ਮਿੱਟੀ ਦੇ ਘੜੇ ਦਾ ਪਾਣੀ/ Clay pot water

ਮਿੱਟੀ ਦੇ ਘੜੇ ਦਾ ਪਾਣੀ/ Clay Pot Water

ਅੱਜ ਵੀ ਬਹੁਤ ਸਾਰੇ ਲੋਕ ਮਿੱਟੀ ਦੇ ਘੜੇ ‘ਚ ਪਾਣੀ ਪੀਣਾ ਪਸੰਦ ਕਰਦੇ ਹਨ। ਵਿਗਿਆਨ ਤੇ ਭੌਤਿਕਵਾਦ ਨੇ ਚਾਹੇ ਅਣਗਿਣਤ ਵਿਕਾਸ ਕਰ ਲਏ ਹਨ, ਪਰ ਪੁਰਾਤਨ ਪਰੰਪਰਾਵਾਂ, ਸੰਸਕ੍ਰਿਤੀ ਅਤੇ ਜੀਵਨ ਲਈ ਉਪਯੋਗੀ ਸਾਧਨਾਂ ਦਾ ਅੱਜ ਵੀ ਮਹੱਤਵ ਕਾਇਮ ਹੈ। ਇਨ੍ਹਾਂ ਹੀ ਕੁਝ ਮਿਸਾਲਾਂ ‘ਚੋਂ ਇਕ ਮਿੱਟੀ ਦਾ ਘੜਾ ਵੀ ਹੈ। ਇਸੇ ਲਈ ਅੱਜ ਅਸੀਂ ਗੱਲ ਕਰਾਂਗੇ ‘ਮਿੱਟੀ ਦੇ ਘੜੇ ਦਾ ਪਾਣੀ/ Clay pot water‘ ਬਾਰੇ।

ਘਰਾਂ ਦੀ ਸ਼ਾਨ/ The glory of the houses :

ਘਰਾਂ ਵਿੱਚ ਫਰਿੱਜ਼ ਦਾ ਹੋਣਾ ਇਕ ਸ਼ਾਨ ਹੈ। ਸ਼ਹਿਰਾਂ ਦੀ ਗੱਲ ਤਾਂ ਛੱਡੋ ਹੁਣ ਪਿੰਡ ਵਿੱਚ ਵੀ ਹਰ ਘਰ ਵਿਚ ਫਰਿੱਜ਼ ਵੇਖਣ ਨੂੰ ਮਿਲਦਾ ਹੈ। ਮਈ – ਜੂਨ ਮਹੀਨੇ ਦੀ ਗਰਮੀ ਨਾਲ ਬੇਹਾਲ ਲੋਕ ਫਰਿੱਜ਼ ਦਾ ਠੰਡਾ ਪਾਣੀ ਇਕਦਮ ਪੀ ਲੈਂਦੇ ਹਨ ਜੋ ਸਿਹਤ, ਢਿੱਡ ਤੇ ਦੰਦਾਂ ਲਈ ਨੁਕਸਾਨਦਾਇਕ ਹੈ। ਇਸ ਦੇ ਮੁਕਾਬਲੇ ਘੜੇ ਦਾ ਪਾਣੀ ਠੰਡਾ ਤਾਂ ਹੁੰਦਾ ਹੈ ਪਰ ਨੁਕਸਾਨਦੇਹ ਨਹੀਂ ਹੁੰਦਾ। ਅਤੇ ‘ਗਰੀਬਾਂ ਦਾ ਫਰਿੱਜ਼’ ਕਹਾਉਣ ਵਾਲਾ ਘੜਾ ਪਿੰਡਾਂ ਵਿੱਚ ਘੁਮਿਆਰ ਭਾਈਚਾਰੇ ਦੇ ਲੋਕ ਬਣਾਉਂਦੇ ਹਨ।

ਪੁਰਾਣੇ ਸਮਿਆਂ ਵਿੱਚ ਘੜੇ ਦਾ ਇਸਤੇਮਾਲ/ Use of pot in ancient times :

ਜਦੋਂ ਫਰਿੱਜ਼ ਨਹੀਂ ਸਨ, ਉਦੋਂ ਵੀ ਲੋਕ ਸ਼ੀਤਲ ਪਾਣੀ ਪੀਂਦੇ ਸਨ। ਫਰਕ ਸਿਰਫ ਇੰਨਾ ਸੀ ਕਿ ਉਦੋਂ ਫਰਿੱਜ਼ ਦੀ ਜਗ੍ਹਾ ਮਿੱਟੀ ਦੇ ਘੜੇ ਦਾ ਇਸਤੇਮਾਲ ਕੀਤਾ ਜਾਂਦਾ ਸੀ।

