‘ਕ੍ਰਿਸਮਸ ਟ੍ਰੀ’ ਦੀ ਕਹਾਣੀ / The story of the Christmas Tree

‘ਕ੍ਰਿਸਮਸ ਟ੍ਰੀ’ ਦੀ ਕਹਾਣੀ / The story of the Christmas Tree

ਹਰ ਸਾਲ 25 ਦਸੰਬਰ ਨੂੰ ਈਸਾਈ ਧਰਮ ਦਾ ਪਵਿੱਤਰ ਤਿਉਹਾਰ ਕ੍ਰਿਸਮਸ ਮਨਾਇਆ ਜਾਂਦਾ ਹੈ। ਇਸ ਦਿਨ ਕ੍ਰਿਸਮਸ ਟ੍ਰੀ ਨੂੰ ਘਰਾਂ ਅਤੇ ਚਰਚਾਂ ਵਿਚ ਸਜਾਉਣ ਦਾ ਰਿਵਾਜ ਹੈ ਪਰ ਅੱਜ ਅਸੀਂ ਜਾਣਗੇ ਕਿ ਅਜਿਹਾ ਕਿਉਂ ਕੀਤਾ ਜਾਂਦਾ ਹੈ। ਅੱਜ ਦੇ ਵਿਸ਼ੇ ‘ਕ੍ਰਿਸਮਸ ਟ੍ਰੀ’ ਦੀ ਕਹਾਣੀ / The story of the Christmas Tree’ ਬਾਰੇ ਹੀ ਗੱਲ ਕਰਾਂਗੇ ਅਤੇ ਤੁਹਾਨੂੰ ਇਸ ਦੇ ਪਿੱਛੇ ਦੀ ਵਜ੍ਹਾ, ਮਾਨਤਾ ਅਤੇ ਕਹਾਣੀ ਬਾਰੇ ਦੱਸ ਰਹੇ ਹਾਂ। ਦੁਨੀਆ ਭਰ ਵਿਚ ਇਸ ਨਾਲ ਜੁੜੀਆਂ ਅਨੇਕਾਂ ਮਾਨਤਾਵਾਂ ਅਤੇ ਕਹਾਣੀਆਂ ਪ੍ਰਚੱਲਿਤ ਹਨ। ਜਿਨ੍ਹਾਂ ਦੀ ਅੱਜ ਅਸੀਂ ਇੱਥੇ ਚਰਚਾ ਕਰਾਂਗੇ।

ਕ੍ਰਿਸਮਸ ਟ੍ਰੀ’ Christmas Tree ਬਾਰੇ ਹੇਠਾਂ ਦਿੱਤੇ ਗਏ ਕੁੱਝ ਰੌਚਕ ਤੱਥਾਂ ਬਾਰੇ ਜਾਣਦੇ ਹਾਂ :

1. ਕ੍ਰਿਸਮਸ ਟ੍ਰੀ ਨੂੰ ਸਦਾਬਹਾਰ ਫਰ (ਸਨੋਬਰ) ਦੇ ਨਾਂ ਨਾਲ ਵੀ ਜਾਣਦੇ ਹਾਂ। ਇਹ ਇਕ ਅਜਿਹਾ ਰੁੱਖ ਹੈ ਜੋ ਕਦੇ ਮੁਰਝਾਉਂਦਾ ਨਹੀਂ ਅਤੇ ਬਰਫ ਵਿਚ ਵੀ ਹਮੇਸ਼ਾ ਹਰਿਆ – ਭਰਿਆ ਹੀ ਰਹਿੰਦਾ ਹੈ।

2. ਸਦਾਬਹਾਰ ਕ੍ਰਿਸਮਸ ਟ੍ਰੀ ਤੇ ਕ੍ਰਿਸਮਸ ਦੇ ਦਿਨ ਬਹੁਤ ਸਜਾਵਟ ਕੀਤੀ ਜਾਂਦੀ ਹੈ। ਅੰਦਾਜ਼ਾ ਲਗਾਇਆ ਜਾਂਦਾ ਹੈ ਕੀ ਇਸ ਪ੍ਰਥਾ ਦੀ ਸ਼ੁਰੂਆਤ ਪ੍ਰਾਚੀਨ ਕਾਲ ਵਿਚ ਮਿਸਰ ਵਾਸੀਆਂ, ਚੀਨੀਆਂ ਜਾਂ ਹਿਬਰੂ ਲੋਕਾਂ ਨੇ ਕੀਤੀ ਸੀ।

