ਨਿੰਮ ਦੀਆਂ ਪੱਤੀਆਂ ਨਾਲ ‘ਫੇਸ ਪੈਕ’ ਕਿਵੇਂ ਬਣਾਇਆ ਜਾਵੇ?/ How to make a ‘face pack’ with neem leaves?
ਇਨ੍ਹੀਂ ਦਿਨੀਂ ਮੌਸਮ ਜਲਦੀ ਹੀ ਪਾਸਾ ਬਦਲ ਰਿਹਾ ਹੈ। ਬੂੰਦਾਬਾਂਦੀ ਦੌਰਾਨ ਹੀ ਹੱਡਕੰਬਾਊ ਸਰਦੀ ਲੋਕਾਂ ਨੂੰ ਪ੍ਰੇਸ਼ਾਨ ਕਰ ਲੱਗ ਜਾਵੇਗੀ। ਬਦਲਦੇ ਮੌਸਮ ਵਿਚ ਕਈ ਬੀਮਾਰੀਆਂ ਵੀ ਲੱਗ ਰਹੀਆਂ ਹਨ। ਇਕ ਪਾਸੇ ਜਿੱਥੇ ਖਾਂਸੀ, ਬੁਖਾਰ ਆਮ ਗੱਲ ਹੋ ਗਈ ਹੈ, ਉੱਥੇ ਦੂਜੇ ਪਾਸੇ ਸਕਿਨ ਨਾਲ ਸਬੰਧਤ ਬੀਮਾਰੀਆਂ ਵੀ ਇਸ ਬਦਲਦੇ ਮੌਸਮ ਵਿਚ ਬਹੁਤ ਦੇਖਣ ਨੂੰ ਮਿਲ ਰਹੀਆਂ ਹਨ। ਕਿੱਲ – ਮੁਹਾਸੇ, ਚਿਪਚਿਪਾਹਟ ਜਾਂ ਫਿਰ ਦਾਗ – ਧੱਬੇ ਵਰਗੀਆਂ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਨਿੰਮ ਦੀਆਂ ਪੱਤੀਆਂ ਦੀ ਵਰਤੋਂ ਵਧੀਆ ਨਤੀਜੇ ਦਿੰਦੀ ਹੈ। ਏਸੇ ਲਈ ਅੱਜ ਅਸੀਂ ਨਿੰਮ ਦੀਆਂ ਪੱਤੀਆਂ ਨਾਲ ‘ਫੇਸ ਪੈਕ’ ਕਿਵੇਂ ਬਣਾਇਆ ਜਾਵੇ?/ How to make a ‘face pack’ with neem leaves? ਵਿਸ਼ੇ ਬਾਰੇ ਜਾਣਕਾਰੀ ਦੇਵਾਂਗੇ।
ਨਿੰਮ – ਦੁੱਧ ਦੇ ਫੇਸ ਪੈਕ ਬਣਾਉਣ ਦੀ ਵਿਧੀ :
ਨਿੰਮ ਦੀਆਂ ਪੱਤੀਆਂ ਚਿਹਰੇ ਤੇ ਜਮ੍ਹਾ ਗੰਦਗੀ ਤੇ ਧੂੜ ਨੂੰ ਸਾਫ ਕਰਦੀਆਂ ਹਨ ਅਤੇ ਦੁੱਧ ਸਕਿਨ ਨੂੰ ਮੁਲਾਇਮ ਬਣਾਉਂਦਾ ਹੈ।
ਇਕ ਚੱਮਚ ਵੇਸਣ ਤੇ ਦੋ ਚੱਮਚ ਨਿੰਮ ਪਾਊਡਰ ਵਿਚ ਲਗਭਗ 4 – 5 ਚੱਮਚ ਦੁੱਧ ਮਿਲਾ ਕੇ ਪੇਸਟ ਤਿਆਰ ਕਰੋ। ਹੁਣ ਇਸ ਨੂੰ ਚਿਹਰੇ ਤੇ ਲਗਾ ਕੇ 20 ਮਿੰਟਾਂ ਤੱਕ ਸੁੱਕਣ ਦਿਓ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਓ। ਦੁੱਧ ਦੀ ਮਾਤਰਾ ਲੋੜ ਦੇ ਅਨੁਸਾਰ ਵਧਾ ਸਕਦੇ ਹੋ।
ਕਿਵੇਂ ਪਾਇਆ ਜਾ ਸਕਦਾ ਹੈ ਨਿੰਮ ਨਾਲ ਝੁਰੜੀਆਂ ਤੋਂ ਛੁਟਕਾਰਾ ?
