ਸ਼ਰੀਰ ਤੇ ‘ਫਾਸਟ ਫੂਡ’ ਦਾ ਪ੍ਰਭਾਵ/ The effect of ‘fast food’ on the body

ਸ਼ਰੀਰ ਤੇ ‘ਫਾਸਟ ਫੂਡ’ ਦਾ ਪ੍ਰਭਾਵ/ The effect of ‘fast food’ on the body

ਅੱਜ ਕੱਲ ਲੋਕ ਬਾਜ਼ਾਰ ਤੋਂ ਫਾਸਟ ਫੂਡ ਖਾਣ ਦੇ ਜ਼ਿਆਦਾ ਸ਼ੌਕੀਨ ਹਨ। ਇਕ ਨਵੀਂ ਖੋਜ ਵਿਚ ਪਾਇਆ ਗਿਆ ਹੈ ਕਿ ਫਾਸਟ ਫੂਡ ਵਰਗੇ ਬਰਗਰ, ਪਿੱਜ਼ਾ ਆਦਿ ਨਾ ਸਿਰਫ ਮੋਟਾਪਾ ਵਧਾਉਂਦੇ ਹਨ ਸਗੋਂ ਸਾਡੇ ਲਿਵਰ ਦੇ ਲਈ ਵੀ ਘਾਤਕ ਹਨ। Fast Food ਦਾ ਚਲਣ ਬਹੁਤ ਵੱਧ ਗਿਆ ਹੈ, ਜਿਸ ਨਾਲ ਸਾਡੇ ਸ਼ਰੀਰ ਨੂੰ ਬਹੁਤ ਨੁਕਸਾਨ ਹੁੰਦਾ ਹੈ। ਪਰ ਜਿਨ੍ਹਾਂ ਦੇ ਲਈ Fast Food ਇੱਕ ਆਮ ਗੱਲ ਹੋ ਗਈ ਹੈ, ਉਹ ਇਸਦੇ ਮਾੜੇ ਪ੍ਰਭਾਵ ਨੂੰ ਸਮਝਣਾ ਹੀ ਨਹੀਂ ਚਾਹੁੰਦੇ। Fast Food ਦੇ ਮਾੜੇ ਪ੍ਰਭਾਵ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਅੱਜ ਅਸੀਂ ਅੱਜ ਦੇ ਵਿਸ਼ੇ ‘ਸ਼ਰੀਰ ਤੇ ‘ਫਾਸਟ ਫੂਡ’ ਦਾ ਪ੍ਰਭਾਵ/ The effect of ‘fast food‘ on the body’ ਬਾਰੇ ਗੱਲ ਕਰਾਂਗੇ।

ਖੋਜ ਵਿੱਚ ਨਤੀਜਾ/ Results in research :

ਇਸ ਖੋਜ ਦੇ ਲਈ ਸਵੀਡਿਸ਼ ਖੋਜੀਆਂ ਨੇ 18 ਪਤਲੇ ਤੰਦਰੁਸਤ ਵਿਦਿਆਰਥੀਆਂ ਦੀ ਚੋਣ ਕੀਤੀ ਅਤੇ ਉਨ੍ਹਾਂ ਨੂੰ ਦਿਨ ਵਿਚ ਦੋ ਵਾਰ ਫਾਸਟ ਫੂਡ ਰੈਸਟੋਰੈਂਟ ਵਿਚ ਖਾਣਾ ਖਾਣ ਨੂੰ ਕਿਹਾ ਗਿਆ। ਇਸ ਦੇ ਨਾਲ ਹੀ ਆਰਾਮਦਾਇਕ ਜੀਵਨ ਸ਼ੈਲੀ ਅਪਣਾਉਣ ਲਈ ਵੀ ਕਿਹਾ ਗਿਆ।

ਖੋਜ ਵਿਚ ਪਾਇਆ ਗਿਆ ਹੈ ਕਿ ਵਧੇਰੇ ਵਿਦਿਆਰਥੀਆਂ ਦਾ ਭਾਰ ਔਸਤ 14 ਪੌਂਡ ਵਧਿਆ ਅਤੇ ਉਨ੍ਹਾਂ ਦੇ ਲੱਕ ਦੇ ਨਾਪ ਵਿਚ 2.6 ਇੰਚ ਵਾਧਾ ਹੋਇਆ। ਵਿਦਿਆਰਥੀਆਂ ਦੇ ਖੂਨ ਦੀ ਜਾਂਚ ਕਰਨ ਵਿਚ ਪਾਇਆ ਗਿਆ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੇ ਖੂਨ ਵਿਚ ਲਿਵਰ ਇੰਜਾਈਮ ਦਾ ਪੱਧਰ ਇਸ ਹਫਤੇ ਵਿਚ ਹੀ ਕਾਫੀ ਵਧ ਗਿਆ ਸੀ।

ਖੋਜੀਆਂ ਦਾ ਕਹਿਣਾ ਹੈ ਕਿ ਕਦੇ – ਕਦੇ ਇਹ ਪਦਾਰਥ ਖਾਣੇ ਤਾਂ ਠੀਕ ਹਨ ਪਰ ਇਨ੍ਹਾਂ ਨੂੰ ਰੈਗੂਲਰ ਖਾਣਾ ਲਿਵਰ ਲਈ ਕਾਫੀ ਹਾਨੀਕਾਰਕ ਹੋ ਸਕਦਾ ਹੈ।

ਸਿਹਤ ਸੰਬੰਧੀ ਵਧੇਰੇ ਜਾਣਕਾਰੀ ਲਈ 👉CLICK ਕਰੋ।

ਇਸ ਲਈ ਸਾਨੂੰ ਸਾਰਿਆਂ ਨੂੰ ਹੀ ਇਹਨਾਂ Fast Food ਦੇ ਸੇਵਣ ਤੋਂ ਬਚਣ ਦੀ ਭਰਪੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਜੀ ਇਸਦੇ ਮਾੜੇ ਪ੍ਰਭਾਵ ਤੋਂ ਬਚਿਆ ਜਾ ਸਕੇ।

Loading Likes...

Leave a Reply

Your email address will not be published. Required fields are marked *