3. ਯੂਰਪ ਵਾਸੀ ਵੀ ਸਦਾਬਹਾਰ ਰੁੱਖਾਂ ਨਾਲ ਘਰਾਂ ਨੂੰ ਸਜਾਉਂਦੇ ਸਨ। ਇਹ ਲੋਕ ਇਸ ਸਦਾਬਹਾਰ ਰੁੱਖ ਦੀਆਂ ਮਾਲਾਵਾਂ, ਫੁੱਲਾਂ ਦੀ ਮਾਲਾ ਨੂੰ ਜ਼ਿੰਦਗੀ ਦੀ ਲਗਾਤਾਰਤਾ ਦਾ ਪ੍ਰਤੀਕ ਮੰਨਦੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਨ੍ਹਾਂ ਰੁੱਖਾਂ ਨੂੰ ਘਰਾਂ ਵਿਚ ਸਜਾਉਣ ਨਾਲ ਬੁਰੀਆਂ ਆਤਮਾਵਾਂ ਦੂਰ ਰਹਿੰਦੀਆਂ ਹਨ।

4. ਆਧੁਨਿਕ ਕ੍ਰਿਸਮਸ ਟ੍ਰੀ ਦੀ ਸ਼ੁਰੂਆਤ ਪੱਛਮੀ ਜਰਮਨੀ ਵਿਚ ਹੋਈ। ਮੱਧ ਕਾਲ ਵਿਚ ਇਕ ਲੋਕਪ੍ਰਿਅ ਨਾਟਕ ਦੇ ਮੰਚਨ ਦੌਰਾਨ ਈਡਨ ਗਾਰਡਨ/ Eden Garden ਨੂੰ ਦਿਖਾਉਣ ਲਈ ਫਰ ਦੇ ਰੁੱਖਾਂ ਦਾ ਇਸਤੇਮਾਲ ਕੀਤਾ ਗਿਆ, ਜਿਸ ਤੇ ਸੇਬ ਲਟਕਾਏ ਗਏ।

5. ਉਸ ਤੋਂ ਬਾਅਦ ਜਰਮਨੀ ਦੇ ਲੋਕਾਂ ਨੇ 24 ਦਸੰਬਰ ਨੂੰ ਫਰ ਦੇ ਰੁੱਖਾਂ ਨਾਲ ਆਪਣੇ ਘਰ ਦੀ ਸਜਾਵਟ ਕਰਨੀ ਸ਼ੁਰੂ ਕਰ ਦਿੱਤੀ। ਇਸ ਤੇ ਰੰਗੀਨ ਪੱਤਰੀਆਂ, ਕਾਗਜ਼ਾਂ ਅਤੇ ਲੱਕੜੀ ਦੇ ਤ੍ਰਿਕੋਣ ਸਜਾਏ ਜਾਂਦੇ ਸਨ।

6. ਵਿਕਟੋਰੀਆ ਕਾਲ ਵਿਚ ਇਨ੍ਹਾਂ ਤੇ ਮੋਮਬੱਤੀਆਂ, ਟੌਫੀਆਂ ਅਤੇ ਵਧੀਆ ਕਿਸਮ ਦੇ ਕੇਕਾਂ ਨੂੰ ਰਿਬਨ ਅਤੇ ਕਾਗਜ਼ ਦੀਆਂ ਪੱਟੀਆਂ ਨਾਲ ਰੁੱਖ ਤੇ ਬੰਨ੍ਹਿਆ ਜਾਂਦਾ ਸੀ।

7. ਕ੍ਰਿਸਮਸ ਟ੍ਰੀ ਨੂੰ ਸਜਾਉਣ ਦੇ ਨਾਲ ਹੀ ਇਸ ਵਿਚ ਖਾਣ ਦੀਆਂ ਚੀਜ਼ਾਂ ਰੱਖਣ ਵਰਗੇ ਸੋਨੇ ਦੇ ਵਰਕ ਵਿਚ ਲਿਪਟੇ ਸੇਬ, ਜਿੰਜਰਬ੍ਰੈੱਡ/ gingerbread ਦੀ ਵੀ ਰਵਾਇਤ ਹੈ।

8. ਇੰਗਲੈਂਡ ਵਿਚ ਪ੍ਰਿੰਸ ਐਲਬਰਟ ਨੇ 1841 ਈਸਵੀ ਵਿਚ ਵਿੰਡਸਰ /Windsor ਕੈਂਸਲ ਵਿਚ ਪਹਿਲਾ ਕ੍ਰਿਸਮਸ ਟ੍ਰੀ ਲਗਾਇਆ ਸੀ।

