ਤੇਲ ਮਾਲਿਸ਼ ਦਾ ਸਹੀ ਤਰੀਕਾ ਅਤੇ ਫਾਇਦੇ/ The right way of oil massage and benefits

ਤੇਲ ਮਾਲਿਸ਼ ਦਾ ਸਹੀ ਤਰੀਕਾ ਅਤੇ ਫਾਇਦੇ/ The right way of oil massage and benefits :

ਸਿਰ ਵੀ ਤੁਹਾਡਾ ਅਤੇ ਵਾਲ ਵੀ ਤੁਹਾਡੇ। ਇਨ੍ਹਾਂ ਵਿਚ ਤੇਲ ਦੀ ਮਾਲਿਸ਼ ਕਰ ਕੇ ਤੁਸੀਂ ਵੀ ਇਨ੍ਹਾਂ ਨੂੰ ਹੋਰ ਚਮਕਦਾਰ ਬਣਾ ਸਕਦੇ ਹੋ ਪਰ ਮਾਲਿਸ਼ ਕਦੋਂ, ਕਿਵੇਂ ਕਰੀਏ, ਇਸ ਦੀ ਜਾਣਕਾਰੀ ਤਾਂ ਹੋਣੀ ਹੀ ਚਾਹੀਦੀ ਹੈ। ਇਸੇ ਲਈ ਅੱਜ ਅਸੀਂ ‘ਤੇਲ ਮਾਲਿਸ਼ ਦਾ ਸਹੀ ਤਰੀਕਾ ਅਤੇ ਫਾਇਦੇ/ The right way of oil massage and benefits’ ਵਿਸ਼ੇ ਤੇ ਚਰਚਾ ਕਰਾਂਗੇ।

ਵਾਲਾਂ ਨੂੰ ਸੁਲਝਾਉਣਾ ਜ਼ਰੂਰ/ Hair straightening is necessary :

ਜਦੋਂ ਵੀ ਤੇਲ ਲਗਾਉਣ ਲਈ ਬੈਠੋ, ਸਭ ਤੋਂ ਪਹਿਲਾਂ ਵਾਲਾਂ ਨੂੰ ਪੂਰੀ ਤਰ੍ਹਾਂ ਨਾਲ ਸੁਲਝਾ ਲਓ। ਇਹ ਜ਼ਰੂਰੀ ਹੈ। ਵਾਲ ਸੁਲਝਾਉਣ ਦਾ ਮਤਲਬ ਹੈ, ਸਿਰ ਦੀ ਸਕਿਨ ਵਿਚ ਜੰਮੀਆਂ ਮ੍ਰਿਤ ਕੋਸ਼ਿਕਾਵਾਂ ਅਤੇ ਧੂੜ ਆਦਿ ਨੂੰ ਕੱਢ ਦੇਣਾ।

ਵਾਲਾਂ ਦੀ ਨੇਚਰ ਅਨੁਕੂਲ ਤੇਲ ਲਗਾਉਣਾ/ Applying hair oil according to the nature of hair :

ਹੁਣ ਜਦੋਂ ਤੁਸੀਂ ਕੰਘੀ ਕਰ ਲਓ ਤਾਂ ਵਾਲਾਂ ਦੀ ਨੇਚਰ ਅਨੁਕੂਲ, ਰੂੰ ਆਦਿ ਨਾਲ ਵਾਲਾਂ ਦੀਆਂ ਜੜ੍ਹਾਂ ਤੇ ਗਰਮ ਤੇਲ ਨਾਲ ਮਾਲਿਸ਼ ਕਰ ਲਓ।

ਜੇਕਰ ਸਕਿਨ ਆਇਲੀ ਹੈ ਤਾਂ ਵਾਲਾਂ ਦੇ ਸਿਰਿਆਂ ਤੇ ਤੇਲ ਲਗਾਓ।

ਮਾਲਿਸ਼ ਦਾ ਤਰੀਕਾ/ Method of massage :

