ਦਹੀਂ ਮਿੱਠਾ ਜਾਂ ਨਮਕੀਨ/ Yogurt sweet or salty

ਦਹੀਂ ਮਿੱਠਾ ਜਾਂ ਨਮਕੀਨ/ Yogurt sweet or salty

ਦਹੀਂ ਨੂੰ ਖਾਣ ਦਾ ਤਰੀਕਾ ਸੱਭ ਦਾ ਅਲੱਗ ਅਲੱਗ ਹੁੰਦਾ ਹੈ। ਕੋਈ ਇਸਨੂੰ ਮਿੱਠਾ ਖਾਣਾ, ਕੋਈ ਲੂਣਕਾ ਅਤੇ ਕੋਈ ਅਲੱਗ ਅਲੱਗ ਮਸਾਲਿਆਂ ਨਾਲ ਖਾਣਾ ਪਸੰਦ ਕਰਦੇ ਹਨ। ਇਨ੍ਹਾਂ ਤਰੀਕਿਆਂ ਨੂੰ ਹੀ ਦੇਖਦੇ ਹੋਏ ਅੱਜ ਅਸੀਂ ‘ਦਹੀਂ ਮਿੱਠਾ ਜਾਂ ਨਮਕੀਨ/ Yogurt sweet or salty‘ ਵਿਸ਼ੇ ਤੇ ਗੱਲ ਕਰਾਂਗੇ।

ਕਿਵੇਂ ਖਾਣਾ ਚਾਹੀਦਾ ਹੈ ਦਹੀਂ?/ How to eat yogurt? :

  • ਕਦੇ ਵੀ ਦਹੀਂ ਨੂੰ ਨਮਕ ਨਾਲ ਨਹੀਂ ਖਾਣਾ ਚਾਹੀਦਾ ਹੈ।
  • ਦਹੀਂ ਜੇਕਰ ਖਾਣਾ ਹੀ ਹੈ ਤਾਂ ਹਮੇਸ਼ਾ ਮਿੱਠੀਆਂ ਚੀਜ਼ਾਂ ਦੇ ਨਾਲ ਖਾਣਾ ਚਾਹੀਦਾ ਹੈ, ਜਿਵੇਂ ਕਿ ਖੰਡ ਦੇ ਨਾਲ, ਗੁੜ ਦੇ ਨਾਲ, ਬੂਰੇ ਦੇ ਨਾਲ ਆਦਿ।
  • ਇਸ ਵਿੱਚ ਤੁਹਾਨੂੰ ਬੈਕਟੀਰੀਆ ਜੀਵਤ ਅਵਸਥਾ ਵਿਚ ਇਧਰ – ਓਧਰ ਚਲਦੇ – ਫਿਰਦੇ ਨਜ਼ਰ ਆਉਣਗੇ। ਇਹ ਬੈਕਟੀਰੀਆ ਜੀਵਤ ਅਵਸਥਾ ਵਿਚ ਹੀ ਸਰੀਰ ਵਿਚ ਜਾਣੇ ਚਾਹੀਦੇ ਹਨ, ਕਿਉਂਕਿ ਜਦੋਂ ਦਹੀਂ ਖਾਂਦੇ ਹਾਂ ਤਾਂ ਸਾਡੇ ਅੰਦਰ ਅੰਜਾਇਮ ਪ੍ਰੋਸੈੱਸ ਚੰਗੀ ਤਰ੍ਹਾਂ ਚਲਦਾ ਹੈ। ਅਸੀਂ ਦਹੀਂ ਸਿਰਫ ਬੈਕਟੀਰੀਆ ਦੇ ਲਈ ਹੀ ਖਾਂਦੇ ਹਾਂ।

ਵਧੀਆ ਕੁਆਲਿਟੀ ਦੇ ਦਹੀਂ ਲਈ 👉ਕਲਿੱਕ👈 ਕਰੋ।

ਦਹੀਂ ਜੀਵਾਣੂਆਂ ਦਾ ਘਰ/ Yogurt is home to bacteria :

  • ਦਹੀਂ ਨੂੰ ਆਯੁਰਵੇਦ ਦੀ ਭਾਸ਼ਾ ਵਿਚ ਜੀਵਾਣੂਆਂ ਦਾ ਘਰ ਮੰਨਿਆ ਜਾਂਦਾ ਹੈ, ਜੇਕਰ ਇਕ ਕੱਪ ਦਹੀਂ ਵਿਚ ਤੁਸੀਂ ਜੀਵਾਣੂਆਂ ਦੀ ਗਿਣਤੀ ਕਰੋਗੇ ਤਾਂ ਕਰੋੜਾਂ ਜੀਵਾਣੂ ਨਜ਼ਰ ਆਉਣਗੇ।