9. ਉਂਝ ਸਦਾਬਹਾਰ ਝਾੜੀਆਂ ਅਤੇ ਰੁੱਖਾਂ ਨੂੰ ਈਸਾ ਯੁੱਗ ਦੇ ਪਹਿਲਾਂ ਤੋਂ ਹੀ ਪਵਿੱਤਰ ਮੰਨਿਆ ਜਾਂਦਾ ਰਿਹਾ ਹੈ। ਇਸ ਦਾ ਮੂਲ ਆਧਾਰ ਰਿਹਾ ਹੈ ਕਿ ਫਰ ਦੇ ਸਦਾਬਹਾਰ ਰੁੱਖ ਬਰਫੀਲੀ ਸਰਦੀ ਵਿਚ ਵੀ ਹਰੇ – ਭਰੇ ਰਹਿੰਦੇ ਹਨ। ਇਸੇ ਧਾਰਨਾ ਕਾਰਨ ਰੋਮਨ ਲੋਕਾਂ ਨੇ ਸਰਦੀਆਂ ਵਿਚ God Saturn ਦੇ ਸਨਮਾਨ ਵਿਚ ਮਨਾਏ ਜਾਣ ਵਾਲੇ ਸੈਟਰਨੇਲੀਆ ਤਿਉਹਾਰ ਵਿਚ ਚੀੜ ਦੇ ਰੁੱਖਾਂ ਨੂੰ ਸਜਾਉਣ ਦਾ ਰਿਵਾਜ਼ ਸ਼ੁਰੂ ਕੀਤਾ ਸੀ।

10. ਕ੍ਰਿਸਮਸ ਟ੍ਰੀ ਸਜਾਉਣ ਦੇ ਪਿੱਛੇ ਘਰ ਦੇ ਬੱਚਿਆਂ ਦੀ ਉਮਰ ਲੰਬੀ ਹੋਣ ਦੀ ਮਾਨਤਾ ਵੀ ਪ੍ਰਚਲਿਤ ਹੈ। ਇਸੇ ਵਜ੍ਹਾ ਨਾਲ ਕ੍ਰਿਸਮਸ ਤੇ ਇਸ ਨੂੰ ਸਜਾਇਆ ਜਾਂਦਾ ਹੈ।

11. ਇਕ ਹੋਰ ਮਾਨਤਾ ਅਨੁਸਾਰ ਹਜ਼ਾਰਾਂ ਸਾਲ ਪਹਿਲਾਂ ਉੱਤਰੀ ਯੂਰਪ ਵਿਚ ਕ੍ਰਿਸਮਸ ਦੇ ਮੌਕੇ ਸਨੋਬਰ ਦੇ ਰੁੱਖ ਨੂੰ ਸਜਾਉਣ ਦੀ ਸ਼ੁਰੂਆਤ ਹੋਈ ਸੀ। ਅਤੇ ਇਸ ਨੂੰ ਚੇਨ ਦੀ ਮਦਦ ਨਾਲ ਘਰ ਦੇ ਬਾਹਰ ਲਟਕਾਇਆ ਜਾਂਦਾ ਸੀ। ਅਤੇ ਜਿਹੜੇ ਲੋਕ ਜੋ ਰੁੱਖ ਖਰੀਦ ਨਹੀਂ ਸਕਦੇ ਸਨ, ਉਹ ਲੱਕੜੀ ਨੂੰ ਪਿਰਾਮਿਡ ਦਾ ਆਕਾਰ ਦੇ ਕੇ ਕ੍ਰਿਸਮਸ ਟ੍ਰੀ ਦੇ ਰੂਪ ਵਿਚ ਸਜਾਉਂਦੇ ਸਨ।

12. ਸਾਲ 1947 ਵਿਚ ਨਾਰਵੇ ਨੇ ਬ੍ਰਿਟੇਨ ਨੂੰ ਸਦਾਬਹਾਰ ਫਰ (ਸਨੋਬਰ) ਦੇ ਰੁੱਖ ਦਾਨ ਕਰ ਕੇ ਦੂਜੇ ਵਿਸ਼ਵ ਯੁੱਧ ਵਿਚ ਮਦਦ ਲਈ ਧੰਨਵਾਦ ਕੀਤਾ ਸੀ।

ਹੋਰ ਵੀ ਰੌਚਕ ਤੱਥਾਂ ਦੀ ਜਾਣਕਾਰੀ ਲਈ CLICK ਕਰੋ।

ਕੁੱਝ ਅਨੋਖੇ ਕ੍ਰਿਸਮਸ ਟ੍ਰੀ/ Some unusual Christmas trees :

