ਘਰ ਦਾ ਵੈਦ/ Ghar Da Vaid :
ਜਿਵੇੰ ਕਿ ਅਸੀਂ ਜਾਣਦੇ ਹੀ ਹਾਂ ਕਿ ਸਾਡੇ ਬਜ਼ੁਰਗ ਬਹੁਤ ਸਾਰੀਆਂ ਛੋਟੀਆਂ – ਛੋਟੀਆਂ ਬਿਮਾਰੀਆਂ ਦਾ ਇਲਾਜ਼ ਘਰ ਹੀ ਕਰ ਲੈਂਦੇ ਸੀ। ਸਾਡੇ ਘਰਾਂ ਵਿਚ ਇਹੋ ਜਿਹਾ ਬਹੁਤ ਕੁੱਝ ਹੁੰਦਾ ਹੈ ਜਿਸ ਨਾਲ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ਼ ਕੀਤਾ ਜਾ ਸਕਦਾ ਹੈ। ਪਰ ਅੱਜ ਦੀ ਪੀੜ੍ਹੀ ਇਹਨਾਂ ਗੱਲਾਂ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੀਂ। ਪਰ ਅੱਜ ਅਸੀਂ ‘ਘਰ ਦਾ ਵੈਦ/ Ghar da vaid‘ ਵਿਸ਼ੇ ਹੇਠਾਂ ਗੱਲ ਕਰਾਂਗੇ, ਉਹਨਾਂ ਛੋਟੇ – ਛੋਟੇ ਨੁਸਖਿਆਂ ਦੀ, ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੀ ਸਿਹਤ ਨੂੰ ਕਾਫੀ ਹੱਦ ਤੱਕ ਠੀਕ ਰੱਖ ਸਕਦੇ ਹਾਂ।
1. ਗਲੇ ਵਿਚ ਖਰਾਸ਼ ਹੋਣ ਤੇ ਸਵੇਰੇ – ਸਵੇਰੇ ਸੌਂਫ ਚੱਬਣ ਨਾਲ ਬੰਦ ਗਲਾ ਖੁੱਲ੍ਹ ਜਾਂਦਾ ਹੈ।
2. ਸਵੇਰ ਭੁੱਖੇ ਪੇਟ ਤਿੰਨ – ਚਾਰ ਅਖਰੋਟ ਦੀਆਂ ਗਿਰੀਆਂ ਕੱਢ ਕੇ ਕੁਝ ਦਿਨ ਖਾਣ ਨਾਲ ਹੀ ਗੋਡਿਆਂ ਦਾ ਦਰਦ ਖਤਮ ਹੋ ਜਾਂਦਾ ਹੈ।
3. ਤਾਜਾ ਹਰਾ ਧਨੀਆ ਮਸਲ ਕੇ ਸੁੰਘਣ ਨਾਲ ਛਿੱਕਾਂ ਆਉਣਾ ਬੰਦ ਹੋ ਜਾਂਦੀਆਂ ਹਨ
4. ਪਿਆਜ ਦਾ ਰਸ ਲਗਾਉਣ ਨਾਲ ਮੱਸਿਆਂ ਦੇ ਛੋਟੇ – ਛੋਟੇ ਟੁਕੜੇ ਹੋ ਕੇ ਜੜ੍ਹੋਂ ਡਿੱਗ ਜਾਂਦੇ ਹਨ।
5. ਆਲੂ ਦਾ ਛਿਲਕਾ ਤੁਹਾਡੀ ਸਕਿਨ ਤੇ ਬਲੀਚ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨੂੰ ਲਗਾਉਣ ਨਾਲ ਤੁਹਾਡੀ ਕਾਲੀ ਪਈ ਸਕਿਨ ਦਾ ਰੰਗ ਸੁਧਰਦਾ ਹੈ, ਇਸ ਲਈ ਅੱਜ ਤੋਂ ਬਾਅਦ ਆਲੂ ਦੇ ਛਿਲਕੇ ਨੂੰ ਸੁੱਟੋਂ ਨਾ ਸਗੋਂ ਉਨ੍ਹਾਂ ਦੀ ਵਰਤੋਂ ਕਰੋ।
ਸਿਹਤ ਸੰਬੰਧਤ ਹੋਰ ਵੀ ਵੱਖ – ਵੱਖ ਜਾਣਕਾਰੀਆਂ ਲਈ 👉 ਇੱਥੇ CLICK ਕਰੋ।
6. ਜੇਕਰ ਤੁਹਾਡੇ ਮੂੰਹ ਵਿਚ ਛਾਲੇ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਗੁੜ ਨੂੰ ਚੂਸਣਾ ਨਾ ਭੁੱਲੋ। ਅਜਿਹਾ ਕਰਨ ਨਾਲ ਛਾਲੇ ਦੂਰ ਹੋ ਜਾਣਗੇ।
7. ਪਿਆਜ ਦੇ ਰਸ ਵਿਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਉਲਟੀਆਂ ਆਉਣੀਆਂ ਬੰਦ ਹੋ ਜਾਂਦੀਆਂ ਹਨ।
8. ਗੈਸ ਦੀ ਤਕਲੀਫ ਤੋਂ ਤੁਰੰਤ ਰਾਹਤ ਪਾਉਣ ਲਈ ਲਸਣ ਦੀਆਂ 2 ਤੁਰੀਆਂ ਛਿੱਲ ਕੇ 2 ਚੱਮਚ ਸ਼ੁੱਧ ਘਿਓ ਨਾਲ ਚਬਾ ਕੇ ਖਾਓ, ਤੁਰੰਤ ਆਰਾਮ ਮਿਲੇਗਾ।
9. ਮਸਾਲੇਦਾਰ ਖਾਣਾ ਤੁਹਾਡੇ ਬੰਦ ਨੱਕ ਨੂੰ ਤੁਰੰਤ ਹੀ ਖੋਲ੍ਹ ਦੇਵੇਗਾ।
Loading Likes...