ਮਿੱਠਾ ਦਹੀਂ ਹੀ ਫ਼ਾਇਦੇਮੰਦ/ Sweet curd is only beneficial :

ਜੇਕਰ ਮਿੱਠਾ ਦਹੀਂ ਖਾਓਗੇ ਤਾਂ ਇਹ ਬੈਕਟੀਰੀਆ ਤੁਹਾਡੇ ਫਾਇਦੇਮੰਦ ਸਿਧ ਹੋਣਗੇ। ਜੇਕਰ ਦਹੀਂ ਵਿਚ ਇਕ ਚੁਟਕੀ ਨਮਕ ਵੀ ਮਿਲਾ ਲਓ ਤਾਂ ਇਕ ਮਿੰਟ ‘ਚ ਸਾਰੇ ਬੈਕਟੀਰੀਆ ਮਰ ਜਾਣਗੇ ਅਤੇ ਉਨ੍ਹਾਂ ਦੀ ਲਾਸ਼ ਹੀ ਸਾਡੇ ਅੰਦਰ ਜਾਏਗੀ, ਜੋ ਕਿਸੇ ਕੰਮ ਨਹੀਂ ਆਏਗੀ। ਅਤੇ ਸਾਡਾ ਦਹੀਂ ਖਾਣਾ ਬੇਕਾਰ ਹੋ ਜਾਂਦਾ ਹੈ।

ਸਿਹਤ ਨਾਲ ਸੰਬੰਧਤ ਹੋਰ ਵੀ ਜਾਣਕਾਰੀ ਲਈ 👉 CLICK 👈 ਕਰੋ।

ਜੇਕਰ ਤੁਸੀਂ 100 ਕਿਲੋ ਦਹੀਂ ਵਿਚ ਇਕ ਚੁਟਕੀ ਨਮਕ ਪਾਓਗੇ ਤਾਂ ਦਹੀਂ ਦੇ ਸਾਰੇ ਬੈਕਟੀਰੀਆ ਗੁਣ ਖਤਮ ਹੋ ਜਾਣਗੇ, ਕਿਉਂਕਿ ਨਮਕ ‘ਚ ਕੈਮੀਕਲਸ ਹਨ, ਉਹ ਜੀਵਾਣੂਆਂ ਦੇ ਦੁਸ਼ਮਣ ਹਨ।

ਜੀਵਾਣੂਆਂ ਨੂੰ ਵਧਾਉਣ ਨਾਲ ਹੀ ਹੈ ਫਾਇਦਾ :

ਆਯੁਰਵੇਦ ਵਿਚ ਕਿਹਾ ਗਿਆ ਹੈ ਕਿ ਦਹੀਂ ਵਿਚ ਅਜਿਹੀ ਚੀਜ਼ ਮਿਲਾਓ ਜੋ ਕਿ ਜੀਵਾਣੂਆਂ ਨੂੰ ਵਧਾਏ ਨਾ ਕਿ ਉਨ੍ਹਾਂ ਨੂੰ ਮਾਰੇ ਜਾਂ ਖਤਮ ਕਰੇ। ਦਹੀਂ ਨੂੰ ਗੁੜ ਦੇ ਨਾਲ ਖਾਓ। ਗੁੜ ਪਾਉਂਦੇ ਹੀ ਜੀਵਾਣੂਆਂ ਦੀ ਗਿਣਤੀ ਮਲਟੀਪਲਾਈ ਹੋ ਜਾਂਦੀ ਹੈ ਅਤੇ ਉਹ ਇਕ ਕਰੋੜ ਤੋਂ ਦੋ ਕਰੋੜ ਹੋ ਜਾਂਦੇ ਹਨ। ਥੋੜ੍ਹੀ ਦੇਰ ਗੁੜ ਮਿਲਾ ਕੇ ਰੱਖ ਦਿਓ। ਬੂਰਾ ਪਾ ਕੇ ਵੀ ਦਹੀਂ ਵਿਚ ਜੀਵਾਣੂਆਂ ਦੀ ਗ੍ਰੋਥ ਕਈ ਗੁਣਾ ਵਧ ਹੋ ਜਾਂਦੀ ਹੈ।

Loading Likes...

Leave a Reply

Your email address will not be published. Required fields are marked *