1. ਸਾਲ 2015 ਵਿੱਚ ਲਿਥੁਆਨੀਆ/ Lithuania ਦੀ ਰਾਜਧਾਨੀ ਵਿਲਨੀਅਸ/ Vilnius ਵਿਚ ਅਜਿਹਾ ਕ੍ਰਿਸਮਸ ਟ੍ਰੀ ਬਣਾਇਆ ਗਿਆ, ਜਿਸ ਵਿਚ ਦਾਖਲ ਹੋਣ ਤੇ ਤੁਹਾਨੂੰ ਪਰੀ ਲੋਕ ਵਰਗਾ ਅਹਿਸਾਸ ਹੁੰਦਾ ਸੀ।

2. ਲੰਡਨ ਵਿੱਚ ਇਕ ਅਜਿਹਾ ਕ੍ਰਿਸਮਸ ਟ੍ਰੀ ਬਣਾਇਆ ਗਿਆ, ਜਿਸ ਦੀਆਂ ਤਸਵੀਰਾਂ ਨੇ ਪੂਰੀ ਦੁਨੀਆ ਦੇ ਬੱਚਿਆਂ ਦਾ ਮਨ ਮੋਹ ਲਿਆ। 14 ਮੀਟਰ ਉੱਚੇ ਇਸ ਵੱਡੇ ਕ੍ਰਿਸਮਸ ਟ੍ਰੀ ਨੂੰ ਬਣਾਉਣ ਵਿੱਚ ਦੋ ਹਜ਼ਾਰ ਖਿਡੌਣੇ ਇਸਤੇਮਾਲ ਕੀਤੇ ਗਏ ਸਨ।

3. ਰੂਸ ਦੇ ਮਾਸਕੋ ਸ਼ਹਿਰ ਵਿਚ ਸਥਿਤ ਗੋਰਕੀ ਪਾਰਕ ਵਿਚ ਲੇਟਿਆ ਹੋਇਆ ਸੀ ਭਾਵ ਜ਼ਮੀਨ ਵਿਚ ਪਿਆ ਕ੍ਰਿਸਮਸ ਟ੍ਰੀ ਸਜਾਇਆ ਗਿਆ ਸੀ। ਜੋ ਕਿ ਆਪਣੇ ਵਿੱਚ ਹੀ ਇੱਕ ਅਜੂਬਾ ਸੀ।

4. ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਦੇ ਰਿਓ ਡੀ ਜੇਨੇਰਿਓ/ Rio de Janeiro ਵਿਚ ਸਾਲ 2014 ਵਿਚ ਰੋਡਿਗੋ ਡੀ ਫ੍ਰੀਟਸ/ Rodigo de Fritas ਝੀਲ ਵਿਚ ਤੈਰਦਾ ਹੋਇਆ ਖੂਬਸੂਰਤ ਕ੍ਰਿਸਮਸ ਟ੍ਰੀ ਬਣਾਇਆ ਗਿਆ ਸੀ।

5. ਨਾਰਵੇ ਦੇ ਡੋਰਟਮੰਡ ਵਿਚ ਜਗਮਗ ਕਰਦੇ 45 ਮੀਟਰ ਉੱਚੇ ਕ੍ਰਿਸਮਸ ਟ੍ਰੀ ਨੂੰ ਬਣਾਉਣ ਵਿਚ ਕਾਰੀਗਰਾਂ ਨੂੰ ਇਕ ਮਹੀਨਾ ਲੱਗਿਆ। ਇਸ ਨੂੰ 1700 ਸਪਰੂਸ ਟ੍ਰੀ ਨੂੰ ਜੋੜ ਕੇ ਬਣਾਇਆ ਗਿਆ ਸੀ।

6. ਸਾਲ 2016 ਵਿਚ ਸੰਯੁਕਤ ਅਰਬ ਅਮੀਰਾਤ ਵਿਚ ਅਬੂ ਧਾਬੀ ਦੇ ਹੋਟਲ ਅਮੀਰਾਤ ਪੈਲੇਸ ਹੋਟਲ ਵਿਚ ਸਜਾਇਆ ਗਿਆ ਕ੍ਰਿਸਮਸ ਟ੍ਰੀ ਕਰੋੜਾਂ ਰੁਪਏ ਦੇ ਹੀਰੇ – ਜਵਾਹਰਾਤ ਅਤੇ ਸੋਨੇ ਦੇ ਗਹਿਣਿਆਂ ਨਾਲ ਸਜਿਆ ਖਾਸ ਟ੍ਰੀ ਸੀ।