ਸਿਰ ਤੇ ਤੇਲ ਦੀ ਮਾਲਿਸ਼ ਕਰਦੇ ਸਮੇਂ, ਆਪਣੀ ਕਨਪਟੀ ਦੇ ਦੋਵੇਂ ਪਾਸੇ ਵੀ ਬਹੁਤ ਆਰਾਮ ਨਾਲ ਦਬਾਓ। ਦਬਾਉਂਦੇ ਹੋਏ ਗਰਦਨ ਦੇ ਪਿੱਛੇ ਅੰਗੂਠਿਆਂ ਨੂੰ ਹੌਲੀ – ਹੌਲੀ ਲੈ ਜਾਓ। ਜੇ ਇਸ ਤਰ੍ਹਾਂ ਨਾ ਕਰਨਾ ਆਵੇ ਤਾਂ ਕਿਸੇ ਅਨੁਭਵੀ ਤੋਂ ਸਿੱਖਿਆ ਜਾ ਸਕਦਾ ਹੈ।

ਮਾਲਿਸ਼ ਨਾਲ ਥਕਾਵਟ ਦੂਰ ਹੋਣਾ/ Relieve fatigue with massage :

ਮਾਲਿਸ਼ ਨਾਲ ਸਿਰ ਦੀ ਸਕਿਨ ਦਾ ਖੂਨ ਸੰਚਾਲਿਤ ਹੋ ਜਾਂਦਾ ਹੈ। ਇਸ ਨਾਲ ਸਿਰ ਦੀਆਂ ਨਾੜੀਆਂ ਨੂੰ ਬਹੁਤ ਆਰਾਮ ਮਿਲਦਾ ਹੈ ਅਤੇ ਥਕਾਵਟ ਦੂਰ ਹੁੰਦੀ ਹੈ।

ਵਾਲਾਂ ਦੀ ਸਮੱਸਿਆ ਅਤੇ ਉਹਨਾਂ ਦੇ ਇਲਾਜ਼ ਜਾਨਣ ਲਈ 👉ਇੱਥੇ Click ਕਰੋ।

ਖੁਸ਼ਕੀ ਦਾ ਦੂਰ ਹੋਣਾ/ Getting rid of dryness :

ਔਰਤਾਂ ਮਾਲਿਸ਼ ਕਰਦੀਆਂ ਹਨ, ਉਨ੍ਹਾਂ ਦੇ ਵਾਲਾਂ ਵਿਚ ਖੁਸ਼ਕੀ ਨਹੀਂ ਰਹਿੰਦੀ। ਨਾਲ ਹੀ ਚਿਹਰਾ ਸੁੰਦਰ ਹੋ ਜਾਂਦਾ ਹੈ ਅਤੇ ਦਿਮਾਗ ਸਰਗਰਮ ਹੋ ਜਾਂਦਾ ਹੈ।

ਚੰਗੀ ਨੀਂਦ ਲਿਆਉਣ ਵਿਚ ਮਦਦਗਾਰ/ Helpful for good sleep :

ਜੇਕਰ ਤੁਸੀਂ ਉਨੀਂਦਰੇ ਦੇ ਰੋਗੀ ਹੋ, ਤਾਂ ਰਾਤ ਦੇ ਸਮੇਂ ਕੀਤੀ ਜਾਣ ਵਾਲੀ ਮਾਲਿਸ਼ ਚੰਗੀ ਨੀਂਦ ਲਿਆ ਦਿੰਦੀ ਹੈ।

ਮਾਲਿਸ਼ ਨਾਲ ਤਰੋਤਾਜ਼ਾ/ Refresh with massage :

ਜੋ ਔਰਤਾਂ ਸਿਰ ਦੀ ਮਾਲਿਸ਼ ਪ੍ਰਤੀ ਸੁਚੇਤ ਰਹਿੰਦੀਆਂ ਹਨ, ਉਹ ਰਾਤ ਨੂੰ ਮਾਲਿਸ਼ ਕਰਕੇ ਤਰੋਤਾਜਾ ਹੋ ਜਾਂਦੀਆਂ ਹਨ। ਸਿਰ ਦੀ ਮਾਲਿਸ਼ ਨਾਲ ਅੱਖਾਂ , ਕੰਨ, ਦਿਮਾਗ ਸਾਰਿਆਂ ਨੂੰ ਲਾਭ ਪਹੁੰਚਦਾ ਹੈ।

Loading Likes...

Leave a Reply

Your email address will not be published. Required fields are marked *