ਆਹਾਰ ਨਾਲ ‘ਕੋਲੈਸਟ੍ਰੋਲ’ ਨੂੰ ਕਰੋ ਘੱਟ/ Reduce cholesterol with diet

ਆਹਾਰ ਨਾਲ ‘ਕੋਲੈਸਟ੍ਰੋਲ’ ਨੂੰ ਕਰੋ ਘੱਟ/ Reduce cholesterol with diet

ਖੂਨ ਵਿਚ ਕੋਲੈਸਟ੍ਰੋਲ ਦੀ ਵਧ ਰਹੀ ਮਾਤਰਾ ਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਤਾਂਕਿ ਤੁਹਾਡਾ ਦਿਲ ਸਹੀ ਸਲਾਮਤ ਰਹੇ। ਰੈਗੂਲਰ ਕਸਰਤ ਕਰੋ, ਲੰਮੀ ਸੈਰ ਕਰੋ, ਵੱਧ ਤੋਂ ਵੱਧ ਪੈਦਲ ਤੁਰਨ ਦੀ ਆਦਤ ਪਾਓ ਡਾਕਟਰ ਦੀ ਸਲਾਹ ਨਾਲ ਸਹੀ ਦਵਾਈ ਦੀ ਵਰਤੋਂ ਕਰੋ ਪਰ ਆਹਾਰ ਵਿਚ ਵੀ ਕੋਲੈਸਟ੍ਰੋਲ ਦੀ ਵਧੀ ਮਾਤਰਾ ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਇਸੇ ਲਈ ਅੱਜ ਅਸੀਂ ਕਿਵੇਂ ਕਰੀਏ ‘ਆਹਾਰ ਨਾਲ ‘ਕੋਲੈਸਟ੍ਰੋਲ’ ਨੂੰ ਕਰੋ ਘੱਟ/ Reduce cholesterol with diet’ ਵਿਸ਼ੇ ਤੇ ਚਰਚਾ ਕਰਾਂਗੇ।

ਈਸਬਗੋਲ ਦੀ ਵਰਤੋਂ/ Use of Esabgol :

  • ਈਸਬਗੋਲ ‘ਚ ਮੇਟਾਮਿਊਸਿਲ ਨਾਂ ਦਾ ਘੁਲਣਸ਼ੀਲ ਫਾਈਬਰ (ਰੇਸ਼ਾ) ਹੁੰਦਾ ਹੈ।
  • ਈਸਬਗੋਲ ਦੀ ਰੈਗੂਲਰ ਵਰਤੋਂ ਨਾਲ ਐੱਲ.ਡੀ. ਐੱਲ. ਕੋਲੈਸਟ੍ਰੋਲ ਦੀ ਮਾਤਰਾ ਘੱਟ ਹੋਣ ਲੱਗਦੀ ਹੈ, ਕਿਉਂਕਿ ਇਹ ਅੰਤੜੀਆਂ ਦੀਆਂ ਕੋਸ਼ਿਕਾਵਾਂ ਵਿਚ ਕੋਲੈਸਟ੍ਰੋਲ ਨੂੰ ਪ੍ਰਵੇਸ਼ ਕਰਨ ਤੋਂ ਰੋਕਦਾ ਹੈ।
  • ਈਸਬਗੋਲ ਕੋਲੈਸਟ੍ਰੋਲ ਨੂੰ ਆਪਣੇ ਨਾਲ ਬੰਨ੍ਹ ਲੈਂਦਾ ਹੈ ਅਤੇ ਇਸ ਤਰ੍ਹਾਂ ਸਰੀਰ ਵਿੱਚ ਜਜ਼ਬ ਨਹੀਂ ਹੋਣ ਦਿੰਦਾ

ਜਵੀ ਦੀ ਵਰਤੋਂ/ The use of oats :

  • ਜਵੀ ਵਿਚ ਬੀਟਾ ਗੁਲਕਾਨ ਨਾਂ ਦੇ ਘੁਲਣਸ਼ੀਲ ਰੇਸ਼ੇ ਦੀ ਕਾਫੀ ਮਾਤਰਾ ਹੁੰਦੀ ਹੈ। ਇਹ ਕਿ ਸਪੰਜ ਦੀ ਤਰ੍ਹਾਂ ਕੋਲੈਸਟ੍ਰੋਲ ਨੂੰ ਸੋਖ ਲੈਂਦੇ ਹਨ।
  • ਜਵੀ ਦੇ ਆਟੇ ਨੂੰ ਹੋਰ ਤਰ੍ਹਾਂ ਦੇ ਆਟੇ ਜਿਵੇਂ ਕਣਕ ਦੇ ਆਟੇ ਵਿਚ ਮਿਲਾ ਕੇ ਵੀ ਵਰਤੋਂ ਕਰ ਸਕਦੇ ਹੋ।

ਜ਼ਿਆਦਾ ਜਾਣਕਾਰੀ ਲਈ ਇੱਥੇ 👉CLICK 👈 ਕਰੋ।

ਸੋਇਆਬੀਨ ਦੀ ਵਰਤੋਂ ਨਾਲ/ Using soybeans :

