ਤਾਜ਼ੀ ਹਵਾ ਇੱਕ ਵਰਦਾਨ/ Fresh air is a blessing
ਅੱਜ ਦੇ ਸਮੇਂ ਵਿੱਚ ਅਸੀਂ ਬਹੁਤ ਆਲਸੀ ਹੋ ਗਏ ਹਾਂ। ਅਸੀਂ ਆਪਣੇ AC ਕਮਰਿਆਂ ਵਿੱਚੋਂ ਨਿਕਲਣਾ ਪਸੰਦ ਨਹੀਂ ਕਰਦੇ ਤੇ ਨਾ ਹੀ ਕਦੇ ਨਿਕਲਣ ਦੀ ਕੋਸ਼ਿਸ਼ ਹੀ ਕਰਦੇ ਹਾਂ। ਸਾਨੂੰ ਛੇਤੀ ਉੱਠਣ ਦੀ ਆਦਤ ਨਹੀਂ ਹੁੰਦੀ ਤੇ ਨਾ ਹੀ ਅਸੀਂ ਆਪਣੀ ਇਸ ਆਦਤ ਨੂੰ ਬਦਲਣਾ ਚਾਹੁੰਦੇ ਹਾਂ। ਪੁਰਾਣੇ ਬਜ਼ੁਰਗਾਂ ਦੀ ਰਾਏ ਅਤੇ ਆਦਤ ਹੁੰਦੀ ਸੀ ਸਵੇਰੇ ਛੇਤੀ ਉੱਠਣ ਦੀ। ਘਰੋਂ ਬਾਹਰ ਨਿਕਲ ਜਾਣ ਦੀ ਤਾਂ ਕਿ ਸਵੇਰੇ ਦੀ ਤਾਜ਼ੀ ਹਵਾ ਉਹਨਾਂ ਦੇ ਸ਼ਰੀਰ ਦੇ ਅੰਦਰ ਜਾ ਸਕੇ ਤੇ ਉਹ ਤੰਦਰੁਸਤ ਰਹਿਣ। ਉਹਨਾਂ ਦੀਆਂ ਗੱਲਾਂ ਧਿਆਨ ਰੱਖ ਕੇ ਹੀ ਅੱਜ ਅਸੀਂ ਗੱਲ ਕਰਾਂਗੇ ਕਿ ਤਾਜ਼ੀ ਹਵਾ ਇੱਕ ਵਰਦਾਨ/ Fresh air is a blessing ਕਿਉਂ ਹੈ?
ਬਲ ਅਤੇ ਬੁੱਧੀ ਵਿਚ ਵਾਧਾ ਕਰਦੀ ਹੈ ਖੁੱਲੀ ਹਵਾ :
ਜੇਕਰ ਤੁਸੀਂ ਬਲ ਅਤੇ ਬੁੱਧੀ ਵਿਚ ਵਾਧਾ ਚਾਹੁੰਦੇ ਹੋ ਤਾਂ ਖੁੱਲ੍ਹੀ ਹਵਾ ਵਿਚ ਟਹਿਲਣ ਦੀ ਆਦਤ ਬਣਾਓ, ਲਾਭ ਹੋਵੇਗਾ। ਕੌਣ ਨਹੀਂ ਚਾਹੁੰਦਾ ਕਿ ਉਸ ਦਾ ਸਰੀਰ ਤੰਦਰੁਸਤ ਹੋਵੇ। ਉਸ ਦਾ ਹਰ ਅੰਗ ਮਜ਼ਬੂਤ ਹੋਵੇ। ਉਸ ਦਾ ਸਰੀਰ ਰੋਗ ਰਹਿਤ ਹੋਵੇ। ਉਸ ਦਾ ਦਿਮਾਗ ਤੇਜ਼ ਹੋਵੇ। ਉਸ ਦੀ ਸੋਚਣ ਦੀ ਸਮਰੱਥਾ ਵਧੇ । ਕੰਮ ਕਰਨ ਵਿਚ ਰੁਚੀ ਪੈਦਾ ਹੋਵੇ। ਇਹ ਸਾਰੀਆਂ ਗੱਲਾਂ ਦਾ ਜਵਾਬ ਖੁੱਲੀ ਹਵਾ ਵਿੱਚ ਸਾਹ ਲੈਣਾ ਹੈ।
ਸ਼ੁੱਧ ਹਵਾ ਵਿਚ ਸਾਹ ਲੈਣਾ, ਸ਼ੁੱਧ ਤੇ ਤਾਜ਼ੀ ਹਵਾ ਵਿਚ ਘੁੰਮਣਾ। ਇਹ ਅਪਣਾਉਣਾ ਔਖਾ ਵੀ ਤਾਂ ਨਹੀਂ।
