ਵੈਬ ਡਵੈਲਪਰ ਵਿਚ ਭਵਿੱਖ/ Career options in Web Developer

ਵੈਬ ਡਵੈਲਪਰ ਵਿਚ ਭਵਿੱਖ/ Career options in Web Developer

ਅੱਜ ਦੇ ਸਮੇ ਵਿੱਚ ਵੈਬ ਡਵੈਲਪਰ ਜਾਂ ਵੈਬ ਸਾਈਟ ਡਵੈਲਪਰ ਦਾ ਕੰਮ ਹਰ ਕੰਪਨੀ ਦੀ ਜ਼ਰੂਰਤ ਬਣ ਗਈ ਹੈ। 2028 ਤੱਕ ਵੈਬ ਡਵੈਲਪਰ ਵਿੱਚ ਨੌਕਰੀਆਂ ਵਿੱਚ 13 ਫੀਸਦੀ ਦਾ ਵਾਧਾ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ।

 ਇੱਕ ਪ੍ਰੋਗਰਾਮਰ : 

ਇੱਕ ਵੈਬ ਡਵੈਲਪਰ ਇੱਕ ਪ੍ਰੋਗਰਾਮਰ ਹੁੰਦਾ ਹੈ ਜੋ ਇੱਕ ਕਲਾਇੰਟ ਸਰਵਰ ਮਾਡਲ ਦੀ ਵਰਤੋਂ ਕਰਦਿਆਂ ਇੱਕ ਵੈਬਸਾਈਟ ਦੇ ਵਿਕਾਸ ਅਤੇ ਵਰਤੋਂ ਨੂੰ ਯਕੀਨੀ ਬਣਾਉਣ ਦੇ ਕੰਮ ਨੂੰ ਅੰਜ਼ਾਮ ਤੱਕ ਪਹੁਚਾਉਂਦਾ ਹੈ। ਕੋਈ ਵੀ ਵੈਬਸਾਈਟ ਬਣਾਉਣ ਤੋਂ ਪਹਿਲਾਂ ਇਸਦਾ ਇੱਕ ਸਾਈਟ ਮੈਪ ਬਣਾਇਆ ਜਾਂਦਾ ਹੈ, ਤੇ ਇਸ ਨੂੰ ਵੈਬਸਾਈਟ ਦਾ ਰੂਪ ਇੱਕ ਵੈਬ ਸਾਈਟ ਡਵੈਲਪਰ ਦੁਆਰਾ ਦਿੱਤਾ ਜਾਂਦਾ ਹੈ।

         

ਟੀਮ ਨਾਲ ਮਿਲ ਕੇ ਕੰਮ ਕਰਨਾ :

ਇਸ ਕੰਮ ਵਿੱਚ ਰਚਨਾਤਮਕ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਤੇ ਨਾਲ ਹੀ ਟੀਮ ਦੇ ਨਾਲ ਮਿਲ ਕੇ ਕੰਮ ਕਰਨ ਦਾ ਹੁਨਰ ਬਹੁਤ ਜ਼ਰੂਰੀ ਹੁੰਦਾ ਹੈ।

ਵੈਬ ਡਵੈਲਪਰ ਬਣਨ ਲਈ ਯੋਗਤਾ :

 ਵੈਬ ਡਵੈਲਪਰ ਬਣਨ ਲਈ 12 ਵੀਂ ਪਾਸ ਹੋਣਾ ਲਾਜ਼ਮੀ ਹੈ। ਉਸ ਤੋਂ ਬਾਅਦ ਵੈਬ ਡਵੈਲਪਰ ਨਾਲ ਸਬੰਧਤ ਅੰਡਰ ਗ੍ਰੈਜੂਏਟ ਡਿਪਲੋਮਾ ਜਾਂ ਪ੍ਰਮਾਣਿਕਰਨ ਕੋਰਸ ਕਰ ਸਕਦੇ ਹੋ। ਕੰਪਿਊਟਰ ਦੀਆਂ ਬੇਸਿਕ ਭਾਸ਼ਾਵਾਂ ਦਾ ਗਿਆਨ ਤਾਂ ਜ਼ਰੂਰੀ ਹੈ ਹੀ ਇਸਦੇ ਨਾਲ – ਨਾਲ ਨਵੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਵੀ ਬਹੁਤ ਹੀ ਜ਼ਰੂਰੀ ਹੈ।

          ਚੁਣੌਤੀਆਂ ਦੀ ਗੱਲ ਕਰੀਏ ਤਾਂ ਉੱਚ ਡਾਟਾ ਟ੍ਰੈਫਿਕ ਲਈ ਵੈਬ ਸਾਈਟ ਤਿਆਰ ਕਰਨਾ, ਇਸਦੀ ਸੁਰੱਖਿਆ, ਨਵੀਆਂ ਤਕਨੀਕਾਂ ਬਾਰੇ ਹਮੇਸ਼ਾ ਅਪਡੇਟ ਰਹਿਣਾ ਤੇ ਨਾਲ ਹੀ ਵੈਬ ਸਾਈਟ ਨੂੰ ਉਪਭੋਗਤਾ ਦੇ ਅਨੁਕੂਲ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੁੰਦਾ।

          ਇਸ ਖੇਤਰ ਵਿੱਚ ਮੌਕਿਆਂ ਦੀ ਕੋਈ ਕਮੀ ਨਹੀਂ ਹੁੰਦੀ। ਇਹ ਕੰਮ ਤੁਸੀਂ ਫੁੱਲ ਟਾਈਮ ਜਾਂ ਪਾਰਟ ਟਾਈਮ ਕਰ ਸਕਦੇ ਹੋ।

          ਇਸ ਵਿੱਚ ਕੈਰੀਅਰ ਦੀ ਸ਼ੁਰੂਆਤ ਲਗਭਗ 20-25 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਹੋ ਸਕਦੀ ਹੈ। ਤਜਰਬੇ ਨਾਲ ਕਮਾਈ ਵਿੱਚ ਵੀ ਵਾਧਾ ਹੁੰਦਾ ਰਹਿੰਦਾ ਹੈ ਤੇ ਇਹ ਇੱਕ ਤੋਂ ਦੋ ਲੱਖ ਤੇ ਇਸਤੋਂ ਵੀ ਵੱਧ ਹੋ ਸਕਦੀ ਹੈ।

          ਵਧੇਰੇ ਜਾਣਕਾਰੀ ਲਈ ਜੇ ਕਰ ਕੋਈ ਵੀ ਆਪਣੀ ਵੈਬ ਸਾਈਟ ਬਣਾਉਣਾ ਚਾਹੁੰਦਾ ਹੈ ਤਾਂ ਉਹ https://www.futuregenapps.com ਜੋ ਕਿ ਇੱਕ ਵੈਬ ਡਵੈਲਪਰ ਕੰਪਨੀ ਹੈ, ਨੂੰ ਸੰਪਰਕ ਕਰ ਸਕਦਾ ਹੈ। ਜਾਂ ਇਸ ਵੈਬ ਸਾਈਟ ਤੇ ਜਾ ਕੇ ਅਸੀਂ ਇਹ ਸੱਮਝ ਸਕਦੇ ਹਾਂ ਕਿ ਵੈਬ ਡਵੈਲਪਰ ਦਾ ਕੀ ਕੰਮ ਹੁੰਦਾ ਹੈ।

Loading Likes...

Leave a Reply

Your email address will not be published. Required fields are marked *