ਤ੍ਰਿਫਲਾ ਇਕ ਘਰੇਲੂ ਵੈਦ/ Triphala a domestic physician

ਤ੍ਰਿਫਲਾ ਇਕ ਘਰੇਲੂ ਵੈਦ/ Triphala a domestic physician

ਤ੍ਰਿਫਲਾ ਜੀਵਨ ਲਈ ਅਨਮੋਲ ਚੀਜ/ Triphala is a precious thing for life :

ਤ੍ਰਿਫਲਾ ਦਾ ਆਯੁਰਵੇਦ ਵਿਚ ਇਕ ਵਿਸ਼ੇਸ਼ ਸਥਾਨ ਹੈ। ਤ੍ਰਿਫਲਾ ਤਿੰਨ ਚੀਜਾਂ ਹਰੜ, ਆਂਵਲਾ ਅਤੇ ਬਹੇੜੇ ਨੂੰ ਇਕੱਠਾ ਕਰ ਕੇ ਤਿੰਨਾਂ ਦੇ ਇਕ ਰੂਪ ਨੂੰ ਤ੍ਰਿਫਲਾ ਕਿਹਾ ਜਾਂਦਾ ਹੈ। ਇਸ ਤ੍ਰਿਫਲੇ ਦੇ ਇਸਤੇਮਾਲ ਕਰਨ ਨਾਲ ਸਰੀਰਕ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਤ੍ਰਿਫਲਾ ਜੀਵਨ ਲਈ ਇਕ ਅਨਮੋਲ ਚੀਜ ਹੈ। ਇਸੇ ਲਈ ਤ੍ਰਿਫਲਾ ਇਕ ਘਰੇਲੂ ਵੈਦ/ Triphala a domestic physician ਮੰਨਿਆ ਗਿਆ ਹੈ।

ਸਿਹਤ ਨਾਲ ਸੰਬੰਧਿਤ ਹੋਰ ਵੀ ਪੋਸਟ ਪੜ੍ਹਨ ਲਈ ਇੱਥੇ click ਕਰੋ।

ਤ੍ਰਿਫਲਾ ਤੋਂ ਹੋਣ ਵਾਲੇ ਫਾਇਦੇ/ Benefits of Triphala :

ਕਰੇ ਪੇਟ ਦੇ ਰੋਗ ਦੂਰ/ Get rid of stomach diseases

ਤ੍ਰਿਫਲਾ ਭਾਵ ਉਪਰੋਕਤ ਤਿੰਨੇ ਚੀਜਾਂ ਦੀਆਂ ਗਿਟਕਾਂ ਕੱਢ ਕੇ ਕੁੱਟ ਕੇ ਰੱਖ ਲਵੋ ਤੇ ਇਸ ਵਿਚ ਥੋੜ੍ਹਾ ਕਾਲਾ ਨਮਕ ਮਿਲਾ ਲਵੋ ਤੇ ਦੋ – ਦੋ ਮਾਸੇ ਹਰ ਰੋਜ ਪਾਣੀ ਨਾਲ ਲਿਆ ਜਾਵੇ ਤਾਂ ਪੇਟ ਦੇ ਕਈ ਰੋਗਾਂ ਨੂੰ ਦੂਰ ਕਰ ਕੇ ਹਾਜਮੇ ਦੀ ਤਾਕਤ ਵਧਾਉਂਦਾ ਹੈ ਅਤੇ ਕਬਜ ਠੀਕ ਹੋ ਜਾਂਦੀ ਹੈ। ਜੇਕਰ ਤ੍ਰਿਫਲਾ ਬਾਰੀਕ ਪੀਸ ਕੇ ਰਾਤ ਨੂੰ ਭਿਉਂ ਦਿੱਤਾ ਜਾਵੇ ਤੇ ਸਵੇਰੇ ਪੀ ਲਿਆ ਜਾਵੇ ਤਾਂ ਕਬਜ਼ ਦੂਰ ਹੋ ਜਾਂਦੀ ਹੈ।

ਤ੍ਰਿਫਲਾ ਵਾਲਾਂ ਵਾਸਤੇ ਵੀ ਉਪਯੋਗੀ/ Triphala is also useful for hair

ਤ੍ਰਿਫਲੇ ਨੂੰ ਰਾਤ ਨੂੰ ਦੁੱਧ ਵਿਚ ਭਿਉਂ ਕੇ ਜਮਾ ਦਿੱਤਾ ਜਾਵੇ ਅਤੇ ਸਵੇਰੇ ਇਸ ਦਹੀਂ ਨਾਲ ਸਿਰ ਨੂੰ ਧੋਤਾ ਜਾਵੇ, ਇਸ ਤਰ੍ਹਾਂ ਕਰਨ ਨਾਲ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ, ਚਮਕਦਾਰ ਤੇ ਲੰਬੇ ਹੋਣ ਤੋਂ ਇਲਾਵਾ ਸਿਰ ਦੀ ਖੁਸ਼ਕੀ ਤੇ ਦਿਮਾਗੀ ਤਾਕਤ ਲਈ ਬਹੁਤ ਚੰਗਾ ਹੈ। ਕਬਜ, ਪਾਚਨ ਸ਼ਕਤੀ ਅਤੇ ਖੂਨ ਦੀ ਬਿਮਾਰੀ ਲਈ ਛੇ – ਛੇ ਮਾਸੇ ਹਰ ਰੋਜ ਪਾਣੀ ਨਾਲ ਲਓ, ਬਹੁਤ ਲਾਭਕਾਰੀ ਹੈ।