ਇਕ ਮੁੱਠੀ ਤਾਜ਼ੀਆਂ ਨਿੰਮ ਦੀਆਂ ਪੱਤੀਆਂ ਦਾ ਪੇਸਟ ਬਣਾਓ। ਇਸ ਵਿਚ ਹਲਦੀ ਪਾਊਡਰ ਮਿਲਾ ਕੇ ਚਿਹਰੇ ਤੇ ਲਗਾਓ। 10 ਮਿੰਟਾਂ ਬਾਅਦ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ। ਝੁਰੜੀਆਂ ਤੋਂ ਰਾਹਤ ਮਿਲੇਗੀ।
ਨਿੰਮ ਦੀ ਵਰਤੋਂ ਨਾਲ ਕਿਵੇਂ ਕਰੀਏ ਚੇਹਰੇ ਦੇ ਦਾਗ – ਧੱਬੇ ਦੂਰ?
ਚਿਹਰੇ ਦੇ ਦਾਗ – ਧੱਬੇ ਘੱਟ ਕਰਨ ਲਈ ਨਿੰਮ ਬਹੁਤ ਹੀ ਪ੍ਰਭਾਵਸ਼ਾਲੀ ਹੈ।
ਦੋ ਚੱਮਚ ਨਿੰਮ ਪਾਊਡਰ ਤੇ ਇਕ ਚੱਮਚ ਸੇਬ ਦੇ ਸਿਰਕੇ ਵਿਚ ਇਕ ਚੱਮਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ 15 ਮਿੰਟਾਂ ਤੱਕ ਲੱਗਾ ਰਹਿਣ ਦਿਓ ਅਤੇ ਫਿਰ ਠੰਡੇ ਪਾਣੀ ਨਾਲ ਚਿਹਰੇ ਨੂੰ ਸਾਫ ਕਰ ਲਓ।
ਨਿੰਮ ਅਤੇ ਨਿੰਬੂ ਪੈਕ ਬਣਾਉਣ ਦੀ ਵਿਧੀ :
ਸਕਿਨ ਤੇਲਯੁਕਤ ਹੈ ਤਾਂ ਚਿਹਰੇ ਤੇ ਨਿੰਮ ਤੇ ਨਿੰਬੂ ਦਾ ਫੇਸ ਪੈਕ ਲਗਾਓ। ਇਹ ਸਕਿਨ ਤੋਂ ਨਿਕਲਣ ਵਾਲੇ ਕੁਦਰਤੀ ਤੇਲ ਨੂੰ ਰੋਕਦਾ ਹੈ। ਨਾਲ ਹੀ ਇਹ ਫੇਸ ਪੈਕ ਐਂਟੀਬੈਕਟੀਰੀਅਲ ਹੁੰਦਾ ਹੈ।
ਦੇਸੀ ਤਰੀਕਿਆਂ ਨਾਲ ਫੇਸ ਪੈਕ ਬਣਾਉਣ ਦੀ ਵਿਧੀਆਂ ਲਈ 👉CLICK ਕਰੋ।
ਬਣਾਉਣਾ ਸਿੱਖੋ :
ਮੁੱਠੀ ਭਰ ਨਿੰਮ ਦੀਆਂ ਪੱਤੀਆਂ ਨੂੰ ਪੀਸ ਕੇ ਗਾੜ੍ਹਾ ਪੇਸਟ ਬਣਾਓ। ਇਸ ਵਿਚ ਇਕ ਨਿੰਬੂ ਨਿਚੋੜ ਦਿਓ। ਇਸ ਨੂੰ ਚਿਹਰੇ ਅਤੇ ਧੋਣ ਤੇ ਲਗਭਗ 20 ਮਿੰਟ ਤੱਕ ਲਾਓ ਅਤੇ ਫਿਰ ਸਾਫ ਪਾਣੀ ਨਾਲ ਧੋ ਲਓ। ਹਫਤੇ ਵਿਚ ਦੋ ਵਾਰ ਲਾਓ, ਸਕਿਨ ਦਾ ਆਇਲ ਘੱਟ ਹੋਵੇਗਾ।
ਨਿੰਮ ਅਤੇ ਵੇਸਣ ਦਾ ਪੈਕ :