ਬਿਨਾਂ ਕਿਸੇ ਖ਼ਰਚ ਤੋਂ ਤੰਦਰੁਸਤ ਰਹਿਣ ਦਾ ਤਰੀਕ :
ਸਵੇਰ ਦੀ ਹਵਾ ਵਿਚ ਦੂਰ ਤੱਕ ਨਿਕਲ ਜਾਣਾ ਅਤੇ ਇਕ ਘੰਟੇ ‘ਚ ਮੁੜ ਆਉਣਾ ਇਲਾਜ ਹੀ ਸਮਝੋ। ਇਹ ਬਿਨਾਂ ਪੈਸਾ ਖਰਚ ਕੀਤੇ, ਕੁਦਰਤੀ ਲਾਭ ਸਾਨੂੰ ਸਾਰਿਆਂ ਨੂੰ ਉਠਾਉਣਾ ਚਾਹੀਦਾ ਹੈ। ਇਹ ਗਰੀਬ – ਅਮੀਰ ਦੋਵਾਂ ਲਈ ਸਮਾਨ ਰੂਪ ਵਿਚ ਉਪਲਬਧ ਹੈ।
ਬੰਦ ਕਮਰਿਆਂ ਦੀ ਦੂਸ਼ਿਤ ਹਵਾ ਤੋਂ ਬਚਾਅ:
ਸ਼ੁੱਧ ਹਵਾ ਵਿਚ ਜਾਣਾ, ਸ਼ੁੱਧ ਵਾਤਾਵਰਣ ਵਿਚ ਰਹਿਣਾ, ਲੰਬੇ ਸਾਹ ਲੈਣਾ, ਪ੍ਰਾਣ ਹਵਾ ਦਾ ਸੇਵਨ ਕਰਨਾ, ਸਾਡੇ ਸਰੀਰ ਨੂੰ ਬਣਾਉਣ, ਚਲਾਉਣ, ਸਿਹਤਮੰਦ ਰੱਖਣ ਲਈ ਉੱਤਮ ਮੰਨੇ ਗਏ ਹਨ। ਕੋਈ ਬੰਦ ਕਮਰਿਆਂ ਵਿਚ ਦੂਸ਼ਿਤ ਹਵਾ ਵਿਚ ਪਿਆ ਰਹੇ ਤਾਂ ਇਹ ਉਸ ਦਾ ਆਪਣਾ ਦੋਸ਼ ਹੈ।
ਸਿਹਤ ਨਾਲ ਸੰਬੰਧਤ ਹੋਰ ਵੀ ਜਾਣਕਾਰੀ ਅਤੇ ਸੁਝਾਵਾਂ ਲਈ 👉Click ਕਰੋ।
ਖੂਨ ਨੂੰ ਸ਼ੁੱਧ ਕਰਦੀ ਹੈ ਤਾਜ਼ੀ ਹਵਾ :
ਹਵਾ ਖੂਨ ਨੂੰ ਸ਼ੁੱਧ ਕਰਦੀ ਹੈ। ਖੁਦ ਅਸ਼ੁੱਧ ਹੋ ਕੇ ਸਾਹ ਦੁਆਰਾ ਬਾਹਰ ਚਲੀ ਆਉਂਦੀ ਹੈ। ਇਸ ਤੋਂ ਵੱਡਾ ਪਰਉਪਕਾਰੀ ਹੋਰ ਕੌਣ ਹੋਵੇਗਾ।
ਸਾਡਾ ਫਰਜ਼ :
ਸਾਡਾ ਫਰਜ਼ ਬਣਦਾ ਹੈ ਕਿ ਪ੍ਰਦੂਸ਼ਣ ਨਾ ਫੈਲਾਈਏ ਹਵਾ ਨੂੰ ਦੂਸ਼ਿਤ ਨਾ ਕਰੋ।
ਸਰੀਰ ਨੂੰ ਸਿਹਤਮੰਦ ਰੱਖਣ ਲਈ
– ਖੁੱਲ੍ਹੇ ਵਿਚ ਨਿਕਲੋ
– ਸੈਰ ਕਰੋ
– ਲੰਬੇ – ਲੰਬੇ ਸਾਹ ਲਓ
– ਸ਼ੁੱਧ ਹਵਾ ਦਾ ਸੇਵਨ ਕਰੋ
– ਪ੍ਰਾਣ ਹਵਾ ਨੂੰ ਅੰਦਰ ਖਿੱਚੋ
ਇਸ ਨਾਲ ਸਰੀਰ ਰੋਗ ਰਹਿਤ ਹੋਵੇਗਾ ਅਤੇ ਸਿਹਤਮੰਦ ਹੋਵੇਗਾ ਬਲ ਅਤੇ ਬੁੱਧੀ ਵਿਚ ਲਗਾਤਾਰ ਵਾਧਾ ਹੁੰਦਾ ਰਹੇਗਾ।
Loading Likes...