ਤ੍ਰਿਫਲੇ ਨੂੰ ਪਾਣੀ ਵਿਚ ਪੀਸ ਕੇ ਸਿਰ ਵਿਚ ਤੇਲ ਦੀ ਤਰ੍ਹਾਂ ਲਗਾਓ ਅਤੇ 2-3 ਘੰਟੇ ਬਾਅਦ ਸਿਰ ਨੂੰ ਧੋ ਦਿਓ, ਅਜਿਹਾ ਮਹੀਨੇ ਵਿਚ 4-5 ਵਾਰ ਕਰੋ, ਵਾਲ ਸਫੈਦ ਨਹੀਂ ਹੋਣਗੇ ਅਤੇ ਕਾਲੇ ਤੇ ਮੁਲਾਇਮ ਹੋ ਜਾਣਗੇ।

ਕਬਜ਼, ਮੇਹਦੇ ਦੀ ਤਾਕਤ, ਖੂਨ ਵਧਾਉਣ,  ਲਈ ਇਕ ਚੰਗੀ ਦਵਾਈ/  A good medicine for constipation, increase blood etc.

ਗਰਮੀ ਦੇ ਮੌਸਮ ਵਿਚ ਇਕ ਪਾਈਆ ਤ੍ਰਿਫਲਾ ਲੈ ਕੇ ਉਸ ਦੀਆਂ ਗਿਟਕਾਂ ਕੱਢ ਕੇ ਕੁੱਟ ਲਓ ਅਤੇ ਕਿਸੇ ਮਿੱਟੀ ਦੇ ਬਰਤਨ ਵਿਚ ਦੋ ਕਿਲੋ ਪਾਣੀ ਪਾ ਭਿਉਂ ਦਿਓ ਅਤੇ ਦੋ ਚਾਰ ਵਾਰ ਹਿਲਾਓ। ਦੂਜੇ ਦਿਨ ਉਪਰੋਂ ਪਾਣੀ ਨੂੰ ਛਾਣ ਕੇ ਇਕ ਪਾਈਆ ਪਾਣੀ ਪੀ ਲਓ ਤੇ ਪਾਈਆ ਪਾਣੀ ਉਸ ਵਿਚ ਹੋਰ ਪਾ ਦਿਓ। ਇਕ ਹਫਤਾ ਲਗਾਤਾਰ ਇਸ ਤਰ੍ਹਾਂ ਕਰਨ ਤੋਂ ਪਿਛੋਂ ਪਾਈਆ ਤ੍ਰਿਫਲਾ ਪਾਣੀ ਵਿਚ ਹੋਰ ਪਾ ਦਿਓ ਤੇ ਪਹਿਲਾਂ ਵਾਲਾ ਕੱਢ ਦਿਓ। ਜੇਕਰ ਗਰਮੀ ਦੇ ਮੌਸਮ ਵਿਚ ਦੋ ਮਹੀਨੇ ਅਜਿਹਾ ਕੀਤਾ ਜਾਵੇ ਤਾਂ ਕਬਜ਼, ਪੇਟ ਦੇ ਰੋਗ, ਮੇਹਦੇ ਦੀ ਤਾਕਤ, ਖੂਨ ਵਧਾਉਣ ਦੀ, ਨਵਾਂ ਖੂਨ ਬਣਾਉਣਾ ਲਈ ਇਕ ਚੰਗੀ ਦਵਾਈ ਹੈ। ਜੇਕਰ ਛੇ ਮਹੀਨੇ ਕੀਤਾ ਜਾਵੇ ਤਾਂ ਦਿਲ, ਦਿਮਾਗ, ਅੱਖਾਂ ਦੀ ਰੋਸ਼ਨੀ, ਨਜਲਾ ਜੁਕਾਮ, ਵਾਲਾਂ ਦਾ ਡਿਗਣਾ ਤੇ ਸਫੈਦ ਹੋਣਾ ਸਭ ਨੂੰ ਠੀਕ ਕਰਦਾ ਹੈ ਅਤੇ ਤਾਜਾ ਰੱਖਦਾ ਤੇ ਠੰਢਕ ਪਹੁੰਚਾਉਂਦਾ ਹੈ।

ਅੱਖਾਂ ਦੇ ਰੋਗ ਦੂਰ ਕਰਨ ਵਿਚ ਸਹਾਇ/ Help in removing eye diseases :

ਉਪਰੋਕਤ ਤਰੀਕੇ ਨਾਲ ਹੀ ਜੇਕਰ ਪਾਣੀ ਕੱਪੜਛਾਣ ਕਰ ਕੇ ਅੱਖਾਂ ਤੇ ਛਿੱਟੇ ਮਾਰੇ ਜਾਣ ਤਾਂ ਅੱਖਾਂ ਦੇ ਸਭ ਰੋਗ ਦੂਰ ਹੁੰਦੇ ਹਨ।

ਮੂੰਹ ਅਤੇ ਦੰਦਾਂ ਦੇ ਰੋਗਾਂ ਵਿਚ ਮਦਦਗਾਰ/ Helpful in mouth and dental diseases

ਤ੍ਰਿਫਲਾ ਮੂੰਹ ਅਤੇ ਦੰਦਾਂ ਲਈ, ਤ੍ਰਿਫਲੇ ਦੇ ਕਾੜ੍ਹੇ ਨਾਲ, ਕੁਰਲੇ ਕਰਨ ਨਾਲ, ਮੂੰਹ ਦੇ ਰੋਗ ਠੀਕ ਹੋ ਜਾਂਦੇ ਹਨ ਅਤੇ ਇਸ ਦਾ ਮੰਜਨ ਕਰਨ ਨਾਲ ਦੰਦ ਵੀ ਨਿਰੋਗ ਰਹਿੰਦੇ ਹਨ।

Loading Likes...

Leave a Reply

Your email address will not be published. Required fields are marked *