ਅੱਲ੍ਹੜ ਅਵਸਥਾ ਵਿਚ ਦਾਖਲ ਹੁੰਦੇ ਹੀ ਬੱਚਿਆਂ ਦੇ ਚਿਹਰੇ ਤੇ ਕਿਲ – ਮੁਹਾਸੇ ਆਉਣ ਲੱਗਦੇ ਹਨ। ਇਸ ਤੋਂ ਬੱਚੇ ਕਾਫੀ ਪ੍ਰੇਸ਼ਾਨ ਹੁੰਦੇ ਹਨ। ਵਧੇਰੇ ਬੱਚੇ ਇਨ੍ਹਾਂ ਨੂੰ ਹੱਥਾਂ ਨਾਲ ਛਿੱਲ ਦਿੰਦੇ ਹਨ। ਕਿਲ – ਮੁਹਾਸੇ ਨੂੰ ਛਿੱਲਣ ਨਾਲ ਇਸ ਤੋਂ ਨਿਕਲਣ ਵਾਲੀ ਮਵਾਦ ਇਸ ਨੂੰ ਵਧਾਉਂਦੀ ਹੈ। ਅਜਿਹੀ ਹਾਲਤ ਵਿਚ ਪੂਰੇ ਚਿਹਰੇ ਤੇ ਇਹ ਦਿਖਾਈ ਦੇਣ ਲੱਗਦੇ ਹਨ। ਨਿਮ ਨਾਲ ਬਣਿਆ ਫੇਸ ਪੈਕ ਮੁਹਾਸੇ ਦੇ ਨਾਲ ਨਾਲ ਦਾਗ ਤੋਂ ਵੀ ਰਾਹਤ ਦੇਵੇਗਾ।
ਪੈਕ ਬਣਾਉਣ ਦੀ ਵਿਧੀ :
ਇਕ ਚੱਮਚ ਨਿੰਮ ਪਾਊਡਰ ਇਕ ਚੱਮਚ ਵੇਸਣ, ਥੋੜ੍ਹਾ ਦਹੀਂ ਅਤੇ ਪਾਣੀ ਨੂੰ ਮਿਲਾ ਕੇ ਪੇਸਟ ਬਣਾਉਣ ਦੇ ਬਾਅਦ ਉਸ ਨੂੰ ਚਿਹਰੇ ਤੇ ਲਾਓ। ਪੇਸਟ ਨੂੰ ਲਗਭਗ 15 – 20 ਮਿੰਟ ਤੱਕ ਲਾ ਕੇ ਰੱਖੋ। ਫਿਰ ਚਿਹਰਾ ਧੋ ਲਓ।
ਨਿੰਮ – ਗੁਲਾਬ ਦਾ ਪੈਕ :
ਇਹ ਪੈਕ ਟੈਨਿੰਗ ਨੂੰ ਬੜੀ ਜਲਦੀ ਰਾਹਤ ਦਿੰਦਾ ਹੈ।
ਬਣਾਉਣ ਦੀ ਵਿਧੀ :
Loading Likes...ਮੁੱਠੀ ਭਰ ਨਿੰਮ ਦੀ ਪੱਤੀਆਂ ਤੇ ਗੁਲਾਬ ਦੀਆਂ ਪੱਤੀਆਂ ਨੂੰ ਪਾਣੀ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਬਰੀਕ ਪੀਸ ਕੇ ਪੇਸਟ ਬਣਾ ਲਓ। ਪੇਸਟ ਨੂੰ 20 ਮਿੰਟਾਂ ਤੱਕ ਚਿਹਰੇ ਤੇ ਲੱਗਾ ਰਹਿਣ ਦਿਓ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਓ। ਚਿਹਰੇ ਨੂੰ ਹੋਰ ਵਧ ਚਮਕਦਾਰ ਬਣਾਉਣ ਲਈ ਪੇਸਟ ਲਾਉਣ ਦੇ ਬਾਅਦ ਚਿਹਰੇ ਤੇ ਬਰਫ ਦੇ ਟੁਕੜੇ ਲਾਓ।