲ ਤੁਰੰਤ ਆਰਾਮ ਆਉਣ ਲੱਗਦਾ ਹੈ।

ਬੁੱਲ੍ਹਾਂ ਦੀ ਤੰਦਰੁਸਤੀ ਲਈ ਕੁੱਝ ਸਾਵਧਾਨੀਆਂ/ Some precautions for the health of lips :

1. ਜਦੋਂ ਵੀ ਘਰ ਤੋਂ ਬਾਹਰ ਜਾਓ, ਪਾਣੀ ਦੀ ਬੋਤਲ ਆਪਣੇ ਨਾਲ ਰੱਖੋ। ਸਰੀਰ ਵਿਚ ਪਾਣੀ ਦੀ ਭਰਪੂਰ ਮਾਤਰਾ ਵਿਚ ਬੁੱਲ੍ਹਾਂ ਵਿਚ ਨਮੀ ਬਣੀ ਰਹਿੰਦੀ ਹੈ।

2. ਸਿਗਰਟਨੋਸ਼ੀ ਤੋਂ ਦੂਰ ਰਹੋ, ਕਿਉਂਕਿ ਇਹ ਉਨ੍ਹਾਂ ਦਾ ਕੁਦਰਤੀ ਤੇਲ ਖਤਮ ਕਰਕੇ ਉਨ੍ਹਾਂ ਨੂੰ ਕਾਲਾ ਤੇ ਬਦਰੰਗ ਬਣਾ ਦਿੰਦੀ ਹੈ।

3. ਬੁੱਲ੍ਹਾਂ ਨੂੰ ਹਮੇਸ਼ਾ ਮੁਲਾਇਮ ਰੱਖਣ ਵਾਲੀ ਕਿਸੇ ਵੀ ਚੀਜ਼ (ਮੱਖਣ, ਮਲਾਈ, ਦੇਸੀ ਘਿਓ) -ਦਾ ਬੁੱਲ੍ਹਾਂ ਤੇ ਲੇਪ ਕਰਦੇ ਰਹੋ।

4. ਹਮੇਸ਼ਾ ਮੁਆਇਸਚਰਾਈਜ਼ਰ ਅਤੇ ਵਿਟਾਮਿਨ ਈ ਵਾਲੀ ਲਿਪਸਟਿਕ ਇਸਤੇਮਾਲ ਵਿਚ ਲਿਆਓ।

5. ਆਇਰਨਯੁਕਤ ਭੋਜਨ ਖਾਓ, ਇਸ ਨਾਲ ਤੁਹਾਡੇ ਬੁੱਲ੍ਹਾਂ ਫਟਣ ਤੋਂ ਬਚੇ ਰਹਿਣਗੇ।

6. ਸਰਦੀਆਂ ਵਿਚ ਵੀ ਪਾਣੀ ਪੀਣ ਦੀ ਮਾਤਰਾ ਘੱਟ ਨਾ ਕਰੋ।

Loading Likes...

Leave a Reply

Your email address will not be published. Required fields are marked *