  • ਸੋਇਆਬੀਨ ਵਿਚ ਫਾਈਟੋ – ਐਸਟ੍ਰੋਜਨ ਨਾਂ ਦਾ ਪਦਾਰਥ ਹੁੰਦਾ ਹੈ, ਤਾਂ ਖੂਨ ‘ਚੋਂ ਕੋਲੈਸਟ੍ਰੋਲ ਦੀ ਵੱਧ ਮਾਤਰਾ ਤੋਂ ਛੁਟਕਾਰਾ ਦਿਵਾਉਣ ਵਿਚ ਦਿਲ ਦੀ ਸਮਰਥਾ ਨੂੰ ਵਧਾ ਦਿੰਦਾ ਹੈ। ਤੁਸੀਂ ਸੋਇਆ ਦੁੱਧ, ਟੋਫੂ ਭਾਵ ਸੋਇਆ ਪਨੀਰ, ਸੋਇਆ ਵੜੀਆਂ ਅਤੇ ਹੋਰ ਪਦਾਰਥਾਂ ਤੋਂ ਇਲਾਵਾ ਕਣਕ ਦੇ ਆਟੇ ਵਿਚ 10 ਫੀਸਦੀ ਦੀ ਮਾਤਰਾ ਵਿਚ ਸੋਇਆਬੀਨ ਆਟਾ ਮਿਲਾ ਕੇ ਵਰਤੋਂ ਕਰ ਸਕਦੇ ਹੋ।

ਲਸਣ ਦੀ ਵਰਤੋਂ ਨਾਲ/ With the use of garlic :

  • ਲਸਣ ਦੀ ਵਰਤੋਂ ਜਿਗਰ ਦੁਆਰਾ ਕੋਲੈਸਟ੍ਰੋਲ ਬਣਾਉਣ ਦੀ ਸਮਰੱਥਾ ਨੂੰ ਘੱਟ ਕਰ ਦਿੰਦੀ ਹੈ।
  • ਰੈਗੂਲਰ ਤੌਰ ਤੇ ਇਸ ਦੀ ਵਰਤੋਂ ਨਾਲ ਐੱਲ.ਡੀ. ਐੱਲ. ਕੋਲੈਸਟ੍ਰੋਲ ਦੀ ਮਾਤਰਾ ਘੱਟ ਹੋਣ ਲੱਗਦੀ ਹੈ ਅਤੇ ਐੱਚ.ਡੀ. ਐੱਲ. ਕੋਲੈਸਟ੍ਰੋਲ ਵਧਣ ਲੱਗਦਾ ਹੈ।

ਬਾਦਾਮ ਦੀ ਵਰਤੋਂ/ Use of almonds :

ਬਾਦਾਮ ਵਿਚ ਵਿਟਾਮਿਨ ਈ ਅਤੇ ਫਲੇਵੋਨਾਇਡਜ ਹੁੰਦਾ ਹੈ ਜੋ ਐੱਲ.ਡੀ.ਐੱਲ. ਦੇ ਆਕਸੀਜਨ ਨੂੰ ਰੋਕਦੇ ਹਨ ਅਤੇ ਉਦੋਂ ਇਹ ਧਮਣੀਆਂ ਵਿਚ ਜੰਮ੍ਹ ਨਹੀਂ ਸਕਦਾ। ਇਸ ਲਈ ਰੋਜ਼ਾਨਾ ਥੋੜ੍ਹੇ ਜਿਹੇ ਬਾਦਾਮ ਜ਼ਰੂਰ ਖਾਣੇ ਚਾਹੀਦੇ ਹਨ।

ਸੇਬ ਦੀ ਵਰਤੋਂ/ Use of apples :

  • ਸੇਬ ਦੀ ਰੈਗੂਲਰ ਵਰਤੋਂ ਧਮਣੀਆਂ ਵਿਚ ਫੈਟ ਨੂੰ ਜੰਮ੍ਹਣ ਤੋਂ ਰੋਕਦਾ ਹੈ।

ਸੇਬ ਦੀ ਵਰਤੋਂ ਬਿਨਾਂ ਛਿਲਕਾ ਉਤਾਰੇ ਹੀ ਕਰੋ, ਕਿਉਂਕਿ ਉਨ੍ਹਾਂ ਵਿਚ ਪੋਲੀਫਿਨੋਜਲ ਅਤੇ ਐਂਟੀ ਆਕਸੀਡੈਂਟਸ ਹੁੰਦੇ ਹਨ।

ਬੀਨਸ ਭਾਵ ਫਲੀਆਂ ਦੀ ਵਰਤੋਂ/ Use of beans :

  • ਬੀਨਸ ਵਿਚ ਇਕ ਮੁੱਖ ਤਰ੍ਹਾਂ ਦਾ ਰੇਸ਼ਾ ਹੁੰਦਾ ਹੈ ਜੋ ਸਰੀਰ ਵਿੱਚ ਐੱਲ.ਡੀ.ਐੱਲ. ਦੇ ਨਿਰਮਾਣ ਨੂੰ ਘੱਟ ਕਰ ਦਿੰਦਾ ਹੈ।
Loading Likes...

Leave a Reply

Your email address will not be published. Required fields are marked *