ਕਿਵੇਂ ਰਹਿੰਦਾ ਹੈ ਘੜੇ ਦਾ ਪਾਣੀ ਠੰਡਾ?/ How does the water in the pot stay cool? :

ਮਿੱਟੀ ਦੇ ਘੜੇ ਜਾਂ ਮਟਕੇ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਰੱਖਿਆ ਪਾਣੀ ਠੰਡਾ ਰਹਿੰਦਾ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਘੜੇ ਵਿਚ ਛੋਟੇ – ਛੋਟੇ ਛੇਕ ਮੌਜੂਦ ਹੁੰਦੇ ਹਨ ਜੋ ਸਾਨੂੰ ਅੱਖਾਂ ਨਾਲ ਵਿਖਾਈ ਨਹੀਂ ਦਿੰਦੇ। ਇਨ੍ਹਾਂ ਛੇਕਾਂ ‘ਚੋਂ ਪਾਣੀ ਹੌਲੀ – ਹੌਲੀ ਰਿਸਦਾ ਹੈ, ਜਿਸ ਕਾਰਨ ਘੜੇ ਦੀ ਪਰਤ ਹਮੇਸ਼ਾ ਨਮੀਯੁਕਤ ਰਹਿੰਦੀ ਹੈ ਅਤੇ ਉਸ ਤੇ ਬਾਹਰ ਦੇ ਤਾਪਮਾਨ ਦਾ ਅਸਰ ਨਹੀਂ ਹੁੰਦਾ। ਇਸ ਕਾਰਨ ਉਸ ਵਿੱਚ ਰੱਖਿਆ ਪਾਣੀ ਠੰਡਾ ਬਣਿਆ ਰਹਿੰਦਾ ਹੈ।

ਮਿੱਟੀ ਵਿੱਚ ਮੌਜੂਦ ਤੱਤ/ Elements present in soil :

  • ਮਿੱਟੀ ਕਈ ਤਰ੍ਹਾਂ ਦੇ ਖਣਿਜਾਂ ਨਾਲ ਭਰਪੂਰ ਹੁੰਦੀ ਹੈ, ਜਿਸ ਵਿਚ ਐਲਿਊਮੀਨੀਅਮ ਤੇ ਆਇਰਨ ਮੁੱਖ ਹੁੰਦੇ ਹਨ। ਮਿੱਟੀ ਦੇ ਘੜੇ ਦਾ ਪਾਣੀ ਪੀਣ ਨਾਲ ਸਰੀਰ ਵਿੱਚ ‘ਐਲਕਲਾਈਨ’ ਦੀ ਕਮੀ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ।

ਸਿਹਤ ਨਾਲ ਸੰਬੰਧਤ ਹੋਰ ਵੀ ਟਿਪਸ ਦੀ ਜਾਣਕਾਰੀ ਲਈ ਇੱਥੇ CLICK ਕਰੋ।

ਮਿੱਟੀ ਦੇ ਘੜੇ ਦਾ ਪਾਣੀ ਪੀਣ ਦੇ ਫਾਇਦੇ/ Benefits of drinking clay pot water :

ਐਲਕਲਾਈਨ’ ਵਾਲਾ ਪਾਣੀ ਥਕਾਵਟ :

  • ਦਸਤ
  • ਜਲਨ
  • ਪਾਚਨ
  • ਡੀਹਾਈਡ੍ਰੇਸ਼ਨ
  • ਜੋੜਾਂਦਾ ਦਰਦ
  • ਕਬਜ਼
  • ਤਣਾਅ
  • ਹਾਈ ਬੀ.ਪੀ.ਨੂੰ ਠੀਕ ਕਰਨ ਦਾ ਕੰਮ ਕਰ ਸਕਦਾ ਹੈ। ਕਿਉਂਕਿ ਮਿੱਟੀ ਦੇ ਘੜੇ ਵਿਚ ਪਾਣੀ ਰੱਖਣ ਨਾਲ ਮਿੱਟੀ ਦੇ ਗੁਣ ਪਾਣੀ ਵਿੱਚ ਵੀ ਜਾਂਦੇ ਹਨ।
  • ਘੜੇ ਦਾ ਪਾਣੀ ਪੀਣ ਨਾਲ ਪਾਚਨ ਦੀ ਪ੍ਰਕਿਰਿਆ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ।
Loading Likes...

Leave a Reply

Your email address will not be published. Required fields are marked *