7. ਦੁਨੀਆ ਦਾ ਸਭ ਤੋਂ ਵੱਡਾ ਬਨਾਵਟੀ ਕ੍ਰਿਸਮਸ ਟ੍ਰੀ ਸ਼੍ਰੀਲੰਕਾ ਵਿਚ ਹੈ। ਇਹ ਕ੍ਰਿਸਮਸ ਟ੍ਰੀ ਬਨਾਵਟੀ ਹੈ ਅਤੇ ਇਸ ਨੂੰ ਸ਼੍ਰੀਲੰਕਾ ਦੇ ਕੋਲੰਬੋ ਵਿਚ ਗਾਲ ਫੇਸ ਗ੍ਰੀਨ ਤੇ ਬਣਾਇਆ ਗਿਆ ਸੀ। ਇਹ 72.1 ਮੀਟਰ ਉੱਚਾ ਹੈ ਜਿਸ ਨੂੰ ਸਟੀਲ, ਤਾਰ ਫ੍ਰੇਮ , ਧਾਤੂ ਅਤੇ ਲੱਕੜੀ ਨਾਲ ਬਣਾਇਆ ਗਿਆ ਹੈ। ਇਸ ਵਿਚ 6 ਲੱਖ ਐੱਲ.ਈ. ਡੀ. ਬੱਲਬ ਲਗਾਏ ਗਏ ਹਨ।

ਸਾਂਤਾ ਕਲਾਜ਼ ਦੀ ਕਹਾਣੀ ਕੀ ਹੈ?/ What is the story of Santa Claus? :

ਕ੍ਰਿਸਮਸ ਦੀ ਰਾਤ ਸ਼ਾਂਤਾ ਕਲਾਜ਼ ਦੁਆਰਾ ਬੱਚਿਆਂ ਲਈ ਤੋਹਫੇ ਲਿਆਉਣ ਦੀ ਮਾਨਤਾ ਹੈ। ਮੰਨਿਆ ਜਾਂਦਾ ਹੈ ਕਿ ਸਾਂਤਾ ਕਲਾਜ਼ ਰੇਂਡੀਅਰ ਤੇ ਚੜ੍ਹ ਕੇ ਕਿਸੇ ਬਰਫੀਲੀ ਜਗ੍ਹਾ ਤੋਂ ਆਉਂਦੇ ਹਨ ਅਤੇ ਚਿਮਨੀਆਂ ਦੇ ਰਸਤੇ ਘਰਾਂ ਵਿਚ ਪ੍ਰਵੇਸ਼ ਕਰ ਕੇ ਸਾਰੇ ਬੱਚਿਆਂ ਲਈ ਉਨ੍ਹਾਂ ਦੇ ਸਿਰਹਾਣੇ ਤੋਹਫੇ ਛੱਡ ਜਾਂਦੇ ਹਨ।

ਸਾਂਤਾ ਕਲਾਜ਼ ਦੀ ਪ੍ਰਥਾ ਸੰਤ ਨਿਕੋਲਸ ਨੇ ਚੌਥੀ ਜਾਂ ਪੰਜਵੀਂ ਸਦੀ ਵਿਚ ਸ਼ੁਰੂ ਕੀਤੀ। ਉਹ ਏਸ਼ੀਆ ਮਾਈਨਰ ਦੇ ਬਿਸ਼ਪ ਸਨ। ਉਨ੍ਹਾਂ ਨੂੰ ਬੱਚਿਆਂ ਅਤੇ ਮੱਲਾਹਾਂ ਨੂੰ ਬਹੁਤ ਪਿਆਰ ਸੀ। ਉਨ੍ਹਾਂ ਦਾ ਉਦੇਸ਼ ਸੀ ਕਿ ਕ੍ਰਿਸਮਸ ਅਤੇ ਨਵੇਂ ਸਾਲ ਦੇ ਦਿਨ ਗਰੀਬ – ਅਮੀਰ ਸਾਰੇ ਖੁਸ਼ ਰਹਿਣ। ਉਸ ਦੀ ਸਦਭਾਵਨਾ ਅਤੇ ਦਿਆਲਤਾ ਦੇ ਕਿੱਸੇ ਲੰਬੇ ਅਰਸੇ ਤੱਕ ਕਥਾ – ਕਹਾਣੀਆਂ ਦੇ ਰੂਪ ਵਿਚ ਚਲਦੇ ਰਹੇ। 17ਵੀਂ ਸ਼ਤਾਬਦੀ ਤੱਕ ਇਸ ਦਿਆਲੂ ਦਾ ਨਾਂ ਸੰਤ ਨਿਕੋਲਸ ਦੀ ਥਾਂ ਤੇ ਸਾਂਤਾ ਕਲਾਜ਼ ਹੋ ਗਿਆ।

Loading Likes...

Leave a Reply

Your email address will not be published. Required fields are marked *